ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਦਿੱਲੀ ਵਿੱਚ 95 ਫੀਸਦ ਹਵਾ ਪ੍ਰਦੂਸ਼ਣ ਸਥਾਨਕ ਕਾਰਣਾ ਕਰਕੇ ਹੈ, ਅੱਜ ਦੇ ਦਿਨ ਤੱਕ ਕੇਵਲ 4% ਪਰਾਲੀ ਸਾੜਨ ਕਾਰਣ ਹੈ : ਸ਼੍ਰੀ ਪ੍ਰਕਾਸ਼ ਜਾਵਡੇਕਰ

ਕੇਂਦਰ ਵੱਲੋਂ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ 50 ਟੀਮਾਂ ਦਿੱਲੀ ਅਤੇ ਐੱਨ ਸੀ ਆਰ ਕਸਬਿਆਂ ਵਿੱਚ ਜ਼ਮੀਨੀ ਜਾਣਕਾਰੀ ਲੈਣ ਲਈ ਤਾਇਨਾਤ ਕੀਤੀਆਂ ਗਈਆਂ ਹਨ

Posted On: 15 OCT 2020 3:55PM by PIB Chandigarh

ਬੇਹਤਰ ਹਵਾ ਗੁਣਵਤਾ ਸੁਨਿਸ਼ਚਿਤ ਕਰਨ ਦੇ ਯਤਨਾਂ ਦੇ ਮੱਦੇਨਜ਼ਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਅੱਜ ਤੋਂ ਦਿੱਲੀ ਅਤੇ ਐੱਨ ਸੀ ਆਰ ਕਸਬਿਆਂ ਵਿੱਚ ਵੱਡੀ ਪੱਧਰ ਤੇ ਨਿਗਰਾਨੀ ਦੌਰਿਆਂ ਲਈ 50 ਟੀਮਾਂ ਤਾਇਨਾਤ ਕਰ ਦਿੱਤੀਆਂ ਹਨ

 

ਨਵੀਂ ਦਿੱਲੀ ਵਿੱਚ ਟੀਮਾਂ ਦੇ ਨੋਡਲ ਅਫ਼ਸਰਾਂ ਨੂੰ ਅੱਜ ਸੰਬੋਧਨ ਕਰਦਿਆਂ ਕੇਂਦਰੀ ਵਾਤਾਵਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕੋਵਿਡ ਦੇ ਸੰਕਟ ਕਾਲ ਸਮੇਂ ਦੌਰਾਨ ਟੀਮਾਂ ਦੇ ਮੈਂਬਰ ਕੋਰੋਨਾ ਯੋਧਿਆਂ ਤੋਂ ਘੱਟ ਨਹੀਂ ਹਨ , ਕਿਉਂਕਿ ਉਹ ਵੀ ਜ਼ਮੀਨੀ ਪੱਧਰ ਤੋਂ ਜਾਣਕਾਰੀ ਭੇਜਣਗੇ , ਜਿਹੜੀ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਸਹਾਈ ਹੋਵੇਗੀ

 

https://static.pib.gov.in/WriteReadData/userfiles/image/01RINN.jpg

 

 ਸ਼੍ਰੀ ਜਾਵਡੇਕਰ ਨੇ ਕਿਹਾ ਕਿ ਸ਼ਹਿਰ ਵਿੱਚ 95% ਪ੍ਰਦੂਸ਼ਣ ਸਥਾਨਕ ਕਾਰਨਾਂ ਜਿਵੇਂ ਧੂੜ , ਨਿਰਮਾਣ ਕਾਰਜ ਅਤੇ ਕੂੜਾ ਕਰਕਟ ਤੇ ਰਹਿੰਦ ਖੂੰਦ ਬਾਲ੍ਹਣ ਕਰਕੇ ਹੈ ਅਤੇ ਅੱਜ ਦੀ ਤਰੀਕ ਵਿੱਚ ਪਰਾਲੀ ਸਾੜਨ ਦਾ ਹਵਾ ਦੇ ਪ੍ਰਦੂਸ਼ਣ ਵਿੱਚ 4% ਦਾ ਯੋਗਦਾਨ ਹੈ

 

 

