ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਸਾਰੇ ਹੀ ਮੈਂਬਰਾਂ ਨੂੰ ਕੋਵਿਡ-19 ਵਿਰੁੱਧ ਲੜਾਈ ਨੂੰ ਜਨ ਅੰਦੋਲਨ ਬਣਾਉਣ ਸੰਬੰਧੀ ਪ੍ਰਧਾਨ ਮੰਤਰੀ ਦੇ ਸੱਦੇ ਦਾ ਸੁਨੇਹਾ ਦਿੱਤਾ

ਡਾ. ਹਰਸ਼ ਵਰਧਨ ਨੇ ਆਈਆਰਸੀਐਸ ਦੀ ਸਥਾਪਨਾ ਦੇ ਸ਼ਤਾਬਦੀ ਸਾਲ ਨੂੰ ਮਨਾਉਣ ਸੰਬੰਧੀ ਸਲਾਨਾ ਆਮ ਮੀਟਿੰਗ ਦੀ ਪ੍ਰਧਾਨਗੀ ਕੀਤੀ

Posted On: 15 OCT 2020 6:02PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਅੱਜ ਇੰਡੀਅਨ ਰੈੱਡ ਕਰਾਸ ਸੁਸਾਇਟੀ ਅਤੇ ਸੇਂਟ ਜੋਨ'ਜ਼ ਐਂਬੂਲੈਂਸ ਦੀ ਸਾਲਾਨਾ ਆਮ ਮੀਟਿੰਗ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਚੇਅਰਮੈਨ ਦੀ ਹੈਸੀਅਤ ਵਿੱਚ ਸ਼ਾਮਲ ਹੋਏ I

 

ਭਾਰਤ ਦੇ ਮਾਨਯੋਗ ਰਾਸ਼ਟਰਪਤੀ ਅਤੇ ਭਾਰਤੀ ਰੈੱਡ ਕਰਾਸ ਸੁਸਾਇਟੀ ਅਤੇ ਸੇਂਟ ਜੌਨ'ਜ਼ ਐਂਬੂਲੈਂਸ (ਭਾਰਤ) ਦੇ ਪ੍ਰਧਾਨ ਸ਼੍ਰੀ ਰਾਮਨਾਥ ਕੋਵਿੰਦ ਜੀ ਵਲੋਂ ਆਈਆਰਸੀਐਸ ਨੂੰ ਲਗਾਤਾਰ ਉਤਸ਼ਾਹਤ ਕਰਨ ਅਤੇ ਸਹਾਇਤਾ ਦੇਣ ਲਈ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ," ਇਹ ਪਹਿਲੀ ਵਾਰ ਹੈ ਕਿ ਆਈਆਰਸੀਐਸ ਵਿਚ ਵਰਚੁਅਲੀ ਰੂਪ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਹਾਲਾਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਸਾਡੇ ਜੀਵਨ ਦੇ ਦਿਨਾਂ ਵਿਚ ਇਕ ਨਵਾਂ ਵਰਤਾਰਾ ਹੈ ਚੱਲ ਰਹੀ ਕੋਵਿਡ-19 ਮਹਾਮਾਰੀ ਨੇ ਸਾਨੂੰ ਇਸ ਵਿਧੀ ਰਾਹੀਂ ਕੰਮ ਕਰਨ ਲਈ ਪ੍ਰੇਰਤ ਕੀਤਾ ਹੈ "

 

