ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸ਼ਾਂਤੀ ਸਵਰੂਪ ਭਟਨਾਗਰ ਅਵਾਰਡੀ ਦਾ ਸ਼ੀਸ਼ੇ ਨੂੰ ਕ੍ਰਿਸਟਲ ਵਿੱਚ ਬਦਲਣ ਦੇ ਰਹੱਸ ਤੋਂ ਪਰਦਾ ਉਠਾਏ ਜਾਣ ਨਾਲ ਤਰਲ ਪਰਮਾਣੂ ਕੂੜੇ ਨੂੰ ਸੁਰੱਖਿਅਤ ਢੰਗ ਨਾਲ ਨਿਪਟਾਉਣ ਵਿੱਚ ਸਹਾਇਤਾ ਮਿਲ ਸਕਦੀ ਹੈ

Posted On: 17 OCT 2020 12:50PM by PIB Chandigarh

ਸ਼ੀਸ਼ਾ ਇੱਕ ਗ਼ੈਰ-ਕ੍ਰਿਸਟਲ ਹੈ, ਜੋ ਅਕਸਰ ਪਾਰਦਰਸ਼ੀ ਅਣ-ਆਕਾਰ ਠੋਸ ਹੁੰਦਾ ਹੈ ਅਤੇ ਜ਼ਿਆਦਾਤਰ ਇਸ ਦੇ ਪਿਘਲੇ ਹੋਏ ਰੂਪ ਨੂੰ ਤੇਜ਼ੀ ਨਾਲ ਠੰਢਾ ਕਰਨ ਨਾਲ ਬਣਦਾ ਹੈ। ਹਾਲਾਂਕਿ, ਕੁਝ ਪ੍ਰਸਥਿਤੀਆਂ ਦੇ ਅਧੀਨ, ਇਸ ਦੇ ਬਣਨ ਦੇ ਦੌਰਾਨ, ਪਿਘਲਿਆ ਹੋਇਆ ਸ਼ੀਸ਼ਾ ਕੁਝ ਭਿੰਨ ਕਰ ਸਕਦਾ ਹੈ ਅਤੇ ਇੱਕ ਕ੍ਰਿਸਟਲ ਵਿੱਚ ਬਦਲ ਸਕਦਾ ਹੈ- ਵਧੇਰੇ ਸਥਿਰ ਅਵਸਥਾ, ਇੱਕ ਅਜਿਹੀ ਬਚਣਯੋਗ ਪ੍ਰਕਿਰਿਆ ਜਿਸ ਨੂੰ ਵਿਕਾਰ ਕਹਿੰਦੇ ਹਨ।

 

 

ਹਾਲਾਂਕਿ, ਇਸ ਵਿਗਾੜ ਦੀ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ ਜਾ ਸਕਿਆ ਕਿਉਂਕਿ ਇਹ ਪ੍ਰਕਿਰਿਆ ਬਹੁਤ ਹੌਲੀ ਹੋ ਸਕਦੀ ਹੈ, ਇਸ ਕਰਕੇ ਇਸ ਦਾ ਅਧਿਐਨ ਕਰਨਾ ਮੁਸ਼ਕਲ ਹੋ ਜਾਂਦਾ ਹੈ।

 

 

ਵਿਗਿਆਨੀਆਂ ਨੇ ਹੁਣ ਇੱਕ ਪ੍ਰਯੋਗ ਵਿੱਚ ਵਿਗਾੜ ਦੇ ਹਾਲਾਤ ਦੀ ਪਰਖ ਕਰਕੇ, ਇਸ ਨੂੰ ਸਮਝਣ ਵੱਲ ਇੱਕ ਕਦਮ ਵਧਾਇਆ ਹੈ। ਇਹ ਫਾਰਮਾ ਉਦਯੋਗਾਂ ਦੀਆਂ ਪ੍ਰਕਿਰਿਆਵਾਂ ਵਿੱਚ ਵਿਕਾਰ ਨੂੰ ਰੋਕਣ ਵਿੱਚ ਸਹਾਇਤਾ ਕਰ ਸਕਦਾ ਹੈ - ਇੱਕ ਅਜਿਹਾ ਖੇਤਰ ਜਿਸ ਵਿੱਚ ਇਸ ਤੋਂ ਬਚਣਾ ਬਹੁਤ ਮਹੱਤਵਪੂਰਨ ਹੈ। ਇਹ ਇਸ ਲਈ ਹੈ ਕਿਉਂਕਿ ਇਕ ਐਮੋਰਫ਼ਸ ਦਵਾਈ ਵਿਕਾਰ ਪੈਦਾ ਹੋਣ ਦੇ ਬਾਅਦ ਨਾਲੋਂ ਤੇਜ਼ੀ ਨਾਲ ਘੁਲ ਜਾਂਦੀ ਹੈ, ਅਤੇ ਇਹ ਸੁਨਿਸ਼ਚਿਤ ਕਰਦੀ ਹੈ ਕਿ ਇਹ ਨਿਰਮਲ ਰਹਿੰਦੀ ਹੈ, ਜੋ ਕਿ ਸਟੋਰੇਜ ਦੇ ਦੌਰਾਨ ਜ਼ਰੂਰੀ ਹੈ।

