ਪ੍ਰਧਾਨ ਮੰਤਰੀ ਦਫਤਰ

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੈਸੂਰ ਯੂਨੀਵਰਸਿਟੀ ਆਵ੍ ਮੈਸੂਰ ਦੀ ਸ਼ਤਾਬਦੀ ਕਨਵੋਕੇਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 19 OCT 2020 1:39PM by PIB Chandigarh

ਨਮਸਕਾਰ!

 

ਕਰਨਾਟਕਾ ਦੇ ਗਵਰਨਰ ਅਤੇ ਮੈਸੂਰ ਯੂਨੀਵਰਸਿਟੀ ਦੇ ਚਾਂਸਲਰ, ਸ਼੍ਰੀ ਵਜੁ ਭਾਈ ਵਾਲਾ ਜੀ,   ਕਰਨਾਟਕਾ ਦੇ ਸਿੱਖਿਆ ਮੰਤਰੀ ਡਾ. ਸੀਐੱਨ ਅਸ਼ਵਥ ਨਾਰਾਇਣ ਜੀ, ਮੈਸੂਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜੀ ਹੇਮੰਤ ਕੁਮਾਰ ਜੀ, ਇਸ ਪ੍ਰੋਗਰਾਮ ਵਿੱਚ ਮੌਜੂਦ ਸਾਰੇ ਅਧਿਆਪਕਵਿਦਿਆਰਥੀ-ਵਿਦਿਆਰਥਣਾਂ, ਅਭਿਭਾਵਕ-ਗਣ, ਦੇਵੀਓ ਅਤੇ ਸੱਜਣੋਂ! ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਮੈਸੁਰੂ ਦਸ਼ਾਰਾ’, ‘ਨਾਡ੍-ਹੱਬਾਦੀਆਂ ਅਨੰਤ-ਅਨੰਤ ਸ਼ੁਭਕਾਮਨਾਵਾਂ!

 

ਕੁਝ ਸਮਾਂ ਪਹਿਲਾਂ ਮੈਂ ਤਸਵੀਰਾਂ ਦੇਖ ਰਿਹਾ ਸਾਂ, ਇਸ ਵਾਰ ਕੋਰੋਨਾ ਦੇ ਖਤਰੇ ਦੇ ਕਾਰਨ ਭਲੇ ਹੀ ਅਨੇਕ ਬੰਦਿਸ਼ਾਂ ਹੋਣ ਲੇਕਿਨ ਉਤਸਵ ਦੀ ਉਮੰਗ ਪਹਿਲਾਂ ਜਿਤਨੀ ਹੀ ਹੈ। ਹਾਲਾਂਕਿ ਇਸ ਉਮੰਗ ਵਿੱਚਕੁਝ ਦਿਨਾਂ ਪਹਿਲਾਂ ਹੋਏ ਭਾਰੀ ਵਰਖਾ ਨੇ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਰੇ ਪ੍ਰਭਾਵਿਤ ਪਰਿਵਾਰਾਂ ਦੇ ਪ੍ਰਤੀ ਮੇਰੀਆਂ ਸੰਵੇਦਨਾਵਾਂ ਹਨ ਕੇਂਦਰ ਸਰਕਾਰ ਅਤੇ ਕਰਨਾਟਕਾ ਸਰਕਾਰ ਮਿਲ ਕੇ ਰਾਹਤ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ

 

ਸਾਥੀਓ, ਅੱਜ ਤੁਹਾਡੇ ਲਈ ਬਹੁਤ ਹੀ ਵੱਡਾ ਦਿਨ ਹੈ। ਉਂਝ ਤਾਂ ਮੇਰਾ ਪ੍ਰਯਤਨ ਰਹਿੰਦਾ ਹੈ ਕਿ ਅਜਿਹੇ ਅਵਸਰਾਂ ਤੇ ਆਪਣੇ Young Friends ਨਾਲ ਆਹਮਣੇ-ਸਾਹਮਣੇ, Face to face ਮੁਲਾਕਾਤ ਕਰ ਸਕਾਂ ਅਤੇ ਮੈਸੁਰੂ ਆਉਣ, ਮੈਸੂਰ ਯੂਨੀਵਰਸਿਟੀ ਦੀ ਗੌਰਵਸ਼ਾਲੀ ਵਿਰਾਸਤ, ਸੌਵੀਂ ਕਨਵੋਕੇਸ਼ਨ ਦਾ ਹਿੱਸਾ ਬਣਨ ਦੀ ਤਾਂ ਗੱਲ ਹੀ ਕੁਝ ਹੋਰ ਹੁੰਦੀ ਲੇਕਿਨ ਇਸ ਵਾਰ ਕੋਰੋਨਾ ਕਾਰਨ ਅਸੀਂ Really ਨਹੀਂ Virtually ਜੁੜ ਰਹੇ ਹਾਂ ਘਟਿ- ਕੋਤਸਵਦਾ ਈ ਸਮਰਣੀਯਾ ਸਮਾਰਂ-ਭਦਾ ਸੰਦਰਭ-ਦੱਲੀ ਨਿਮਗੇੱਲਰਿਗੂ ਅਭਿਨੰਦਨੇ-ਗੜੁ. ਇੰਦੁ ਪਦਵੀ ਪ੍ਰਮਾਣਪਤਰਾ ਪਡੇਯੁੱਤੀਰੁਵ ਐੱਲਰਿਗੂ ਸ਼ੁਭਾਸ਼ਯ-ਗੜੁ . ਬੋਧਕਾ ਸਿੱਬੰਦਿਗੂ ਸ਼ੁਭਾਸ਼ਯ-ਗੜੰਨੁ ਕੋਰੁੱਤੇਨੇ.

 

ਸਾਥੀਓ, ਮੈਸੂਰ ਯੂਨੀਵਰਸਿਟੀ, ਪ੍ਰਾਚੀਨ ਭਾਰਤ ਦੀ ਸਮ੍ਰਿੱਧ ਸਿੱਖਿਆ ਵਿਵਸਥਾ ਅਤੇ ਭਵਿੱਖ  ਦੇ ਭਾਰਤ ਦੀਆਂ Aspirations ਅਤੇ Capabilities ਦਾ ਇੱਕ ਪ੍ਰਮੁੱਖ ਕੇਂਦਰ ਹੈ। ਇਸ ਯੂਨੀਵਰਸਿਟੀ ਨੇ ਰਾਜਰਿਸ਼ੀਨਾਲਵਾਡੀ ਕ੍ਰਿਸ਼ਣਰਾਜ ਵਡੇਯਾਰ ਅਤੇ ਐੱਮ ਵਿਸ਼ਵੇਸ਼ਵਰੈਯਾ ਜੀ ਦੇ ਵਿਜ਼ਨ ਅਤੇ ਸੰਕਲਪਾਂ ਨੂੰ ਸਾਕਾਰ ਕੀਤਾ ਹੈ। ਮੇਰੇ ਲਈ ਇਹ ਸੁਖਦ ਸੰਜੋਗ ਹੈ ਕਿ ਅੱਜ ਤੋਂ ਠੀਕ 102 ਸਾਲ ਪਹਿਲਾਂ, ਅੱਜ ਦੇ ਹੀ ਦਿਨ ਰਾਜਰਿਸ਼ੀ ਨਾਲਵਾਡੀ ਕ੍ਰਿਸ਼ਣਰਾਜ ਵਡੇਯਾਰ ਨੇ ਮੈਸੂਰੁ ਯੂਨੀਵਰਸਿਟੀ ਦੇ ਪਹਿਲੇ Convocation ਨੂੰ ਸੰਬੋਧਨ ਕੀਤਾ ਸੀ

 

ਤਦ ਤੋਂ ਲੈ ਕੇ ਅੱਜ ਤੱਕ ਰਤਨਗਰਭਾ ਪ੍ਰਾਂਗਣਇਸ ਰਤਨਗਰਭਾ ਪ੍ਰਾਂਗਣ ਨੇ ਅਜਿਹੇ ਅਨੇਕ ਸਾਥੀਆਂ ਨੂੰ ਅਜਿਹੇ ਹੀ ਪ੍ਰੋਗਰਾਮ ਵਿੱਚ ਦੀਖਿਆ ਲੈਂਦੇ ਹੋਏ ਦੇਖਿਆ ਹੈ ਜਿਨ੍ਹਾਂ ਦਾ ਰਾਸ਼ਟਰ ਨਿਰਮਾਣ ਵਿੱਚ ਅਹਿਮ ਯੋਗਦਾਨ ਰਿਹਾ ਹੈ। ਭਾਰਤ ਰਤਨ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਜੀ ਜਿਹੇ ਅਨੇਕ ਮਹਾਨ ਵਿਅਕਤਿੱਤਵਾਂ ਨੇ ਇਸ ਸਿੱਖਿਆ ਸੰਸਥਾਨ ਵਿੱਚ ਅਨੇਕਾਂ ਵਿਦਿਆਰਥੀਆਂ ਨੂੰ ਨਵੀਂ ਪ੍ਰੇਰਣਾ ਦਿੱਤੀ ਹੈ। ਅਜਿਹੇ ਵਿੱਚ ਆਪ ਸਾਰਿਆਂ ਤੇ ਤੁਹਾਡੇ ਪਰਿਵਾਰ ਦੇ ਨਾਲ-ਨਾਲ ਸਾਡਾ ਸਾਰਿਆਂ ਦਾ ਵਿਸ਼ਵਾਸ ਵੀ ਅਧਿਕ ਹੈ ਅਤੇ ਨਾਲ-ਨਾਲ ਉਮੀਦਾਂ ਵੀ ਅਧਿਕ ਹਨ ਅੱਜ ਤੁਹਾਡੀ ਯੂਨੀਵਰਸਿਟੀ, ਤੁਹਾਡੇ ਪ੍ਰੋਫੈਸਰਟੀਚਰਸ, ਤੁਹਾਨੂੰ ਡਿਗਰੀ ਦੇ ਨਾਲ-ਨਾਲ ਦੇਸ਼ ਅਤੇ ਸਮਾਜ ਪ੍ਰਤੀ ਤੁਹਾਡੀ ਜ਼ਿੰਮੇਦਾਰੀ ਵੀ ਸੌਂਪ ਰਹੇ ਹਨ

 

