ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਗਡਕਰੀ ਨੇ ਮਹਾਰਾਸ਼ਟਰ ਵਿੱਚ ਹੜ੍ਹ ਦੀ ਸਮੱਸਿਆ ਨਾਲ ਨਿਪਟਣ ਦੇ ਲਈ ਸਟੇਟ ਵਾਟਰ ਗ੍ਰਿੱਡ ਦੇ ਨਿਰਮਾਣ ਦਾ ਸੁਝਾਅ ਦਿੱਤਾ

Posted On: 17 OCT 2020 3:14PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ, ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਮਹਾਰਾਸ਼ਟਰ ਵਿੱਚ ਹੜ੍ਹ ਦੇ ਸੰਕਟ ਨਾਲ ਨਿਪਟਣ ਦੇ ਸਥਾਈ ਹੱਲ ਸਬੰਧੀ ਸਟੇਟ ਵਾਟਰ ਗ੍ਰਿੱਡ ਦੇ ਨਿਰਮਾਣ ਦੇ ਲਈ ਮਹਾਰਾਸ਼ਟਰ ਸਰਕਾਰ ਨੂੰ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਤਿਆਰ ਕਰਨ ਲਈ ਬੇਨਤੀ ਕੀਤੀ ਹੈ। ਇਹ ਕੋਸ਼ਿਸ਼ ਸੋਕੇ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਵਿੱਚ ਸਰਕਾਰ ਦੇ ਲਈ ਮਦਦਗਾਰ ਸਿੱਧ ਹੋਵੇਗੀ। ਨਾਲ ਹੀ ਹੜ੍ਹ ਦੇ ਸੰਕਟ ਨਾਲ ਨਿਪਟਣ ਦੇ ਲਈ ਇਸਤੇਮਾਲ ਕੀਤੇ ਜਾਣ ਵਾਲੇ ਸੰਸਾਧਨ ਦੀ ਬੱਚਤ ਹੋਵੇਗੀ 14 ਅਕਤੂਬਰ, 2020 ਨੂੰ ਮੁੱਖ ਮੰਤਰੀ ਸ਼੍ਰੀ ਊਧਵ ਠਾਕਰੇ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀਆਂ ਅਤੇ ਸੰਸਦ ਮੈਂਬਰ ਸ਼੍ਰੀ ਸ਼ਰਦ ਪਵਾਰ ਨੂੰ ਲਿਖੇ ਇਸ ਪੱਤਰ ਵਿੱਚ ਉਨ੍ਹਾਂ ਨੇ ਇਸ ਮੁੱਦੇ ਤੇ ਜਲਦੀ ਫੈਸਲਾ ਲੈਣ ਦੇ ਲਈ ਰਾਜ ਸਰਕਾਰ ਨੂੰ ਬੇਨਤੀ ਕੀਤੀ ਹੈ ਤਾਂਕਿ ਇਸ ਤੇ ਕੰਮ ਜਲਦੀ ਸ਼ੁਰੂ ਹੋ ਸਕੇ।

 

ਸ਼੍ਰੀ ਗਡਕਰੀ ਨੇ ਆਪਣੇ ਪੱਤਰ ਵਿੱਚ ਮੁੱਖ ਮੰਤਰੀ ਦਾ ਧਿਆਨ ਮਹਾਰਾਸ਼ਟਰ ਵਿੱਚ ਹਰ ਸਾਲ ਹੜ੍ਹ ਨਾਲ ਜੁੜੀਆਂ ਘਟਨਾਵਾਂ ਵਿੱਚ ਵੱਡੇ ਪੈਮਾਨੇ ਤੇ ਜਾਨ ਅਤੇ ਮਾਲ ਦੇ ਨੁਕਸਾਨ ਜਿਹੇ ਗੰਭੀਰ ਮੁੱਦਿਆਂ ਵੱਲ ਆਕਰਸ਼ਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਦੇ ਚਲਦੇ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ, ਇਸ ਲਈ ਇਸ ਕੁਦਰਤੀ ਆਫ਼ਤ ਦੇ ਬਿਹਤਰ ਪ੍ਰਬੰਧਨ ਦੇ ਲਈ ਤਤਕਾਲ ਕਾਰਗਰ ਯੋਜਨਾ ਤਿਆਰ ਕਰਨ ਦੀ ਲੋੜ ਹੈ ਇਹ ਕੁਦਰਤੀ ਆਫ਼ਤ ਮਨੁੱਖ ਦੁਆਰਾ ਬਣਾਏ ਕਾਰਕਾਂ ਕਾਰਨ ਗੰਭੀਰ ਹੁੰਦੀ ਜਾ ਰਹੀ ਹੈ।

 

