ਬਿਜਲੀ ਮੰਤਰਾਲਾ

ਐੱਨਟੀਪੀਸੀ ਦਾਦਰੀ ਭਾਰਤ ਦਾ ਸਭ ਤੋਂ ਸਵੱਛ ਕੋਇਲਾ ਅਧਾਰਿਤ ਊਰਜਾ ਪਲਾਂਟ ਬਣਨ ਲਈ ਯਤਨਸ਼ੀਲ

ਸਾਰੇ ਨਿਕਾਸੀ ਮਾਪਦੰਡਾਂ ਦੀ ਨਿਗਰਾਨੀ ਔਨਲਾਈਨ ਕੀਤੀ ਜਾ ਰਹੀ ਹੈ ਅਤੇ ਇਸ ਦੀ ਰਿਪੋਰਟ ਨਿਰਧਾਰਿਤ ਸਮੇਂ ਦੇ ਅਧਾਰ ’ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੂੰ ਭੇਜੀ ਜਾਂਦੀ ਹੈ

ਡਰਾਈ ਸੋਰਬੇਂਟ ਇੰਜੈਕਸ਼ਨ (ਡੀਐੱਸਆਈ) ਪ੍ਰਣਾਲੀ, ਐੱਸਓਐੱਫਏ (ਸੈਪਰੇਟਡ ਓਵਰ ਫਾਇਰ ਏਅਰ) ਸਿਸਟਮ ਨੂੰ ਸਲਫਰ ਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਨਿਕਾਸੀ ਨੂੰ ਘੱਟ ਕਰਨ ਲਈ ਸਥਾਪਿਤ ਕੀਤਾ ਗਿਆ ਹੈ

ਐੱਨਟੀਪੀਸੀ ਦਾਦਰੀ ਨੇ ਬੌਇਲਰਾਂ ਵਿੱਚ ਕੋਇਲੇ ਦੇ ਨਾਲ-ਨਾਲ ਜੈਵਿਕ ਈਂਧਣ ਦੇ ਉਪਯੋਗ ਦੀ ਵੀ ਸ਼ੁਰੂਆਤ ਕੀਤੀ ਹੈ

Posted On: 19 OCT 2020 5:07PM by PIB Chandigarh

ਰਾਸ਼ਟਰੀ ਤਾਪ ਬਿਜਲੀ ਨਿਗਮ-ਐੱਨਟੀਪੀਸੀ ਦਾਦਰੀ ਦੇਸ਼ ਦਾ ਸਭ ਤੋਂ ਸਵੱਛ ਕੋਇਲਾ ਪਲਾਂਟ ਬਣਨ ਦਾ ਯਤਨ ਕਰ ਰਿਹਾ ਹੈ ਅਤੇ ਨਿਕਾਸੀ ਦੇ ਮਾਮਲੇ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ-ਸੀਪੀਸੀਬੀ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰ ਰਿਹਾ ਹੈ। ਸਾਰੇ ਨਿਕਾਸੀ ਮਾਪਦੰਡਾਂ ਦੀ ਨਿਗਰਾਨੀ ਔਨਲਾਈਨ ਕੀਤੀ ਜਾਂਦੀ ਹੈ ਅਤੇ ਤੈਅ ਸਮੇਂ ਦੇ ਅਧਾਰ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੂੰ ਸੂਚਿਤ ਕੀਤਾ ਜਾਂਦਾ ਹੈ। ਊਰਜਾ ਮੰਤਰਾਲੇ ਤਹਿਤ ਜਨਤਕ ਖੇਤਰ ਦੀ ਕੰਪਨੀ-ਪੀਐੱਸਯੂ, ਐੱਨਟੀਪੀਸੀ ਲਿਮਿਟਿਡ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਫਲੂ ਗੈਸ ਨਿਕਾਸੀ ਅਤੇ ਪਾਰਟੀਕੁਲੇਟ ਮੈਟਰ ਸੀਪੀਸੀਬੀ ਦੇ ਸਾਰੇ ਉੱਚ ਕੁਸ਼ਲਤਾ ਵਾਲੇ ਈਐੱਸਪੀ (ਇਲੈਕਟ੍ਰੌਸਟੈਟਿਕ ਪ੍ਰੈਸੀਪਿਟੇਟਰ) (Electrostatic Precipitators)  ਦੇ ਮਾਪਦੰਡਾਂ ਅਨੁਸਾਰ ਹੈ, ਇਸ ਵਿੱਚ ਚਾਰ ਪਲਾਂਟ-210 ਮੈਗਾਵਾਟ ਅਤੇ 490 ਮੈਗਾਵਾਟ ਦੀਆਂ ਦੋ ਇਕਾਈਆਂ ਸ਼ਾਮਲ ਹਨ।