ਸਾਥੀਓ, ਸਾਡੇ ਇੱਥੇ ਸਿੱਖਿਆ ਅਤੇ ਦੀਖਿਆ, ਯੁਵਾ ਜੀਵਨ ਦੇ ਦੋ ਅਹਿਮ ਪੜਾਅ ਮੰਨੇ ਜਾਂਦੇ ਹਨ  ਇਹ ਹਜ਼ਾਰਾਂ ਵਰ੍ਹਿਆਂ ਤੋਂ ਸਾਡੇ ਇੱਥੇ ਇੱਕ ਪਰੰਪਰਾ ਰਹੀ ਹੈ। ਜਦੋਂ ਅਸੀਂ ਦੀਖਿਆ ਦੀ ਗੱਲ ਕਰਦੇ ਹਾਂਤਾਂ ਇਹ ਸਿਰਫ਼ ਡਿਗਰੀ ਪ੍ਰਾਪਤ ਕਰਨ ਦਾ ਹੀ ਅਵਸਰ ਨਹੀਂ ਹੈ। ਅੱਜ ਦਾ ਇਹ ਦਿਨ ਜੀਵਨ ਦੇ ਅਗਲੇ ਪੜਾਅ ਲਈ ਨਵੇਂ ਸੰਕਲਪ ਲੈਣ ਦੀ ਪ੍ਰੇਰਣਾ ਦਿੰਦਾ ਹੈ। ਹੁਣ ਤੁਸੀਂ ਇੱਕ ਫਾਰਮਲ ਯੂਨੀਵਰਸਿਟੀ ਕੈਂਪਸ ਤੋਂ ਨਿਕਲ ਕੇ, ਰੀਅਲ ਲਾਈਫ ਯੂਨੀਵਰਸਿਟੀ ਦੇ ਵਿਰਾਟ ਕੈਂਪਸ ਵਿੱਚ ਜਾ ਰਹੇ ਹੋ ਇਹ ਇੱਕ ਅਜਿਹਾ ਕੈਂਪਸ ਹੋਵੇਗਾ ਜਿੱਥੋਂ ਜੋ Knowledge ਤੁਸੀਂ ਹਾਸਲ ਕੀਤੀ ਹੈ ਉਸ ਦੀ Applicability ਕੰਮ ਆਵੇਗੀ

 

ਸਾਥੀਓ, ਮਹਾਨ ਕੰਨੜ ਲੇਖਕ ਅਤੇ ਵਿਚਾਰਕ ਗੋਰੁਰੂ ਰਾਮਸਵਾਮੀ ਅੱਯੰਗਾਰ ਜੀ ਨੇ ਕਿਹਾ ਹੈ-ਸ਼ਿਕਸ਼ਣਵੇ ਜੀਵਨਦ ਬੇਲਕੁ ਯਾਨੀ Education ਜੀਵਨ ਦੇ ਮੁਸ਼ਕਿਲ ਰਸਤਿਆਂ ਵਿੱਚ ਰੋਸ਼ਨੀ ਦਿਖਾਉਣ ਵਾਲਾ ਮਾਧਿਅਮ ਹੈ। ਅੱਜ ਸਾਡਾ ਦੇਸ਼ ਜਦੋਂ ਪਰਿਵਰਤਨ ਦੇ ਇੱਕ ਵੱਡੇ ਦੌਰ ਤੋਂ ਗੁਜਰ ਰਿਹਾ ਹੈਤਦ ਉਨ੍ਹਾਂ ਦੀ ਇਹ ਗੱਲ ਬਹੁਤ ਜ਼ਿਆਦਾ ਪ੍ਰਾਸੰਗਿਕ ਹੈ। ਬੀਤੇ 5-6 ਸਾਲ ਇਹ ਨਿਰੰਤਰ ਪ੍ਰਯਤਨ ਹੋਇਆ ਹੈ ਕਿ ਸਾਡੀ ਸਿੱਖਿਆ, ਭਾਰਤ ਦਾ Education System, ਵਿਦਿਆਰਥੀਆਂ ਨੂੰ 21ਵੀਂ ਸਦੀ ਦੀਆਂ ਜ਼ਰੂਰਤਾਂ ਦੇ ਦਰਮਿਆਨ ਅੱਗੇ ਵਧਣ ਵਿੱਚ ਵੀ ਹੋਰ ਮਦਦ ਕਰੇ ਵਿਸ਼ੇਸ਼ ਤੌਰ ਤੇ Higher Education ਵਿੱਚ ਇੰਫ੍ਰਾਸਟ੍ਰਕਚਰ ਦੇ ਨਿਰਮਾਣ ਤੋਂ ਲੈ ਕੇ Structural Reforms ’ਤੇ ਬਹੁਤ ਜ਼ਿਆਦਾ ਫੋਕਸ ਕੀਤਾ ਗਿਆ ਹੈ। ਭਾਰਤ ਨੂੰ Higher Education ਦੀ Global Hub ਬਣਾਉਣ ਲਈ, ਸਾਡੇ ਨੌਜਵਾਨਾਂ ਨੂੰ Competitive ਬਣਾਉਣ ਲਈ, Qualitative ਅਤੇ Quantitative,  ਹਰ ਪੱਧਰ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ

 

