ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਗਡਕਰੀ ਨੇ ਆਂਧਰ ਪ੍ਰਦੇਸ਼ ਵਿੱਚ 16ਐੱਨਐੱਚਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ
ਰਾਜ ਦੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ 15,592 ਕਰੋੜ ਰੁਪਏ ਦੇ 1400 ਕਿਲੋਮੀਟਰ ਲੰਬੇ ਹਾਈਵੇਅ
प्रविष्टि तिथि:
16 OCT 2020 2:45PM by PIB Chandigarh
ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਆਂਧਰ ਪ੍ਰਦੇਸ਼ ਵਿੱਚ 15,592 ਕਰੋੜ ਰੁਪਏ ਦੀ ਕੁੱਲ 1411 ਕਿਲੋਮੀਟਰ ਲੰਬਾਈ ਵਾਲੇ 16 ਰਾਸ਼ਟਰੀ ਰਾਜਮਾਰਗਾਂ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖੇ ਹਨ। ਸਮਾਗਮ ਦੀ ਪ੍ਰਧਾਨਗੀ ਮੁੱਖ ਮੰਤਰੀ ਸ਼੍ਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਕੀਤੀ। ਇਸ ਮੌਕੇ ਕੇਂਦਰੀ ਰਾਜ ਮੰਤਰੀ ਜਨਰਲ (ਸੇਵਾਮੁਕਤ) ਡਾ: ਵੀ. ਕੇ. ਸਿੰਘ ਅਤੇ ਸ਼੍ਰੀ ਜੀ. ਕਿਸ਼ਨ ਰੈੱਡੀ, ਰਾਜ ਦੇ ਮੰਤਰੀ, ਸਾਂਸਦ, ਵਿਧਾਇਕ ਅਤੇ ਕੇਂਦਰ ਅਤੇ ਰਾਜ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਯੂਟਿਊਬ: https://youtu.be/AdDhgRnuz9s
ਇਸ ਮੌਕੇ ਬੋਲਦਿਆਂ ਸ਼੍ਰੀ ਗਡਕਰੀ ਨੇ ਕਿਹਾ ਕਿ ਆਂਧਰ ਪ੍ਰਦੇਸ਼ ਵਿੱਚ ਮਈ 2014 ਤੋਂ ਪਹਿਲਾਂ ਰਾਸ਼ਟਰੀ ਰਾਜਮਾਰਗਾਂ ਦੀ ਲੰਬਾਈ 4193 ਕਿਲੋਮੀਟਰ ਸੀ, ਜੋ ਹੁਣ ਵਧ ਕੇ 6860 ਕਿਲੋਮੀਟਰ ਹੋ ਗਈ ਹੈ। ਇਸ ਤਰ੍ਹਾਂ ਪਿਛਲੇ 6 ਸਾਲਾਂ ਦੌਰਾਨ ਐੱਨਐੱਚ ਲੰਬਾਈ ਵਿੱਚ 2667 ਕਿਲੋਮੀਟਰ (64%) ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ 34,100 ਕਰੋੜ ਰੁਪਏ ਦੀ ਲਾਗਤ ਵਾਲੇ ਕੰਮ ਡੀਪੀਆਰ ਸਟੇਜ ਅਧੀਨ ਹਨ ਅਤੇ ਉਨ੍ਹਾਂ ਨੂੰ 2024 ਤੱਕ ਮੁਕੰਮਲ ਕਰਨ ਦਾ ਟੀਚਾ ਹੈ, ਜਦੋਂਕਿ 25440 ਕਰੋੜ ਰੁਪਏ ਦੀ ਲਾਗਤ ਵਾਲੇ ਕੰਮ ਲਾਗੂ ਹੋ ਰਹੇ ਹਨ। ਉਨ੍ਹਾਂ ਨੇ ਕਿਹਾ 18100 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟਾਂ ਵਿੱਚ 50-60 ਫ਼ੀਸਦੀ ਪ੍ਰਗਤੀ ਹਾਸਲ ਕੀਤੀ ਗਈ ਹੈ। ਮੰਤਰੀ ਨੇ ਲੰਬਿਤ ਮੁੱਦਿਆਂ ’ਤੇ ਵਿਚਾਰ ਵਟਾਂਦਰੇ ਅਤੇ ਹੱਲ ਲਈ ਜਲਦੀ ਹੀ ਮੁੱਖ ਮੰਤਰੀ ਨੂੰ ਦਿੱਲੀ ਬੁਲਾਇਆ ਹੈ। ਉਨ੍ਹਾਂ ਰਾਜ ਲਈ ਵੱਧ ਤੋਂ ਵੱਧ ਵਿਕਾਸ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦੇਣ ਵਿੱਚ ਆਪਣੇ ਪੂਰਨ ਸਮਰਥਨ ਦਾ ਭਰੋਸਾ ਦਿੱਤਾ।