 

 

 

 

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਦੇ ਇੱਕ ਖੁਦਮੁਖਤਿਆਰੀ ਇੰਸਟੀਟਿਊਟ ਜਵਾਹਰ ਲਾਲ ਨਹਿਰੂ ਸੈਂਟਰ ਫਾਰ ਐਡਵਾਂਸਡ ਸਾਇੰਟਫਿਕ ਰਿਸਰਚ ਦੇ ਭੌਤਿਕ ਵਿਗਿਆਨ (2020) ਸ਼੍ਰੇਣੀ ਵਿੱਚ ਸ਼ਾਂਤੀ ਸਵਰੂਪ ਭੱਟਨਾਗਰ ਪੁਰਸਕਾਰ ਪ੍ਰਾਪਤ ਕਰਨ ਵਾਲੇ, ਪ੍ਰੋਫੈਸਰ ਰਾਜੇਸ਼ ਗਣਪਤੀ ਦੀ ਅਗਵਾਈ ਵਿੱਚ, ਪ੍ਰੋਫੈਸਰ ਅਜੈ ਸੂਦ (ਆਈਆਈਐੱਸਸੀ) ਅਤੇ ਉਨ੍ਹਾਂ ਦੀ ਗ੍ਰੈਜੂਏਟ ਵਿਦਿਆਰਥੀ ਮਿਸ ਦਿਵਿਆ ਗਣਪਤੀ (ਆਈਆਈਐੱਸਸੀ) ਦੇ ਸਹਿਯੋਗ ਨਾਲ, ਖੋਜਕਰਤਾਵਾਂ ਦੀ ਇੱਕ ਟੀਮ ਨੇ ਕੋਲਾਇਡਲ ਕਣਾਂ ਨਾਲ ਬਣੇ ਗਲਾਸ ਦਾ ਨਿਰੀਖਣ ਕੀਤਾ ਅਤੇ ਕਈ ਦਿਨਾਂ ਤੱਕ ਉਨ੍ਹਾਂ ਦੀ ਗਤੀਸ਼ੀਲਤਾ ਦੀ ਨਿਗਰਾਨੀ ਕੀਤੀ।

 

 

ਕੱਚ ਵਿੱਚ ਛੁਪੀਆਂ ਸੂਖਮ ਢਾਂਚਾਗਤ ਵਿਸ਼ੇਸ਼ਤਾਵਾਂ ਨੂੰ ਨਿਰਧਾਰਿਤ ਕਰਨ ਲਈ ਔਪਟੀਕਲ ਮਾਈਕ੍ਰੋਸਕੋਪ ਅਤੇ ਮਸ਼ੀਨ ਲਰਨਿੰਗ ਦੇ ਤਰੀਕਿਆਂ ਨਾਲ ਕਣਾਂ ਦੀ ਰੀਅਲ-ਟਾਈਮ ਨਿਗਰਾਨੀ ਦੀ ਵਰਤੋਂ ਕਰਦਿਆਂ, ਉਨ੍ਹਾਂ ਨੇ ਇਕ ਨਮੂਨੇ ਦੀ ਪਹਿਚਾਣ ਕੀਤੀ ਜਿਸ ਨੂੰ 'ਨਰਮਤਾ' (Softness) ਕਿਹਾ ਜਾਂਦਾ ਹੈ, ਜੋ ਵਿਕਾਰ ਦੀ ਹੱਦ ਨਿਰਧਾਰਿਤ ਕਰਦਾ ਹੈ। ਉਨ੍ਹਾਂ ਪਾਇਆ ਕਿ ਸ਼ੀਸ਼ੇ ਦੇ ਅਜਿਹੇ ਖੇਤਰ ਜਿਨ੍ਹਾਂ ਵਿੱਚ "ਸੌਫਟਨਸ" ਗੁਣ ਵਾਲੇ ਕਣਾਂ ਦੇ ਵੱਡੇ ਸਮੂਹ ਹੁੰਦੇ ਹਨ, ਉਹ ਕ੍ਰਿਸਟਲ ਬਣ ਗਏ ਸਨ ਅਤੇ "ਨਰਮਤਾ" ਵੀ ਕ੍ਰਿਸਟਲ ਬਣਨ ਦੀ ਪ੍ਰੀਕ੍ਰਿਆ ਪ੍ਰਤੀ ਸੰਵੇਦਨਸ਼ੀਲ ਸੀ।