ਸਾਥੀਓ, ਆਜ਼ਾਦੀ ਦੇ ਇਤਨੇ ਵਰ੍ਹਿਆਂ ਦੇ ਬਾਅਦ ਵੀ ਸਾਲ 2014 ਤੋਂ ਪਹਿਲਾਂ ਤੱਕ ਦੇਸ਼ ਵਿੱਚ 16 IITs ਸਨ ਬੀਤੇ 6 ਸਾਲ ਵਿੱਚ ਔਸਤਨ ਹਰ ਸਾਲ ਇੱਕ ਨਵੀਂ IIT ਖੋਲ੍ਹੀ ਗਈ ਹੈ। ਇਸ ਵਿੱਚੋਂ ਇੱਕ ਕਰਨਾਟਕਾ ਦੇ ਧਾਰਵਾੜ ਵਿੱਚ ਵੀ ਖੁੱਲ੍ਹੀ ਹੈ। 2014 ਤੱਕ ਭਾਰਤ ਵਿੱਚ 9 ਟ੍ਰਿਪਲ ITs ਸਨ ਇਸ ਦੇ ਬਾਅਦ ਦੇ 5 ਵਰ੍ਹਿਆਂ ਵਿੱਚ 16 ਟ੍ਰਿਪਲ ਆਈਟੀ ਬਣਾਈਆਂ ਗਈਆਂ ਹਨ ਬੀਤੇ 5-6 ਸਾਲ ਵਿੱਚ 7 ਨਵੇਂ IIM ਸਥਾਪਿਤ ਕੀਤੇ ਗਏ ਹਨ ਜਦਕਿ ਉਸ ਤੋਂ ਪਹਿਲਾਂ ਦੇਸ਼ ਵਿੱਚ 13 IIM ਹੀ ਸਨ ਇਸੇ ਤਰ੍ਹਾਂ ਕਰੀਬ 6 ਦਹਾਕਿਆਂ ਤੱਕ ਦੇਸ਼ ਵਿੱਚ ਸਿਰਫ਼ 7 ਏਮਸ ਦੇਸ਼ ਵਿੱਚ ਸੇਵਾਵਾਂ ਦੇ ਰਹੇ ਸਨ ਸਾਲ 2014 ਦੇ ਬਾਅਦ ਇਸ ਤੋਂ ਦੁੱਗਣੇ ਯਾਨੀ 15 ਏਮਸ ਦੇਸ਼ ਵਿੱਚ ਜਾਂ ਤਾਂ ਸਥਾਪਿਤ ਹੋ ਚੁੱਕੇ ਹਨ ਜਾਂ ਫਿਰ ਸ਼ੁਰੂ ਹੋਣ ਦੀ ਪ੍ਰਕਿਰਿਆ ਵਿੱਚ ਹਨ

 

ਸਾਥੀਓ, ਬੀਤੇ 5-6 ਸਾਲਾਂ ਤੋਂ Higher Education ਵਿੱਚ ਹੋ ਰਹੇ ਪ੍ਰਯਤਨ ਸਿਰਫ਼ ਨਵੇਂ Institution ਖੋਲ੍ਹਣ ਤੱਕ ਹੀ ਸੀਮਿਤ ਨਹੀਂ ਹਨ ਇਨ੍ਹਾਂ ਸੰਸਥਾਵਾਂ ਵਿੱਚ Governance ਵਿੱਚ Reforms ਤੋਂ ਲੈ ਕੇ Gender ਅਤੇ Social Participation ਸੁਨਿਸ਼ਚਿਤ ਕਰਨ ਲਈ ਵੀ ਕੰਮ ਕੀਤਾ ਗਿਆ ਹੈ। ਅਜਿਹੇ ਸੰਸਥਾਨਾਂ ਨੂੰ ਜ਼ਿਆਦਾ Autonomy ਦਿੱਤੀ ਜਾ ਰਹੀ ਹੈ ਤਾਕਿ ਉਹ ਆਪਣੀ ਜ਼ਰੂਰਤ ਦੇ ਮੁਤਾਬਕ ਫੈਸਲੇ ਲੈ ਸਕਣ ਪਹਿਲਾਂ IIM ਐਕਟ ਦੇ ਤਹਿਤ ਦੇਸ਼ ਭਰ ਦੇ IIMs ਨੂੰ ਜ਼ਿਆਦਾ ਅਧਿਕਾਰ ਦਿੱਤੇ ਗਏ ਮੈਡੀਕਲ ਐਜੂਕੇਸ਼ਨ ਵਿੱਚ ਵੀ ਟ੍ਰਾਂਸਪੇਰੇਂਸੀ ਦੀ ਬਹੁਤ ਕਮੀ ਸੀ ਇਸ ਨੂੰ ਦੂਰ ਕਰਨ ਤੇ ਵੀ ਜ਼ੋਰ ਦਿੱਤਾ ਗਿਆ

 

