ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਖਰੀਫ ਮਾਰਕੀਟਿੰਗ ਸੀਜ਼ਨ 2020-21 ਦੌਰਾਨ ਐਮਐਸਪੀ ਓਪਰੇਸ਼ਨ

ਝੋਨੇ ਦੀ ਖਰੀਦ ਦਾ ਕੰਮ 18.10. 2020 ਤੱਕ 7.82 ਲੱਖ ਕਿਸਾਨਾਂ ਤੋਂ 90.03 ਲੱਖ ਮੀਟ੍ਰਿਕ ਟਨ ਤੋਂ ਵੱਧ ਦੀ ਖਰੀਦ ਨਾਲ ਨਿਰਵਿਘਨ ਅਤੇ ਸੁਚਾਰੂ ਰੂਪ ਵਿੱਚ ਚਲ ਰਿਹਾ ਹੈ
18.10.2020 ਤੱਕ 46697.86 ਲੱਖ ਰੁਪਏ ਮੁੱਲ ਦੀਆਂ ਕਪਾਹ ਦੀ 165369 ਗੰਢਾਂ ਦੀ ਖਰੀਦ ਕੀਤੀ ਗਈ ਹੈ ਜਦਕਿ ਪਿੱਛਲੇ ਸਾਲ ਇਸੇ ਸਮੇਂ ਦੌਰਾਨ ਸਿਰਫ 1245 ਗੰਢਾਂ ਦੀ ਖਰੀਦ ਹੀ ਕੀਤੀ ਗਈ ਸੀ

Posted On: 19 OCT 2020 5:47PM by PIB Chandigarh

ਸਰਕਾਰ ਨੇ ਕਿਸਾਨਾਂ ਤੋਂ ਖਰੀਫ 2020-21 ਫਸਲਾਂ ਦੀ ਖਰੀਦ ਐਮਐਸਪੀ ਦੀਆਂ ਮੌਜੂਦਾ ਸਕੀਮਾਂ ਦੇ ਅਨੁਸਾਰ ਜਾਰੀ ਰੱਖੀ ਹੈ ਜਿਵੇਂ ਕਿ ਪਿਛਲੇ ਸੀਜਨਾਂ ਦੌਰਾਨ ਕੀਤੀ ਗਈ ਸੀ।

ਖਰੀਫ ਮਾਰਕੀਟਿੰਗ ਸੀਜਨ (ਕੇਐਮਐਸ) 2020-21 ਲਈ ਝੋਨੇ ਦੀ ਖਰੀਦ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਤਾਮਿਲਨਾਡੂ, ਚੰਡੀਗੜ੍ਹ, ਕੇਰਲ ਅਤੇ ਜੰਮੂ ਕਸ਼ਮੀਰ ਦੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 18.10. 2020 ਤੱਕ ਕੀਤੀ ਗਈ 7.82 ਲੱਖ ਕਿਸਾਨਾਂ ਤੋਂ 90.03 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਨਾਲ ਨਿਰਵਿਘਨ ਅਤੇ ਸੁਚਾਰੂ ਰੂਪ ਵਿੱਚ ਜਾਰੀ ਹੈ।

ਇਸ ਤੋਂ ਇਲਾਵਾ, ਸਰਕਾਰ ਨੇ ਆਪਣੀਆਂ ਨੋਡਲ ਏਜੇਂਸੀਆਂ ਰਾਹੀਂ 5.48 ਕਰੋੜ ਰੁਪਏ ਦੇ ਐਮ ਐਸ ਪੀ ਮੁੱਲ ਤੇ 761.55 ਮੀਟ੍ਰਿਕ ਟਨ ਮੂੰਗ ਅਤੇ ਉੜਦ ਦੀ ਖਰੀਦ ਕੀਤੀ ਹੈ ਜਿਸ ਨਾਲ ਤਾਮਿਲਨਾਡੂ, ਮਹਾਰਾਸ਼ਟਰ ਅਤੇ ਹਰਿਆਣਾ ਦੇ 735 ਕਿਸਾਨਾਂ ਨੂੰ ਲਾਭ ਹੋਇਆ ਹੈ। ਇਸ ਤਰ੍ਹਾਂ 5089 ਮੀਟਰਕ ਟਨ ਨਾਰੀਅਲ (ਸਦਾਬਹਾਰ ਅਰਥਾਤ ਬਾਰ੍ਹਾ ਸਾਲਾ ਫਸਲ), ਜਿਸਦਾ ਐਮ ਐਸ ਪੀ ਮੁੱਲ 52.40 ਕਰੋੜ ਰੁਪਏ ਹੈ, ਖਰੀਦਿਆ ਗਿਆ ਹੈ ਜਿਸ ਨਾਲ ਕਰਨਾਟਕ ਅਤੇ ਤਾਮਿਲਨਾਡੂ ਵਿੱਚ 3961 ਕਿਸਾਨਾਂ ਨੂੰ ਲਾਭ ਹੋਇਆ ਹੈ। ਜਿੱਥੋਂ ਤੱਕ ਨਾਰੀਅਲ ਅਤੇ ਉੜਦ ਦਾ ਸਬੰਧ ਹੈ, ਇਨ੍ਹਾਂ ਦੇ ਪ੍ਰਮੁੱਖ ਉਤਪਾਦਨ ਰਾਜਾਂ ਵਿੱਚੋਂ ਜਿਆਦਾਤਰ ਵਿੱਚ ਇਨ੍ਹਾਂ ਦੇ ਭਾਅ ਐਮ ਐਸ ਪੀ ਤੋਂ ਉਪਰ ਚਲ ਰਹੇ ਹਨ। ਸਬੰਧਤ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਖਰੀਫ ਦੀਆਂ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ, ਇਨ੍ਹਾਂ ਦੀ ਆਮਦ ਦੇ ਆਧਾਰ ਤੇ ਇਨ੍ਹਾਂ ਰਾਜਾਂ ਵੱਲੋਂ ਨਿਰਧਾਰਤ ਕੀਤੀ ਜਾਣ ਵਾਲੀ ਤਾਰੀਖ ਦੇ ਫੈਸਲੇ ਅਨੁਸਾਰ ਸ਼ੁਰੂ ਕਰਨ ਲਈ ਲੋੜੀਂਦੇ ਪ੍ਰਬੰਧ ਕਰ ਰਹੀਆਂ ਹਨ।