ਆਈਆਰਸੀਐਸ ਦੇ 100 ਸਾਲ ਪੂਰੇ ਹੋਣ ਤੇ ਇਸ ਦੇ ਮੈਂਬਰਾਂ ਨੂੰ ਵਧਾਈ ਦੇਂਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਮਹਾਮਾਰੀ ਦੌਰਾਨ ਰੈੱਡ ਕਰਾਸ ਸੁਸਾਇਟੀ ਦੇ ਮੈਂਬਰਾਂ ਵਲੋਂ ਦਿੱਤੇ ਗਏ ਧਿਆਨ ਅਤੇ ਲੋਕਾਂ ਦੀ ਇਕ ਵੱਡੀ ਆਬਾਦੀ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਜਿਸ ਤਰ੍ਹਾਂ ਮੌਜੂਦਾ 10ਵੇਂ ਮਹੀਨੇ ਵੀ ਮੈਂਬਰਾਂ ਨੇ ਜਿਸ ਤਨਦੇਹੀ ਨਾਲ ਕੰਮ ਕੀਤਾ ਹੈ, ਉਹ ਸ਼ਲਾਘਾਯੋਗ ਹੈ ਉਨ੍ਹਾਂ ਕਿਹਾ, "ਲਗਭਗ ਹਰ ਦੇਸ਼ ਆਪਣੇ ਢੰਗ ਤਰੀਕੇ ਨਾਲ ਮਹਾਮਾਰੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸਰਵੋਤਮ ਕੋਸ਼ਿਸ਼ ਕਰ ਰਿਹਾ ਹੈ ਭਾਰਤ ਵਿਚ ਕੇਂਦਰ ਸਰਕਾਰ ਨੇ ਇਸ ਮਹਾਮਾਰੀ ਨਾਲ ਨਜਿੱਠਣ ਲਈ ਬਹੁਤ ਪਹਿਲਾਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮਹਾਮਾਰੀ ਦੇ ਕੁਲ ਪ੍ਰਭਾਵ ਨੂੰ ਘੱਟ ਕਰਨ ਲਈ ਵੱਡੀ ਗਿਣਤੀ ਵਿਚ ਉਪਰਾਲੇ ਕੀਤੇ ਗਏ ਹਨ"

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਦੇਸ਼ ਨੂੰ ਇਕ ਦਿਲੇਰਾਨਾ ਲੀਡਰਸ਼ਿਪ ਦੇਣ ਅਤੇ ਕੋਵਿਡ- ਮਹਾਮਾਰੀ ਵਿਚੋਂ ਦੇਸ਼ ਨੂੰ ਕੱਢ ਕੇ ਲੈ ਜਾਣ ਦੀ ਦੂਰਅੰਦੇਸ਼ੀ ਲਈ ਧੰਨਵਾਦ ਕਰਦਿਆਂ ਉਨ੍ਹਾਂ ਹਰੇਕ ਵਿਅਕਤੀ ਨੂੰ ਭਾਰਤ ਦੇ ਕੋਰੋਨਾ ਯੋਧਿਆਂ ਦੇ ਸਾਹਸੀ ਯੋਗਦਾਨ ਨੂੰ ਯਾਦ ਕਰਾਇਆ "ਜਿਵੇਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਹੈ, ਭਾਰਤ ਦੀ ਕੋਵਿਡ-19 ਵਿਰੁੱਧ ਲੜਾਈ ਲੋਕਾਂ ਵਲੋਂ ਸ਼ੁਰੂ ਕੀਤੀ ਗਈ ਅਤੇ ਇਸ ਲੜਾਈ ਲਈ ਆਪਣੇ ਕੋਵਿਡ ਯੋਧਿਆਂ ਤੋਂ ਭਾਰੀ ਮਜ਼ਬੂਤੀ ਹਾਸਿਲ ਕੀਤੀ ਹੈ ਡਾ. ਹਰਸ਼ ਵਰਧਨ ਨੇ ਕਿਹਾ ਕਿ ਮੈਂ ਇਸ ਮੌਕੇ ਨੂੰ ਦੇਸ਼ ਦੇ ਸਾਰੇ ਕੋਰੋਨਾ ਯੋਧਿਆਂ ਅਤੇ ਵਿਸ਼ੇਸ਼ ਤੌਰ ਤੇ ਉਨ੍ਹਾਂ ਦੀਆਂ ਮਾਤਾਵਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਸਲਾਮ ਕਰਨ ਦੇ ਮੌਕੇ ਵੱਜੋਂ ਲੈਂਦਾ ਹਾਂ, ਜਿਨ੍ਹਾਂ ਨੇ ਕੋਰੋਨਾ ਯੋਧਿਆਂ ਨੂੰ ਕੋਵਿਡ-19 ਵਿਰੁੱਧ ਲੜਾਈ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਹਮੇਸ਼ਾ ਉਤਸ਼ਾਹਤ ਕੀਤਾ ਉਨ੍ਹਾਂ ਕਿਹਾ ਕਿ ਸਾਡੀਆਂ ਸਾਂਝੀਆਂ ਕੋਸ਼ਿਸ਼ਾਂ ਨੇ ਕਈ ਜ਼ਿੰਦਗੀਆਂ ਨੂੰ ਬਚਾਉਣ ਵਿਚ ਮਦਦ ਕੀਤੀ ਹੈ ਉਨ੍ਹਾਂ ਕਿਹਾ ਕਿ ਅਸੀਂ ਇਸ ਰਫਤਾਰ ਨੂੰ ਜਾਰੀ ਰੱਖਾਂਗੇ ਅਤੇ ਕੋਰੋਨਾ ਵਾਇਰਸ ਤੋਂ ਆਪਣੇ ਨਾਗਰਿਕਾਂ ਨੂੰ ਬਚਾਵਾਂਗੇ"