ਅੱਜ ਦੇਸ਼ ਵਿੱਚ Medical Education ਵਿੱਚ ਪਾਰਦਰਸ਼ਤਾ ਲਿਆਉਣ ਲਈ National Medical Commission ਬਣਾਇਆ ਜਾ ਚੁੱਕਿਆ ਹੈ। Homeopathy ਅਤੇ ਦੂਸਰੀਆਂ ਭਾਰਤੀ ਚਿਕਿਤਸਾ ਪੱਧਤੀਆਂ ਦੀ ਪੜ੍ਹਾਈ ਵਿੱਚ Reforms ਦੇ ਲਈ ਵੀ ਦੋ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ ਮੈਡੀਕਲ ਐਜੂਕੇਸ਼ਨ ਵਿੱਚ ਹੋ ਰਹੇ Reforms ਤੋਂ, ਦੇਸ਼ ਦੇ ਨੌਜਵਾਨਾਂ ਨੂੰ ਮੈਡੀਕਲ ਦੀ ਪੜ੍ਹਾਈ ਦੇ ਲਈ ਜ਼ਿਆਦਾ ਸੀਟਾਂ ਮਿਲਣੀਆਂ ਸੁਨਿਸ਼ਚਿਤ ਹੋ ਰਹੀਆਂ ਹਨ

 

ਸਾਥੀਓ, ਰਾਜਰਿਸ਼ੀ ਨਾਲਵਾਡੀ ਕ੍ਰਿਸ਼ਣਰਾਜ ਵਡੇਯਾਰ ਜੀ ਉਨ੍ਹਾਂ ਨੇ ਆਪਣੇ ਪਹਿਲੇ Convocation ਸੰਬੋਧਨ ਵਿੱਚ ਕਿਹਾ ਸੀ ਕਿ ਅੱਛਾ ਹੁੰਦਾ ਮੈਂ ਆਪਣੇ ਸਾਹਮਣੇ ਇੱਕ ਨਹੀਂ 10 lady Graduates ਦੇਖ ਪਾਉਂਦਾਮੈਂ ਆਪਣੇ ਸਾਹਮਣੇ ਅੱਜ ਅਨੇਕ ਬੇਟੀਆਂ ਨੂੰ ਦੇਖ ਰਿਹਾ ਹਾਂ ਜਿਨ੍ਹਾਂ ਨੂੰ ਅੱਜ ਡਿਗਰੀਆਂ ਮਿਲੀਆਂ ਹਨ ਮੈਨੂੰ ਦੱਸਿਆ ਗਿਆ ਹੈ ਕਿ ਅੱਜ ਇੱਥੇ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਵਿੱਚ ਬੇਟੀਆਂ ਦੀ ਸੰਖਿਆ ਬੇਟਿਆਂ ਤੋਂ ਜ਼ਿਆਦਾ ਹੈ। ਇਹ ਬਦਲਦੇ ਹੋਏ ਭਾਰਤ ਦੀ ਇੱਕ ਹੋਰ ਪਹਿਚਾਣ ਹੈ  ਅੱਜ ਸਿੱਖਿਆ ਦੇ ਹਰ ਪੱਧਰ ਤੇ ਦੇਸ਼ ਵਿੱਚ ਬੇਟੀਆਂ ਦਾ Gross Enrolment Ratio ਬੇਟਿਆਂ ਤੋਂ ਜ਼ਿਆਦਾ ਹੈ। Higher Education ਵਿੱਚ ਵੀ, Innovation ਅਤੇ Technology ਨਾਲ ਜੁੜੀ ਪੜ੍ਹਾਈ ਵਿੱਚ ਵੀ ਬੇਟੀਆਂ ਦੀ ਭਾਗੀਦਾਰੀ ਵਧੀ ਹੈ। 4 ਸਾਲ ਪਹਿਲਾਂ ਦੇਸ਼ ਦੀਆਂ IIT ਵਿੱਚ ਬੇਟੀਆਂ ਦੀ Enrollment ਜਿੱਥੇ ਸਿਰਫ਼ 8 ਪ੍ਰਤੀਸ਼ਤ ਸੀ, ਉਹ ਇਸ ਸਾਲ ਵਧ ਕੇ ਦੁੱਗਣੇ ਤੋਂ ਵੀ ਜ਼ਿਆਦਾ, ਯਾਨੀ 20 ਪ੍ਰਤੀਸ਼ਤ ਤੱਕ ਪਹੁੰਚ ਚੁੱਕੀ ਹੈ।

 

ਸਾਥੀਓ, Education Sector ਵਿੱਚ ਇਹ ਜਿਤਨੇ ਵੀ Reforms ਹੋਏ ਹਨ, ਉਨ੍ਹਾਂ ਨੂੰ ਨਵੀਂ National Education Policy ਨਵੀਂ ਦਿਸ਼ਾ, ਨਵੀਂ ਮਜ਼ਬੂਤੀ ਦੇਣ ਵਾਲੀ ਹੈ। ਨੈਸ਼ਨਲ ਐਜੂਕੇਸ਼ਨ ਪਾਲਿਸੀ, ਪ੍ਰੀ ਨਰਸਰੀ ਤੋਂ ਲੈ ਕੇ ਪੀਐੱਚਡੀ ਤੱਕ ਦੇਸ਼ ਦੇ ਪੂਰੇ Education Setup ਵਿੱਚ Fundamental Changes ਲਿਆਉਣ ਵਾਲਾ ਇੱਕ ਬਹੁਤ ਵੱਡਾ ਅਭਿਯਾਨ ਹੈ। ਸਾਡੇ ਦੇਸ਼ ਦੇ ਤਾਕਤਵਰ ਨੌਜਵਾਨਾਂ ਨੂੰ ਹੋਰ ਜ਼ਿਆਦਾ Competitive ਬਣਾਉਣ ਲਈ Multi-dimensional Approach ’ਤੇ ਫੋਕਸ ਕੀਤਾ ਜਾ ਰਿਹਾ ਹੈ। ਕੋਸ਼ਿਸ਼ ਇਹ ਹੈ ਕਿ ਸਾਡੇ ਨੌਜਵਾਨ ਤੇਜ਼ੀ ਨਾਲ ਬਦਲਦੇ Nature of Job ਲਈ Flexible ਹੋਣ,  Adoptable ਹੋਣ Skilling, Re-skilling ਅਤੇ Up-Skilling ਅੱਜ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਨੈਸ਼ਨਲ ਐਜੂਕੇਸ਼ਨ ਪਾਲਿਸੀ ਵਿੱਚ ਇਸ ਦਾ ਵੀ ਬਹੁਤ ਧਿਆਨ ਦਿੱਤਾ ਗਿਆ ਹੈ

