ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਾ. ਹਰਸ਼ ਵਰਧਨ ਨੇ ਕੋਵਿਡ-19 ਲਈ ਵੱਖਰੇ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ 'ਤੇ ਸੀਐੱਸਆਈਆਰ ਦੀ ਭਾਈਵਾਲੀ ਵਾਲੀ ਕਲੀਨਿਕਲ ਟ੍ਰਾਇਲ ਵੈੱਬਸਾਈਟ "ਸੀਯੂਆਰਡੀ" ਲਾਂਚ ਕੀਤੀ
ਇਹ ਵੈੱਬਸਾਈਟ ਕੋਵਿਡ-19 ਦਵਾਈਆਂ, ਡਾਇਗਨੌਸਟਿਕਸ , ਉਪਕਰਣਾਂ ਅਤੇ ਟ੍ਰਾਇਲਾਂ ਦੇ ਮੌਜੂਦਾ ਪੜਾਅ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ
ਸੀਐੱਸਆਈਆਰ ਆਯੁਸ਼-64 ਸਮੇਤ ਆਯੁਸ਼ ਦਵਾਈਆਂ ਦੇ ਕਲੀਨਿਕਲ ਟ੍ਰਾਇਲਾਂ ਲਈ ਆਯੂਸ਼ ਮੰਤਰਾਲੇ ਦੇ ਨਾਲ ਵੀ ਕੰਮ ਕਰ ਰਿਹਾ ਹੈ
ਡਾ. ਹਰਸ਼ ਵਰਧਨ ਨੇ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਸਮਾਜਿਕ ਦੂਰੀ ਨੂੰ ਬਣਾਈ ਰੱਖਣ, ਮਾਸਕ ਪਹਿਨਣ ਅਤੇ ਹੋਰ ਸਾਵਧਾਨੀਆਂ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ
Posted On:
20 OCT 2020 6:50PM by PIB Chandigarh
ਸਿਹਤ ਤੇ ਪਰਿਵਾਰ ਭਲਾਈ, ਵਿਗਿਆਨ ਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਕ ਵੈੱਬਸਾਈਟ ਲਾਂਚ ਕੀਤੀ ਹੈ ਜਿਸ ਵਿੱਚ ਕੋਵਿਡ-19 ਦੇ ਕਲੀਨਿਕਲ ਟ੍ਰਾਇਲਾਂ ਬਾਰੇ ਵਿਆਪਕ ਜਾਣਕਾਰੀ ਦਿੱਤੀ ਗਈ ਹੈ ਕਿ ਸੀਐੱਸਆਈਆਰ ਉਦਯੋਗਾਂ, ਹੋਰ ਸਰਕਾਰੀ ਵਿਭਾਗਾਂ ਅਤੇ ਮੰਤਰਾਲਿਆਂ ਦੀ ਭਾਈਵਾਲੀ ਵਿੱਚ ਲੱਗੀ ਹੋਈ ਹੈ।
ਇਹ ਵੈੱਬਸਾਈਟ ਸੀਯੂਆਰਡੀ ਜਾਂ ਸੀਐੱਸਆਈਆਰ ਅਸ਼ੇਰਡ ਰੀਪ੍ਰੋਪੋਜ਼ਡ ਡਰੱਗਜ਼ ਅਖਵਾਉਂਦੀ ਹੈ, ਇਹ ਦਵਾਈਆਂ, ਡਾਇਗਨੌਸਟਿਕਸ ਅਤੇ ਉਪਕਰਣਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ ਜਿਸ ਵਿੱਚ ਅਜ਼ਮਾਇਸ਼ਾਂ ਦੇ ਮੌਜੂਦਾ ਪੜਾਅ, ਸਹਿਭਾਗੀ ਸੰਸਥਾਵਾਂ ਅਤੇ ਅਜ਼ਮਾਇਸ਼ਾਂ ਵਿੱਚ ਉਨ੍ਹਾਂ ਦੀ ਭੂਮਿਕਾ ਅਤੇ ਹੋਰ ਵੇਰਵੇ ਸ਼ਾਮਲ ਹਨ। ਸਾਈਟ https://www.iiim.res.in/cured/ ਜਾਂ http://db.iiim.res.in/ct/index.php. 'ਤੇ ਐਕਸੈਸ ਕੀਤੀ ਜਾ ਸਕਦੀ ਹੈ।
ਮੰਤਰੀ ਨੇ ਸੀਐੱਸਆਈਆਰ ਦੇ ਕੋਵਿਡ-19 ਖ਼ਿਲਾਫ਼ ਚਲ ਰਹੀ ਲੜਾਈ ਵਿੱਚ ਸਭ ਤੋਂ ਅੱਗੇ ਹੋਣ ਅਤੇ ਕਲੀਨਿਕਲ ਟ੍ਰਾਇਲਾਂ ਨੂੰ ਤਰਜੀਹ ਦੇਣ, ਉਨ੍ਹਾਂ ਦੀ ਰੈਗੂਲੇਟਰੀ ਪ੍ਰਵਾਨਗੀ ਲਈ ਅੰਕੜੇ ਤਿਆਰ ਕਰਨ ਅਤੇ ਬਾਜ਼ਾਰ ਵਿੱਚ ਦਵਾਈਆਂ ਅਤੇ ਡਾਇਗਨੌਸਟਿਕਸ ਦੀ ਸ਼ੁਰੂਆਤ ਵਿੱਚ ਸਹਾਇਤਾ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦਵਾਈਆਂ ਦੀ ਅਲੱਗ ਤੌਰ 'ਤੇ ਵਰਤੋਂ ਕਰਨ ਦੇ ਢੰਗ ਅਤੇ ਨਵੀਆਂ ਪ੍ਰਕਿਰਿਆਵਾਂ ਰਾਹੀਂ ਕੋਵਿਡ-19 ਦਵਾਈਆਂ ਦਾ ਸੰਸਲੇਸ਼ਣ ਕੀਤਾ ਅਤੇ ਉਦਯੋਗ ਵਿੱਚ ਤਬਦੀਲ ਕਰਨ ਦੀ ਪ੍ਰਸ਼ੰਸਾ ਕੀਤੀ।
ਸੀਐੱਸਆਈਆਰ ਕੋਵਿਡ-19 ਦੇ ਸੰਭਾਵੀ ਇਲਾਜ ਲਈ ਹੋਸਟ-ਡਾਇਰੈਕਟਡ ਉਪਚਾਰਾਂ ਨਾਲ ਐਂਟੀ-ਵਾਇਰਸ ਦੇ ਮਲਟੀਪਲ ਕੰਬੀਨੇਸ਼ਨ ਕਲੀਨਿਕਲ ਟ੍ਰਾਇਲਾਂ ਦੀ ਖੋਜ ਕਰ ਰਿਹਾ ਹੈ। ਸੀਐੱਸਆਈਆਰ ਆਯੁਸ਼ ਦਵਾਈਆਂ ਦੇ ਕਲੀਨਿਕਲ ਟ੍ਰਾਇਲਾਂ ਲਈ ਆਯੁਸ਼ ਮੰਤਰਾਲੇ ਦੇ ਨਾਲ ਵੀ ਕੰਮ ਕਰ ਰਿਹਾ ਹੈ ਅਤੇ ਆਯੁਸ਼ ਪ੍ਰੋਫਾਈਲੈਕਟਿਕਸ ਅਤੇ ਉਪਚਾਰਕਤਾ ਦੀਆਂ ਵਿਅਕਤੀਗਤ ਪਲਾਂਟ-ਅਧਾਰਿਤ ਮਿਸ਼ਰਣਾਂ ਦੇ ਅਧਾਰ 'ਤੇ ਅਤੇ ਸੁਮੇਲ ਦੇ ਅਧਾਰ 'ਤੇ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਟ੍ਰਾਇਲਾਂ ਦੀ ਸ਼ੁਰੂਆਤ ਕੀਤੀ ਹੈ। ਵਿਥਨੀਆਸੋਮਨੀਫੇਰਾ, ਟੀਨੋਸਪੋਰਾਕੋਰਡਿਫੋਲੀਆ + ਪਾਈਪਰ ਲੌਂਗਮ (ਕੰਬੀਨੇਸ਼ਨ ਵਿੱਚ), ਗਲਾਈਸਰਾਈਜ਼ੈਗਲਾਬਰਾ, ਟੀਨੋਸਪੋਰਾਕੋਰਡਿਫੋਲੀਆ ਅਤੇ ਅਡੋਟੋਡਾਵਸਿਕਾ (ਵਿਅਕਤੀਗਤ ਤੌਰ ‘ਤੇ ਅਤੇ ਕੰਬੀਨੇਸ਼ਨ ਵਿੱਚ) ਅਤੇ ਆਯੂਸ਼-64 ਫਰਮੂਲੇਸ਼ਨ ਨੂੰ ਸ਼ਾਮਲ ਕਰਨ ਵਾਲੀਆਂ ਪੰਜ ਕਲੀਨਿਕਲ ਅਜ਼ਮਾਇਸ਼ਾਂ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਟ੍ਰਾਇਲਾਂ ਵਿੱਚੋਂ ਲੰਘ ਰਹੀਆਂ ਹਨ।