ਉਨ੍ਹਾਂ ਨੇ ਦੱਸਿਆ ਕਿ ਰਾਜ ਵਿੱਚ ਭਾਰਤਮਾਲਾ ਪਰਿਯੋਜਨਾ ਦੇ ਹਿੱਸੇ ਵਜੋਂ 5000 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਵਿਕਸਿਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, 400 ਕਿਲੋਮੀਟਰ ਦੀਆਂ ਬੰਦਰਗਾਹ ਕਨੈਕਟੀਵਿਟੀ ਸੜਕਾਂ ਨੂੰ ਵੀ ਭਾਰਤਮਾਲਾ ਪਰਿਯੋਜਨਾ ਤਹਿਤ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤਮਾਲਾ ਪਰੀਯੋਜਨਾ ਦੇ ਸੰਕਲਪ ਨੂੰ ਮੁੱਖ ਮੰਜ਼ਿਲਾਂ ਦਰਮਿਆਨ ਮਾਲ ਦੀ ਟ੍ਰੈਫਿਕ ਆਵਾਜਾਈ ਦੇ ਵਿਗਿਆਨਕ ਅਧਿਐਨ ਦੁਆਰਾ ਲਿਆ ਗਿਆ ਸੀ ਤਾਂ ਜੋ ਮਾਲ ਅਤੇ ਯਾਤਰੀਆਂ ਦੀ ਕੁਸ਼ਲ ਆਵਾਜਾਈ ਨੂੰ ਸਮਰੱਥ ਬਣਾਇਆ ਜਾ ਸਕੇ। ਦੇਸ਼ ਵਿੱਚ ਭਾਰਤਮਾਲਾ ਪਰਿਯੋਜਨਾ ਦੇ ਹਿੱਸੇ ਵਜੋਂ 35,000 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਵਿਕਸਿਤ ਕੀਤੇ ਜਾ ਰਹੇ ਹਨ।

ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇੱਕ ਨਵੇਂ ਭਾਰਤ ਦੇ ਨਜ਼ਰੀਏ ਅਨੁਸਾਰ, ਭਾਰਤਮਾਲਾ ਪਰਿਯੋਜਨਾ, ਭਾਰਤ ਦੇ ਸਭ ਤੋਂ ਵੱਡੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਗਰਾਮ ਜਿਹੀਆਂ ਪਹਿਲਾਂ ਦੁਆਰਾ, ਵਿਸ਼ਵ ਪੱਧਰੀ ਆਵਾਜਾਈ ਢਾਂਚੇ ਦੇ ਵਿਕਾਸ ਨੂੰ ਪਹਿਲ ਦਿੱਤੀ ਗਈ ਹੈ। ਬਹੁਤ ਸਾਰੇ ਫਲੈਗਸ਼ਿਪ ਕੌਰੀਡੋਰ ਜਿਵੇਂ ਕਿ ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ, ਦਿੱਲੀ - ਅੰਮ੍ਰਿਤਸਰ - ਕਟੜਾ ਐਕਸਪ੍ਰੈੱਸ ਵੇਅ, ਚੇਨਈ - ਬੰਗਲੁਰੂ ਐਕਸਪ੍ਰੈੱਸ ਵੇਅ, ਅਨੰਤਪੁਰ - ਅਮਰਾਵਤੀ ਐਕਸਪ੍ਰੈੱਸ ਵੇਅ ਆਦਿ ਨੂੰ ਭਾਰਤਮਾਲਾ ਪਰਿਯੋਜਨਾ ਦੇ ਹਿੱਸੇ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ।
https://twitter.com/nitin_gadkari/status/1316705400826150912