 

ਸਾਥੀਓ, ਮੈਨੂੰ ਖੁਸ਼ੀ ਹੈ ਕਿ ਮੈਸੂਰ ਯੂਨੀਵਰਸਿਟੀ ਨੇ ਇਸ ਪਾਲਸੀ ਨੂੰ ਲਾਗੂ ਕਰਨ ਲਈ ਪ੍ਰਤੀਬੱਧਤਾ ਦਿਖਾਈ ਹੈ, ਤੇਜ਼ੀ ਦਿਖਾਈ ਹੈ। ਮੈਨੂੰ ਲਗਦਾ ਹੈ ਕਿ NEP ਦੇ ਅਧਾਰ ਤੇ ਤੁਸੀਂ Multi-discipline Programs ਸ਼ੁਰੂ ਕਰ ਰਹੇ ਹੋ ਹੁਣ ਜਿੱਥੋਂ ਤੱਕ ਤੁਹਾਡੇ ਸੁਪਨਿਆਂ ਅਤੇ ਤਾਕਤ ਦਾ ਵਿਸਤਾਰ ਹੋਵੇਉਸ ਦੇ ਮੁਤਾਬਕ ਤੁਸੀਂ ਵਿਸ਼ਿਆਂ ਦਾ ਚੋਣ ਕਰ ਸਕਦੇ ਹੋ। ਇਸ ਵਿੱਚ ਤੁਸੀਂ Global Technology ਅਤੇ Local Culture, ਨਾਲ-ਨਾਲ ਪੜ੍ਹ ਸਕਦੇ ਹੋ ਉਸ ਟੈਕਨੋਲੋਜੀ ਦਾ ਇਸਤੇਮਾਲ ਤੁਸੀਂ ਲੋਕਲ ਚੀਜ਼ਾਂ ਨੂੰ ਵਧਾਉਣ ਵਿੱਚ ਕਰ ਸਕਦੇ ਹੋ

 

ਸਾਥੀਓ, ਸਾਡੇ ਦੇਸ਼ ਵਿੱਚ ਇਹ ਜੋ ਚੌਤਰਫਾ ਰਿਫਾਰਮਸ ਹੋ ਰਹੇ ਹਨ, ਉਤਨੇ ਪਹਿਲਾਂ ਕਦੇ ਨਹੀਂ ਹੋਏ  ਪਹਿਲਾਂ ਕੁਝ ਫੈਸਲੇ ਹੁੰਦੇ ਵੀ ਸਨ ਤਾਂ ਉਹ ਕਿਸੇ ਇੱਕ ਸੈਕਟਰ ਵਿੱਚ ਹੁੰਦੇ ਸਨ ਅਤੇ ਦੂਜੇ ਸੈਕਟਰ ਛੁਟ ਜਾਂਦੇ ਸਨ ਬੀਤੇ 6 ਵਰ੍ਹਿਆਂ ਵਿੱਚ multiple reforms ਹੋਏ ਹਨ, multiple sectors ਵਿੱਚ Reforms ਹੋਏ ਹਨ ਅਗਰ NEP ਦੇਸ਼ ਦੇ Education sector ਦਾ Future ਸੁਨਿਸ਼ਚਿਤ ਕਰ ਰਹੀ ਹੈ, ਤਾਂ ਇਹ ਆਪ ਜਿਹੇ ਨੌਜਵਾਨ ਸਾਥੀਆਂ ਨੂੰ ਵੀ Empower ਕਰ ਰਹੀ ਹੈ। ਅਗਰ ਖੇਤੀ ਨਾਲ ਜੁੜੇ ਰਿਫਾਰਮਸ ਕਿਸਾਨਾਂ ਨੂੰ ਸਸ਼ਕਤ ਕਰ ਰਹੇ ਹਨ, ਤਾਂ ਲੇਬਰ ਰਿਫਾਰਮਸ Labour ਅਤੇ Industry ,  ਦੋਹਾਂ ਨੂੰ Growth, Security ਅਤੇ Thrust  ਦੇ ਰਹੇ ਹਨ

 