ਸੀਐੱਸਆਈਆਰ ਦੀ ਇੱਕ ਕਲੀਨਿਕਲ ਅਜ਼ਮਾਇਸ਼ ਕੈਡਿਲਾ ਦੀ ਭਾਈਵਾਲੀ ਵਿੱਚ ਕੋਵਿਡ-19 ਖ਼ਿਲਾਫ਼ ਸੇਪਸੀਵੈਕ (ਐੱਮਡਬਲਿਊ) ਹੈ। ਪੜਾਅ 2 ਦਾ ਕਲੀਨਿਕਲ ਟ੍ਰਾਇਲ ਨਾਜ਼ੁਕ ਰੂਪ ਵਿੱਚ ਬਿਮਾਰ ਕੋਵਿਡ-19 ਮਰੀਜ਼ਾਂ 'ਤੇ ਸਫਲਤਾਪੂਰਵਕ ਪੂਰਾ ਹੋ ਗਿਆ ਹੈ ਅਤੇ ਪੜਾਅ-3 ਦੀ ਵਧੇਰੇ ਅਜ਼ਮਾਇਸ਼ ਐਨਵਾਈਲ 'ਤੇ ਚਲ ਰਹੀ ਹੈ। ਇਸ ਤੋਂ ਇਲਾਵਾ, ਸੰਨ ਫਾਰਮਾ ਅਤੇ ਡੀਬੀਟੀ ਨਾਲ ਕੋਵਿਡ-19 ਮਰੀਜ਼ਾਂ 'ਤੇ ਫਾਈਟੋਫਰਮਾਸਿਟੀਕਲ ਇਕਯੂਸੀਐਚ ਦਾ ਫੇਜ਼ 2 ਟ੍ਰਾਇਲ ਚਲ ਰਿਹਾ ਹੈ।
ਕੋਵਿਡ ਦੇ ਇਲਾਜ ਲਈ ਅਲੱਗ ਤੌਰ ਵਰਤੋਂ ਵਾਲਿਆਂ ਤਿਆਰ ਕੀਤੀਆਂ ਦਵਾਈਆਂ ਅਤੇ ਵੈਕਸੀਨ ਦੇ ਕਲੀਨਿਕਲ ਟ੍ਰਾਇਲਾਂ ਤੋਂ ਇਲਾਵਾ, ਸੀਐੱਸਆਈਆਰ ਡਾਇਗਨੌਸਟਿਕਸ ਅਤੇ ਉਪਕਰਣਾਂ ਦੀਆਂ ਕਲੀਨਿਕਲ ਅਜ਼ਮਾਇਸ਼ਾਂ ਵਿੱਚ ਸ਼ਾਮਲ ਰਿਹਾ ਹੈ।
ਡਾ. ਹਰਸ਼ ਵਰਧਨ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਕਿ ਵਿਗਿਆਨੀ ਦਵਾਈਆਂ ਅਤੇ ਵੈਕਸੀਨ ਦੇ ਵਿਕਾਸ 'ਤੇ ਕੰਮ ਕਰ ਰਹੇ ਹਨ, ਸਮਾਜਿਕ ਦੂਰੀ, ਮਾਸਕ ਪਹਿਨਣ ਅਤੇ ਹੋਰ ਸਾਵਧਾਨੀਆਂ ਲਾਜ਼ਮੀ ਹਨ ਅਤੇ ਜੇ ਅਸੀਂ ਕੋਵਿਡ-19 ਦੇ ਖ਼ਿਲਾਫ਼ ਲੜਾਈ ਲੜਨੀ ਹੈ ਤਾਂ ਇਸ ਦਾ ਪਾਲਣ ਕਰਨਾ ਲਾਜ਼ਮੀ ਹੈ।
ਡੀਐੱਸਆਈਆਰ ਸੱਕਤਰ ਅਤੇ ਡੀਜੀ-ਸੀਐੱਸਆਈਆਰ ਡਾ. ਸ਼ੇਖਰ ਸੀ ਮੰਡੇ, ਨਿਸਟਾਡਸ ਦੇ ਡਾਇਰੈਕਟਰ ਡਾ. ਰੰਜਨਾ ਅਗਰਵਾਲ ਅਤੇ ਸੀਨੀਅਰ ਪ੍ਰਿੰਸੀਪਲ ਸਾਇੰਟਿਸਟ ਅਤੇ ਸਾਇੰਸ ਕਮਿਊਨੀਕੇਸ਼ਨ ਅਤੇ ਪ੍ਰਸਾਰਣ ਡਾਇਰੈਕਟੋਰੇਟ ਸੀਐੱਸਆਈਆਰ ਹੈਡਕੁਆਰਟਰ ਦੇ ਮੁਖੀ ਡਾ. ਗੀਤਾ ਵਾਨੀ ਰਿਆਸਮ ਹਾਜ਼ਰ ਸਨ। ਸੀਐੱਸਆਈਆਰ ਡਾਇਰੈਕਟਰ, ਵਿਭਾਗਾਂ ਦੇ ਮੁਖੀਆਂ, ਅਤੇ ਕਲੀਨੀਕਲ ਟ੍ਰਾਇਲਾਂ ਵਿੱਚ ਸ਼ਾਮਲ ਵਿਗਿਆਨੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।
*****
ਐੱਨਬੀ/ਕੇਜੀਐੱਸ
(Release ID: 1666278)
Visitor Counter : 178