ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਫੂਡ ਤੇ ਐਗਰੀ ਵੀਕ 2020 ਦਾ ਕੀਤਾ ਉਦਘਾਟਨ
ਭਾਰਤ ਦੀ ਫੂਡ ਮਾਰਕੀਟ ਵਿੱਚ ਇੰਡੀਅਨ ਫੂਡ ਪ੍ਰੋਸੈਸਿੰਗ ਉਦਯੋਗ 32% ਹੈ : ਨਰੇਂਦਰ ਸਿੰਘ ਤੋਮਰ
ਭਾਰਤ ਵਿੱਚ ਮਜ਼ਬੂਤ ਖੇਤੀ ਅਤੇ ਪੇਂਡੂ ਅਰਥਚਾਰਾ ਹੈ : ਨਰੇਂਦਰ ਸਿੰਘ ਤੋਮਰ
ਪੀਐੱਮ ਐੱਫ ਐੱਮ ਈ ਸਕੀਮ ਤਹਿਤ ਮਾਈਕੋ੍ਰ ਫੂਡ ਪ੍ਰੋਸੈਸਿੰਗ ਯੁਨਿਟਸ ਲਈ ਕਰੈਡਿਟ ਲਿੰਕਡ ਸਬਸਿਡੀ
Posted On:
16 OCT 2020 3:24PM by PIB Chandigarh
ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ , ਫੂਡ ਪ੍ਰੋਸੈਸਿੰਗ ਉਦਯੋਗ , ਗ੍ਰਾਮੀਣ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਵਰਚੂਅਲ ਮਾਧਿਅਮ ਰਾਹੀਂ 16 ਅਕਤੂਬਰ ਤੋਂ 22 ਅਕਤੂਬਰ 2020 ਤੱਕ ਆਯੋਜਿਤ ਕੀਤੇ ਜਾ ਰਹੇ, ਇੰਡੀਆ ਇੰਟਰਨੈਸ਼ਨਲ ਫੂਡ ਅਤੇ ਐਗਰੀ ਵੀਕ ਦਾ ਉਦਘਾਟਨ ਕੀਤਾ । ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤ ਦੀ ਫੂਡ ਮਾਰਕੀਟ ਵਿੱਚ ਇੰਡੀਅਨ ਫੂਡ ਪ੍ਰੋਸੈਸਿੰਗ ਉਦਯੋਗ 32% ਹੈ । ਉਹਨਾਂ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਫੂਡ ਅਤੇ ਖੇਤੀ ਖੇਤਰ ਵਿੱਚ ਤਕਨਾਲੋਜੀ ਦੀ ਵਰਤੋਂ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ । ਉਹਨਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਮਿੱਥੇ ਟੀਚੇ ਨਾਲ ਮੇਲ ਖਾਂਦੀ ਹੈ । ਫੂਡ ਅਤੇ ਖੇਤੀ ਖੇਤਰ ਦੀਆਂ ਸੰਭਾਵਨਾਵਾਂ ਬਾਰੇ ਬੋਲਦਿਆਂ ਸ਼੍ਰੀ ਤੋਮਰ ਨੇ ਹੋਰ ਕਿਹਾ ਕਿ ਭਾਰਤ ਦਾ ਖੇਤੀ ਅਤੇ ਪੇਂਡੂ ਭਾਈਚਾਰਾ ਬਹੁਤ ਮਜ਼ਬੂਤ ਹੈ । ਉਹਨਾਂ ਕਿਹਾ ਕਿ ਖੇਤੀ ਸੈਕਟਰ ਦੇ ਵਧੇਰੇ ਵਿਕਾਸ ਲਈ ਉਚਿਤ ਮਾਰਕੀਟਿੰਗ ਅਤੇ ਨਵੀਨਤਮ ਤਕਨਾਲੋਜੀ ਇਸ ਦੀ ਅਗਵਾਈ ਕਰ ਸਕਦੇ ਹਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਇਸ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕੇ ਗਏ ਹਨ । ਉਹਨਾਂ ਹੋਰ ਕਿਹਾ ਕਿ ਖੇਤੀਬਾੜੀ ਵਿੱਚ ਜੀ ਡੀ ਪੀ ਗਰੋਥ ਰੇਟ 3.4% ਹੈ ਅਤੇ ਇਸ ਨੇ ਕੋਵਿਡ ਸਮੇਂ ਦੌਰਾਨ ਭਾਰਤ ਦੇ ਆਰਥਿਕ ਵਾਧੇ ਵਿੱਚ ਵੱਡਾ ਯੋਗਦਾਨ ਪਾਇਆ ਹੈ । ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਇਸ ਮੌਕੇ ਦੀ ਯਾਦ ਵਿੱਚ ‘ਅੰਨ ਦੇਵੋ ਭਵ’ ਦੇ ਨਾਂ ਹੇਠ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ । ਉਹਨਾਂ ਨੇ ਕਿਹਾ ਕਿ ਫੂਡ ਦੀ ਅਹਿਮੀਅਤ ਬਾਰੇ ਜਾਗਰੂਕਤਾ ਵਧਾਉਣ ਦੇ ਨਾਲ ਨਾਲ ਸਾਨੂੰ ਫੂਡ ਵੇਸਟੇਜ ਨੂੰ ਘੱਟ ਕਰਨ ਤੇ ਵੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ । ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੀਆਂ ਪਹਿਲ ਕਦਮੀਆਂ ਬਾਰੇ ਬੋਲਦਿਆਂ ਉਹਨਾਂ ਨੇ ਆਤਮਨਿਰਭਰ ਭਾਰਤ ਅਭਿਆਨ ਤਹਿਤ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਵੱਲੋਂ 20,000 ਕਰੋੜ ਰੁਪਏ ਨਾਲ ਸ਼ੁਰੂ ਕੀਤੀ ਪੀ ਐੱਮ ਐੱਫ ਐੱਮ ਈ (ਪੀ ਐੱਮ ਫਾਰਮੁਲਾਈਜੇਸ਼ਨ ਆਫ ਮਾਈਕ੍ਰੋ ਫੂਡ ਇੰਟਰਪ੍ਰਾਈਜ਼ੇਸ) ਸਕੀਮ ਬਾਰੇ ਵਿਚਾਰ ਸਾਂਝੇ ਕੀਤੇ । ਇਹ ਸਕੀਮ 2 ਲੱਖ ਮਾਈਕ੍ਰੋ ਫੂਡ ਪ੍ਰੋਸੈਸਿੰਗ ਯੁਨਿਟਾਂ ਨੂੰ ਕਰੈਡਿਟ ਲਿੰਕਡ ਸਬਸਿਡੀ ਦੀ ਸਹਾਇਤਾ ਦੇਵੇਗੀ ਅਤੇ ਐੱਸ ਐੱਚ ਜੀ ਐੱਸ , ਐੱਫ ਪੀ ਓ ਐੱਸ ਅਤੇ ਕਾਰਟੇਜ ਉਦਯੋਗ ਦੇ ਸਹਿਯੋਗ ਤੇ ਵੀ ਧਿਆਨ ਕੇਂਦਰਿਤ ਕਰੇਗੀ । ਕੇਂਦਰੀ ਮੰਤਰੀ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਵਣਜ ਮੰਤਰਾਲੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ , ਜਿਸ ਨੇ ਰੈਡੀ ਟੂ ਈਟ ਫੂਡ ਐਂਡ ਫਰੂਟਸ ਅਤੇ ਵਜੀਟੇਬਲਸ ਨੂੰ ਵਿਦੇਸ਼ਾਂ ਦੀ ਮਾਰਕੀਟ ਵਿੱਚ ਭੇਜਣ ਲਈ ਸੂਚੀਬੱਧ ਕੀਤਾ ਹੈ । ਸਰਕਾਰ ਫੂਡ ਉਤਪਾਦਾਂ ਦੀ ਬਰੈਂਡਿੰਗ ਅਤੇ ਮਾਰਕੀਟ ਵਿਕਾਸ ਬੋਰਡਾਂ ਨੂੰ ਸਥਾਪਿਤ ਕਰਨ ਵੱਲ ਅੱਗੇ ਵੱਧ ਰਹੀ ਹੈ ।
ਸ਼੍ਰੀ ਤੋਮਰ ਨੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਵੱਲੋਂ ਆਧੁਨਿਕ ਬੁਨਿਆਦੀ ਢਾਂਚੇ ਰਾਹੀਂ ਅਸਰਦਾਰ ਸਪਲਾਈ ਚੇਨ ਪ੍ਰਬੰਧ ਕਰਕੇ ਫਾਰਮਗੇਟ ਤੋਂ ਰਿਟੇਲ ਆਉਟਲੈਟਸ ਤੱਕ ਲਈ ਸ਼ੁਰੂ ਕੀਤੀ ਪੀ ਐੱਮ ਕਿਸਾਨ ਸੰਪਦਾ ਸਕੀਮ ਵੀ ਸਾਂਝੀ ਕੀਤੀ । ਐੱਮ ਐੱਫ ਪੀ ਸਕੀਮ , ਪੀ ਐੱਮ ਕੇ ਐੱਸ ਵਾਈ ਦਾ ਇੱਕ ਮਹੱਤਵਪੂਰਨ ਹਿੱਸਾ ਹੈ , ਜਿਸ ਦਾ ਮੰਤਵ ਕਿਸਾਨਾਂ , ਪ੍ਰੋਸੈਸਰਾਂ ਅਤੇ ਪ੍ਰਚੁਨ ਦੁਕਾਨਦਾਰਾਂ ਨੂੰ ਇਕੱਠੇ ਕਰਕੇ ਖੇਤੀ ਉਪਜ ਦਾ ਮਾਰਕੀਟ ਨਾਲ ਸੰਪਰਕ ਸਥਾਪਿਤ ਕਰਨਾ ਹੈ । ਹੁਣ ਤੱਕ 37 ਐੱਮ ਐੱਫ ਪੀਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ , ਜਿਸ ਵਿੱਚੋਂ 20 ਇਸ ਵੇਲੇ ਕੰਮ ਕਰ ਰਹੀਆਂ ਹਨ । ਮੰਤਰਾਲੇ ਨੇ ਆਪ੍ਰੇਸ਼ਨ ਗਰੀਨ ਸਕੀਮ ਟਾਪ ਤੋਂ ਟੋਟਲ ਵਿੱਚ ਵੀ ਵਿਸਥਾਰ ਕੀਤਾ ਹੈ । ਇਸ ਸਕੀਮ ਤਹਿਤ ਮੰਤਰਾਲਾ ਯੋਗ ਫਸਲਾਂ ਦੀ ਵਾਧੂ ਉਪਜ ਕਲਸਟਰ ਤੋਂ ਖ਼ਪਤਕਾਰ ਕੇਂਦਰਾਂ ਵਿੱਚ 6 ਮਹੀਨੇ ਲਈ ਅਤੇ ਯੋਗ ਫਸਲਾਂ ਉਚਿਤ ਸਟੋਰੇਜ ਸਹੂਲਤਾਂ ਕਿਰਾਏ ਤੇ ਲੈਣ ਲਈ (ਵੱਧ ਤੋਂ ਵੱਧ ਤਿੰਨ ਮਹੀਨਿਆਂ ਲਈ) 50% ਸਬਸਿਡੀ ਮੁਹੱਈਆ ਕਰਦਾ ਹੈ । ਐਗਰੋ ਤੇ ਫੂਡ ਟੈਕ ਦੇ 14ਵੇਂ ਐਡੀਸ਼ਨ ਨੂੰ ਸੰਬੋਧਨ ਕਰਦਿਆਂ ਸ਼੍ਰੀ ਤੋਮਰ ਨੇ ਹੋਰ ਕਿਹਾ ਕਿ ਖੇਤੀ ਅਤੇ ਸੰਬੰਧਿਤ ਖੇਤਰਾਂ ਵਿੱਚ ਉਪਲਬੱਧ ਤਕਨਾਲੋਜੀ ਸੇਵਾਵਾਂ ਤੇ ਉਤਪਾਦਾਂ ਨੂੰ ਪੇਸ਼ ਕਰਨ ਲਈ ਇਹ ਇੱਕ ਉਚਿੱਤ ਪਲੇਟਫਾਰਮ ਹੈ । ਉਹਨਾਂ ਕਿਹਾ ਕਿ ਇਸ ਸਮਾਗਮ ਵਿੱਚ ਸ਼ਾਮਲ ਸਾਰੇ ਭਾਈਵਾਲਾਂ ਨੂੰ ਨਵੀਨਤਮ ਤਕਨਾਲੋਜੀ ਹੱਲ ਅਤੇ ਮੌਕਿਆਂ ਤੋਂ ਫਾਇਦਾ ਮਿਲੇਗਾ ਜੋ ਇਸ ਵਿੱਚ ਪੇਸ਼ ਕੀਤੇ ਜਾ ਰਹੇ ਹਨ । ਸੀ ਆਈ ਆਈ ਖੇਤੀ ਤੇ ਕਿਸਾਨ ਭਲਾਈ ਮੰਤਰਾਲੇ , ਮੱਛੀ ਅਤੇ ਪਸ਼ੂ ਪਾਲਣ ਮੰਤਰਾਲੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਅਤੇ ਭਾਰਤ ਸਰਕਾਰ ਨਾਲ ਮਿਲ ਕੇ ਆਪਣੀ ਕਿਸਮ ਦਾ ਇਹ ਪਹਿਲਾ ਵਰਚੂਅਲ ਸੀ ਆਈ ਆਈ ਐਗਰੋ ਤੇ ਫੂਡਟੈੱਕ : ਇੰਡੀਆ— ਇੰਟਰਨੈਸ਼ਨਲ ਫੂਡ ਐਂਡ ਐਗਰੀ ਵੀਕ 16 ਅਕਤੂਬਰ ਤੋਂ 20 ਅਕਤੂਬਰ 2020 ਤੱਕ ਸੀ ਆਈ ਆਈ ਹਾਈਵ ਵਰਚੂਅਲ ਪਲੇਟਫਾਰਮ ਤੇ ਆਯੋਜਿਤ ਕਰ ਰਹੀ ਹੈ , ਜਿਸ ਦਾ ਮੰਤਵ ਖੇਤੀ ਅਤੇ ਇਸ ਨਾਲ ਸਬੰਧਿਤ ਖੇਤਰਾਂ ਵਿੱਚ ਭਾਗੀਦਾਰਾਂ ਦੇ ਫਾਇਦੇ ਲਈ ਇੱਕ ਪਲੇਟਫਾਰਮ ਮੁਹੱਈਆ ਕਰਨਾ ਹੈ । ਸ਼੍ਰੀ ਉਦੇਕੋਟਕ , ਪ੍ਰਧਾਨ ਸੀ ਆਈ ਆਈ ਅਤੇ ਸ਼੍ਰੀ ਨਿਖਿਲ ਸਾਹਨੀ , ਚੇਅਰਮੈਨ ਸੀ ਆਈ ਆਈ ਉੱਤਰੀ ਖੇਤਰ ਨੇ ਵੀ ਇਸ ਸੈਸ਼ਨ ਨੂੰ ਸੰਬੋਧਨ ਕੀਤਾ ।
ਆਰ ਜੇ / ਐੱਨ ਜੀ
(Release ID: 1665198)
Visitor Counter : 222