Direct Benefit Transfer ਨਾਲ ਜਿੱਥੇ ਸਾਡੇ Public Distribution System ਵਿੱਚ ਸੁਧਾਰ ਆਇਆ ਹੈ ਤਾਂ ਉੱਥੇ ਹੀ ਰੇਰਾ ਤੋਂ ਸਾਡੇ Home-buyers ਨੂੰ ਸੁਰੱਖਿਆ ਮਿਲੀ ਹੈ। ਦੇਸ਼ ਨੂੰ ਟੈਕਸ ਦੇ ਜਾਲ ਤੋਂ ਮੁਕਤੀ ਦਿਵਾਉਣ ਲਈ ਅਗਰ GST ਲਿਆਂਦਾ ਗਿਆ ਤਾਂ ਟੈਕਸਪੇਅਰ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ Faceless Assessment ਦੀ ਸੁਵਿਧਾ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਹੈ। Insolvency Bankruptcy Code ਇਸ ਨਾਲ ਜਿੱਥੇ ਪਹਿਲੀ ਵਾਰ insolvency ਲਈ ਇੱਕ Legal Frame-work ਬਣਿਆ ਤਾਂ, FDI reforms ਨਾਲ ਸਾਡੇ ਇੱਥੇ investment ਵਧ ਰਿਹਾ ਹੈ।

 

ਸਾਥੀਓ, ਤੁਸੀਂ ਬੀਤੇ 6-7 ਮਹੀਨੇ ਵਿੱਚ ਇਹ ਦੇਖਿਆ ਹੋਵੇਗਾ ਕਿ Reforms ਦੀ ਗਤੀ ਅਤੇ ਦਾਇਰਾ ਦੋਵੇਂ ਵਧ ਰਹੇ ਹਨ ਖੇਤੀ ਹੋਵੇ, ਸਪੇਸ ਹੋਵੇ, ਡਿਫੈਂਸ ਹੋਵੇ, ਏਵੀਏਸ਼ਨ ਹੋਵੇ, ਲੇਬਰ ਹੋਵੇ, ਅਜਿਹੇ ਹਰ ਸੈਕਟਰ ਵਿੱਚ Growth ਲਈ ਜ਼ਰੂਰੀ ਬਦਲਾਅ ਕੀਤੇ ਜਾ ਰਹੇ ਹਨ ਹੁਣ ਸਵਾਲ ਇਹ ਹੈ ਕਿ ਆਖਿਰ ਇਹ ਕੀਤਾ ਕਿਉਂ ਜਾ ਰਿਹਾ ਹੈ? ਇਹ ਤੁਹਾਡੇ ਜਿਹੇ ਕਰੋੜਾਂ ਨੌਜਵਾਨਾਂ ਲਈ ਹੀ ਕੀਤਾ ਜਾ ਰਿਹਾ ਹੈ  ਇਸ ਦਹਾਕੇ ਨੂੰ ਭਾਰਤ ਦਾ ਦਹਾਕਾ ਬਣਾਉਣ ਲਈ ਕੀਤਾ ਜਾ ਰਿਹਾ ਹੈ ਇਹ ਦਹਾਕਾ ਭਾਰਤ ਦਾ ਤਦੇ ਹੋਵੇਗਾ ਜਦੋਂ ਅਸੀਂ ਅੱਜ ਆਪਣੀ Foundation ਨੂੰ ਮਜ਼ਬੂਤ ਰੱਖਾਂਗੇ  ਯੁਵਾ ਭਾਰਤ ਦੇ ਜੀਵਨ ਵਿੱਚ ਇਹ ਦਹਾਕਾ ਬਹੁਤ ਵੱਡਾ ਮੌਕਾ ਲੈ ਕੇ ਆਇਆ ਹੈ

 

ਸਾਥੀਓ, ਦੇਸ਼  ਦੇ ਬਿਹਤਰੀਨ Education Institute ਵਿੱਚੋਂ ਇੱਕ ਹੋਣ ਦੇ ਨਾਤੇ, ਮੈਸੂਰ ਯੂਨੀਵਰਸਿਟੀ ਨੂੰ ਵੀ ਹਰ ਨਵੀਂ ਸਥਿਤੀ ਦੇ ਹਿਸਾਬ ਨਾਲ innovate ਕਰਨਾ ਹੋਵੇਗਾ  ਸਾਬਕਾ ਵਾਈਸ ਚਾਂਸਲਰ, ਮਹਾਨ ਕਵੀ-ਸਾਹਿਤਕਾਰ ਕੁਵੇਂਪੁਜੀ ਨੇ ਯੂਨੀਵਰਸਿਟੀ ਦੇ Main Campus ਨੂੰ ਮਾਨ-ਸਾਗੰਗੋਤਰੀ ਯਾਨੀ ਮਨ ਦਾ ਸ਼ਾਸ਼ਵਤ (ਸਦੀਵੀ) ਪ੍ਰਵਾਹ ਦਾ ਜੋ ਨਾਮ ਦਿੱਤਾ ਸੀ, ਉਸ ਤੋਂ ਤੁਹਾਨੂੰ ਨਿਰੰਤਰ ਪ੍ਰੇਰਣਾ ਪ੍ਰਾਪਤ ਕਰਨੀ ਹੈ। ਤੁਹਾਨੂੰ Incubation Centers, Technology Development Centers,  Industry-academic linkage ਅਤੇ Inter-disciplinary research ਜਿਹੇ ਵਿਸ਼ਿਆਂ ਤੇ ਹੋਰ ਜ਼ਿਆਦਾ ਫੋਕਸ ਕਰਨਾ ਹੋਵੇਗਾ ਯੂਨੀਵਰਸਿਟੀ ਤੋਂ ਇਹ ਵੀ ਆਸ ਹੈ ਕਿ ਉਹ contemporary ਅਤੇ global issues  ਦੇ ਨਾਲ-ਨਾਲ Local Culture,  Local Art ਅਤੇ ਦੂਸਰੇ Social Issues ਨਾਲ ਜੁੜੀ Research ਨੂੰ ਹੁਲਾਰਾ ਦੇਣ ਦੀ ਆਪਣੀ ਪਰੰਪਰਾ ਦਾ ਹੋਰ ਵਿਸਤਾਰ ਕਰੇ

