ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

22 ਤੋਂ 25 ਦਸੰਬਰ, 2020 ਤੱਕ ਵਰਚੁਅਲ ਫਾਰਮੈਟ ਵਿੱਚ ਆਯੋਜਿਤ ਕੀਤਾ ਜਾ ਰਿਹਾ 6ਵਾਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਆਤਮਨਿਰਭਰ ਭਾਰਤ ਅਤੇ ਗਲੋਬਲ ਭਲਾਈ ਲਈ ਭਾਰਤੀ ਵਿਗਿਆਨ ਅਤੇ ਟੈਕਨੋਲੋਜੀ ਦੀ ਇਨੋਵੇਸ਼ਨਸ ਦਾ ਪ੍ਰਤੀਬਿੰਬ ਹੋਵੇਗਾ: ਡਾ. ਹਰਸ਼ ਵਰਧਨ
ਸੀਐੱਸਆਈਆਰ ਵਲੋਂ ਹੋਰ ਸਾਰੇ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਹਿਯੋਗ ਨਾਲ ਆਈਆਈਐੱਸਐੱਫ 2020 ਦੀ ਅਗਵਾਈ ਕੀਤੀ ਜਾਵੇਗੀ

Posted On: 20 OCT 2020 6:53PM by PIB Chandigarh

ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) 2020 ਦਾ 6ਵਾਂ ਸੰਸਕਰਣ 22 ਤੋਂ 25 ਦਸੰਬਰ, 2020 ਤੱਕ ਆਯੋਜਿਤ ਕੀਤਾ ਜਾਵੇਗਾ। ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਧਰਤੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਸਮੀਖਿਆ ਬੈਠਕ ਵਿੱਚ ਇਸ ਦਾ ਐਲਾਨ ਕੀਤਾ। 

 

 

 

ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਡਾ. ਹਰਸ਼ ਵਰਧਨ ਨੇ ਕਿਹਾ, “ਆਈਆਈਐੱਸਐੱਫ 2020 ਵਰਚੁਅਲ ਪਲੈਟਫਾਰਮ 'ਤੇ ਆਯੋਜਿਤ ਕੀਤਾ ਜਾਏਗਾ, ਜੋ ਪਹਿਲਾਂ ਨਾਲੋਂ ਕਾਫੀ ਉੱਚੇ ਪੱਧਰ ਤੇ ਹੋਵੇਗਾ, ਇਹ ਹੁਣ ਇਕ ਨਵੀਂ ਆਮ ਗੱਲ ਹੈ।ਡਾ. ਹਰਸ਼ ਵਰਧਨ ਨੇ ਇਹ ਵੀ ਕਿਹਾ ਕਿ ਇਸ ਸਾਲ, ਸੀਐੱਸਆਈਆਰ ਵਲੋਂ ਆਈਆਈਐੱਸਐੱਫ 2020 ਦੀ ਅਗਵਾਈ ਹੋਰ ਸਾਰੇ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਹਿਯੋਗ ਨਾਲ ਕੀਤੀ ਜਾਏਗੀ।

 

 

 

ਉਨ੍ਹਾਂ ਕਿਹਾ ਕਿ ਵਿਗਿਆਨ ਨੂੰ ਲੈਬਾਂ ਤੋਂ ਬਾਹਰ ਲਿਆ ਕੇ ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਪਿਆਰ ਅਤੇ ਜਨੂੰਨ ਨੂੰ ਉਤਸ਼ਾਹਿਤ ਕੀਤੇ ਜਾਣ ਤੋਂ ਇਲਾਵਾ, ਆਈਆਈਐੱਸਐੱਫ 2020 ਨੂੰ ਨਾ ਸਿਰਫ ਆਤਮਨਿਰਭਰ ਭਾਰਤ, ਬਲਕਿ ਗਲੋਬਲ ਭਲਾਈ ਪ੍ਰਤੀ ਵੀ ਭਾਰਤੀ ਵਿਗਿਆਨੀਆਂ ਅਤੇ ਐੱਸਐਂਡਟੀ ਇਨੋਵੇਸ਼ਨਸ ਦੀ ਭੂਮਿਕਾ ਦਾ ਪ੍ਰਤੀਬਿੰਬ ਪੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਇਹ ਸਮਾਂ ਹੈ ਕਿ ਗਲੋਬਲ ਚੁਣੌਤੀਆਂ ਅਤੇ ਲੋਕਾਂ ਦੀ ਭਲਾਈ ਦੇ ਮਸਲਿਆਂ ਨੂੰ ਹੱਲ ਕਰਨ ਪ੍ਰਤੀ ਭਾਰਤੀ ਵਿਗਿਆਨੀਆਂ ਦੀ ਭੂਮਿਕਾ ਬਾਰੇ ਦੁਨੀਆ ਨੂੰ ਜਾਣੂ ਕਰਵਾਇਆ ਜਾਵੇ।ਮੰਤਰੀ ਨੇ ਹਿੱਸਾ ਲੈਣ ਵਾਲਿਆਂ ਨੂੰ ਅੱਗੇ ਕਿਹਾ ਕਿ ਉਹ ਕੋਵਿਡ-19 ਨਾਲ ਨਜਿੱਠਣ ਲਈ ਭਾਰਤ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਉਜਾਗਰ ਕਰਨ ਲਈ ਢੰਗ ਤਰੀਕਿਆਂ ਦੀ ਪਹਿਚਾਣ ਕਰਨ ਲਈ ਸੋਚ-ਵਿਚਾਰ ਕਰਨ।

