ਰਸਾਇਣ ਤੇ ਖਾਦ ਮੰਤਰਾਲਾ

ਐਨਐਫਐਲ ਨੇ ਹਰਿਆਣਾ ਵਿੱਚ ਕਿਸਾਨਾਂ ਨੂੰ ਕਪਾਹ ਪਲਕਿੰਗ ਮਸ਼ੀਨਾਂ ਵੰਡੀਆਂ

Posted On: 16 OCT 2020 4:32PM by PIB Chandigarh

ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ ਨੇ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਅਧੀਨ ਕਿਸਾਨਾਂ ਨੂੰ ਕਪਾਹ ਪਲਕਿੰਗ ਦੀਆਂ 95 ਮਸ਼ੀਨਾਂ ਮੁਫਤ ਵੰਡੀਆਂ

https://static.pib.gov.in/WriteReadData/userfiles/image/WhatsAppImage2020-10-16at4.32.26PMKVXF.jpeg

https://static.pib.gov.in/WriteReadData/userfiles/image/IMG-20201016-WA0073JZ1U.jpg

ਕਪਾਹ ਪਲਕਿੰਗ ਮਸ਼ੀਨਾਂ 15 ਅਕਤੂਬਰ 2020 ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਸਦਲਪੁਰ, ਹਿਸਾਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਭਿਵਾਨੀ ਵਿੱਚ ਦੋ ਵੱਖ-ਵੱਖ ਪ੍ਰੋਗਰਾਮਾਂ ਵਿੱਚ ਵੰਡੀਆਂ ਗਈਆਂ। ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਵਰਿੰਦਰ ਨਾਥ ਦੱਤ ਦੋਵੇਂ ਪ੍ਰੋਗਰਾਮਾਂ ਦੇ ਮੁੱਖ ਮਹਿਮਾਨ ਸਨ

ਸ਼੍ਰੀ ਦੱਤ ਨੇ ਆਪਣੇ ਭਾਸ਼ਣ ਵਿੱਚ ਕੰਪਨੀ ਦੁਆਰਾ ਕਿਸਾਨਾਂ ਲਈ ਕੀਤੇ ਜਾ ਰਹੇ ਸਮਾਜਿਕ ਜ਼ਿੰਮੇਵਾਰੀ ਪ੍ਰੋਗਰਾਮਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਅਤੇ ਨਾਲ ਹੀ ਕਪਾਹ ਦੀਆਂ ਪਲਕਿੰਗ ਮਸ਼ੀਨਾਂ ਦੀ ਵਰਤੋਂ ਬਾਰੇ ਕਿਸਾਨਾਂ ਨੂੰ ਇੱਕ ਡੈਮੋ ਵੀ ਦਿੱਤਾ। ਡੈਮੋ ਨੇ ਕਿਸਾਨਾਂ ਨੂੰ ਮਸ਼ੀਨਾਂ ਦੀ ਅਸਾਨ ਵਰਤੋਂ ਨੂੰ ਸਮਝਣ ਵਿਚ ਸਹਾਇਤਾ ਕੀਤੀ

ਪ੍ਰੋਗਰਾਮ ਵਿਚ ਸ਼੍ਰੀ ਅਨਿਲ ਮੋਤਸਰਾ, ਚੀਫ ਜਨਰਲ ਮੈਨੇਜਰ, ਮਾਰਕੀਟਿੰਗ ਅਤੇ ਸ਼੍ਰੀ ਦਿਲਬਾਗ ਸਿੰਘ, ਕੰਪਨੀ ਦੇ ਚੰਡੀਗੜ੍ਹ ਦਫਤਰ ਦੇ ਜ਼ੋਨਲ ਮੈਨੇਜਰ ਹਾਜ਼ਰ ਸਨ ਐਨਐਫਐਲ ਦੁਆਰਾ ਵੰਡੀਆਂ ਗਈਆਂ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨਾਲ, ਕਪਾਹ ਦੀ ਲਿਫਟਿੰਗ ਤੇਜ਼ੀ ਨਾਲ ਅਤੇ ਵਧੇਰੇ ਸਾਫ਼-ਸਫਾਈ ਨਾਲ ਕੀਤੀ ਜਾ ਸਕੇਗੀ

ਐੱਨ.ਐੱਫ.ਐੱਲ ਦੁਆਰਾ ਦੇਸ਼ ਵਿੱਚ ਰਾਜਾਂ ਦੇ ਕਿਸਾਨਾਂ ਨੂੰ 500 ਤੋਂ ਵੱਧ ਅਜਿਹੀ ਕਪਾਹ ਦੀਆਂ ਪਲਕਿੰਗ ਵਾਲੀਆਂ ਮਸ਼ੀਨਾਂ ਵੰਡੀਆਂ ਜਾ ਚੁੱਕੀਆਂ ਹਨ, ਜਿਵੇਂ ਕਿ. ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਤੇਲੰਗਾਨਾ ਆਦਿ

****

ਆਰ ਸੀ ਜੇ / ਆਰ ਕੇ ਐਮ



(Release ID: 1665196) Visitor Counter : 109