ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਵਾਈ-20 ਗਲੋਬਲ ਸਮਿਟ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਵਿਡ ਦੀ ਚੁਣੌਤੀ ਨਾਲ ਲੜਨ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਸਮੇਂ ਦੀ ਜ਼ਰੂਰਤ ਹੈ

Posted On: 16 OCT 2020 5:51PM by PIB Chandigarh

ਕੇਂਦਰੀ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਨੇ 15 ਅਕਤੂਬਰ, 2020 ਨੂੰ ਵਾਈ-20 ਗਲੋਬਲ ਸਮਿਟ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਇਸ ਦਾ ਉਦੇਸ਼ ਦੁਨੀਆ ਭਰ ਵਿੱਚ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਰਾਸ਼ਟਰਾਂ ਵਿਚਕਾਰ ਵਿਚਾਰਾਂ ਅਤੇ ਸੰਵਾਦਾਂ ਦਾ ਅਦਾਨ-ਪ੍ਰਦਾਨ ਕਰਨਾ ਹੈ।

https://ci5.googleusercontent.com/proxy/srOEm7zXyjvhtKAKjhRLQOcvHfmiLQbd_vQQIhNFyqtppG4BAxBy0hQyLBrmSbyC4yJpBek80Kh6wunmb5UmhyqR9La7hhnsQZedb4omSztJILu2ZbX0G5kJkQ=s0-d-e1-ft#https://static.pib.gov.in/WriteReadData/userfiles/image/image001BGFZ.jpg

 

ਸ਼੍ਰੀ ਰਿਜਿਜੂ ਨੌਜਵਾਨਾਂ ਲਈ ਕੋਵਿਡ ਦੇ ਬਾਅਦ ਅਵਸਰਾਂ ਤੇ ਚਰਚਾ ਕਰਨ ਲਈ ਇੱਕ ਪੈਨਲ ਤੇ ਸਨ। ਉਨ੍ਹਾਂ ਨਾਲ ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸੈਨੇਟਰ ਮੌਤਿਓ ਰੇਂਜੀ, ਯੁਵਾ ਨੀਤੀਆਂ ਅਤੇ ਯੂਨੀਵਰਸਲ ਕੌਂਸਲ ਵਿਭਾਗ ਦੇ ਮੁਖੀ ਅਤੇ ਇਟਲੀ ਮੰਤਰੀ ਮੰਡਲ ਦੇ ਮੈਂਬਰ ਡਾ. ਫਲੈਵਿਓ ਸਿਨਿਸਕਾਲਚੀ, ਸਿੰਗਾਪੁਰ ਦੇ ਸਮੁਦਾਏ, ਸੱਭਿਆਚਾਰ, ਯੁਵਾ, ਵਪਾਰ ਅਤੇ ਉਦਯੋਗ ਮੰਤਰਾਲੇ ਵਿੱਚ ਰਾਜ ਮੰਤਰੀ, ਮਹਾਮਹਿਮ ਐਲਵਿਨ ਟੈਨ ਸ਼ਾਮਲ ਹੋਏ ਸਨ। ਇਸ ਸਾਲ ਦੇ ਵਾਈ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਸਾਊਦੀ ਅਰਬ ਨੇ ਕੀਤੀ ਸੀ।

 

https://ci6.googleusercontent.com/proxy/KFt8bJUSXoqB3THNL6OGBA3dStKmjD0XraUNVUaKJaI3S2Qrmpp75S7u_wfX2kwF-ilbSs0nBSPep2G8lQiRHLyGudh6X0dFSbqeKh18Y3YpdxBzaziGfmB3eA=s0-d-e1-ft#https://static.pib.gov.in/WriteReadData/userfiles/image/image002SIQU.jpg

 