 

 

ਸਲਫਰ ਆਕਸਾਈਡ ਨਿਕਾਸੀ ਵਿੱਚ ਕਮੀ ਲਈ, ਡਰਾਈ ਸੋਰਬੈਂਟ ਇੰਜੈਕਸ਼ਨ (ਡੀਐੱਸਆਈ) ਪ੍ਰਣਾਲੀ ਨੂੰ ਦੇਸ਼ ਵਿੱਚ ਪਹਿਲੀ ਵਾਰ 210 ਮੈਗਾਵਾਟ ਇਕਾਈਆਂ ਵਿੱਚ ਸਥਾਪਿਤ ਕੀਤਾ ਗਿਆ ਹੈ ਜਿਸ ਵਿੱਚ ਯੂਸੀਸੀ  (ਯੂਨਾਈਟੇਡ ਕਾਨਵੋਰ ਕਾਰਪੋਰੇਸ਼ਨ), ਯੂਐੱਸਏ ਦੀ ਤਕਨੀਕ ਹੈ ਅਤੇ ਹੁਣ ਸਾਰੀਆਂ ਚਾਰ ਇਕਾਈਆਂ ਨਿਕਾਸੀ ਮਿਆਰਾਂ ਨੂੰ ਪੂਰਾ ਕਰ ਰਹੀਆਂ ਹਨ। ਐੱਫਜੀਡੀ ਪ੍ਰਣਾਲੀ ਜਪਾਨ ਦੇ ਮਿਤਸੁਬਿਸ਼ੀ ਪਾਵਰ ਵਰਕਸ ਤੋਂ ਟੈਕਨੋਲੋਜੀ ਨਾਲ ਭੇਲ (ਬੀਐੱਚਈਐੱਲ) ਦੁਆਰਾ 490 ਮੈਗਾਵਾਟ ਇਕਾਈਆਂ ਵਿੱਚ ਲਾਗੂ ਕਰਨ ਦੇ ਪੜਾਅ ਵਿੱਚ ਹੈ।

 

ਸਾਰੀਆਂ 210 ਮੈਗਾਵਾਟ ਇਕਾਈਆਂ ਪਹਿਲਾਂ ਤੋਂ ਹੀ ਨਾਈਟ੍ਰੋਜਨ ਆਕਸਾਈਡ ਨਿਕਾਸੀ ਮਾਪਦੰਡਾਂ ਅਨੁਰੂਪ ਸਨ। 490 ਮੈਗਾਵਾਟ ਇਕਾਈਆਂ ਵਿੱਚ ਐੱਸਓਐੱਏ (ਸੈਪਰੇਟ ਓਵਰਫਾਇਰ ਏਅਰ) ਸਿਸਟਮ ਸਥਾਪਿਤ ਕੀਤਾ ਗਿਆ ਹੈ ਅਤੇ ਸਾਰੀਆਂ ਇਕਾਈਆਂ ਹੁਣ ਨਾਈਟ੍ਰੋਜਨ ਆਕਸਾਈਡ ਨਿਕਾਸੀ ਦੇ ਮਾਪਦੰਡਾਂ ਦਾ ਪਾਲਣ ਕਰ ਰਹੀਆਂ ਹਨ।

 

