ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਡੀ.ਆਰ.ਡੀ.ਓ. ਦਾ ਖਰੀਦ ਮੈਨੂਅਲ 2020 ਜਾਰੀ ਕੀਤਾ

Posted On: 20 OCT 2020 4:52PM by PIB Chandigarh

''ਆਤਮਨਿਰਭਰ ਭਾਰਤ'' ਦੀ ਪ੍ਰਾਪਤੀ ਲਈ ਰੱਖਿਆ ਖੋਜ ਅਤੇ ਵਿਕਾਸ ਵਿੱਚ ਸ਼ਾਮਲ ਸਟਾਰਟਅਪਸ ਅਤੇ ਲਘੂ ਸੂਖਮ ਤੇ ਦਰਮਿਆਨੇ ਉਦਮਾਂ ਸਮੇਤ ਭਾਰਤ ਸਨਅਤ ਵਿੱਚ ਹੋਰ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਰਕਸ਼ਾ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਰੱਖਿਆ ਖੋਜ ਅਤੇ ਵਿਕਾਸ ਸੰਸਥਾ ਦਾ ਖਰੀਦ ਮੈਨੂਅਲ 2020 (.ਐਮ.2020) ਅੱਜ ਨਵੀਂ ਦਿੱਲੀ ਵਿਚ ਜਾਰੀ ਕੀਤਾ


ਇਸ ਮੌਕੇ ਤੇ ਬੋਲਦਿਆਂ ਸ੍ਰੀ ਰਾਜਨਾਥ ਸਿੰਘ ਨੇ ਕਿਹਾ,''ਕਿ ਨਵਾਂ ਡੀ.ਆਰ.ਡੀ.. ਦਾ ਖਰੀਦ ਮੈਨੂਅਲ ਸਵਦੇਸੀ ਰੱਖਿਆ ਉਦਯੋਗ ਨੂੰ ਸਹੂਲਤਾਂ ਦੇਣ ਲਈ ਪ੍ਰਕ੍ਰਿਆ ਨੂੰ ਸਰਲ ਬਣਾਵੇਗਾ ਅਤੇ ਡਿਜਾਈਨ ਤੇ ਵਿਕਾਸ ਗਤੀਵਿਧੀਆਂ ਵਿਚ ਉੁਹਨਾ ਦੀ ਭਾਗੀਦਾਰੀ ਸੁਨਿਸ਼ਚਿਤ ਕਰੇਗਾ ਪੀ.ਐਮ. 2020 ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ''ਆਤਮਨਿਰਭਰ ਭਾਰਤ'' ਦੇ ਸੁਪਨੇ ਨੂੰ ਪੂਰਾ ਕਰਨ ਲਈ ਸਹਿਯੋਗ ਦੇਵੇਗਾ ਉਹਨਾ ਨੇ ਰੱਖਿਆ ਮੰਤਰਾਲੇ ਦੇ ਵਿੱਤੀ ਵਿਭਾਗ ਅਤੇ ਡੀ.ਆਰ.ਡੀ..ਦੇ ਸਾਰੇ ਅਧਿਕਾਰੀਆਂ ਵੱਲੋਂ ਸੋਧੇ ਪੀ.ਐਮ. 2020 ਲਈ ਯੋਗਦਾਨ ਲਈ ਪ੍ਰਸੰਸਾ ਕੀਤੀ


ਪੀ.ਐਮ. 2020 ਖੋਜ ਅਤੇ ਵਿਕਾਸ ਪ੍ਰਜੈਕਟਾਂ/ਪ੍ਰੋਗਰਾਮਾਂ ਨੂੰ ਤੇਜੀ ਨਾਲ ਲਾਗੂ ਕਰਨ ਲਈ ਸਹੂਲਤਾਂ ਦੇਵੇਗਾ ਮੈਨੂਅਲ ਦੀਆਂ ਸੋਧੀਆਂ ਹੋਈਆਂ ਵਿਸੇਸ਼ਤਾਵਾਂ ਉਦਯੋਗ ਦੇ ਵੱਖ ਵੱਖ ਖੋਜ ਅਤੇ ਵਿਕਾਸ ਪ੍ਰਾਜੈਕਟਾਂ ਵਿੱਚ ਭਾਗੀਦਾਰੀ ਲਈ ਲੰਮੇ ਸਮੇਂ ਤੱਕ ਰਹੇਗਾ


ਨਵੇਂ ਮੈਨੂਅਲ ਦੀਆਂ ਮੁੱਖ ਵਿਸ਼ੇਸਤਾਈਆਂ ਵਿੱਚ ਕੁਝ ਇਹ ਹਨ ਅਰਨੈਸਟ ਰਾਸ਼ੀ ਲਈ ਬੋਲੀ ਸੁਰੱਖਿਆ ਦੀ ਚੋਣ ਦਾ ਐਲਾਨ ਕਰਨਾ, ਅਗਾਊਂ ਪੇਮੈਂਟ ਦੀ ਲਿਮਟ ਵਧਾਉਣਾ, ਸਭ ਤੋਂ ਘੱਟ ਬੋਲੀ ਦੇਣ ਵਾਲੇ ਦੀ ਜਗਾਹ ਤੇ ਪਹਿਲੇ ਨੰਬਰ ਤੇ ਬੋਲੀ ਦੇਣ ਵਾਲੇ ਵਲੋਂ ਆਪਣੇ ਆਪ ਨੂੰ ਪਿਛੇ ਕਰ ਲੈਣ ਬਾਦ ਦੂਜੇ ਘੱਟ ਤੋਂ ਘੱਟ ਬੋਲੀ ਦੇਣ ਵਾਲੇ ਨੂੰ ਜਗਾਹ ਦੇਣਾ ਆਦਿ ਸ਼ਾਮਲ ਹੈ ਇਹ ਵਿਸ਼ੇਸਤਾਈਆਂ ਉਦਯੋਗਾਂ ਲਈ ਪ੍ਰਾਜੈਕਟਾਂ ਨੂੰ ਤੇਜੀ ਨਾਲ ਲਾਗੂ ਕਰਨ ਵਿੱਚ ਸਹਿਯੋਗ ਦੇਣਗੀਆਂ