ਸਮਿਟ ਵਿੱਚ ਸ਼੍ਰੀ ਰਿਜਿਜੂ ਨੇ ਨੌਜਵਾਨਾਂ ਨੂੰ ਵਿਸ਼ਵ ਵਿਆਪੀ ਕੋਵਿਡ-19 ਮਹਾਮਾਰੀ ਕਾਰਨ ਉਤਪੰਨ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਭਾਰਤ ਦੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਸ਼੍ਰੀ ਰਿਜਿਜੂ ਨੇ ਕਿਹਾ, ‘‘ਇੱਕ ਵੱਡੀ ਨੌਜਵਾਨ ਅਬਾਦੀ ਵਾਲੇ ਦੇਸ਼ ਦੇ ਰੂਪ ਵਿੱਚ ਭਾਰਤ ਨੇ ਕੋਵਿਡ ਮਹਾਮਾਰੀ ਦੌਰਾਨ ਆਪਣੇ ਨੌਜਵਾਨਾਂ ਨੂੰ ਲਗਾਤਾਰ ਰੁੱਝੇ ਰੱਖਿਆ ਹੈ ਜੋ ਯੁਵਾ ਪ੍ਰੋਗਰਾਮ ਮੰਤਰਾਲੇ ਦੇ 6.5 ਮਿਲੀਅਨ ਤੋਂ ਜ਼ਿਆਦਾ ਨੌਜਵਾਨ ਸਵੈ ਸੇਵਕਾਂ ਨਾਲ ਕੰਮ ਕਰਦੇ ਹੋਏ ਆਮ ਜਨਤਾ ਵਿੱਚ ਜਾਗਰੂਕਤਾ ਪੈਦਾ ਕਰ ਰਹੇ ਹਨ। ਕੋਵਿਡ ਮਹਾਮਾਰੀ ਨੇ ਸਾਡੇ ਸਾਹਮਣੇ ਅਣਕਿਆਸੀਆਂ ਚੁਣੌਤੀਆਂ ਪੈਦਾ ਕੀਤੀਆਂ ਹਨ ਅਤੇ ਇਹ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਹੀ ਦ੍ਰਿਸ਼ਟੀਕੋਣ ਹੈ ਕਿ ਨੌਜਵਾਨਾਂ ਨੂੰ ਸਵੈ ਸੇਵਾ ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ ਅਗਲੇ ਕੁਝ ਮਹੀਨਿਆਂ ਦੇ ਅੰਦਰ ਭਾਰਤ ਵਿੱਚ ਲਗਭਗ 10 ਮਿਲੀਅਨ ਸਵੈ ਸੇਵਕ ਹੋਣਗੇ ਜੋ ਕੋਵਿਡ ਮਹਾਮਾਰੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਦਿਸ਼ਾ ਵਿੱਚ ਅੱਗੇ ਆ ਕੇ ਕੰਮ ਕਰਨਗੇ।

 

https://ci3.googleusercontent.com/proxy/mAJOpMVM4L1himkUkrwlGkvEpUdmfrRcHhKTmH9zmeDtXEPi8_EvWtrQpoUmF_zvQd-xN_gVgLoY5F2i7_m7WViHGAfK1odE17qe4ursG_ag9IyoCD-Gy8Bs6w=s0-d-e1-ft#https://static.pib.gov.in/WriteReadData/userfiles/image/image003WZHK.jpg

 