ਐੱਨਟੀਪੀਸੀ ਦਾਦਰੀ ਨੇ ਬੌਇਲਰਾਂ ਵਿੱਚ ਕੋਇਲੇ ਦੇ ਨਾਲ-ਨਾਲ ਜੈਵਿਕ ਈਂਧਣ ਦੀ ਵਰਤੋਂ ਸ਼ੁਰੂ ਕਰਨ ਦਾ ਕਾਰਜ ਵੀ ਕੀਤਾ ਹੈ। ਜੈਵਿਕ ਈਂਧਣ, ਭੂਸੀ ਜਾਂ ਖੇਤੀ ਰਹਿੰਦ ਖੂੰਹਦ ਤੋਂ ਬਣੇ ਹੁੰਦੇ ਹਨ ਜੋ ਰਾਸ਼ਟਰੀ ਰਾਜਧਾਨੀ ਖੇਤਰ-ਐੱਨਸੀਆਰ ਵਿੱਚ ਪ੍ਰਦੂਸ਼ਣ ਨੂੰ ਵਧਾਉਣ ਵਾਲੇ ਕਾਰਕਾਂ ਵਿੱਚ ਸ਼ਾਮਲ ਹਨ। ਐੱਨਟੀਪੀਸੀ ਦਾਦਰੀ ਦੇ ਬੌਇਲਰਾਂ ਵਿੱਚ 8000 ਟਨ ਤੋਂ ਜ਼ਿਆਦਾ ਛਰਿਆਂ ਦਾ ਪ੍ਰਯੋਗ ਕੀਤਾ ਗਿਆ ਹੈ, ਇਸ ਨਾਲ ਲਗਭਗ 4000 ਏਕੜ ਖੇਤ ਵਿੱਚ ਪਰਾਲੀ ਨੂੰ ਜਲਾਉਣ ਤੋਂ ਰੋਕ ਸਕਿਆ ਹੈ।

 

ਐੱਨਟੀਪੀਸੀ ਦਾਦਰੀ ਨੇ ਜ਼ੀਰੋ ਤਰਲ ਡਿਸਚਾਰਜ ਪ੍ਰਣਾਲੀ ਅਤੇ ਵਰਖਾ ਜਲ ਹਾਰਵੈਸਟਿੰਗ ਪ੍ਰਣਾਲੀ ਲਾਗੂ ਕਰਕੇ, ਪਾਲਣ ਤੋਂ ਅੱਗੇ ਜਾ ਕੇ ਪਾਣੀ ਦੇ ਉਪਯੋਗ ਵਿੱਚ ਕਮੀ ਕਰਨ ਵਿੱਚ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ।

 

ਸਥਾਈ ਵਾਤਾਵਰਣ ਲਈ ਐੱਨਟੀਪੀਸੀ ਦੇ ਯਤਨਾਂ ਬਾਰੇ:

 

ਐੱਨਟੀਪੀਸੀ ਦੇ ਬਿਜਲੀ ਟਰਾਂਜਿਸ਼ਨ ਨੂੰ ਵਿਕੇਂਦਰੀਕ੍ਰਿਤ, ਡੀਕਾਰਬਨਾਈਜ਼ਡ ਅਤੇ  ਡਿਜੀਟਲਾਈਜ਼ਡ ਊਰਜਾ ਵਿੱਚ ਬਦਲਣ ਦਾ ਯਤਨ ਹੈ। ਇਹ ਕੰਪਨੀ ਦੀਆਂ ਤਰਜੀਹਾਂ ਲਈ ਅਕਾਰਬਨੀਕਰਨ ਅਤੇ ਹਵਾ ਨਿਕਾਸੀ ਕੰਟਰੋਲ, ਜਲ ਅਤੇ ਜੈਵ ਵਿਭਿੰਨਤਾ ਸੁਰੱਖਿਆ, ਸਰਕੂਲਰ ਅਰਥਵਿਵਸਥਾ, ਸਿਹਤ ਅਤੇ ਸੁਰੱਖਿਆ, ਸਮੁਦਾਇਕ ਵਿਕਾਸ, ਮਜ਼ਬੂਤ ਵਿੱਤ ਅਤੇ ਨੈਤਿਕਤਾ ਅਤੇ ਨਿਰੰਤਰ ਸਪਲਾਈ ਚੇਨ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵਿਆਪਕ ਰੂਪ ਰੇਖਾ ਪ੍ਰਦਾਨ ਕਰਦਾ ਹੈ।

