ਜਲ ਸ਼ਕਤੀ ਮੰਤਰਾਲਾ

ਜਲ ਜੀਵਨ ਮਿਸ਼ਨ ਅਧੀਨ ਗ੍ਰੈਂਡ ਆਈਸੀਟੀ ਚੈਲੇਂਜ ਨੂੰ ਪ੍ਰਭਾਵਸ਼ਾਲੀ ਹੁੰਗਾਰਾ ਮਿਲਿਆ; ਇਸ ਦਾ ਉਦੇਸ਼ ਸਮਾਰਟ ਪੇਂਡੂ ਜਲ ਸਪਲਾਈ ਪ੍ਰਣਾਲੀ ਦੀ ਸਥਾਪਨਾ ਲਈ ਉਤਸ਼ਾਹਿਤ ‘ਇੰਟਰਨੈਟ ਆਫ਼ ਥਿੰਗਜ਼’ ਵਾਤਾਵਰਨ-ਪ੍ਰਣਾਲੀਆਂ ਦੀ ਵਰਤੋਂ ਕਰਨਾ ਹੈ

Posted On: 19 OCT 2020 6:23PM by PIB Chandigarh

ਰਾਸ਼ਟਰੀ ਜਲ ਜੀਵਨ ਮਿਸ਼ਨ ਨੇ ਇਲੈਕਟ੍ਰੋਨਿਕ੍ਸ ਤੇ ਸੂਚਨਾ ਟੈਕਨੋਲੋਜੀ ਮੰਤਰਾਲਾ (ਮੀਟ-ਵਾਈ) ਦੀ ਭਾਈਵਾਲੀ ਨਾਲ ਪਿੰਡ ਪੱਧਰ ਤੇ ਸਥਾਪਤ ਕੀਤੀ ਜਾ ਰਹੀ ਸਮਾਰਟ ਵਾਟਰ ਸਪਲਾਈ ਮਾਪਕ ਅਤੇ ਨਿਗਰਾਨੀ ਪ੍ਰਣਾਲੀ ਨੂੰ ਵਿਕਸਤ ਕਰਨ ਲਈ ਨਵਾਚਾਰ ,ਮਾਡਯੁਲਰ ਅਤੇ ਕਿਫਾਇਤੀ ਹੱਲ ਦੀ ਸਿਰਜਣਾ ਲਈ ਗ੍ਰੈਂਡ ਆਈ ਸੀ ਟੀ ਚੈਲੇਂਜ ਦੀ ਸ਼ੁਰੂਆਤ ਕੀਤੀ ਸੀ ਇਸ ਦੀ ਆਖਰੀ ਤਾਰੀਖ 12 ਅਕਤੂਬਰ 2020 ਸੀ ਵੱਖ-ਵੱਖ ਇੰਡੀਅਨ ਟੈੱਕ ਸਟਾਰਟ-ਅੱਪਸ, ਸੂਖਮ ਲਘੂ ਅਤੇ ਦਰਮਿਆਨੇ ਉੱਦਮ (ਐਮਐਸਐਮਈਜ਼), ਭਾਰਤੀ ਕੰਪਨੀਆਂ, ਭਾਰਤੀ ਐਲਐਲਪੀਜ਼ ਤੋਂ ਕੁੱਲ 213 ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਨ੍ਹਾਂ ਦੀ ਜਾਂਚ ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲਾ (ਮੀਟ-ਵਾਈ) ਵਲੋਂ ਗਠਿਤ ਕੀਤੀ ਗਈ ਜਿਊਰੀ ਕਮੇਟੀ ਵਲੋਂ ਕੀਤੀ ਜਾਵੇਗੀ ਅਤੇ ਸਹੀ ਅਤੇ ਪ੍ਰਸਤਾਵਾਂ ਦੀ ਚੋਣ ਕਰੇਗੀ ਇਹ ਮਹੱਤਵਪੂਰਨ ਮਿਸ਼ਨ ਸਿਰਫ ਬੁਨਿਆਦੀ ਢਾਂਚੇ ਦੀ ਸਿਰਜਣਾ ਤਕ ਹੀ ਨਹੀ ਬਲਕਿ ਸੇਵਾਵਾਂ ਦੀ ਸੁਪੁਰਦਗੀ ਤੇ ਵੀ ਕੇਂਦ੍ਰਿਤ ਹੈ। ਇਸ ਤਰ੍ਹਾਂ ਦੀ ਤਕਨੀਕੀ ਚੁਣੌਤੀ ਪੇਂਡੂ ਖੇਤਰਾਂ ਵਿੱਚ ਪਾਣੀ ਦੀ ਸਪਲਾਈ ਦੀਆਂ ਪ੍ਰਣਾਲੀਆਂ ਦੀ ਲੰਬੇ ਸਮੇਂ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਦਾ ਇੱਕ ਸ਼ਾਨਦਾਰ ਮੌਕਾ ਉਪਲਬਧ ਕਰਵਾਉਂਦੀ ਹੈ