 

 

 

ਪਹਿਲਾ ਅਤੇ ਦੂਜਾ ਆਈਆਈਐੱਸਐੱਫ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੇ ਗਏ, ਤੀਸਰਾ ਚੇਨਈ ਵਿੱਚ, ਚੌਥਾ ਲੱਖਨਊ ਵਿੱਚ ਅਤੇ ਪੰਜਵਾਂ ਆਈਆਈਐੱਸਐੱਫ ਕੋਲਕਾਤਾ ਵਿੱਚ ਹੋਇਆ।  ਇਨ੍ਹਾਂ ਸਾਰੇ ਆਈਆਈਐੱਸਐੱਫਸ ਨੂੰ ਭਾਰਤ ਦੇ ਅੰਦਰ ਅਤੇ ਵਿਦੇਸ਼ ਤੋਂ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ।

 

 

 

ਆਈਆਈਐੱਸਐੱਫ ਇੱਕ ਸਾਲਾਨਾ ਸਮਾਗਮ ਹੈ ਜੋ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਨਾਲ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਅਤੇ ਵਿਜਨਨਾ ਭਾਰਤੀ (ਵਿਭਾ) ਦੁਆਰਾ ਸਾਂਝੇ ਤੌਰ ਤੇ ਆਯੋਜਿਤ ਕੀਤਾ ਜਾਂਦਾ ਹੈ। ਆਈਆਈਐੱਸਐੱਫ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਵਿਦਿਆਰਥੀਆਂ, ਇਨੋਵੇਟਰਸ, ਕਾਰੀਗਰਾਂ, ਕਿਸਾਨਾਂ, ਵਿਗਿਆਨੀਆਂ ਅਤੇ ਟੈਕਨੋਕਰੇਟਸ ਨਾਲ ਭਾਰਤ ਦੀ ਵਿਗਿਆਨਕ ਅਤੇ ਤਕਨੀਕੀ ਤਰੱਕੀ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦਾ ਤਿਉਹਾਰ ਹੈ।

 

 

 

ਆਈਆਈਐੱਸਐੱਫ 2020 ਵਿੱਚ ਵੱਡੀ ਗਿਣਤੀ ਵਿੱਚ ਭਾਰਤ ਅਤੇ ਵਿਦੇਸ਼ ਤੋਂ ਵਿਗਿਆਨੀਆਂ ਅਤੇ ਸੰਸਥਾਵਾਂ ਦੇ ਨਾਲ-ਨਾਲ ਨੌਜਵਾਨਾਂ ਦੀ ਸ਼ਮੂਲੀਅਤ ਦੀ ਵੀ ਉਮੀਦ ਹੈ। ਆਈਆਈਐੱਸਐੱਫ 2020 ਤੋਂ ਪਹਿਲਾਂ ਅਤੇ ਇਸਦੇ ਦੌਰਾਨ ਵਿਭਿੰਨ ਥੀਮਾਂ 'ਤੇ ਕਈ ਸਮਾਗਮਾਂ ਦੇ ਕਤਾਰਬੱਧ ਹੋਣ ਦੀ ਉਮੀਦ ਹੈ।

 

 

 

ਮੀਟਿੰਗ ਵਿੱਚ ਸੱਕਤਰ ਡੀਐੱਸਟੀ ਡਾ. ਆਸ਼ੂਤੋਸ਼ ਸ਼ਰਮਾ, ਡੀਜੀ ਸੀਐੱਸਆਈਆਰ ਡਾ. ਸ਼ੇਖਰ ਸੀ. ਮੰਡੇ, ਸਕੱਤਰ ਡੀਬੀਟੀ ਡਾ. ਰੇਣੂ ਸਵਰੂਪ, ਡੀਜੀ ਆਈਸੀਐੱਮਆਰ ਡਾ. ਬਲਰਾਮ ਭਾਰਗਵ, ਸ਼੍ਰੀ ਜੈਅੰਤ ਸਹਿਸਤ੍ਰਬੁੱਧੇ ਅਤੇ ਹੋਰਨਾਂ ਨੇ ਸ਼ਿਰਕਤ ਕੀਤੀ।

 

 

 

                                                   ******

 

 

 

ਐੱਨਬੀ / ਕੇਜੀਐੱਸ(Release ID: 1666279) Visitor Counter : 10