ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ) ਲਖਨਊ ਵਿੱਚ ਮਹਿਲਾ ਕੁਸ਼ਤੀ ਕੈਂਪ ਚਲਣ ਕਾਰਨ ਸਵੱਛਤਾ ਅਤੇ ਸੁਰੱਖਿਆ ਮਿਆਰਾਂ ਦਾ ਵਿਸਤਾਰ ਕੀਤਾ

Posted On: 16 OCT 2020 6:01PM by PIB Chandigarh

ਭਾਰਤੀ ਮਹਿਲਾ ਕੁਸ਼ਤੀ ਟੀਮ ਲਈ ਰਾਸ਼ਟਰੀ ਕੈਂਪ 10 ਅਕਤੂਬਰ ਨੂੰ ਸਪੋਰਟਸ ਅਥਾਰਿਟੀ ਆਵ੍ ਇੰਡੀਆ (ਐੱਸਏਆਈ)  ਲਖਨਊ ਵਿੱਚ ਸ਼ੁਰੂ ਹੋਇਆ। ਇਸ ਸਾਲ ਮਾਰਚ ਵਿੱਚ ਕੋਰੋਨਾਵਾਇਰਸ ਲੌਕਡਾਊਨ ਲਾਗੂ ਹੋਣ ਦੇ ਬਾਅਦ ਤੋਂ ਪਹਿਲਾਂ ਪਹਿਲਵਾਨਾਂ ਲਈ ਇਹ ਪਹਿਲਾ ਟ੍ਰੇਨਿੰਗ ਕੈਂਪ ਹੋਵੇਗਾ। ਖਿਡਾਰੀ ਲਖਨਊ ਆ ਚੁੱਕੇ ਹਨ ਅਤੇ ਆਪਣੀ ਨਿਜੀ ਟ੍ਰੇਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਸੱਤ ਦਿਨ ਦੀ ਆਈਸੋਲੇਸ਼ਨ ਪੂਰੀ ਕਰਨਗੇ। ਕੈਂਪ 10 ਅਕਤੂਬਰ ਤੋਂ 31 ਅਕਤੂਬਰ ਤੱਕ ਨਿਰਧਾਰਤ ਹੈ ਅਤੇ ਇਸ ਵਿੱਚ 16 ਪਹਿਲਵਾਨ ਅਤੇ 4 ਸਹਾਇਕ ਕਰਮਚਾਰੀ ਸ਼ਾਮਲ ਹੋਣਗੇ। ਕੈਂਪ ਲਗਾਉਣ ਵਾਲੇ ਐੱਸਏਆਈ ਲਖਨਊ ਦੀਆਂ ਰਿਹਾਇਸ਼ੀ ਸੁਵਿਧਾਵਾਂ ਵਿੱਚ ਰਹਿਣਗੇ।

 

ਪਹਿਲਵਾਨਾਂ ਨੂੰ ਟਰੇਨਿੰਗ ਦੇਣ ਲਈ ਅਤੇ ਨਾਲ ਹੀ ਕੋਵਿਡ-19 ਦੇ ਅਣਜਾਨੇ ਪਸਾਰ ਨੂੰ ਰੋਕਣ ਲਈ ਅਲੱਗ ਅਲੱਗ ਅਥਲੀਟਾਂ, ਸੇਵਾ ਪ੍ਰਦਾਤਿਆਂ ਅਤੇ ਦਫ਼ਤਰ ਦੇ ਵਿਜ਼ੀਟਰਾਂ ਨੂੰ ਸਿੱਖਿਅਤ ਕਰਨ ਲਈ ਸੁਰੱਖਿਅਤ ਬਾਇਓ-ਬਬਲ ਬਣਾਏ ਰੱਖਣ ਲਈ ਐੱਸਏਆਈ ਲਖਨਊ ਵਿੱਚ ਵਿਸਤ੍ਰਿਤ ਸੁਰੱਖਿਆ ਸਾਵਧਾਨੀ ਵਰਤੀ ਗਈ ਹੈ। ਇਹ ਗ੍ਰੀਨ ਜ਼ੋਨ, ਯੈਲੋ ਜ਼ੋਨ ਅਤੇ ਰੈੱਡ ਜ਼ੋਨ ਦੇ ਕਲਰ ਕੋਡ ਜ਼ੋਨਿੰਗ ਦੇ ਰੂਪ ਵਿੱਚ ਕੀਤਾ ਗਿਆ ਹੈ। ਸੁਰੱਖਿਆ ਪ੍ਰੋਟੋਕੋਲ ਬਣਾਏ ਰੱਖਣ ਲਈ ਸਾਰੇ ਵਿਜ਼ੀਟਰਜ਼ ਦੀ ਲੱਛਣਾਂ ਸਬੰਧੀ ਜਾਂਚ ਕੀਤੀ ਜਾਵੇਗੀ।