ਕੇਂਦਰੀ ਮੰਤਰੀ ਨੇ ਮਹਾਰਾਸ਼ਟਰ ਸਰਕਾਰ ਨੂੰ ਨੈਸ਼ਨਲ ਪਾਵਰ ਗ੍ਰਿੱਡ ਅਤੇ ਹਾਈਵੇ ਗ੍ਰਿੱਡ ਦੀ ਤਰਜ਼ ਤੇ ਸਟੇਟ ਵਾਟਰ ਗ੍ਰਿੱਡ ਦੇ ਗਠਨ ਦੇ ਅਭਿਲਾਸ਼ੀ ਪ੍ਰੋਜੈਕਟ ਨੂੰ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਹੈ। ਇਸਦਾ ਉਦੇਸ਼ ਹੜ੍ਹ ਪ੍ਰਭਾਵਿਤ ਖੇਤਰਾਂ ਦੀਆਂ ਨਦਿਆਂ ਦਾ ਪਾਣੀ ਰਾਜ ਦੇ ਸੋਕੇ ਨਾਲ ਪ੍ਰਭਾਵਿਤ ਖੇਤਰਾਂ ਵੱਲ ਮੋੜਨਾ ਹੈ ਇਸ ਨਾਲ ਸੋਕੇ ਵਾਲੇ ਜਾਂ ਘੱਟ ਵਰਖਾ ਵਾਲੇ ਖੇਤਰਾਂ ਵਿੱਚ ਜਲ ਸੰਕਟ ਘੱਟ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਖੇਤਰਾਂ ਨੂੰ ਪਾਣੀ ਮਿਲੇਗਾ ਅਤੇ ਇਹ ਸਿੰਜਾਈ ਅਧੀਨ ਰਕਬੇ ਨੂੰ ਵਧਾਉਣ ਵਿੱਚ ਸਹਾਇਤਾ ਕਰੇਗਾ, ਜਿਸ ਨਾਲ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਸੰਖਿਆ ਵਿੱਚ ਮਹੱਤਵਪੂਰਨ ਕਮੀ ਆਏਗੀ। ਆਪਣੇ ਪੱਤਰ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਵੱਖ-ਵੱਖ ਅਧਿਐਨ ਇਹ ਦਰਸ਼ਾਉਂਦੇ ਹਨ ਕਿ ਜਿਨ੍ਹਾਂ ਹਿੱਸਿਆਂ ਵਿੱਚ 55 ਫ਼ੀਸਦੀ ਤੋਂ ਵੱਧ ਖੇਤਰ ਸਿੰਜਾਈ ਦੇ ਦਾਇਰੇ ਵਿੱਚ ਆਉਂਦੇ ਹਨ ਉੱਥੇ ਖੁਦਕੁਸ਼ੀਆਂ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ।

 

ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਵਿਵਸਥਾ ਨਾਲ ਖੇਤੀਬਾੜੀ ਦੇ ਉਤਪਾਦਨ ਵਿੱਚ ਵਾਧਾ ਹੋਵੇਗਾ ਅਤੇ ਗ੍ਰਾਮੀਣ ਅਤੇ ਰਾਸ਼ਟਰੀ ਅਰਥਵਿਵਸਥਾ ਨੂੰ ਮਜ਼ਬੂਤੀ ਮਿਲੇਗੀ। ਵਾਧੂ ਪਾਣੀ ਦਾ ਪ੍ਰਵਾਹ ਮੋੜਨ ਨਾਲ ਸਥਾਨਕ ਸਰੋਤਾਂ ਤੇ ਦਬਾਅ ਘੱਟ ਹੋਵੇਗਾ ਇਸ ਨਾਲ ਨਜ਼ਦੀਕ ਭਵਿੱਖ ਵਿੱਚ ਦਰਿਆਵਾਂ ਦੇ ਰਸਤੇ ਜਲ ਆਵਾਜਾਈ ਦਾ ਵਿਕਲਪ ਵਿਕਸਤ ਕੀਤਾ ਜਾ ਸਕਦਾ ਹੈ ਜੋ ਯਾਤਰੀਆਂ ਅਤੇ ਵਸਤੂਆਂ ਦੇ ਆਉਣ-ਜਾਣ ਦਾ ਵਿਕਲਪਿਕ ਰਸਤਾ ਹੋ ਸਕੇਗਾ ਉਨ੍ਹਾਂ ਨੇ ਲਿਖਿਆ ਕਿ ਜੇ ਅਜਿਹੇ ਪ੍ਰੋਜੈਕਟਾਂ ਨੂੰ ਪ੍ਰਾਥਮਿਕਤਾ ਦੇ ਤੌਰ ਤੇ ਵਿਕਸਿਤ ਕੀਤਾ ਜਾਂਦਾ ਹੈ ਤਾਂ ਮੱਛੀ ਪਾਲਣ ਦੇ ਨਾਲ-ਨਾਲ ਹੋਰ ਕਾਰੋਬਾਰ ਪ੍ਰਫੁੱਲਤ ਹੋ ਸਕਦੇ ਹਨ ਅਤੇ ਵੱਡੇ ਪੈਮਾਨੇ ਤੇ ਰੋਜ਼ਗਾਰ ਪੈਦਾ ਹੋ ਸਕਦੇ ਹਨ