 

ਇਸ ਤੋਂ ਬਾਅਦ ਉਨ੍ਹਾਂ ਇਸ ਮਹਾਮਾਰੀ ਤੋਂ ਬਚਾਅ ਲਈ ਮਹੱਤਵਪੂਰਨ ਸਮਾਜਿਕ ਟੀਕੇ ਦਾ ਵੇਰਵਾ ਦਿੱਤਾ ਜੋ ਇਸ ਬੀਮਾਰੀ ਨੂੰ ਰੋਕ ਸਕਦਾ ਹੈ ਅਤੇ ਕੋਵਿਡ ਵਿਰੁੱਧ ਜਨ ਅੰਦੋਲਨ ਦੀ ਨੀਂਹ ਬਣਾ ਸਕਦਾ ਹੈ ਅਸੀਂ 6 ਫੁੱਟ ਦਾ ਫਾਸਲਾ ਕਾਇਮ ਰੱਖਣ, ਹੱਥਾਂ ਨੂੰ ਬਾਰ ਬਾਰ ਧੋਣ, ਮਾਸਕ ਪਾਉਣ/ ਚਿਹਰਾ ਢੱਕਣ ਅਤੇ ਵਿਸ਼ੇਸ਼ ਤੌਰ ਤੇ ਜਨਤਕ ਥਾਵਾਂ ਤੇ ਇਨ੍ਹਾਂ ਨਿਯਮਾਂ ਦੀ ਪਾਲਣਾ ਨਾਲ ਰੋਜ਼ੀ ਰੋਟੀ ਸਮੇਤ ਜ਼ਿੰਦਗੀਆਂ ਨੂੰ ਬਚਾ ਸਕਦੇ ਹਾਂ, ਜੋ ਸਰਕਾਰ ਦਾ ਅੰਤਿਮ ਟੀਚਾ ਹੈ

 