 

ਭਾਰਤੀ ਮਹਿਲਾ ਕੁਸ਼ਤੀ ਟੀਮ ਦੇ ਮੁੱਖ ਕੋਚ ਕੁਲਦੀਪ ਮਲਿਕ ਨੇ ਕਿਹਾ, ‘‘ਕੁਸ਼ਤੀ ਭਾਰਤ ਵਿੱਚ ਇੱਕ ਮਹੱਤਵਪੂਰਨ ਖੇਡ ਹੈ, ਇਸ ਨੂੰ ਕਿਸੇ ਸਮੇਂ ਸ਼ੁਰੂ ਕੀਤਾ ਜਾਣਾ ਹੀ ਸੀ। ਬੇਸ਼ੱਕ ਕੋਰੋਨਾ ਵਾਇਰਸ ਕਾਰਨ ਸਾਵਧਾਨੀਆਂ ਦੇ ਕਾਰਨ, ਟ੍ਰੇਨਿੰਗ ਦੇ ਪਹਿਲੇ ਹਫ਼ਤੇ ਲਈ ਅਸੀਂ ਸਮਾਜਿਕ ਦੂਰੀ ਬਣਾਏ ਰੱਖਾਂਗੇ, ਜਿਸ ਦੇ ਬਾਅਦ ਅਸੀਂ ਨਿਯਮਿਤ ਟ੍ਰੇਨਿੰਗ ਸ਼ੁਰੂ ਕਰਾਂਗੇ। ਐਤਵਾਰ ਤੱਕ ਸਾਰੇ ਕੈਂਪਰਜ਼ ਨੂੰ ਕੋਵਿਡ ਦੀ ਰਿਪੋਰਟ ਮਿਲ ਜਾਵੇਗੀ ਅਤੇ ਉਮੀਦ ਹੈ ਕਿ ਇਹ ਨੈਗੇਟਿਵ ਹੋਵੇਗੀ, ਇਸ ਲਈ ਸਾਨੂੰ ਵਿਸ਼ਵਾਸ ਹੈ ਕਿ ਅਜਿਹਾ ਹੋਣ ਲਈ ਨਿਯਮਿਤ ਟ੍ਰੇਨਿੰਗ ਲਈ ਸਾਰੀਆਂ ਵਿਵਸਥਾਵਾਂ ਹੋਣਗੀਆਂ।’’ ਮਲਿਕ ਨੇ ਕਿਹਾ ਕਿ ਦਸੰਬਰ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਨਾਲ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਆਪਣੇ ਸਰਬਸ੍ਰੇਸ਼ਠ ਮੈਡਲ ਨਾਲ ਵਾਪਸੀ ਕਰੇਗਾ।

 

ਸਾਰੀਆਂ ਸੁਵਿਧਾਵਾਂ ਨਾਲ ਸੁਰੱਖਿਅਤ ਤਰੀਕੇ ਨਾਲ ਕੁਲੀਨ ਹੌਸਟਲ ਵਿੱਚ ਕੈਂਪਰਾਂ ਲਈ ਠਹਿਰਨ ਦੀ ਵਿਵਸਥਾ ਕੀਤੀ ਗਈ ਹੈ। ਅਥਲੀਟਾਂ ਦੀ ਨਿਯਮਿਤ ਤਾਪਮਾਨ ਅਤੇ ਆਕਸੀਜਨ ਦੇ ਪੱਧਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

 

