ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਐੱਨਐੱਚਏਆਈ ਨੇ ਟੀਓਟੀ 3 ਬੰਡਲ ਤਹਿਤ 5,011 ਕਰੋੜ ਰੁਪਏ ਦੀ ਪ੍ਰਤੱਖ ਵਸੂਲੀ ਕੀਤੀ
Posted On:
19 OCT 2020 7:33PM by PIB Chandigarh
ਐੱਨਐੱਚਏਆਈ ਨੇ ਅਭਿਲਾਸ਼ੀ ਟੋਲ-ਅਪਰੇਟ-ਟ੍ਰਾਂਸਫਰ (ਟੀਓਟੀ) ਮਾਡਲ ਦੇ ਤਹਿਤ ਉੱਤਰ ਪ੍ਰਦੇਸ਼, ਝਾਰਖੰਡ, ਬਿਹਾਰ ਅਤੇ ਤਮਿਲ ਨਾਡੂ ਦੇ 9 ਟੋਲ ਪਲਾਜ਼ਿਆਂ ਦੇ ਟੀਓਟੀ 3 ਬੰਡਲ (ਲੰਬਾਈ ਵਿਚ 566 ਕਿਲੋਮੀਟਰ) ਕਿਊਬ ਮੋਬਿਲਿਟੀ ਇਨਵੈਸਟਮੈਂਟ ਪੀਟੀਈ ਲਿਮਟਿਡ (ਕਿਊਬ ਹਾਈਵੇਜ਼) ਨੂੰ ਪ੍ਰਦਾਨ ਕੀਤਾ ਅਤੇ ਟੀਓਟੀ ਤਹਿਤ 5,011 ਕਰੋੜ ਰੁਪਏ ਦੀ ਪ੍ਰਤੱਖ ਵਸੂਲੀ ਕੀਤੀ। ਇਹ ਸਮਾਗਮ ਵੀਡੀਓ ਕਾਨਫਰੰਸਿੰਗ ਜ਼ਰੀਏ ਕਰਵਾਇਆ ਗਿਆ ਅਤੇ ਇਸ ਦੀ ਪ੍ਰਧਾਨਗੀ ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਸ਼੍ਰੀ ਨਿਤਿਨ ਗਡਕਰੀ, ਰੋਡ ਟਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ ਵੀ ਕੇ ਸਿੰਘ ਅਤੇ ਐੱਨਐੱਚਏਆਈ ਦੇ ਚੇਅਰਮੈਨ ਸ਼੍ਰੀ ਐੱਸ ਐੱਸ ਸੰਧੂ ਦੁਆਰਾ ਕੀਤੀ ਗਈ। ਐੱਨਐੱਚਏਆਈ ਦੇ ਮੈਂਬਰਾਂ ਅਤੇ ਕਿਊਬ ਹਾਈਵੇਜ਼ ਦੇ ਨੁਮਾਇੰਦੇ ਵੀ ਸਮਾਗਮ ਮੌਜੂਦ ਸਨ।
ਟੋਲ ਵਸੂਲੀ ਦੀ ਮਿਆਦ 30 ਸਾਲ ਹੈ ਅਤੇ ਵਸੂਲੀ ਕੰਪਨੀ ਇਸ ਮਿਆਦ ਦੇ ਦੌਰਾਨ ਟੋਲ ਦਾ ਸੰਚਾਲਨ, ਰੱਖ-ਰਖਾਅ ਅਤੇ ਟੋਲ ਇਕੱਤਰ ਕਰੇਗੀ। ਟੀਓਟੀ ਤਹਿਤ ਸਰਕਾਰ ਦਾ ਇਹ ਦੂਜਾ ਕਰਾਰ ਹੈ ਅਤੇ 10 ਟੋਲ ਪਲਾਜ਼ਿਆਂ ਵਾਲੀ 681 ਕਿਲੋਮੀਟਰ ਦੀ ਲੰਬਾਈ ਦਾ ਪਹਿਲਾ ਕਰਾਰ ਮੇਸਰਜ਼ ਐੱਮਏਆਈਐੱਫ ਨਾਲ ਸਾਲ 2018 ਵਿੱਚ 9,681.5 ਕਰੋੜ ਰੁਪਏ ਵਿੱਚ ਕੀਤਾ ਗਿਆ ਸੀ। ਐੱਨਐੱਚਏਆਈ ਆਪਣੇ ਮੁਕੰਮਲ ਜਨਤਕ ਫੰਡਾਂ ਵਾਲੇ ਪ੍ਰੋਜੈਕਟਾਂ ਦੇ ਮੁਦਰੀਕਰਨ ਲਈ ਟੀਓਟੀ ਮਾਡਲ ਅਧੀਨ ਵਧੇਰੇ ਨੁਕਤਿਆਂ ਦੀ ਪ੍ਰਦਾਨ ਪ੍ਰਕਿਰਿਆ ਹੈ।
***
ਐੱਨਬੀ/ਐੱਮਐੱਸ
(Release ID: 1665985)
Visitor Counter : 124