       

ਰਾਜਾਂ ਤੋਂ ਪ੍ਰਾਪਤ ਪ੍ਰਸਤਾਵ ਦੇ ਅਧਾਰ 'ਤੇ, ਤਾਮਿਲਨਾਡੂ, ਕਰਨਾਟਕ,ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼, ਉਡੀਸ਼ਾ, ਰਾਜਸਥਾਨ ਅਤੇ ਆਂਧਰ ਪ੍ਰਦੇਸ਼ ਰਾਜਾਂ ਲਈ ਖਰੀਫ ਮਾਰਕੀਟਿੰਗ ਸੀਜ਼ਨ 2020 ਲਈ ਮੁੱਲ ਸਮਰਥਿਤ ਸਕੀਮ (ਪੀ ਐਸ ਐਸ ) ਅਧੀਨ 42. 46 ਲੱਖ ਮੀਟ੍ਰਿਕ ਟਨ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਰਾਜ ਲਈ 1.23 ਲੱਖ ਮੀਟ੍ਰਿਕ ਟਨ ਨਾਰੀਅਲ (ਸਦਾਬਹਾਰ ਅਰਥਾਤ ਬਾਰ੍ਹਾ ਸਾਲਾ ਫਸਲ) ਦੀ ਖਰੀਦ ਲਈ ਵੀ ਪ੍ਰਵਾਨਗੀ ਦਿੱਤੀ ਗਈ ਸੀ। ਦੂਜੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਵੀ ਦਾਲਾਂ, ਤੇਲ ਬੀਜਾਂ ਅਤੇ ਨਾਰੀਅਲ ਦੀ ਮੁੱਲ ਸਮਰਥਨ ਸਕੀਮ (ਪੀਐਸਐਸ) ਅਧੀਨ ਖਰੀਦ ਲਈ ਪ੍ਰਸਤਾਵਾਂ ਦੀ ਪ੍ਰਾਪਤੀ ਤੋਂ ਬਾਅਦ ਪ੍ਰਵਾਨਗੀ ਦਿੱਤੀ ਜਾਵੇਗੀ ਤਾਂ ਜੋ ਇਨ੍ਹਾਂ ਫਸਲਾਂ ਦੀ ਖਰੀਦ ਸਿੱਧੇ ਤੌਰ ਤੇ ਰਜਿਸਟਰਡ ਕਿਸਾਨਾਂ ਤੋਂ ਐਫਏਕਿਉ ਗ੍ਰੇਡ ਸਾਲ 2020-21 ਲਈ ਨੋਟੀਫਾਈਡ ਐਮਐਸਪੀ ਨਾਲ ਕੀਤੀ ਜਾ ਸਕੇ, ਜੇ ਕਰ ਸਬੰਧਤ ਰਾਜਾ /ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਨ੍ਹਾਂ ਫਸਲਾਂ ਦੇ ਮੰਡੀ ਵਿੱਚ ਮੁੱਲ ਵਾਢੀ ਦੇ ਅਰਸੇ ਦੌਰਾਨ ਐਮ ਐਸ ਪੀ ਤੋਂ ਹੇਠਾਂ ਜਾਂਦੇ ਹਨ ਤਾਂ ਇਨ੍ਹਾਂ ਫਸਲਾਂ ਦੀ ਖਰੀਦ ਰਾਜਾਂ ਦੀਆਂ ਨਾਮਜਦ ਖਰੀਦ ਏਜੰਸੀਆਂ ਰਾਹੀਂ ਕੇਂਦਰੀ ਨੋਡਲ ਏਜੰਸੀਆਂ ਵੱਲੋਂ ਕੀਤੀ ਜਾਵੇਗੀ।

ਐਮ ਐਸ ਪੀ ਅਧੀਨ ਕਪਾਹ ਦੇ ਖਰੀਦ ਆਪ੍ਰੇਸ਼ਨ ਵੀ ਉੱਤਰੀ ਰਾਜਾਂ ਜਿਵੇਂ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਆਦਿ ਵਿੱਚ ਸੁਚਾਰੂ ਰੂਪ ਵਿੱਚ ਚਲ ਰਹੇ ਹਨ। 18.10.2020 ਤਕ 46697.86 ਲੱਖ ਰੁਪਏ ਮੁੱਲ ਦੀਆਂ ਖਰੀਦੀਆਂ ਗਈਆਂ ਗੰਢਾਂ ਦੀ ਮਾਤਰਾ 165369 ਤਕ ਪਹੁੰਚ ਗਈ ਹੈ, ਜਦਕਿ ਪਿੱਛਲੇ ਸਾਲ ਇਸੇ ਸਮੇ ਦੌਰਾਨ ਸਿਰਫ 1245 ਗੰਢਾ ਹੀ ਖਰੀਦੀਆਂ ਗਈਆਂ ਸਨ।

------------------------

ਏਪੀਐਸ/ਐਸਜੀ


(Release ID: 1665975)