ਪ੍ਰਿਥਵੀ ਵਿਗਿਆਨ ਮੰਤਰਾਲਾ

ਮੱਧ ਪੂਰਬ ਅਤੇ ਨਾਲ ਲਗਦੇ ਉੱਤਰ ਪੂਰਬ ਅਰਬ ਸਾਗਰ ਦੇ ਮੱਧਵਰਤੀ ਖੇਤਰ ਉਪਰ ਸਪਸ਼ਟ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ

ਇਸਦੇ ਪੱਛਮ -ਉੱਤਰ ਪੱਛਮ ਵੱਲ ਵਧਣ ਅਤੇ ਅਗਲੇ 12 ਘੰਟਿਆਂ ਦੌਰਾਨ ਮੱਧ-ਪੂਰਬ ਅਤੇ ਨਾਲ ਲਗਦੇ ਉੱਤਰ ਪੂਰਬ ਅਰਬ ਸਾਗਰ ਉੱਪਰ ਡਿਪ੍ਰੈਸ਼ਨ ਵਿੱਚ ਕੇਂਦਰਤ ਹੋਣ ਦੀ ਸੰਭਾਵਨਾ ਹੈ


ਸਮੁਦਰ ਦੀ ਸਥਿਤੀ ਗੰਭੀਰ ਤੋਂ ਬਹੁਤ ਗੰਭੀਰ ਰਹੇਗੀ ; ਮਛੇਰਿਆਂ ਨੂੰ ਮਛਲੀਆਂ ਫੜਨ ਲਈ ਮੱਧ ਪੂਰਬ ਅਤੇ ਨਾਲ ਲਗਦੇ ਉੱਤਰ ਪੂਰਬ ਅਰਬ ਸਾਗਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ

प्रविष्टि तिथि: 17 OCT 2020 10:44AM by PIB Chandigarh

ਭਾਰਤੀ ਮੌਸਮ ਵਿਭਾਗ ਦੇ ਚੱਕਰਵਾਤ (ਸਾਈਕਲੋਨ) ਚੇਤਾਵਨੀ ਵਿਭਾਗ (ਆਈ.ਐਮ.ਡੀ.) ਦੇ ਅਨੁਸਾਰ:

ਮੱਧ ਪੂਰਬ ਅਤੇ ਨਾਲ ਲਗਦੇ ਉੱਤਰ ਪੂਰਬ ਅਰਬ ਸਾਗਰ ਉੱਪਰ ਸਪਸ਼ਟ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ, ਜੋ ਦੱਖਣ ਗੁਜਰਾਤ ਦੇ ਤੱਟ ਤੋਂ ਪੱਛਮ-ਉੱਤਰ ਪੱਛਮ ਵੱਲ ਵੱਧ ਗਿਆ ਹੈ ਅਤੇ ਮੱਧ ਪੂਰਬ ਅਤੇ ਨਾਲ ਲਗਦੇ ਉੱਤਰ ਪੂਰਬ ਅਰਬ ਸਾਗਰ ਉਪਰ ਅੱਜ 17 ਅਕਤੂਬਰ 2020 ਨੂੰ ਭਾਰਤੀ ਸਮੇਂ ਅਨੁਸਾਰ 0530 ਵਜੇ ਕੇਂਦਰਤ ਹੋ ਗਿਆ ਹੈ।

 

ਇਸ ਗੱਲ ਦੀ ਬਹੁਤ ਹੀ ਸੰਭਾਵਨਾ ਹੈ ਕਿ ਇਹ ਪੱਛਮ-ਉੱਤਰ-ਪੱਛਮ ਵੱਲ ਵਧੇ ਅਤੇ ਅਗਲੇ 12 ਘੰਟਿਆਂ ਦੌਰਾਨ ਮੱਧ ਪੂਰਬ ਅਤੇ ਨਾਲ ਲਗਦੇ ਉੱਤਰ ਪੂਰਬ ਅਰਬ ਸਾਗਰ ਉਪਰ ਡਿਪ੍ਰੈਸ਼ਨ ਵਿੱਚ ਕੇਂਦਰਤ ਹੋਵੇ।

 

· ਚੇਤਾਵਨੀਆਂ :

 

(i) ਬਾਰਸ਼ ਦੀ ਚੇਤਾਵਨੀ

 

ਅਗਲੇ 24 ਘੰਟਿਆਂ ਦੌਰਾਨ ਸੌਰਾਸ਼ਟਰ ਦੇ ਤਟਵਰਤੀ ਜ਼ਿਲਿਆਂ ਵਿੱਚ ਕੁਝ ਥਾਂਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ।

 

(ii) ਹਵਾ ਦੀ ਚੇਤਾਵਨੀ

 

