ਰਸਾਇਣ ਤੇ ਖਾਦ ਮੰਤਰਾਲਾ

ਇਫਕੋ ਜੈਵਿਕ ਜੇ ਵੀ ਸਿੱਕਮ ਸਰਕਾਰ ਦੇ ਨਾਲ, ਸਿਫਕੋ ਨੇ ਸਿੱਕਮ ਦੇ ਰੰਗਪੋ ਵਿੱਚ ਇਨਟੈਗਰੇਟਿਡ ਫੂਡ ਪ੍ਰੋਸੈਸਿੰਗ ਯੂਨਿਟ ਦੀ ਉਸਾਰੀ ਕੀਤੀ ਸ਼ੁਰੂ

ਪਲਾਂਟਸ ਦੇ ਨਿਰਮਾਣ ਦਾ ਕੰਮ ਅਕਤੂਬਰ 2021 ਤੱਕ ਮੁਕੰਮਲ ਹੋਵੇਗਾ, ਜੈਵਿਕ ਅਦਰਕ, ਹਲਦੀ, ਵੱਡੀ ਇਲਾਚੀ ਅਤੇ ਬੱਕਵੀਟ ਦੀ ਪ੍ਰਕ੍ਰਿਆ ਨਾਲ ਉਤਪਾਦਨ ਸ਼ੁਰੂ ਹੋ ਜਾਵੇਗਾ

Posted On: 20 OCT 2020 3:29PM by PIB Chandigarh

ਇਫਕੋ ਦੀ ਜੈਵਿਕ ਜੁਆਇੰਟ ਵੈਂਚਰ ਸਿਫਕੋ (ਸਿੱਕਮ ਇਫਕੋ ਆਰਗੈਨਿਕਸ ਲਿਮਟਿਡ) ਨੇ ਬੀਤੇ ਕੱਲ ਤੋਂ ਸਿੱਕਮ ਦੇ ਰੰਗਪੋ ਵਿਚ ਆਪਣੀ ਉਸਾਰੀ ਸ਼ੁਰੂ ਕਰ ਦਿੱਤੀ ਹੈ ਇਹ ਉਸਾਰੀ ਅਕਤੂਬਰ 2021 ਤੱਕ ਮੁਕੰਮਲ ਕੀਤੀ ਜਾਵੇਗੀ ਤੇ ਇਸ ਤੋਂ ਬਾਦ ਉਤਪਾਦਨ ਸ਼ੁਰੂ ਹੋ ਜਾਵੇਗਾ 2 ਇਨਟੈਗਰੇਟਿਡ ਫੂਡ ਪ੍ਰੋਸੈਸਿੰਗ ਯੂਨਿਟ ਬਣਾਏ ਜਾ ਰਹੇ ਨੇ ਜਿਹਨਾ ਦੀ ਉਸਾਰੀ ਦੀ ਕੁਲ ਲਾਗਤ ਤਕਰੀਬਨ ਪੰਜਾਹ ਕਰੋੜ ਹੈ