ਆਈਆਰਸੀਐਸ ਵਲੋਂ ਆਪਣੇ ਬਲੱਡ ਕੇਂਦਰਾਂ ਅਤੇ ਬਲੱਡ ਸੇਵਾਵਾਂ ਰਾਹੀਂ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਤੇ ਤਸੱਲੀ ਪ੍ਰਗਟ ਕਰਦਿਆ ਉਨ੍ਹਾਂ ਕਿਹਾ, "ਆਈਆਰਸੀਐਸ ਨੇ ਆਪਣੇ ਬਲੱਡ ਸੈਂਟਰਾਂ ਰਾਹੀਂ ਇਹ ਸੁਨਿਸ਼ਚਿਤ ਕੀਤਾ ਕਿ ਖੂਨ ਦੀ ਕਿਤੇ ਵੀ ਕੋਈ ਘਾਟ ਨਹੀਂ ਹੈ ਅਤੇ ਲੋੜਵੰਦ ਲੋਕਾਂ ਲਈ ਬਲੱਡ ਉਤਪਾਦ ਉਪਲਬਧ ਹਨ" ਉਨ੍ਹਾਂ ਕਿਹਾ, "ਸਵੈ ਇੱਛਾ ਨਾਲ ਖੂਨਦਾਨ ਦੇ ਨਵੀਨਤਮ ਤਰੀਕਿਆਂ ਨੂੰ ਉਤਸ਼ਾਹਤ ਕਰਨ ਲਈ ਦੇਸ਼ ਭਰ ਵਿਚ ਸੁਸਾਇਟੀ ਦੇ ਮੁਲਾਜ਼ਮਾਂ,ਮੈਨੇਜਰਾਂ ਅਤੇ ਵਾਲੰਟੀਅਰਾਂ ਵਲੋਂ ਸਮਰਪਤ ਭਾਵਨਾ ਨਾਲ 24X7 ਚਲਾਈਆਂ ਗਈਆਂ ਬਲੱਡ ਸੇਵਾਵਾਂ ਦਾ ਹੀ ਇਹ ਨਤੀਜਾ ਹੈ ਕਿ ਦੇਸ਼ ਵਿਚ ਖੂਨ ਦੀ ਕਿਤੇ ਵੀ ਕਮੀ ਨਹੀਂ ਆਈ ਹੈ" ਉਨ੍ਹਾਂ ਰੈੱਡ ਕਰਾਸ ਵਲੋਂ ਵਿਕਸਤ ਕੀਤੀ ਗਈ ਮੋਬਾਈਲ ਐਪ ਈ-ਬਲੱਡ ਸਰਵਿਸ ਅਤੇ ਨੈਸ਼ਨਲ ਹੈੱਡਕੁਆਰਟਰ ਬਲੱਡ ਸੈਂਟਰ ਤੇ 24X7 ਕੰਟਰੋਲ ਰੂਮ ਅਤੇ ਥੈਲੇਸੀਮੀਆ ਵਰਗੇ ਨਵੇਂ ਵੈਂਚਰਾਂ ਲਈ ਸੁਸਾਇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਜਿਸ ਨਾਲ ਇਕ ਵਿਅਕਤੀ ਨੂੰ ਖੂਨ ਦੀ ਉਪਲਬਧਤਾ ਯਕੀਨੀ ਬਣਾਈ ਜਾ ਸਕੀ ਹੈ

 

ਉਨ੍ਹਾਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਰਤੀ ਰੈੱਡ ਕਰਾਸ ਸੁਸਾਇਟੀ ਅਤੇ ਸੇਂਟ ਜੌਨ'ਜ਼ ਐਂਬੂਲੈਂਸ ਸਮਾਜ ਆਧਾਰਤ ਫਰਸਟ ਏਡ ਦੇ ਲੀਡਿੰਗ ਪ੍ਰੋਵਾਈਡਰ ਹਨ ਉਨ੍ਹਾਂ ਨੇ ਪੱਛਮੀ ਬੰਗਾਲ ਅਤੇ ਓਡੀਸ਼ਾ ਵਿਚ ਐੰਫਨ ਚੱਕਰਵਾਤ ਅਤੇ ਆਸਾਮ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਰਾਜਾਂ ਵਿਚ ਹੜਾਂ ਦੀ ਸਥਿਤੀ ਦੌਰਾਨ ਸੁਸਾਇਟੀ ਵੱਲੋਂ ਕੀਤੇ ਗਏ ਕੰਮਾਂ ਅਤੇ ਪਾਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ "ਭਾਰਤੀ ਰੈੱਡ ਕਰਾਸ ਸੁਸਾਇਟੀ ਆਪਣੇ ਵਾਲੰਟੀਅਰਾਂ ਨੂੰ ਸਿਖਲਾਈ ਦੇ ਕੇ ਆਫਤਾਵਾਂ ਨਾਲ ਨਜਿੱਠਣ ਅਤੇ ਉਨ੍ਹਾਂ ਦੇ ਜਵਾਬ ਦੇ ਸਮਰੱਥ ਬਣਾ ਰਹੀ ਹੈ ਇਸ ਤੋਂ ਇਲਾਵਾ ਰਾਹਤ ਭੰਡਾਰਾਂ ਅਤੇ ਜਾਗਰੂਕਤਾ ਨੂੰ ਵਧਾ ਰਹੀ ਹੈ ਤਾਕਿ ਆਫਤਾਂ ਨੂੰ ਘੱਟ ਕੀਤਾ ਜਾ ਸਕੇ ਸੋਸ਼ਲ ਐਮਰਜੈਂਸੀ ਰਿਸਪਾਂਸ ਵਾਲੰਟੀਅਰ (ਐਸਈਆਰਵੀ) ਨੂੰ ਫਰਸਟ ਏਡ ਅਤੇ ਆਫਤ ਪ੍ਰਬੰਧਨ ਵਿਚ ਸਥਾਨਕ ਵਾਲੰਟੀਅਰਾਂ ਨੂੰ ਸਿਖਲਾਈ ਦੇਣ ਲਈ ਹੋਰ ਉੱਚਾ ਕੀਤਾ ਗਿਆ ਹੈ"