2018 ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਦਾ ਮੈਡਲ ਜੇਤੂ ਤੇ 2019 ਦੀ ਅਰਜੁਨ ਅਵਾਰਡ ਜੇਤੂ ਪੂਜਾ ਟੰਡਨ ਨੇ ਕਿਹਾ, ‘‘ਕਮਰੇ ਵਿੱਚ ਸੁਵਿਧਾਵਾਂ ਬਹੁਤ ਵਧੀਆ ਹਨ ਅਤੇ ਸਾਨੂੰ ਸਭ ਕੁਝ ਪ੍ਰਦਾਨ ਕੀਤਾ ਗਿਆ ਹੈ। ਅਸੀਂ ਅਸਲ ਵਿੱਚ ਮਹਿਸੂਸ ਕਰਦੇ ਹਾਂ ਕਿ ਅਸੀਂ ਰਾਸ਼ਟਰੀ ਕੈਂਪਰ ਹਾਂ। ਸਾਨੂੰ ਆਪਣੇ ਭੋਜਨ ਅਤੇ ਮੈਨਯੂ ਬਾਰੇ ਸਵੇਰੇ ਹੀ ਅੱਪਡੇਟ ਮਿਲ ਰਹੇ ਹਨ, ਸਭ ਕੁਝ ਬਹੁਤ ਹੀ ਉਚਿਤ ਅਤੇ ਵਿਵਸਥਿਤ ਹੈ ਅਤੇ ਇੱਥੋਂ ਦਾ ਭੋਜਨ ਬਹੁਤ ਚੰਗਾ ਹੈ। ਮੌਜੂਦਾ ਸੁਵਿਧਾਵਾਂ ਨਾਲ ਅਸੀਂ ਅਸਲ ਵਿੱਚ ਚੰਗਾ ਮਹਿਸੂਸ ਕਰਦੇ ਹਾਂ ਅਤੇ ਅਸੀਂ ਆਪਣਾ ਸਰਬਸ੍ਰੇਸ਼ਠ ਦੇਣ ਲਈ ਪ੍ਰੇਰਿਤ ਹਾਂ।’’

 

ਕੈਂਪਸ ਵਿੱਚ ਭੋਜਨ ਦੀ ਸੁਰੱਖਿਅਤ ਸੰਭਾਲ਼ ਯਕੀਨੀ ਕੀਤੀ ਗਈ ਹੈ ਤਾਂ ਕਿ ਇਹ ਕਿਸੇ ਵੀ ਸੰਪਰਕ ਤੋਂ ਬਚ ਕੇ ਅਥਲੀਟਾਂ ਅਤੇ ਸਹਾਇਕ ਕਰਮਚਾਰੀਆਂ ਤੱਕ ਪਹੁੰਚ ਸਕੇ। ਸਾਰੇ ਕਰਮਚਾਰੀ ਜਿਨ੍ਹਾਂ ਦੀ ਗਰੀਨ ਜ਼ੋਨ ਵਿੱਚ ਪਹੁੰਚ ਹੈ, ਉਨ੍ਹਾਂ ਦਾ ਕੋਵਿਡ ਲਈ ਟੈਸਟ ਕੀਤਾ ਗਿਆ ਹੈ ਅਤੇ ਭੋਜਨ ਤਿਆਰ ਕਰਨ ਵਾਲੇ ਅਤੇ ਉਸ ਨੂੰ ਸੰਭਾਲਣ ਵਾਲੇ ਲੋਕ ਕੈਂਪਸ ਦੇ ਅੰਦਰ ਹੀ ਰਹਿੰਦੇ ਹਨ।

 

ਭਾਰਤ ਨੇ ਹੁਣ ਤੱਕ ਮਹਿਲਾਵਾਂ ਦੇ 53 ਕਿਲੋਗ੍ਰਾਮ ਵਿੱਚ ਵਿਨੇਸ਼ ਫੋਗਾਟ ਰਾਹੀਂ ਮਹਿਲਾਵਾਂ ਦੀ ਕੁਸ਼ਤੀ ਵਿੱਚ ਇੱਕ ਓਲੰਪਿਕ ਕੋਟਾ ਜਿੱਤਿਆ ਹੈ। ਅਗਲੇ ਸਾਲ ਦੋ ਹੋਰ ਕੁਆਲੀਫਿਕੇਸ਼ਨ ਟੂਰਨਾਮੈਂਟ, ਏਸ਼ੀਅਨ ਕੁਆਲੀਫਿਕੇਸ਼ਨ ਟੂਰਨਾਮੈਂਟ ਅਤੇ ਵਰਲਡ ਕੁਆਲੀਫਿਕੇਸ਼ਨ ਟੂਰਨਾਮੈਂਟ ਹੋਣ ਵਾਲੇ ਹਨ ਜਿੱਥੇ ਭਾਰਤ ਨੂੰ ਬਾਕੀ ਪੰਜ ਮਹਿਲਾ ਕੁਸ਼ਤੀ ਮੁਕਾਬਲਿਆਂ ਵਿੱਚ ਓਲੰਪਿਕ ਕੋਟਾ ਜਿੱਤਣ ਦਾ ਮੌਕਾ ਮਿਲੇਗਾ।

 

*******

 

ਐੱਨਬੀ/ਓਏ



(Release ID: 1665346) Visitor Counter : 75