 

ਵਾਤਾਵਰਣ ਪ੍ਰਤੀ ਆਪਣੀ ਵਚਨਬੱਧਤਾ ਦੇ ਹਿੱਸੇ ਦੇ ਰੂਪ ਵਿੱਚ ਐੱਨਟੀਪੀਸੀ ਨੇ ਇਸ ਖੇਤਰ ਲਈ ਕਈ ਮੁੱਢਲੇ ਯਤਨ ਕੀਤੇ ਹਨ। ਐੱਨਟੀਪੀਸੀ, ਖੇਤਾਂ ਵਿੱਚ ਫਸਲ ਦੀ ਰਹਿੰਦ ਖੂੰਹਦ ਨੂੰ ਜਲਾਉਣ ਤੋਂ ਰੋਕਣ ਲਈ, ਖੇਤੀ ਰਹਿੰਦ ਖੂੰਹਦ ਦੇ ਬਿਜਲੀ ਉਤਪਾਦਨ ਲਈ ਉਪਯੋਗ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਐੱਨਟੀਪੀਸੀ ਵੀ ਦੇਸ਼ ਭਰ ਵਿੱਚ ਆਪਣੇ ਸਾਰੇ ਪਲਾਂਟਾਂ ਵਿੱਚ ਸਲਫਰ ਡੀਆਕਸਾਈਡ-ਨਿਕਾਸੀ ਘੱਟ ਕਰਨ ਵਾਲੀ ਟੈਕਨੋਲੋਜੀ ਫਲੂ-ਗੈਸ ਡਿਸਲਫਰਾਈਜੇਸ਼ਨ (ਐੱਫਜੀਡੀ) ਸਥਾਪਿਤ ਕਰਨ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਐੱਨਟੀਪੀਸੀ ਸਵੱਛ ਵਾਤਾਵਰਣ ਲਈ ਵਿਭਿੰਨ ਰਹਿੰਦ ਖੂੰਹਦ ਪਦਾਰਥਾਂ ਤੋਂ ਬਿਜਲੀ ਬਣਾਉਣ ਦੇ ਪ੍ਰਾਜੈਕਟਾਂ ਵੱਲ ਵੀ ਕੰਮ ਕਰ ਰਿਹਾ ਹੈ।

 

ਐੱਨਟੀਪੀਸੀ ਅਖੁੱਟ ਊਰਜਾ (ਆਰਈ) ਸਰੋਤਾਂ ਦੀਆਂ ਮਹੱਤਵਪੂਰਨ ਸਮਰੱਥਾਵਾਂ ਨੂੰ ਜੋੜ ਕੇ ਆਪਣੇ ਊਰਜਾ ਵਿਭਾਗ ਨੂੰ ਸਵੱਛ ਬਣਾਉਣ ਲਈ ਹਰ ਸੰਭਵ ਕਦਮ ਚੁੱਕ ਰਿਹਾ ਹੈ। 2031 ਤੱਕ ਕੰਪਨੀ ਦੀ ਯੋਜਨਾ ਅਖੁੱਟ ਊਰਜਾ ਸਰੋਤਾਂ ਰਾਹੀਂ ਘੱਟ ਤੋਂ ਘੱਟ 32000 ਮੈਗਾਵਾਟ ਸਮਰੱਥਾ ਤਿਆਰ ਕਰਨ ਦੀ ਹੈ। ਇਹ ਇਸ ਦੀ ਕੁੱਲ ਬਿਜਲੀ ਉਤਪਾਦਨ ਸਮਰੱਥਾ ਦਾ ਲਗਭਗ 25 ਫੀਸਦੀ ਹੈ।

 

******

 

ਆਰਸੀਜੇ/ਐੱਮ



(Release ID: 1665973) Visitor Counter : 118