ਇਹਨਾ ਪਲਾਂਟਸ ਦਾ ਨੀਂਹਪੱਥਰ ਬੀਤੇ ਸਾਲ ਸਿੱਕਮ ਦੇ ਮੁੱਖ ਮੰਤਰੀ ਸ੍ਰੀ ਪਵਨ ਸਿੰਘ ਤਮਾਂਗ ਨੇ ਕੇਂਦਰੀ ਖੇਤੀਬਾੜੀ ਨਰੇਂਦਰ ਸਿੰਘ ਤੋਮਰ ਦੀ ਹਾਜਰੀ ਵਿਚ ਰੱਖਿਆ ਸੀ ਇਹ ਸਿੱਕਮ ਵਿੱਚ ਹੀ ਜੈਵਿਕ ਖੇਤੀ ਨੂੰ ਉਤਸ਼ਾਹਿਤ ਨਹੀਂ ਕਰੇਗੀ ਬਲਕਿ ਉਤਰੀ ਪੂਰਬੀ ਸੂਬਿਆਂ ਦੇ ਜੈਵਿਕ ਕਿਸਾਨਾਂ ਨੂੰ ਹੁਲਾਰਾ ਦੇਵੇਗੀ ਵਿਸ਼ਵ ਮਹਾਮਾਰੀ ਕਾਰਣ ਇਸ ਪ੍ਰਾਜੈਕਟ ਦੀ ਉਸਾਰੀ ਵਿੱਚ ਕੁਝ ਮਹੀਨਿਆਂ ਦੀ ਦੇਰ ਹੋਈ ਹੈ ਸਿਫਕੋ ਜਲਦੀ ਹੀ ਜਰਮਨੀ,ਇਟਲੀ ਅਤੇ ਹੋਰ ਯੂਰਪੀ ਦੇਸ਼ਾਂ ਵਿਚ ਤਾਜ਼ੇ ਅਧਰਕ ਦਾ ਆਪਣੀ ਏਜੰਸੀਆਂ ਰਾਹੀਂ ਵਪਾਰ ਸ਼ੁਰੂ ਕਰ ਦੇਵੇਗੀ ਸਿਫਕੋ ਦੇ ਸਾਰੇ ਉਤਪਾਦ 100% ਜੈਵਿਕ ਪ੍ਰਮਾਣਿਤ ਹੋਣਗੇ ਅਤੇ ਇਸ ਲਈ ਇਹ ਗੈਰ ਜ਼ਹਿਰੀਲੇ ਹੋਣਗੇ ਇਹ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰੇਗੀ ਅਤੇ ਹਰੀ ਹਿਮਾਲੀਅਨ ਅਰਥਚਾਰੇ ਨੂੰ ਵੀ ਉਤਸ਼ਾਹਿਤ ਕਰੇਗੀ ਉਸਾਰੀ ਦਾ ਕੰਮ ਰਵਾਇਤੀ ਰਸਮੀ ਭੂਮੀ ਪੂਜਾ ਨਾਲ ਸ਼ੁਰੂ ਕੀਤਾ ਗਿਆ ਤੇ ਇਹ ਪੂਜਾ ਰੰਗਪੋ ਵਿਚ ਉਸਾਰੀ ਵਾਲੀ ਜਗ੍ਹਾ ਤੇ ਕੀਤੀ ਗਈ ਸਿੱਕਮ ਵਿਧਾਨ ਸਭਾ ਦੇ ਸਪੀਕਰ ਸ੍ਰੀ ਐਲ.ਬੀ. ਦਾਸ, ਖੇਤੀਬਾੜੀ ਮੰਤਰੀ ਸ੍ਰੀ ਲੋਕ ਨਾਥ ਸ਼ਰਮਾ ਅਤੇ ਸਿੱਕਮ ਇਫਕੋ ਆਰਗੈਨਿਕਸ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਮਨੀਸ਼ ਗੁਪਤਾ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਨਾਲ ਸਿੱਕਮ ਸੂਬੇ ਦੀ ਇਫਕੋ ਅਧਿਕਾਰੀ ਅਤੇ ਸਿੱਕਮ ਇਫਕੋ ਆਰਗੈਨਿਕ ਲਿਮਟਿਡ ਦੇ ਅਧਿਕਾਰੀ ਇਸ ਮੌਕੇ ਤੇ ਹਾਜਰ ਸਨ ਇਹ ਪਲਾਂਟਸ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਇੱਕ ਵੱਡਾ ਕਦਮ ਹੋਵੇਗਾ ਕਿਉਂਕਿ ਉਪਜ ਨੂੰ ਸਿੱਧਾ ਹੀ ਕਿਸਾਨਾਂ ਕੋਲੋ ਖਰੀਦਿਆਂ ਜਾਵੇਗਾ ਜੋ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰ ਦ੍ਰਿਸ਼ਟੀ ਅਨੁਸਾਰ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦੇ ਅਨੁਸਾਰ ਹੈ  
ਸਿੱਕਮ ਨੂੰ ਪਹਿਲਾਂ ਹੀ 100% ਜੈਵਿਕ ਸੂਬਾ ਹੋਣ ਦੀ ਮਾਣਤਾ ਪ੍ਰਾਪਤ ਹੈ ਜੁਆਇੰਟ ਵੈਂਚਰ ਦਾ ਮੰਤਵ ਭਾਰਤ ਅਤੇ ਵਿਸ਼ਵ ਵਿੱਚ ਖੱਪਤਕਾਰਾਂ ਨੂੰ ਸੁਰੱਖਿਆ ਫੂਡ ਸਪਲਾਈ ਚੇਨ ਮੁਹੱਈਆ ਕਰਨਾ ਹੈ ਜੁਆਇੰਟ ਵੈਂਚਰ ਸ਼ੁਰੂ ਵਿੱਚ ਅਦਰਕ, ਹਲਦੀ, ਵੱਡੀ ਇਲਾਚੀ ਅਤੇ ਬੱਕਵੀਟ ਦੀ ਪ੍ਰੋਸੈਸਿੰਗ ਕਰੇਗਾ ਇਹ ਫਸਲਾਂ ਸਿੱਕਮ ਸੂਬੇ ਦੀ ਪ੍ਰਮੁੱਖ ਪੈਦਾਵਾਰ ਹਨ ਜਿਹਨਾ ਦੀ  ਬਰਾਮਦ ਦੀ ਵੱਡੀ ਸੰਭਾਵਨਾ ਹੈ ਸਿਫਕੋ ਇਹਨਾ ਉਤਪਾਦਾਂ ਨੂੰ ਦੇਸ਼ ਅਤੇ ਵਿਸ਼ਵ ਦੇ ਵੱਖ ਵੱਖ ਬਾਜਾਰਾਂ ਵਿਚ ਵੇਚੇਗਾ ਇਸ ਸੰਬੰਧ ਵਿਚ ਦੋ ਸਮਝੌਤਿਆਂ ਤੇ ਪਹਿਲਾਂ ਹੀ ਦਸਤਖਤ ਕੀਤੇ ਜਾ ਚੁੱਕੇ ਹਨ ਇਕ ਸਕਝੌਤਾ ਅਮਰੀਕਾ ਦੀ ਬਲੌਸਮਜ਼ ਬਾਇਓ ਡਾਇਓਨਾਮਿਕਸ ਨਾਲ ਉਤਰੀ ਅਮਰੀਕੀ ਬਾਜਾਰਾਂ ਵਿੱਚ ਆਪਣੀ ਮਾਰਕੀਟਿੰਗ ਅਤੇ ਵੰਡ ਦੀ ਵਰਤੋਂ ਕਰਨ ਲਈ ਅਤੇ ਦੂਜਾ ਕੁਰੇਸ਼ੀਆ ਅਤੇ ਯੂਰਪੀ ਯੂਨੀਅਨ ਵਿੱਚ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਲਈ ਡਾਕਟਰ ਰਦੌਲਫਾ ਸਟੀਨੇਰਾ ਸੈਂਟਰ ਕਰੋਸ਼ੀਆ ਨਾਲ ਕੀਤਾ ਗਿਆ ਹੈ

ਐਨ.ਬੀ./ਆਰ.ਸੀ.ਜੇ/ਆਰ.ਕੇ.ਐਮ
 



(Release ID: 1666147) Visitor Counter : 129