 

 

ਲੇਖਕਾਂ ਨੇ ਉਨ੍ਹਾਂ ਦੇ ਮਸ਼ੀਨ ਲਰਨਿੰਗ ਮਾਡਲ ਵਿੱਚ ਕੋਲਾਇਡਲ ਗਲਾਸ ਦੀਆਂ ਤਸਵੀਰਾਂ ਨੂੰ ਫੀਡ ਕੀਤਾ, ਅਤੇ ਮਾਡਲ ਨੇ ਉਨ੍ਹਾਂ ਖੇਤਰਾਂ ਦੀ ਸਹੀ ਭਵਿੱਖਬਾਣੀ ਕੀਤੀ ਜਿਹੜੇ ਪਹਿਲੇ ਦਿਨਾਂ ਵਿੱਚ ਹੀ ਕ੍ਰਿਸਟਲ ਬਣ ਜਾਂਦੇ ਹਨ। ਲੇਖਕਾਂ ਦਾ ਸੁਝਾਅ ਹੈ ਕਿ ਅਸ਼ੁੱਧੀਆਂ ਦੀ ਵਰਤੋਂ ਕਰਕੇ "ਨਰਮਾਈ" ਨੂੰ ਬਦਲਣ ਦੀ ਤਕਨੀਕ ਲੰਬੇ ਸਮੇਂ ਤੱਕ ਰਹਿਣ ਵਾਲੇ ਸ਼ੀਸ਼ੇ ਦੀ ਅਵਸਥਾ ਨੂੰ ਮਹਿਸੂਸ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ, ਜਿਸ ਦੀਆਂ ਬਹੁਤ ਸਾਰੀਆਂ ਤਕਨੀਕੀ ਐਪਲੀਕੇਸ਼ਨਾਂ ਹਨ।

 

 

 

ਨੇਚਰ ਫਿਜ਼ਿਕਸ ਰਸਾਲੇ ਵਿੱਚ ਪ੍ਰਕਾਸ਼ਿਤ ਕੀਤੀ ਗਈ ਇਹ ਖੋਜ, ਤਰਲ ਪਰਮਾਣੂ ਕੂੜੇ ਨੂੰ ਗਲਾਸ ਮੈਟ੍ਰਿਕਸ ਦੇ ਜ਼ਰੀਏ ਠੋਸ ਵਜੋਂ ਵਿਟ੍ਰਿਫੀਕੇਟ ਕਰਨ ਵਿੱਚ ਵੀ ਮਦਦ ਕਰ ਸਕਦੀ ਹੈ ਤਾਂ ਜੋ ਇਸ ਨੂੰ ਧਰਤੀ ਦੇ ਅੰਦਰ ਡੂੰਘਾਈ ਵਿੱਚ ਦਬਿਆ ਜਾ ਸਕੇ ਅਤੇ ਖਤਰਨਾਕ ਪਦਾਰਥਾਂ ਨੂੰ ਵਾਤਾਵਰਣ ਵਿੱਚ ਆਉਣ ਤੋਂ ਰੋਕਿਆ ਜਾ ਸਕੇ।

 

 

 

[ਵਧੇਰੇ ਜਾਣਕਾਰੀ ਲਈ ਪ੍ਰੋ: ਰਾਜੇਸ਼ ਗਣਪਤੀ  (rajeshg@jncasr.ac.in; 98806 71639) ਨਾਲ ਸੰਪਰਕ ਕੀਤਾ ਜਾ ਸਕਦਾ ਹੈ।]

 

 

 

                                                                ********

 


(Release ID: 1665494) Visitor Counter : 181