 

ਇਹ ਗ੍ਰੈੰਡ ਚੈਲੇਂਜ ਪੇਂਡੂ ਖੇਤਰਾਂ ਵਿਚ ਪਾਣੀ ਦੀ ਸਪਲਾਈ ਦੀ ਡਲਿਵਰੀ ਸੇਵਾ ਨੂੰ ਮਾਪਣ ਅਤੇ ਉਸ ਦੀ ਨਿਗਰਾਨੀ ਕਰਨ ਲਈ ਸਮਾਰਟ ਪੇਂਡੂ ਵਾਟਰ ਸਪਲਾਈ ਵਾਤਾਵਰਨ-ਪ੍ਰਣਾਲੀ ਦੀ ਸਿਰਜਣਾ ਕਰਨ ਲਈ ਭਾਰਤ ਦੇ ਜੋਸ਼ੀਲੇ ਸੂਚਨਾ ਤੇ ਟੈਕਨੋਲੋਜੀ (ਆਈ ਓ ਟੀ ) ਵਾਤਾਵਰਨ-ਪ੍ਰਣਾਲੀਆਂ ਨੂੰ ਇਕਸਾਰ ਅਤੇ ਇਨ੍ਹਾਂ ਦਾ ਪ੍ਰਯੋਗ ਕਰੇਗੀ ਇਹ ਚੁਣੌਤੀ ਜਲ ਜੀਵਨ ਮਿਸ਼ਨ ਦੇ ਕੰਮ ਨੂੰ ਮੌਕਾ ਉਪਲਬਧ ਕਰਾਏਗੀ ਅਤੇ ਦੇਸ਼ ਦੇ ਹਰੇਕ ਪੇਂਡੂ ਘਰ ਨੂੰ ਕਾਰਜਸ਼ੀਲ ਘਰੇਲੂ ਟੂਟੀ ਵਾਲੇ ਕੁਨੈਕਸ਼ਨ ਰਾਹੀਂ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਵੇਗੀ

 

ਇਹ ਗ੍ਰੈੰਡ ਚੈਲੇਂਜ ਵਿਚਾਰਧਾਰਾ, ਪ੍ਰੋਟੋਟਾਈਪ ਵਿਕਾਸ ਅਤੇ ਤਾਇਨਾਤੀ ਦੇ ਵੱਖ ਵੱਖ ਪੜਾਵਾਂ ਤੇ ਸਹਾਇਤਾ ਉਪਲਬਧ ਕਰਾਏਗੀ। ਇਹ ਮੁੱਖ ਪ੍ਰੋਜੈਕਟ 100 ਪਿੰਡਾਂ ਵਿੱਚ ਚਲਾਇਆ ਜਾਵੇਗਾ

ਸਰਵੋਤਮ ਹੱਲ ਦੇਣ ਵਾਲੇ ਭਾਗੀਦਾਰ ਨੂੰ 50 ਲੱਖ ਦਾ ਨਕਦ ਇਨਾਮ ਅਤੇ ਹਰੇਕ ਉਪ ਜੇਤੂ ਨੂੰ 20-20 ਲੱਖ ਰੁਪਏ ਦਾ ਨਕਦ ਇਨਾਮ ਮਿਲੇਗਾ ਇਸ ਵਿੱਚ ਸਫਲ ਰਹਿਣ ਵਾਲੇ ਡਿਵੈਲਪਰਾਂ ਨੂੰ ਆਪਣੇ ਹੱਲ ਨੂੰ ਪੁਖਤਾ ਬਣਾਉਣ ਲਈ ਮੀਟ-ਵਾਈ ਸਮਰਥਤ ਇਨਕੁਬੇਟਰ ਵਿਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ ਤਾਂ ਜੋ ਉਹ ਹਲ ਵਿੱਚ ਹੋਰ ਵਾਧਾ ਕਰ ਸਕਣ ਇਸ ਨਾਲ ਵਿਚਾਰ ਨੂੰ ਹੁਲਾਰਾ ਮਿਲੇਗਾ ਅਤੇ ਆਤਮਨਿਰਭਾਰ ਭਾਰਤ, ਡਿਜੀਟਲ ਇੰਡੀਆ ਅਤੇ ਮੇਕ ਇਨ ਇੰਡੀਆ ਜਿਹੀਆਂ ਪਹਿਲਕਦਮੀਆਂ ਦੇ ਯਤਨਾਂ ਨੂੰ ਉਤਸ਼ਾਹਤ ਕਰੇਗਾ