https://twitter.com/i/status/1316621241772503040


ਮੌਕੇ ਤੋਂ ਮੁੱਖ ਹਵਾ ਪ੍ਰਦੂਸ਼ਣ ਸਰੋਤਾਂ ਜਿਵੇਂ ਮੁੱਖ ਨਿਰਮਾਣ ਕਾਰਜ ਬਿਨਾਂ ਉਚਿਤ ਕੰਟਰੋਲ ਉਪਾਵਾਂ ਤੋਂ , ਕੂੜੇ ਨੂੰ ਡੰਪ ਕਰਨ ਅਤੇ ਨਿਰਮਾਣ ਕਾਰਜ ਦੇ ਸੜਕਾਂ ਦੇ ਆਸੇ ਪਾਸੇ ਅਤੇ ਖੁੱਲ੍ਹੇ ਪਲਾਟਾਂ ਵਿੱਚ ਖਿਲਰਿਆ ਕਚਰਾ , ਕੱਚੀਆਂ ਸੜਕਾਂ ਅਤੇ ਖੁੱਲ੍ਹੇ ਵਿੱਚ ਕੂੜੇ ਅਤੇ ਉਦਯੋਗਿਕ ਰਹਿੰਦ ਖੂੰਦ ਨੂੰ ਸਾੜਨਾ ਆਦਿ ਬਾਰੇ ਇਹ ਟੀਮਾਂ ਸਮੀਰ ਐਪ ਵਰਤ ਕੇ ਰਿਪੋਰਟਾਂ ਭੇਜਣਗੀਆਂ ਇਹ ਟੀਮਾਂ ਦਿੱਲੀ ਅਤੇ ਐੱਨ ਸੀ ਆਰ ਦੇ ਕਸਬਿਆਂਉੱਤਰ ਪ੍ਰਦੇਸ਼ ਦੇ ਨੋਇਡਾ , ਗਾਜ਼ੀਆਬਾਦ , ਮੇਰਠ ਅਤੇ ਹਰਿਆਣਾ ਦੇ ਫਰੀਦਾਬਾਦ , ਬੱਲਭਗੜ੍ਹ , ਝੱਜਰ , ਪਾਣੀਪਤ ਅਤੇ ਸੋਨੀਪਤ ਅਤੇ ਰਾਜਸਥਾਨ ਦੇ ਭਿਵੱਡੀ , ਅਲਵਰ , ਭਰਤਪੁਰ ਦਾ ਦੌਰਾ ਕਰਨਗੀਆਂ ਇਹ ਟੀਮਾਂ ਵਿਸ਼ੇਸ਼ ਤੌਰ ਤੇ ਉਹਨਾਂ ਹਾਟ ਸਪਾਟ ਤੇ ਧਿਆਨ ਕੇਂਦਰਿਤ ਕਰਨਗੀਆਂ ਜਿਹਨਾਂ ਵਿੱਚ ਸਮੱਸਿਆ ਬਹੁਤ ਜਿ਼ਆਦਾ ਹੈ
ਫੌਰੀ ਕਾਰਵਾਈ ਲਈ ਆਟੋਮੇਟੇਡ ਸਿਸਟਮ ਰਾਹੀਂ ਪ੍ਰਦੂਸਿ਼ਤ ਕਾਰਵਾਈਆਂ ਦੀ ਜਾਣਕਾਰੀ ਸੰਬੰਧਿਤ ਏਜੰਸੀਆਂ ਨਾਲ ਸਾਂਝੀ ਕੀਤੀ ਜਾਵੇਗੀ ਇਸ ਦਾ ਵਿਸਥਾਰ ਸੂਬਾ ਸਰਕਾਰਾਂ ਨਾਲ ਵੀ ਸਾਂਝਾ ਕੀਤਾ ਜਾਵੇਗਾ ਇਸ ਨਾਲ ਸੰਬੰਧਿਤ ਏਜੰਸੀਆਂ ਵੱਲੋਂ ਸਮੇਂ ਸਿਰ ਕਾਰਵਾਈ ਅਤੇ ਉਚਿਤ ਪੱਧਰਾਂ ਤੇ ਮੌਨੀਟਰਿੰਗ ਕਰਨ ਵਿੱਚ ਮਦਦ ਮਿਲੇਗੀ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਹੈੱਡਕੁਆਟਰ ਵਿੱਚ ਇੱਕ ਕੇਂਦਰੀ ਕੰਟਰੋਲ ਰੂਮ ਘੰਟੇ ਘੰਟੇ ਦੇ ਅਧਾਰ ਤੇ ਪ੍ਰਦੂਸ਼ਣ ਪੱਧਰਾਂ ਨੂੰ ਟਰੈਕ ਕਰਨ ਲਈ ਕੰਮ ਕਰ ਰਿਹਾ ਹੈ ਅਤੇ ਇਹ ਸੂਬਾ ਏਜੰਸੀਆਂ ਨਾਲ ਤਾਲਮੇਲ ਵੀ ਕਰ ਰਿਹਾ ਹੈ ਇਸ ਤੋਂ ਇਲਾਵਾ ਜਿ਼ਲ੍ਹਾ ਪੱਧਰ ਤੇ ਟੀਮਾਂ ਨਾਲ ਬੇਹਤਰ ਪ੍ਰਬੰਧ ਅਤੇ ਤਾਲਮੇਲ ਲਈ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ
ਸਰਦੀਆਂ ਦੇ ਮੌਸਮ ਵਿੱਚ ਹਵਾ ਗੁਣਵਤਾ ਦਿੱਲੀ ਅਤੇ ਐੱਨ ਸੀ ਆਰ ਖੇਤਰ ਵਿੱਚ ਇੱਕ ਮੁੱਖ ਵਾਤਾਵਰਣ ਚਿੰਤਾ ਹੈ ਪਿਛਲੇ ਪੰਜ ਸਾਲਾਂ ਤੋਂ ਖੇਤਰ ਵਿੱਚ ਹਵਾ ਗੁਣਵਤਾ ਪ੍ਰਬੰਧ ਲਈ ਵੱਖ ਵੱਖ ਯਤਨ ਕੀਤੇ ਜਾ ਰਹੇ ਹਨ ਭਾਵੇਂ ਸਾਲ ਦਰ ਸਾਲ ਹੌਲੀ ਹੌਲੀ ਹਵਾ ਗੁਣਵਤਾ ਵਿੱਚ ਸੁਧਾਰ ਦੇਖਿਆ ਗਿਆ ਹੈ ਪਰ ਬਹੁਤ ਕੁਝ ਕਰਨਾ ਅਜੇ ਬਾਕੀ ਹੈ
 

ਜੀ ਕੇ
 


(Release ID: 1664905)