 

ਸ਼੍ਰੀ ਗਡਕਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਰਾਜਮਾਰਗਾਂ ਦੇ ਨਿਰਮਾਣ ਦੇ ਲਈ ਜਲਘਰਾਂ, ਨਾਲਿਆਂ ਅਤੇ ਨਦੀਆਂ ਵਿੱਚੋਂ ਮਿੱਟੀ ਅਤੇ ਰੇਤ ਕੱਢ ਕੇ ਪਾਣੀ ਦੀ ਸੰਭਾਲ ਨੂੰ ਯਕੀਨੀ ਬਣਾ ਰਿਹਾ ਹੈ। ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਅਤੇ ਜਲ ਸੰਭਾਲ ਦੇ ਵਿੱਚ ਇਹ ਤਾਲਮੇਲ ਨਾ ਸਿਰਫ਼ ਜਲ ਭੰਡਾਰਨ ਸਮਰੱਥਾ ਨੂੰ ਵਧਾਵੇਗਾ ਬਲਕਿ ਇਸ ਨਾਲ ਵਾਤਾਵਰਣ ਦੀ ਵੀ ਸੁਰੱਖਿਆ ਹੋਵੇਗੀ ਸ਼ੁਰੂਆਤ ਵਿੱਚ ਇਹ ਪ੍ਰਯੋਗ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਵਿੱਚ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਸ਼ੁਰੂ ਕੀਤਾ ਗਿਆ, ਇਸ ਲਈ ਇਸ ਨੂੰ ਬੁਲਢਾਣਾ ਪੈਟਰਨ ਨਾਮ ਦਿੱਤਾ ਗਿਆ ਇਸੇ ਤਰ੍ਹਾਂ ਦੀ ਗਤੀਵਿਧੀ ਵਿੱਚ ਮਹਾਰਾਸ਼ਟਰ ਦੇ ਵੱਖ-ਵੱਖ ਖੇਤਰਾਂ ਵਿੱਚ 225 ਲੱਖ ਕਿਊਬਿਕ ਮੀਟਰ ਮਿੱਟੀ ਅਤੇ ਰੇਤ ਨਦੀਆਂ, ਨਾਲਿਆਂ ਅਤੇ ਜਲਘਰਾਂ ਤੋਂ ਲਏ ਗਏ ਜਿਨ੍ਹਾਂ ਦਾ ਇਸਤੇਮਾਲ ਰਾਸ਼ਟਰੀ ਜਲਮਾਰਗਾਂ ਦੇ ਨਿਰਮਾਣ ਵਿੱਚ ਹੋਇਆ ਅਤੇ ਇਸਦੇ ਨਤੀਜੇ ਵਜੋਂ 22500 ਟੀਸੀਐੱਮ (ਹਜ਼ਾਰ ਕਿਊਬਿਕ ਮੀਟਰ) ਜਲ ਭੰਡਾਰਣ ਦੀ ਸਮਰੱਥਾ ਵਧੀ, ਜਿਸਦੇ ਲਈ ਰਾਜ ਸਰਕਾਰ ਤੇ ਖ਼ਰਚ ਦਾ ਬੋਝ ਨਹੀਂ ਆਇਆ। ਇਸ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਸੁਧਾਰ ਆਇਆ, ਨਦੀਆਂ ਜਲਘਰਾਂ ਅਤੇ ਨਾਲਿਆਂ ਵਿੱਚ ਗਹਿਰਾਈ ਵਧਣ ਦੇ ਕਾਰਨ ਹੜ੍ਹ ਦੀਆਂ ਘਟਨਾਵਾਂ ਵਿੱਚ ਕਮੀ ਆਈ ਘੱਟ ਡੂੰਘਾਈ ਹੋਣ ਦੇ ਚਲਦੇ ਪਹਿਲਾਂ ਜਿੱਥੇ ਨਦੀਆਂ, ਨਾਲਿਆਂ ਅਤੇ ਜਲਘਰਾਂ ਦੀ ਜਲ ਗ੍ਰਹਿਣ ਸਮਰੱਥਾ ਘੱਟ ਸੀ, ਹੜ੍ਹ ਦਾ ਪਾਣੀ ਆਸਪਾਸ ਦੇ ਇਲਾਕਿਆਂ ਵਿੱਚ ਭਰ ਜਾਂਦਾ ਸੀ ਉਹ ਹੁਣ ਇਨ੍ਹਾਂ ਜਲ ਸਰੋਤਾਂ ਵਿੱਚ ਫੈਲ ਗਏ ਹਨ। ਇਸ ਉਪਾਅ ਨੂੰ ਨੀਤੀ ਆਯੋਗ ਨੇ ਨਾ ਸਿਰਫ਼ ਸਵੀਕਾਰ ਕੀਤਾ ਹੈ ਬਲਕਿ ਇਸ ਦੀ ਸਲਾਂਘਾ ਵੀ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਨੀਤੀ ਨਿਰਮਾਣ ਵਿੱਚ ਇਸ ਤਰ੍ਹਾਂ ਦੀ ਪ੍ਰਕਿਰਿਆ ਦੇ ਨਤੀਜਿਆਂ ਦਾ ਵੀ ਪ੍ਰਭਾਵ ਰਹੇਗਾ