ਸ਼੍ਰੀ ਗਡਕਰੀ ਨੇ ਦੱਸਿਆ ਕਿ 335 ਕਿਲੋਮੀਟਰ ਅਨੰਤਪੁਰ - ਅਮਰਾਵਤੀ ਐਕਸਪ੍ਰੈੱਸ ਵੇਅ ਨੂੰ ਭਾਰਤਮਾਲਾ ਪਰਿਯੋਜਨ ਦੇ ਹਿੱਸੇ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਐਕਸੈਸ ਕੰਟਰੋਲ ਐਕਸਪ੍ਰੈੱਸ ਵੇਅ ਆਂਧਰ ਪ੍ਰਦੇਸ਼ ਦੇ ਰਾਜਧਾਨੀ ਖੇਤਰ, ਤੱਟਵਰਤੀ ਖੇਤਰ ਅਤੇ ਉੱਤਰੀ ਖੇਤਰ ਦੇ ਸੰਪਰਕ ਨੂੰ ਬਿਹਤਰ ਬਣਾਉਂਦਾ ਹੈ ਅਤੇ ਇਸ ਖੇਤਰ ਦੀ ਆਰਥਿਕ ਖੁਸ਼ਹਾਲੀ ਨੂੰ ਕਾਫ਼ੀ ਸਮਰੱਥਾ ਪ੍ਰਦਾਨ ਕਰੇਗਾ। ਐਕਸਪ੍ਰੈੱਸ ਵੇਅ ਵਿੱਚ 16 ਪੈਕੇਜ ਹਨ ਅਤੇ 20,000 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਆਂਧਰ ਪ੍ਰਦੇਸ਼ ਦੀ ਨਵੀਂ ਰਾਜਧਾਨੀ ਅਮਰਾਵਤੀ ਨੂੰ ਰਿਆਲਸੀਮਾ ਖੇਤਰ ਦੇ ਅਨੰਤਪੁਰਮੂ ਨਾਲ ਜੋੜਦਾ ਹੈ ਅਤੇ ਇਹ ਐੱਨਐੱਚ - 44 ਅਤੇ ਐੱਨਐੱਚ - 16 ਦੇ ਵਿਚਕਾਰ ਇੱਕ ਵੱਡਾ ਸੰਪਰਕ ਬਣਾਉਂਦਾ ਹੈ ਜੋ ਆਂਧਰ ਪ੍ਰਦੇਸ਼ ਰਾਜ ਦੀਆਂ ਲਾਈਫ਼-ਲਾਈਨਾਂ ਹਨ।
ਮੰਤਰੀ ਨੇ ਕਿਹਾ ਕਿ 262 ਕਿਲੋਮੀਟਰ ਦੀ ਲੰਬਾਈ ਵਾਲੇ ਬੰਗਲੌਰ - ਚੇਨਈ ਐਕਸਪ੍ਰੈੱਸ ਵੇਅ ਨੂੰ ਵੀ ਭਾਰਤਮਾਲਾ ਪਰਿਯੋਜਨ ਦੇ ਹਿੱਸੇ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਐਕਸੈਸ ਕੰਟਰੋਲ ਐਕਸਪ੍ਰੈੱਸ ਵੇਅ, ਬੰਗਲੌਰ ਅਤੇ ਚੇਨਈ ਦੇ ਵਿਚਕਾਰ ਸੰਪਰਕ ਵਧਾਵੇਗਾ, ਜਿਸ ਨਾਲ ਖੇਤਰ ਦੀ ਆਰਥਿਕ ਖੁਸ਼ਹਾਲੀ ਨੂੰ ਕਾਫ਼ੀ ਮਦਦ ਮਿਲੇਗੀ। ਆਂਧਰ ਪ੍ਰਦੇਸ਼ ਰਾਜ ਵਿੱਚ 5,200 ਕਰੋੜ ਰੁਪਏ ਦੇ ਨਿਵੇਸ਼ ਨਾਲ ਕੁੱਲ 85 ਕਿਲੋਮੀਟਰ ਲੰਬਾਈ ਵਾਲੇ ਤਿੰਨ ਪੈਕੇਜ ਤਿਆਰ ਕੀਤੇ ਜਾ ਰਹੇ ਹਨ। 7585 ਕਰੋੜ ਰੁਪਏ ਦੇ ਨਿਵੇਸ਼ ਨਾਲ 878 ਕਿਲੋਮੀਟਰ ਲੰਬਾਈ ਦੇ 16 ਹੋਰ ਪ੍ਰੋਜੈਕਟਾਂ ਦੇ ਕੰਮ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਨਿਰਮਾਣ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਵਿੱਚ ਵਿਜੈਵਾੜਾ ਸ਼ਹਿਰ ਦੀ ਹੱਦ ਵਿੱਚ ਵੈਸਟਰਨ ਸਾਈਡ ਬੈਂਜ ਸਰਕਲ ਫਲਾਈਓਵਰ ਦਾ ਨਿਰਮਾਣ ਸ਼ਾਮਲ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ ਰਾਜ ਦੀ ਆਰਥਿਕ ਖੁਸ਼ਹਾਲੀ ਲਈ ਇਨ੍ਹਾਂ ਪ੍ਰੋਜੈਕਟਾਂ ਦੇ ਜਲਦੀ ਮੁਕੰਮਲ ਹੋਣ ਨੂੰ ਯਕੀਨੀ ਬਣਾਉਣ ਲਈ ਯਤਨਸ਼ੀਲ ਅਤੇ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਅਮਰਾਵਤੀ - ਅਨੰਤਪੁਰ ਐਕਸਪ੍ਰੈੱਸ ਵੇਅ ਲਈ ਜ਼ਮੀਨ ਪ੍ਰਾਪਤ ਕਰਨ ਦੀ ਲਾਗਤ ਨੂੰ ਸਾਂਝਾ ਕਰਨ ਵਿੱਚ ਆਪਣਾ ਸਹਿਯੋਗ ਵਧਾਇਆ ਹੈ। ਉਨ੍ਹਾਂ ਨੇ ਟੋਲ ਪਲਾਜ਼ਿਆਂ ਦੇ ਮੁੱਦਿਆਂ ਨੂੰ ਹੱਲ ਕਰਨ ਅਤੇ ਜ਼ਮੀਨ ਪ੍ਰਾਪਤ ਕਰਨ ਤੋਂ ਬਾਅਦ ਮੁਆਵਜ਼ੇ ਦੇ ਤੇਜ਼ੀ ਨਾਲ ਵੰਡਣ ਲਈ ਅਤੇ ਹੋਰ ਪ੍ਰੋਜੈਕਟਾਂ ਨੂੰ ਵੀ ਲਾਗੂ ਕਰਨ ਲਈ ਰਾਜ ਸਰਕਾਰ ਨੂੰ ਇਸ ਸਹਿਯੋਗ ਨੂੰ ਜਾਰੀ ਰੱਖਣ ਲਈ ਬੇਨਤੀ ਕੀਤੀ ਹੈ।
ਮੰਤਰੀ ਨੇ ਦੱਸਿਆ ਕਿ 8306 ਕਰੋੜ ਰੁਪਏ ਦੀ ਲਾਗਤ ਵਾਲੇ 637 ਕਿਲੋਮੀਟਰ ਦੇ ਪ੍ਰੋਜੈਕਟ 2020-21 ਦੌਰਾਨ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਐੱਨਐੱਚਏਆਈ ਦੁਆਰਾ 3850 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਦੀ 150 ਕਿਲੋਮੀਟਰ ਦੀ ਲੰਬਾਈ ਵਾਲੇ 8 ਪ੍ਰੋਜੈਕਟ ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਦੁਆਰਾ 4456 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਦੀ 487 ਕਿਲੋਮੀਟਰ ਦੀ ਲੰਬਾਈ ਵਾਲੇ 19 ਪ੍ਰੋਜੈਕਟ ਸ਼ਾਮਲ ਹਨ। ਇਸ ਤੋਂ ਇਲਾਵਾ, ਮੌਜੂਦਾ ਵਿੱਤ ਵਰ੍ਹੇ ਦੌਰਾਨ 11,712 ਕਰੋੜ ਰੁਪਏ ਦੀ ਲਾਗਤ ਵਾਲੇ ਕੁੱਲ 535 ਕਿਲੋਮੀਟਰ ਲੰਬਾਈ ਵਾਲੇ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਜਾਣਾ ਹੈ। ਇਨ੍ਹਾਂ ਵਿੱਚ ਐੱਨਐੱਚਏਆਈ ਦੁਆਰਾ 9071 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਦੀ 217 ਕਿਲੋਮੀਟਰ ਲੰਬਾਈ ਵਾਲੇ 4 ਪ੍ਰੋਜੈਕਟ ਅਤੇ ਐੱਮਓਆਰਟੀਐੱਚ ਦੁਆਰਾ 2641 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਦੀ 318 ਕਿਲੋਮੀਟਰ ਲੰਬਾਈ ਵਾਲੇ 9 ਪ੍ਰੋਜੈਕਟ ਸ਼ਾਮਲ ਹਨ। 34,133 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 2371 ਕਿਲੋਮੀਟਰ ਲੰਬਾਈ ਵਾਲੇ ਹੋਰ ਪ੍ਰੋਜੈਕਟ ਡੀਪੀਆਰ ਪੜਾਅ ਵਿੱਚ ਹਨ। ਇਨ੍ਹਾਂ ਵਿੱਚ ਐੱਨਐੱਚਏਆਈ ਦੁਆਰਾ 19559 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਦੀ 713 ਕਿਲੋਮੀਟਰ ਲੰਬਾਈ ਵਾਲੇ 10 