ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਖੇਲੋ ਇੰਡੀਆ ਰਾਜ ਉੱਤਮਤਾ ਕੇਂਦਰ ਤਹਿਤ ਸੱਤ ਹੋਰ ਰਾਜਾਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਖੇਡ ਸੁਵਿਧਾਵਾਂ ਦੇ ਅੱਪਗ੍ਰੇਡ ਕਰਨ ਲਈ ਚੁਣਿਆ ਗਿਆ
Posted On:
17 OCT 2020 2:21PM by PIB Chandigarh
ਖੇਡ ਮੰਤਰਾਲੇ ਨੇ ਖੋਲੋ ਇੰਡੀਆ ਯੋਜਨਾ ਤਹਿਤ ਕੁੱਲ ਨੌਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਖੇਡ ਕੇਂਦਰਾਂ ਨੂੰ ਖੇਲੋ ਇੰਡੀਆ ਰਾਜ ਉੱਤਮਤਾ ਕੇਂਦਰ (ਕੇਆਈਐੱਸਸੀਈ) ਦੇ ਰੂਪ ਵਿੱਚ ਅੱਪਗ੍ਰੇਡ ਕੀਤਾ ਹੈ। ਇਨ੍ਹਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਂਧਰ ਪ੍ਰਦੇਸ਼, ਛੱਤੀਸਗੜ੍ਹ, ਚੰਡੀਗੜ੍ਹ, ਗੋਆ, ਹਰਿਆਣਾ, ਹਿਮਾਚਲ ਪ੍ਰਦੇਸ਼, ਪੁਦੂਚੇਰੀ, ਤ੍ਰਿਪੂਰਾ ਅਤੇ ਜੰਮੂ ਅਤੇ ਕਸ਼ਮੀਰ ਸ਼ਾਮਲ ਹਨ।
ਕੇਂਦਰੀ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਇਸ ਫੈਸਲੇ ਬਾਰੇ ਕਿਹਾ, ‘‘ਸਰਕਾਰ ਦੋ ਪੱਖੀ ਦ੍ਰਿਸ਼ਟੀਕੋਣ ਨੂੰ ਲੈ ਕੇ ਅੱਗੇ ਵਧ ਰਹੀ ਹੈ, ਜਿਸ ਵਿੱਚ ਇੱਕ ਪਾਸੇ ਜ਼ਮੀਨੀ ਪੱਧਰ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨਾ ਅਤੇ ਦੂਜੇ ਪਾਸੇ ਖੇਡ ਉੱਤਮਤਾ ਲਈ ਸੁਵਿਧਾਵਾਂ ਬਣਾਉਣ ਦਾ ਕਾਰਜ ਕੀਤਾ ਜਾ ਰਿਹਾ ਹੈ। ਕੇਆਈਐੱਸਸੀਈ ਵਿੱਚ ਵਿਸ਼ਵ ਪੱਧਰ ਦੀਆਂ ਸੁਵਿਧਾਵਾਂ ਹੋਣਗੀਆਂ, ਜਿੱਥੇ ਪੂਰੇ ਦੇਸ਼ ਦੀਆਂ ਸਰਵਸ਼ੇ੍ਰਸ਼ਠ ਖੇਡ ਪ੍ਰਤਿਭਾਵਾਂ ਨੂੰ ਭਾਰਤ ਦੇ ਓਲੰਪਿਕ ਸੁਪਨਿਆਂ ਨੂੰ ਅੱਗੇ ਵਧਾਉਣ ਲਈ ਸਿਖਲਾਈ ਦਿੱਤੀ ਜਾਵੇਗੀ।’’
ਇਨ੍ਹਾਂ ਕੇਂਦਰਾਂ ਨੇ ਆਪਣੇ ਪਿਛਲੇ ਪ੍ਰਦਰਸ਼ਨਾਂ, ਰਾਜ ਵਿੱਚ ਬੁਨਿਆਦੀ ਢਾਂਚੇ ਦੀ ਗੁਣਵੱਤਾ, ਪ੍ਰਬੰਧਨ ਅਤੇ ਖੇਡ ਸੰਸਕ੍ਰਿਤੀ ਆਦਿ ਦੇ ਅਧਾਰ ’ਤੇ ਕਟੌਤੀ ਕੀਤੀ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਮੰਤਰਾਲੇ ਨੇ ਕੁੱਲ 14 ਕੇਂਦਰਾਂ ਨੂੰ ਕੇਆਈਐੱਸਸੀਈ ਦੇ ਰੂਪ ਵਿੱਚ ਅੱਪਗ੍ਰੇਡ ਕਰਨ ਲਈ ਪਛਾਣ ਕੀਤੀ ਹੈ। ਕੁੱਲ ਮਿਲਾ ਕੇ ਹੁਣ 23 ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ 24 ਕੇਆਈਐੱਸਸੀਈ ਹਨ। ਇਨ੍ਹਾਂ ਕੇਂਦਰਾਂ ਨੂੰ ਖੇਡ ਉਪਕਰਨ, ਉੱਚ ਪ੍ਰਦਰਸ਼ਨ ਪ੍ਰਬੰਧਕ, ਕੋਚ, ਖੇਡ ਵਿਗਿਆਨਕ, ਤਕਨੀਕੀ ਸਹਾਇਤਾ ਆਦਿ ਵਿੱਚ ਅੰਤਰਾਲ ਨੂੰ ਘੱਟ ਕਰਨ ਦੇ ਰੂਪ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵੱਲੋਂ ਖੇਡ ਸੁਵਿਧਾਵਾਂ ਦੀ ਚੋਣ ਕੀਤੀ ਗਈ ਸੀ ਜਿਨ੍ਹਾਂ ਨੇ ਉਨ੍ਹਾਂ ਜਾਂ ਉਨ੍ਹਾਂ ਦੀਆਂ ਏਜੰਸੀਆਂ ਜਾਂ ਕਿਸੇ ਵੀ ਯੋਗ ਏਜੰਸੀਆਂ ਨਾਲ ਉਪਲੱਬਧ ਬਿਹਤਰੀਨ ਖੇਡ ਕੇਂਦਰ ਦੀ ਪਹਿਚਾਣ ਕਰਨ ਲਈ ਕਿਹਾ ਗਿਆ ਸੀ ਜਿਨ੍ਹਾਂ ਨੂੰ ਵਿਸ਼ਵ ਪੱਧਰੀ ਖੇਡ ਸੁਵਿਧਾਵਾਂ ਵਿੱਚ ਵਿਕਸਿਤ ਕੀਤਾ ਜਾ ਸਕੇ।
ਨਵੇਂ ਕੇਆਈਐੱਸਸੀਈ ਵਿੱਚ ਸ਼ਾਮਲ ਹਨ :
ਆਂਧਰ ਪ੍ਰਦੇਸ਼-ਡਾ. ਵਾਈਐੱਸਆਰ ਸਪੋਰਟਸ ਸਕੂਲ, ਵਾਈਐੱਸਆਰ ਜ਼ਿਲ੍ਹਾ, ਕਡੱਪਾ
ਚੰਡੀਗੜ੍ਹ-ਹਾਕੀ ਸਟੇਡੀਅਮ, ਸੈਕਟਰ-42
ਛੱਤੀਸਗੜ੍ਹ-ਰਾਜ ਖੇਡ ਸਿਖਲਾਈ ਕੇਂਦਰ, ਬਿਲਾਸਪੁਰ
ਗੋਆ-ਐੱਸਏਜੀ ਸਪੋਰਟਸ ਕੰਪਲੈਕਸ, ਕੈਂਪਲ, ਪਣਜੀ
ਹਰਿਆਣਾ-ਮੋਤੀਲਾਲ ਨਹਿਰੂ ਸਕੂਲ ਆਫ ਸਪੋਰਟਸ, ਰਾਈ, ਸੋਨੀਪਤ
ਹਿਮਾਚਲ ਪ੍ਰਦੇਸ਼-ਇੰਡੋਰ ਸਟੇਡੀਅਮ ਲੁਹਣੂ ਖੇਡ ਕੰਪਲੈਕਸ, ਬਿਲਾਸਪੁਰ
ਪੁਦੂਚੇਰੀ-ਰਾਜੀਵ ਗਾਂਧੀ ਸਕੂਲ ਆਫ ਸਪੋਰਟਸ, ਉਪਲਮ
ਤ੍ਰਿਪੁਰਾ-ਦਸ਼ਰਥ ਦੇਵ ਰਾਜ ਖੇਡ ਕੰਪਲੈਕਸ, ਬਧਰਘਾਟ, ਅਗਰਤਲਾ
ਜੰਮੂ-ਕਸ਼ਮੀਰ-
1) ਐੱਮ. ਏ. ਸਟੇਡੀਅਮ, ਫੇਸਿੰਗ ਅਕਾਦਮੀ, ਜੰਮੂ
2) ਜੰਮੂ-ਕਸ਼ਮੀਰ ਸਪੋਰਟਸ ਕੌਂਸਲ ਵਾਟਰ ਸਪੋਰਟਸ ਅਕੈਡਮੀ, ਸ਼੍ਰੀਨਗਰ
ਵਰਤਮਾਨ ਸਮੇਂ ਵਿੱਚ ਕੇਆਈਐੱਸਸੀਈ ਨਾਲ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼:
ਰਾਜ-ਅਸਮ, ਮਹਾਰਾਸ਼ਟਰ, ਮੱਧ ਪ੍ਰਦੇਸ਼, ਮੇਘਾਲਿਆ, ਸਿੱਕਮ, ਕਰਨਾਟਕ, ਓਡੀਸ਼ਾ, ਕੇਰਲ, ਤੇਲੰਗਾਨਾ, ਅਰੁਣਾਚਲ ਪ੍ਰਦੇਸ਼, ਮਣੀਪੁਰ, ਮਿਜ਼ੋਰਮ, ਨਾਗਾਲੈਂਡ, ਆਂਧਰ ਪ੍ਰਦੇਸ਼, ਛੱਤੀਸਗੜ੍ਹ, ਚੰਡੀਗੜ੍ਹ, ਗੋਆ, ਹਰਿਆਣਾ, ਹਿਮਾਚਲ ਪ੍ਰਦੇਸ਼, ਤ੍ਰਿਪੁਰਾ
ਕੇਂਦਰ ਸ਼ਾਸਿਤ ਪ੍ਰਦੇਸ਼-ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਊ, ਪੁਦੂਚੇਰੀ, ਜੰਮੂ-ਕਸ਼ਮੀਰ
*******
ਐੱਨਬੀ/ਓਏ
(Release ID: 1665572)
Visitor Counter : 250