ਅਗਲੇ 12 ਘੰਟਿਆਂ ਦੌਰਾਨ ਮੱਧ ਪੂਰਬ ਅਤੇ ਨਾਲ ਲਗਦੇ ਉੱਤਰ ਪੂਰਬ ਅਰਬ ਸਾਗਰ ਉਪਰ 40-50 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੇਜ਼ ਹਵਾਵਾਂ ਚਲਣ ਦੀ ਸੰਭਾਵਨਾ ਹੈ ਜਿਸਦੇ 60 ਕਿਲੋਮੀਟਰ ਪ੍ਰਤੀ ਘੰਟੇ ਤਕ ਪਹੁੰਚਣ ਦੀ ਸੰਭਾਵਨਾ ਹੈ ; ਜਦਕਿ ਦੱਖਣ ਗੁਜਰਾਤ ਅਤੇ ਉੱਤਰ ਮਹਾਰਾਸ਼ਟਰ ਦੇ ਤਟਵਰਤੀ ਖੇਤਰਾਂ ਵਿੱਚ ਅਗਲੇ 24 ਘੰਟਿਆਂ ਦੌਰਾਨ 25 ਤੋਂ 35 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਤੇਜ ਹਵਾ ਚਲਣ ਦੀ ਸੰਭਾਵਨਾ ਹੈ ਜਿਸ ਦੇ 45 ਕਿਲੋਮੀਟਰ ਪ੍ਰਤੀ ਕਿਲੋਮੀਟਰ ਤਕ ਰਫਤਾਰ ਫੜਨ ਦੀ ਸੰਭਾਵਨਾ ਹੈ।

 

 

ਤੇਜ਼ ਹਵਾ ਦੀ ਰਫਤਾਰ ਵਧੇਗੀ ਅਤੇ 17 ਅਕਤੂਬਰ ਦੀ ਸ਼ਾਮ ਤੋਂ ਮੱਧ ਪੂਰਬ ਅਤੇ ਉੱਤਰ ਪੂਰਬ ਅਰਬ ਸਾਗਰ ਉਪਰ ਅਤੇ ਉਸ ਤੋਂ ਦੂਰ ਇਨ੍ਹਾਂ ਹਵਾਵਾਂ ਦੀ ਰਫਤਾਰ 45 ਤੋਂ 55 ਕਿਲੋਮੀਟਰ ਪ੍ਰਤੀ ਘੰਟਾ ਅਤੇ ਬਾਅਦ ਵਿੱਚ 65 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚਣ ਦੀ ਸੰਭਾਵਨਾ ਹੈ ਅਤੇ 18 ਅਕਤੂਬਰ ਨੂੰ ਮੱਧ ਪੂਰਬ ਅਤੇ ਨਾਲ ਲਗਦੇ ਉੱਤਰ ਪੱਛਮ ਅਰਬ ਸਾਗਰ ਉਪਰ ਅਜਿਹੀ ਸਥਿਤੀ ਰਹੇਗੀ।

 

(iii) ਸਮੁਦਰ ਦੀ ਸਥਿਤੀ

 

ਮੱਧ ਪੂਰਬ ਅਤੇ ਨਾਲ ,ਲਗਦੇ ਉੱਤਰ ਪੂਰਬ ਅਰਬ ਸਾਗਰ ਵਿੱਚ 17 ਅਕਤੂਬਰ ਨੂੰ ਸਮੁਦਰ ਦੀ ਸਥਿਤੀ ਗੰਭੀਰ ਤੋਂ ਬਹੁਤ ਗੰਭੀਰ ਰਹੇਗੀ ਅਤੇ 18 ਅਕਤੂਬਰ ਨੂੰ ਮੱਧ ਅਤੇ ਉੱਤਰ ਪੱਛਮ ਅਰਬ ਸਾਗਰ ਦੇ ਨਾਲ ਨਾਲ ਦੱਖਣ ਗੁਜਰਾਤ ਅਤੇ ਉੱਤਰ ਮਹਾਰਾਸ਼ਟਰ ਦੇ ਤਟਵਰਤੀ ਖੇਤਰਾਂ ਵਿੱਚ 17 ਅਕਤੂਬਰ ਨੂੰ ਸਮੁਦਰ ਦੀ ਸਥਿਤੀ ਗੰਭੀਰ ਰਹੇਗੀ।

 

(iv) ਮਛੇਰਿਆਂ ਨੂੰ ਚੇਤਾਵਨੀ

 

ਮਛੇਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ 17 ਅਕਤੂਬਰ ਨੂੰ ਮੱਛੀਆਂ ਫੜਨ ਲਈ ਮੱਧ ਪੂਰਬ ਅਤੇ ਨਾਲ ਲਗਦੇ ਉੱਤਰ ਪੂਰਬ ਅਰਬ ਸਾਗਰ ਵਿੱਚ ਨਾ ਜਾਣ ਅਤੇ 18 ਅਕਤੂਬਰ ਨੂੰ ਮੱਧ ਅਤੇ ਉੱਤਰ ਪੱਛਮ ਅਰਬ ਸਾਗਰ ਵਿੱਚ ਮੱਛੀਆਂ ਫੜਨ ਲਈ ਨਾ ਜਾਣ।

http://static.pib.gov.in/WriteReadData/userfiles/image/image001M9N7.jpg

http://static.pib.gov.in/WriteReadData/userfiles/image/image002YRA4.png

 

----------------------------

 

ਐਨ ਬੀ /ਕੇ ਜੀ ਐਸ


(रिलीज़ आईडी: 1665521) आगंतुक पटल : 172
इस विज्ञप्ति को इन भाषाओं में पढ़ें: English , Urdu , Marathi , हिन्दी , Assamese , Manipuri , Tamil , Telugu