ਪ੍ਰੋਜੈਕਟ, 7004 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਦੀ 404 ਕਿਲੋਮੀਟਰ ਲੰਬਾਈ ਵਾਲੇ 24 ਪੀਸੀ ਪ੍ਰੋਜੈਕਟ ਅਤੇ ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਦੁਆਰਾ 7570 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਦੀ 1254 ਕਿਲੋਮੀਟਰ ਲੰਬਾਈ ਵਾਲੇ 20 ਪ੍ਰੋਜੈਕਟ ਸ਼ਾਮਲ ਹਨ।

ਮੁੱਖ ਮੰਤਰੀ ਸ਼੍ਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਰਾਜ ਵੱਲੋਂ ਭੇਜੇ ਵੱਖ-ਵੱਖ ਪ੍ਰਸਤਾਵਾਂ ਨੂੰ ਸਹਿਮਤੀ ਦੇਣ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਜ ਨੂੰ ਲੋਕਾਂ ਦੀ ਤਰੱਕੀ ਨੂੰ ਯਕੀਨੀ ਬਣਾਉਣ ਲਈ ਕੇਂਦਰ ਦੀ ਲਗਾਤਾਰ ਸਹਾਇਤਾ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਐੱਨਡੀਏ ਦੇ ਪਹਿਲੇ ਕਾਰਜਕਾਲ ਦੌਰਾਨ ਪ੍ਰਵਾਨਿਤ ਪ੍ਰੋਜੈਕਟਾਂ ਦੀ ਪ੍ਰਵਾਨਗੀ ਲਈ ਹਾਲੇ ਉਡੀਕ ਹੈ। ਮੁੱਖ ਮੰਤਰੀ ਨੇ 8 ਸੜਕਾਂ ਨੂੰ ਰਾਜ ਵਿੱਚ ਪਹਿਲ ਦੇ ਆਧਾਰ ’ਤੇ ਬਣਾਉਣ ਦਾ ਸੁਝਾਅ ਵੀ ਦਿੱਤਾ ਹੈ।

ਆਰਟੀਐੱਚ ਲਈ ਕੇਂਦਰੀ ਰਾਜ ਮੰਤਰੀ ਜਨਰਲ (ਸੇਵਾਮੁਕਤ) ਡਾ: ਵੀ. ਕੇ. ਸਿੰਘ ਨੇ ਕਿਹਾ ਕਿ ਆਂਧਰ ਪ੍ਰਦੇਸ਼ ਨੂੰ ਖੁਸ਼ਹਾਲ ਰਾਜ ਬਣਾਉਣ ਵੱਲ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਂਧਰ ਪ੍ਰਦੇਸ਼ ਇੱਕ ਅਜਿਹਾ ਕੇਂਦਰ ਹੈ ਜਿੱਥੋਂ ਵੱਡੀ ਗਿਣਤੀ ਵਿੱਚ ਸੜਕਾਂ ਲੰਘਦੀਆਂ ਹਨ। ਅਜਿਹੇ ਪ੍ਰੋਜੈਕਟਾਂ ਦਾ ਵਿਕਾਸ ਰਾਜ ਲਈ ਖੁਸ਼ਹਾਲੀ ਲਿਆਏਗਾ। ਉਨ੍ਹਾਂ ਨੇ ਇਨ੍ਹਾਂ ਪ੍ਰੋਜੈਕਟਾਂ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਕੇਂਦਰੀ ਗ੍ਰਹਿ ਮਾਮਲੇ ਰਾਜ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਉਮੀਦ ਜਤਾਈ ਕਿ ਨੇੜਲੇ ਭਵਿੱਖ ਵਿੱਚ ਹੋਰ ਪ੍ਰੋਜੈਕਟ ਆਉਣਗੇ, ਜਿਸ ਨਾਲ ਆਂਧਰ ਪ੍ਰਦੇਸ਼ ਇੱਕ ਸੁਖੀ ਅਤੇ ਖੁਸ਼ਹਾਲ ਰਾਜ ਬਣੇਗਾ।
ਆਂਧਰ ਪ੍ਰਦੇਸ਼ ਵਿੱਚ ਪ੍ਰੋਜੈਕਟ ਦੇ ਵੇਰਵਿਆਂ ਉੱਤੇ ਪੀਡੀਐੱਫ ਫਾਈਲ ਦੇਖਣ ਲਈ ਇੱਥੇ ਕਲਿੱਕ ਕਰੋ
***
ਆਰਸੀਜੇ / ਐੱਮਐੱਸ
(रिलीज़ आईडी: 1665298)
आगंतुक पटल : 199