 

ਮੰਤਰੀ ਜੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਕਿ ਰਾਸ਼ਟਰੀ ਹੈੱਡ ਕੁਆਰਟਰ ਦੇ ਖੇਤਰੀ ਗੋਦਾਮਾਂ ਵਿਚ ਰਾਹਤ ਸਮੱਗਰੀ ਨਾ ਸਿਰਫ ਜਮ੍ਹਾਂ ਕੀਤੀ ਜਾ ਰਹੀ ਹੈ ਬਲਕਿ ਉਨ੍ਹਾਂ ਰਾਜਾਂ ਦੇ ਗੋਦਾਮਾਂ ਵਿਚ ਵੀ ਇਨ੍ਹਾਂ ਦਾ ਭੰਡਾਰ ਕੀਤਾ ਗਿਆ ਹੈ ਜੋ ਹੜਾਂ ਅਤੇ ਹੋਰ ਆਫਤਾਂ ਵਿਚ ਫਸੇ ਹੋਏ ਹਨ

 

ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ਿਆਰੀ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤਰੇਅ, ਮਨੀਪੁਰ ਦੀ ਰਾਜਪਾਲ ਮਿਸ ਨਜ਼ਮਾ ਹੈਪਤੁੱਲਾ, ਉੱਤਰਾਖੰਡ ਦੀ ਰਾਜਪਾਲ ਸ਼੍ਰੀਮਤੀ ਬੇਬੀ ਰਾਨੀ ਮੌਰਿਆ ਵੀ ਆਪਣੇ ਆਪਣੇ ਸੰਬੰਧਤ ਰਾਜਾਂ ਦੀਆਂ ਰੈੱਡ ਕਰਾਸ ਸੁਸਾਇਟੀਆਂ ਦੇ ਪ੍ਰਧਾਨ ਵਜੋਂ ਇਸ ਸਮਾਗਮ ਵਿਚ ਮੌਜੂਦ ਸਨ

 

ਆਈਆਰਸੀਐਸ ਦੇ ਵਾਈਸ ਚੇਅਰਮੈਨ ਸ਼੍ਰੀ ਅਵਿਨਾਸ਼ ਰਾਏ ਖੰਨਾ, ਆਈਆਰਸੀਐਸ ਅਤੇ ਸੇਂਟ ਜੌਨ'ਜ਼ ਐਂਬੂਲੈਂਸ (ਭਾਰਤ) ਦੇ ਸਕੱਤਰ ਜਨਰਲ ਸ਼੍ਰੀ ਆਰ ਕੇ ਜੈਨ, ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਨ ਅਤੇ ਆਈਆਰਸੀਐਸ ਦੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੀਟਿੰਗ ਦੌਰਾਨ ਮੌਜੂਦ ਸਨ

 

 

ਐਮਵੀ / ਐਸਜੇ


(Release ID: 1664979) Visitor Counter : 249