ਸ਼੍ਰੀ ਰਿਜਿਜੂ ਨੇ ਕੋਵਿਡ ਮਹਾਮਾਰੀ ਦੇ ਬਾਅਦ ਦੀ ਦੁਨੀਆ ਵਿੱਚ ਆਤਮਨਿਰਭਰ ਹੋਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਇਹ ਇੱਕ ਅਜਿਹੀ ਯੋਜਨਾ ਹੈ ਜਿਸ ਨੂੰ ਪ੍ਰਧਾਨ ਮੰਤਰੀ ਦੇ ਮਾਰਗ ਦਰਸ਼ਨ ਵਿੱਚ ਭਾਰਤ ਵਿੱਚ ਅਪਣਾਇਆ ਗਿਆ ਹੈ। ‘‘ਦੁਨੀਆ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਕਈ ਕਠਿਨਾਈਆਂ ਦਾ ਸਾਹਮਣਾ ਕੀਤਾ ਹੈ ਅਤੇ ਨੁਕਸਾਨ ਦੀ ਮਾਤਰਾ ਬਹੁਤ ਜ਼ਿਆਦਾ ਹੈ। ਹਾਲਾਂਕਿ ਹੁਣ ਸਾਨੂੰ ਅੱਗੇ ਵਧਣ ਅਤੇ ਖੁਦ ਨੂੰ ਫਿਰ ਤੋਂ ਜੀਵੰਤ ਕਰਨ ਦਾ ਸਮਾਂ ਹੈ। ਸਕਾਰਾਤਮਕ ਮਾਨਸਿਕਤਾ ਰੱਖਣਾ ਜ਼ਰੂਰੀ ਹੈ। ਭਾਰਤ ਵਿੱਚ ਵੱਡੇ ਪੈਮਾਨੇ ਤੇ ਆਰਥਿਕ ਪੈਕੇਜਾਂ ਦਾ ਐਲਾਨ ਕੀਤਾ ਗਿਆ ਹੈ ਤਾਂ ਕਿ ਨੌਜਵਾਨ ਆਤਮਨਿਰਭਰ ਬਣ ਸਕਣ ਅਤੇ ਜੀਵਿਕਾ ਲੋੜਾਂ ਨੂੰ ਪੂਰਾ ਕਰ ਸਕਣ। ਮੌਜੂਦਾ ਸਮੇਂ ਦੌਰਾਨ ਸਰੀਰਿਕ ਰੂਪ ਨਾਲ ਅਤੇ ਮਾਨਸਿਕ ਰੂਪ ਨਾਲ ਫਿਟ ਹੋਣਾ ਵੀ ਬਹੁਤ ਮਹੱਤਵਪੂਰਨ ਹੈ। ਸਾਡੇ ਪ੍ਰਧਾਨ ਮੰਤਰੀ ਦੀ ਫਿਟ ਇੰਡੀਆ ਮੂਵਮੈਂਟ ਦੀ ਕਲਪਨਾ ਹੁਣ ਪੂਰੇ ਦੇਸ਼ ਵਿੱਚ ਪ੍ਰਚਾਰਿਤ ਕੀਤੀ ਜਾ ਰਹੀ ਹੈ ਅਤੇ ਹੁਣ ਇਹ ਜਨ ਅੰਦੋਲਨ ਬਣ ਗਿਆ ਹੈ। ਫਿਟ ਇੰਡੀਆ ਮੂਵਮੈਂਟ ਨੇ ਸਾਡੇ ਨਾਗਰਿਕਾਂ ਨੂੰ ਮਾਨਸਿਕ ਅਤੇ ਸਰੀਰਿਕ ਰੂਪ ਨਾਲ ਸਵਸਥ ਰਹਿਣ ਲਈ ਇੱਕ ਮਹਾਨ ਸਾਧਨ ਦੇ ਰੂਪ ਵਿੱਚ ਕੰਮ ਕੀਤਾ ਹੈ।’’ ਸ਼੍ਰੀ ਰਿਜਿਜੂ ਨੇ ਸੰਖੇਪ ਵਿੱਚ ਕਿਹਾ ਕਿ ਦੋ ਪਾਸੇ ਦੇ ਦ੍ਰਿਸ਼ਟੀਕੋਣ ਨਾਲ ਇੱਕ ਪਾਸੇ ਸਰੀਰਿਕ ਅਤੇ ਮਾਨਸਿਕ ਸਿਹਤ ਨੂੰ ਮਜ਼ਬੂਤ ਕਰਨਾ ਹੈ ਤੇ ਦੂਜੇ ਪਾਸੇ ਵਿੱਤੀ ਸੁਰੱਖਿਆ ਰਾਹੀਂ ਇਸ ਕਠਿਨ ਸਮੇਂ ਵਿੱਚ ਨੌਜਵਾਨਾਂ ਦੇ ਸਸ਼ਕਤੀਕਰਨ ਨੂੰ ਯਕੀਨੀ ਕੀਤਾ ਜਾ ਸਕਦਾ ਹੈ।

 

*******

 

ਐੱਨਬੀ/ਓਏ



(Release ID: 1665348) Visitor Counter : 88