 

ਸਾਥੀਓ, ਅੱਜ ਜਦੋਂ ਇਸ ਮਹਾਨ ਕੈਂਪਸ ਤੋਂ ਬਾਹਰ ਨਿਕਲ ਰਹੇ ਹੋ, ਤਾਂ ਮੇਰੀ ਤੁਹਾਨੂੰ ਇੱਕ ਹੋਰ ਤਾਕੀਦ ਹੈ। ਆਪ ਵਿੱਚ ਹਰੇਕ ਦੇ ਪਾਸ ਜੋ ਆਪਣੀ ਤਾਕਤ ਹੈ, ਆਪਣੀ ਸਮਰੱਥਾ ਹੈ, ਉਸ ਦੇ ਅਧਾਰ ਤੇ excellence achieve ਕਰਨ ਦੀ ਹਮੇਸ਼ਾ ਕੋਸ਼ਿਸ਼ ਕਰੋ ਤੁਹਾਨੂੰ ਇੱਕ ਸੀਮਿਤ ਦਾਇਰੇ ਵਿੱਚ ਇੱਕ box ਵਿੱਚ ਫਿਟ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਹੋ ਸਕਦਾ ਹੈ ਕਿ ਜਿਸ box ਵਿੱਚ Fit ਹੋਣ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਉਹ ਤੁਹਾਡੇ ਲਈ ਬਣਿਆ ਹੀ ਨਾ ਹੋਵੇ ਆਪਣੇ ਲਈ ਸਮਾਂ ਕੱਢੋ,  introspect ਕਰੋ ਅਤੇ ਜ਼ਮੀਨ ਨਾਲ ਜੁੜੀ ਹਰ ਉਸ ਚੀਜ਼ ਦਾ ਅਨੁਭਵ ਲਓ ਜੋ life ਤੁਹਾਡੇ ਸਾਹਮਣੇ ਰੱਖ ਰਹੀ ਹੈ।

 

ਇਸ ਨਾਲ ਤੁਹਾਨੂੰ ਆਪਣਾ ਅੱਗੇ ਦਾ ਰਸਤਾ ਚੁਣਨ ਵਿੱਚ ਬਹੁਤ ਮਦਦ ਮਿਲੇਗੀ New India,  ਅਵਸਰਾਂ ਦੀ ਧਰਤੀ ਹੈ। ਕੋਰੋਨਾ ਦੇ ਇਸ ਸੰਕਟ ਕਾਲ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿ ਕਿਤਨੇ ਹੀ ਨਵੇਂ ਸਟਾਰਟ-ਅੱਪਸ ਸਾਡੇ ਵਿਦਿਆਰਥੀਆਂ ਨੇ ਖੋਲ੍ਹੇ ਹਨ ਇਹ ਸਟਾਰਟ-ਅੱਪਸ ਕਰਨਾਟਕ ਹੀ ਨਹੀਂ, ਦੇਸ਼ ਦੀ ਵੀ ਬਹੁਤ ਵੱਡੀ ਤਾਕਤ ਹਨਮੈਨੂੰ ਵਿਸ਼ਵਾਸ ਹੈ, ਅਸੀਮ ਅਵਸਰਾਂ ਦੀ ਇਸ ਧਰਤੀ ਤੇ ਤੁਸੀਂ ਆਪਣੀ ਤਾਕਤ ਨਾਲ, ਆਪਣੀ ਪ੍ਰਤਿਭਾ ਨਾਲ, ਦੇਸ਼ ਲਈ ਬਹੁਤ ਕੁਝ ਕਰੋਗੇ ਤੁਹਾਡਾ ਵਿਕਾਸਸਿਰਫ਼ ਤੁਹਾਡਾ ਵਿਕਾਸ ਨਹੀਂ ਹੋਵੇਗਾ, ਦੇਸ਼ ਦਾ ਵਿਕਾਸ ਹੋਵੇਗਾ ਆਪ ਆਤਮਨਿਰਭਰ ਬਣੋਗੇਤਾਂ ਦੇਸ਼ ਵੀ ਆਤਮਨਿਰਭਰ ਬਣੇਗਾ ਇੱਕ ਵਾਰ ਫਿਰ ਸਾਰੇ ਸਾਥੀਆਂ ਨੂੰ ਬਿਹਤਰ ਭਵਿੱਖ ਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ

 

ਬਹੁਤ-ਬਹੁਤ ਧੰਨਵਾਦ!

 

 

*****

 

 

ਵੀਆਰਆਰਕੇ/ਵੀਜੇ/ਬੀਐੱਮ


(Release ID: 1665869) Visitor Counter : 146