ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਆਈਏਐੱਚਈ ਜਨਰਲ ਕੌਂਸਲ ਆਈਏਐੱਚਈ ਨੂੰ ਹਾਈਵੇ ਸੈਕਟਰ ਦੇ ਵਿਸ਼ਵ ਪੱਧਰੀ ਸੰਸਥਾਨ ਵਿੱਚ ਬਦਲਣ ਲਈ ਵਾਈ. ਐੱਸ. ਮਲਿਕ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਵਿਚਾਰ ਕਰਦੀ ਹੈ

Posted On: 19 OCT 2020 7:13PM by PIB Chandigarh

ਇੰਡੀਅਨ ਅਕੈਡਮੀ ਆਵ੍ ਹਾਈਵੇ ਇੰਜਨੀਅਰਸ (ਆਈਏਐੱਚਈ) ਦੀ 5ਵੀਂ ਜਨਰਲ ਕੌਂਸਲ ਦੀ ਮੀਟਿੰਗ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਦੀ ਪ੍ਰਧਾਨਗੀ ਵਿੱਚ ਵੀਡਿਓ ਕਾਨਫਰੰਸਿੰਗ ਰਾਹੀਂ ਕੀਤੀ ਗਈ। ਮੀਟਿੰਗ ਵਿੱਚ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ, ਜਨਰਲ (ਸੇਵਾਮੁਕਤ) ਡਾ. ਵੀ. ਕੇ. ਸਿੰਘ, ਰੋਡ ਟਰਾਂਸਪੋਰਟ ਅਤੇ ਰਾਜਮਾਰਗ, ਡਾਇਰੈਕਟਰ ਜਨਰਲ (ਆਰਡੀ) ਦੇ ਸਕੱਤਰ ਅਤੇ ਐੱਸਐੱਸ ਅਤੇ ਗਵਰਨਿੰਗ ਕੌਂਸਲ ਦੇ ਮੈਂਬਰ ਸ਼ਾਮਲ ਹੋਏ।

 

ਸਾਲ 1983 ਵਿੱਚ ਬਣਾਇਆ ਗਿਆ ਆਈਏਐੱਚਈ ਐਂਟਰੀ ਲੈਵਲ/ਰਿਫਰੈਸ਼ਰ ਕੋਰਸ/ਹਾਈਵੇ, ਬ੍ਰਿਜ ਅਤੇ ਟਨਲ ਇੰਜਨੀਅਰਿੰਗ/ਓਰੀਐਂਟੇਸ਼ਨ ਪ੍ਰੋਗਰਾਮ/ਮੈਨੇਜਮੈਂਟ ਡਿਵਲਪਮੈਂਟ ਪ੍ਰੋਗਰਾਮ/ਰਣਨੀਤਕ ਟ੍ਰੇਨਿੰਗ ਪ੍ਰੋਗਰਾਮ ਆਦਿ ਦੇ ਵਿਸ਼ੇਸ਼ ਖੇਤਰਾਂ ਵਿੱਚ ਟਰੇਨਿੰਗ ਦੇਣ ਦੇ ਨਾਲ ਹਾਈਵੇ ਇੰਜਨੀਅਰਸ ਅਤੇ ਕੇਂਦਰ ਸਰਕਾਰ, ਰਾਜ ਸਰਕਾਰਾਂ, ਪਬਲਿਕ ਸੈਕਟਰ ਅਦਾਰੇ (ਪੀਐੱਸਯੂ), ਸਥਾਨਕ ਸਰਕਾਰਾਂ, ਠੇਕੇਦਾਰਾਂ, ਸਲਾਹਕਾਰਾਂ ਆਦਿ ਨੂੰ ਟ੍ਰੇਨਿੰਗ ਦਿੰਦਾ ਹੈ।

 

ਰਾਜਮਾਰਗ ਵਿਕਾਸ ਪ੍ਰੋਗਰਾਮਾਂ ਵਿੱਚ ਬਿਹਤਰ ਯੋਗਦਾਨ ਦੇਣ ਲਈ ਆਈਏਐੱਚਈ ਦੀਆਂ ਗਤੀਵਿਧੀਆਂ ਵਿੱਚ ਕਾਫ਼ੀ ਵਿਸਤਾਰ ਅਤੇ ਸੁਧਾਰ ਕਰਨ ਦੀ ਲੋੜ ਮਹਿਸੂਸ ਕੀਤੀ ਗਈ ਹੈ। ਇਸ ਅਨੁਸਾਰ ਮੰਤਰਾਲੇ ਨੇ ਸੜਕ ਖੇਤਰ ਵਿੱਚ ਇੱਕ ਵਿਸ਼ੇਸ਼ ਪੱਧਰ ਦੇ ਪ੍ਰਮੁੱਖ ਸੰਸਥਾਨ ਵਿੱਚ ਆਈਏਐੱਚਈ ਨੂੰ ਬਦਲਣ ਲਈ ਸਿਫਾਰਸ਼ਾਂ ਦੇਣ ਲਈ ਰੋਡ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਦੇ ਸਾਬਕਾ ਸਕੱਤਰ ਸ਼੍ਰੀ ਵਾਈ. ਐੱਸ. ਮਲਿਕ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਸੀ।

 

ਕੌਂਸਲ ਨੇ ਆਈਏਐੱਚਈ ਦੇ ਦਾਇਰੇ ਨੂੰ ਵਧਾਉਣ ਲਈ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਤਿੰਨ ਅਲੱਗ ਅਲੱਗ ਕਾਰਜਾਂ ਯਾਨੀ (1) ਟ੍ਰੇਨਿੰਗ, (2) ਰਾਜਮਾਰਗ ਅਤੇ ਪਬਲਿਕ ਟਰਾਂਸਪੋਰਟ ਸੈਕਟਰ ਵਿੱਚ ਲਾਗੂ ਖੋਜ ਅਤੇ ਵਿਕਾਸ ਅਤੇ (3) ਸੜਕ ਸੁਰੱਖਿਆ ਅਤੇ ਰੈਗੂਲੇਸ਼ਨ ਆਈਏਐੱਚਈ ਨੂੰ ਰਾਜ ਮਾਰਗ ਖੇਤਰ ਵਿੱਚ ਇੱਕ ਵਿਸ਼ਵ ਪੱਧਰੀ ਪ੍ਰਮੁੱਖ ਸੰਸਥਾਨ ਵਿੱਚ ਬਦਲਣ ਲਈ ਅਤੇ ਲਾਜ਼ਮੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।

 

*****

 

ਐੱਨਬੀ/ਐੱਮਐੱਸ


(Release ID: 1665971) Visitor Counter : 192