 

ਕੇਂਦਰ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ - ਜਲ ਜੀਵਨ ਮਿਸ਼ਨ (ਜੇਜੇਐਮ) ਨੂੰ ਰਾਜਾਂ ਦੀ ਭਾਈਵਾਲੀ ਨਾਲ 2024 ਤੱਕ ਹਰੇਕ ਪੇਂਡੂ ਘਰ ਨੂੰ ਕਾਰਜਸ਼ੀਲ ਘਰੇਲੂ ਟੂਟੀ ਵਾਲੇ ਪਾਣੀ ਦਾ ਕਨੈਕਸ਼ਨ (ਐਫਐਚਟੀਸੀ) ਮੁਹੱਈਆ ਕਰਾਉਣ ਦੇ ਮਕਸਦ ਨਾਲ ਲਾਗੂ ਕੀਤਾ ਜਾ ਰਿਹਾ ਹੈਇਹ ਪ੍ਰੋਗਰਾਮ ਘਰੇਲੂ ਪੱਧਰ ਤੇ ਸੇਵਾ ਦੀ ਸੁਪੁਰਦਗੀ ਤੇ ਕੇਂਦ੍ਰਿਤ ਹੈ ਅਰਥਾਤ ਨਿਰਧਾਰਤ ਮਿਆਰ ਅਤੇ ਉਪਯੁਕਤ ਮਾਤਰਾ ਵਿਚ ਪਾਣੀ ਦੀ ਨਿਯਮਤ ਸਪਲਾਈ ਨੂੰ ਲੰਬੇ ਅਰਸੇ ਦੇ ਆਧਾਰ ਉੱਤੇ ਯਕੀਨੀ ਬਣਾਉਣਆ ਸੇਵਾਵਾਂ ਦੇ ਮਿਆਰ ਨੂੰ ਸੁਨਿਸ਼ਚਿਤ ਕਰਨ ਲਈ, ਸਵੈ ਚਾਲਤ ਰੂਪ ਵਿੱਚ ਸੇਵਾ ਡਲਿਵਰੀ ਦੇ ਡਾਟੇ ਨੂੰ ਪ੍ਰਣਾਲੀਬਧ ਢੰਗ ਨਾਲ ਵਿਵਸਥਿਤ ਕਰਨਾ ਅਤੇ ਆਧੁਨਿਕ ਟੈਕਨਾਲੋਜੀ ਦੀ ਵਰਤੋਂ ਨਾਲ ਇਸਦੀ ਨਿਗਰਾਨੀ ਬਹੁਤ ਜਰੂਰੀ ਹੈ। ਪਾਣੀ ਦੀ ਸਪਲਾਈ ਦੇ ਬੁਨਿਆਦੀ ਢਾਂਚੇ ਦਾ ਡਿਜੀਟਾਈਜ਼ੇਸ਼ਨ, ਦੇਸ਼ ਨੂੰ ਦਰਪੇਸ਼ ਸਭ ਤੋਂ ਵੱਡੀਆਂ ਸਮਾਜਿਕ ਸਮੱਸਿਆਵਾਂ ਦੇ ਹੱਲ ਦੀ ਸਮਰੱਥਾ ਰੱਖਦਾ ਹੈ ਇਸ ਤੋਂ ਵੀ ਵੱਧ ਮਹੱਤਵਪੂਰਨ ਇਹ ਹੈ ਕਿ ਇਹ ਭਵਿੱਖ ਦੀਆਂ ਚੁਣੌਤੀਆਂ ਬਾਰੇ ਅਨੁਮਾਨ ਲਗਾਉਣ ਵਿਚ ਮਦਦ ਕਰੇਗਾ

--------------------------------

ਏਪੀਐਸ /ਐਮਜੀ /ਏਐਸ


(Release ID: 1665974) Visitor Counter : 185