 

ਕੇਂਦਰੀ ਮੰਤਰੀ ਨੇ ਸੂਚਿਤ ਕੀਤਾ ਹੈ ਕਿ ਵਰਧਾ ਅਤੇ ਨਾਗਪੁਰ ਜ਼ਿਲ੍ਹਿਆਂ ਵਿੱਚ ਤਮਸਵਦਾ ਪੈਟਰਨ ਅਪਣਾਇਆ ਗਿਆ ਹੈ, ਜੋ ਬਰਸਾਤੀ ਪਾਣੀ ਦੀ ਕਟਾਈ, ਸੰਭਾਲ ਅਤੇ ਜ਼ਮੀਨੀ ਪਾਣੀ ਰੀਚਾਰਜ ਕਰਨ ਵੱਲ ਇੱਕ ਹੋਰ ਕੋਸ਼ਿਸ਼ ਹੈ। ਇਹ ਕੰਮ ਪੂਰੀ ਤਰ੍ਹਾਂ ਨਾਲ ਵਿਗਿਆਨਿਕ ਵਿਧੀ ਨਾਲ ਛੋਟੇ ਅਤੇ ਸੂਖਮ ਵਾਟਰ ਸ਼ੈੱਡ ਦੇ ਨਿਰਮਾਣ ਨਾਲ ਕੀਤਾ ਜਾ ਰਿਹਾ ਹੈ ਜੋ ਹਾਈਡ੍ਰੋ ਜੀਓਲੋਜੀ ਟੌਪੋਗ੍ਰਾਫੀ ਅਤੇ ਸਿਵਲ ਇੰਜੀਨੀਅਰਿੰਗ ਤੇ ਆਧਾਰਤ ਹੈ ਇਹ ਕੰਮ ਲੋੜੀਂਦੇ ਰੂਪ ਵਿੱਚ ਉੱਚੇ ਖੇਤਰਾਂ ਤੋਂ ਘਾਟੀ ਖੇਤਰਾਂ ਦੀ ਦਿਸ਼ਾ ਵੱਲ ਕੀਤੇ ਜਾ ਰਹੇ ਹਨ ਤਮਸਵਦਾ ਪੈਟਰਨ ਵਰਖਾ ਜਲ ਸਿੰਜਾਈ ਅਤੇ ਧਰਤੀ ਹੇਠਲੇ ਪਾਣੀ ਦੇ ਭੰਡਾਰਾਂ ਨੂੰ ਬਣਾਉਣ ਲਈ ਸਭ ਤੋਂ ਵੱਧ ਮਦਦਗਾਰ ਸਾਬਿਤ ਹੋਇਆ ਹੈ ਇਹ ਸ਼ੋਧਤ ਪਾਣੀ ਦੇ ਭੰਡਾਰ ਦੇ ਨਾਲ ਖੇਤਰ ਨੂੰ ਹੜ੍ਹ ਅਤੇ ਸੋਕੇ ਤੋਂ ਮੁਕਤ ਕਰਦਾ ਹੈ ਇਸ ਤਰ੍ਹਾਂ ਦੇ ਕੰਮਾਂ  ਦੇ ਨਤੀਜੇ ਵਜੋਂ ਰਵਾਇਤੀ ਅਤੇ ਕੁਦਰਤੀ ਜਲ ਸਰੋਵਰਾਂ ਦੀ ਸਾਂਭ ਸੰਭਾਲ ਹੋ ਰਹੀ ਹੈ

 

 

 

****

 

 

ਆਰਸੀਜੇ / ਐੱਮਐੱਸ / ਜੇਕੇ


(Release ID: 1665571)