ਪੀ.ਐਮ. 2020 ਦੇ ਕੁਝ ਹੋਰ ਯੋਗ ਉਪਾਵਾਂ ਵਿੱਚ ਬਿਡ ਸਕਿਓਰਟੀ ਅਤੇ ਦਸ ਲੱਖ ਰੁਪਏ ਤੱਕ ਪਰਫੋਰਮੇਂਸ ਸਕਿਓਰਟੀ ਤੋਂ ਛੋਟ, ਆਫ ਦੀ ਸ਼ੈਲਫ ਕਮੱਰਸ਼ੀਅਲ ਵਸਤਾਂ ਤੇ ਸੇਵਾਵਾਂ ਜਿਹਨਾ ਵਿੱਚ ਮਾਰਕੀਟ ਤਾਕਤਾਂ ਰਾਹੀਂ ਪ੍ਰਾਈਸ ਡਿਸਕਵਰੀ ਹੋ ਰਹੀ ਹੈ, ਤੇ ਕੋਈ ਮੁੱਲ ਭਾਵ ਨਹੀਂ

 
ਸੇਵਾ ਠੇਕਿਆਂ ਲਈ ਪਰਫੋਰਮੇਂਸ ਸਕਿਓਰਟੀ ਨੂੰ ਅਦਾਇਗੀ ਨੂੰ ਕੁੱਲ ਠੇਕਾ ਕੀਮਤ ਦੀ ਬਜਾਏ ਅਦਾਇਗੀ ਨਾਲ ਜੋੜਿਆ ਗਿਆ ਹੈ ਉਦਯੋਗ ਦੀ ਸਹਾਇਤਾ ਲਈ ਅਪਣਾਏ ਗਏ ਹੋਰ ਸਹੂਲਤਾਂ ਦੇਣ ਲਈ ਉਪਾਵਾਂ ਵਿੱਚ ਵਿਕਾਸ ਭਾਈਵਾਲਾਂ ਤੋਂ ਸਟੋਰਜ਼ ਦੀ ਖਰੀਦ, ਬੀਮਾ ਕਵਰ ਰਾਹੀਂ ਮੁਫਤ ਜਾਰੀ ਸਮੱਗਰੀ ਦੀ ਸੁਰੱਖਿਆ ਦੀ ਜਗਾਹ ਬੈਂਕ ਗਰੰਟੀ (ਬੀ.ਜੀ.) ਸ਼ਾਮਲ ਕੀਤਾ ਗਿਆ ਹੈ ਨਵੇਂ ਪੀ.ਐਮ 2020 ਵਿੱਚ ਵਿਕਾਸ ਠੇਕਿਆਂ ਦੀ ਲਿਕਡੇਟਿਡ ਡੈਮੇਜ਼ (ਐਲ.ਡੀ.)ਦਰ ਘਟਾਈ  ਗਈ ਹੈ ਤੇਜੀ ਨਾਲ ਫੈਸਲੇ ਕਰਨ ਲਈ ਡਲਿਵਰੀ ਸਮੇਂ ਨੂੰ ਵਧਾਉਣ ਦੀ ਪ੍ਰਕ੍ਰਿਆ ਸੁਖਾਲੀ ਕੀਤੀ ਗਈ ਹੈ ਕਈ ਹੋਰ ਅੰਦਰੂਨੀ ਨਿਯਮਾਂ ਨੂੰ ਵਧੇਰੇ ਸੌਖਾ ਬਣਾਇਆ ਗਿਆ ਹੈ ਤਾਂ ਜੋ ਉਦਯੋਗਾਂ ਨਾਲ ਤੇਜੀ ਨਾਲ ਗਲਬਾਤ ਕੀਤੀ ਜਾ ਸਕੇ ਇਹ ਜ਼ਿਕਰਯੋਗ ਹੈ ਕਿ ਡੀ.ਆਰ.ਡੀ.. ਦਾ ਪਿਛਲਾ ਖਰੀਦ ਮੈਨੂਅਲ 2016 ਵਿੱਚ ਸੋਧਿਆ ਗਿਆ ਸੀ


ਇਸ ਮੌਕੇ ਤੇ ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀ.ਆਰ.ਡੀ.. ਦੇ ਚੇਅਰਮੈਨ ਡਾਕਟਰ ਜੀ. ਸਤੀਸ਼ ਰੈਡੀ, ਸਕੱਤਰ (ਰੱਖਿਆ ਵਿੱਤ) ਸ੍ਰੀਮਤੀ ਗਾਰਗੀ ਕੌਲੰਗ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ


.ਬੀ.ਬੀ./ਐਨ..ਐਮ.ਪੀ.ਆਈ./ਕੇ../ਡੀ.ਕੇ.
 (Release ID: 1666204) Visitor Counter : 228