ਆਯੂਸ਼
5ਵੇਂ ਆਯੁਰਵੇਦ ਦਿਵਸ ਦਾ ਮੁੱਖ ਥੀਮ "ਕੋਵਿਡ-19 ਲਈ ਆਯੁਰਵੇਦ" ਹੋਵੇਗਾ
Posted On:
15 OCT 2020 5:27PM by PIB Chandigarh
ਮਹਾਮਾਰੀ ਕੋਵਿਡ-19 ਦੇ ਪ੍ਰਬੰਧ ਵਿੱਚ ਆਯੁਰਵੇਦ ਦਾ ਸੰਭਾਵਿਤ ਯੋਗਦਾਨ ਤੇ ਇਸ ਵਰ੍ਹੇ ਦੇ ਆਯੁਰਵੇਦ ਦਿਵਸ ਦੌਰਾਨ ਧਿਆਨ ਕੇਂਦਰਿਤ ਕੀਤਾ ਜਾਵੇਗਾ । 2016 ਤੋਂ ਹਰ ਸਾਲ ਧਨਵੰਤਰੀ ਜਯੰਤੀ ਤੇ ਆਯੁਰਵੇਦ ਦਿਵਸ ਮਨਾਇਆ ਜਾਂਦਾ ਹੈ । ਇਸ ਸਾਲ ਇਹ ਦਿਨ 13 ਨਵੰਬਰ 2020 ਨੂੰ ਪੈਂਦਾ ਹੈ । ਆਯੁਰਵੇਦ ਦੀਆਂ ਮਜ਼ਬੂਤੀਆਂ ਅਤੇ ਇਸ ਦੇ ਵਿਲੱਖਣ ਇਲਾਜ ਤਰੀਕਿਆਂ , ਆਯੁਰਵੇਦ ਦੀ ਸੰਭਾਵਨਾ ਦੀ ਵਰਤੋਂ ਕਰਕੇ ਬਿਮਾਰੀ ਦੇ ਬੋਝ ਨੂੰ ਘਟਾਉਣ ਅਤੇ ਬਿਮਾਰੀ ਨਾਲ ਸੰਬੰਧਿਤ ਮੌਤਾਂ ਨੂੰ ਘੱਟ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ । ਇਸ ਦਾ ਮੰਤਵ ਆਯੁਰਵੇਦ ਦੀ ਸੰਭਾਵਨਾ ਦਾ ਪਤਾ ਲਾ ਕੇ ਰਾਸ਼ਟਰੀ ਸਿਹਤ ਨੀਤੀ ਅਤੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਵਿੱਚ ਯੋਗਦਾਨ ਪਾਉਣ ਅਤੇ ਸਮਾਜ ਨੂੰ ਸਿਹਤਮੰਦ ਕਰਨ ਲਈ ਆਯੁਰਵੇਦ ਤਰੀਕਿਆਂ ਨੂੰ ਉਤਸ਼ਾਹਿਤ ਕਰਨਾ ਹੈ । ਇਸ ਲਈ ਆਯੁਰਵੇਦ ਦਿਵਸ ਪ੍ਰੋਫੈਸ਼ਨ ਅਤੇ ਸੁਸਾਇਟੀ ਨੂੰ ਫਿਰ ਤੋਂ ਸਮਰਪਿਤ ਕਰਨ ਦਾ ਮੌਕਾ ਹੈ । ਬਜਾਏ ਜਸ਼ਨ ਮਨਾਉਣ ਤੇ ਸਮਾਗਮ ਕਰਨ ਦੇ ।
ਆਯੁਸ਼ ਮੰਤਰਾਲੇ ਨੇ ਪੰਜਵੇਂ "ਆਯੁਰਵੇਦ ਦਿਵਸ" ਤੇ ਕਈ ਗਤੀਵਿਧੀਆਂ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ , ਜਿਸ ਦਾ ਵਿਸ਼ੇਸ਼ ਕੇਂਦਰ ਮੌਜੂਦਾ ਮਹਾਮਾਰੀ ਅਤੇ ਇਸ ਸੰਦਰਭ ਵਿੱਚ ਆਯੁਰਵੇਦ ਕਿਵੇਂ ਇਮਯੂਨਿਟੀ ਪੈਦਾ ਕਰਨ ਵਿੱਚ ਸਹਾਈ ਹੋ ਸਕਦਾ ਹੈ , ਤੇ ਹੋਵੇਗਾ । ਕੋਵਿਡ 19 ਮਹਾਮਾਰੀ ਲਈ "ਆਯੁਰਵੇਦ" ਦੇ ਥੀਮ ਤੇ "ਆਯੁਰਵੇਦ ਦਿਵਸ" ਵਾਲੇ ਦਿਨ ਇੱਕ ਵੈਬੀਨਾਰ ਆਯੋਜਿਤ ਕੀਤਾ ਜਾਵੇਗਾ । ਇਸ ਦਾ ਮੰਤਵ ਕੋਵਿਡ 19 ਨੂੰ ਘੱਟ ਕਰਨ ਲਈ ਆਯੁਰਵੇਦ ਦੀਆਂ ਵੱਖ ਵੱਖ ਪਹਿਲ ਕਦਮੀਆਂ ਬਾਰੇ ਜਾਣਕਾਰੀ ਵਰਚੂਅਲ ਮਾਧਿਅਮ ਰਾਹੀਂ ਦੇਣਾ ਹੈ । ਵਿਸ਼ਵ ਭਰ ਵਿੱਚੋਂ 1.5 ਲੱਖ ਲੋਕਾਂ ਦੇ ਇਸ ਵੈਬੀਨਾਰ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਹੈ । ਆਯੁਸ਼ ਮੰਤਰਾਲੇ ਨੇ ਵਿਦੇਸ਼ਾਂ ਵਿੱਚ ਅੰਬੈਸੀਸ/ਮਿਸ਼ਨਸ ਨੂੰ ਵੀ ਆਯੁਰਵੇਦ ਦਿਵਸ ਮਨਾਉਣ ਦੀ ਬੇਨਤੀ ਕੀਤੀ ਹੈ ਤਾਂ ਜੋ ਉਚਿਤ ਗਤੀਵਿਧੀਆਂ ਨੂੰ ਜਨਤਾ ਤੱਕ ਪਹੁੰਚਾਇਆ ਜਾ ਸਕੇ ।
ਵੈਬੀਨਾਰ ਤੋਂ ਇਲਾਵਾ ਇਸ ਮੌਕੇ ਤੇ ਹੋਰ ਕਈ ਗਤੀਵਿਧੀਆਂ ਵੀ ਉਲੀਕੀਆਂ ਗਈਆਂ ਹਨ , ਜਿਸ ਵਿੱਚ ਬੀ ਆਈ ਐੱਮ ਐੱਸ ਟੀ ਈ ਸੀ ਅਤੇ ਆਈ ਬੀ ਐੱਸ ਏ ਦੇਸ਼ਾਂ ਵਿੱਚ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਅਤੇ ਉਦਯੋਗਾਂ ਲਈ ਵਿਦੇਸ਼ ਮੰਤਰਾਲੇ , ਵਣਜ ਮੰਤਰਾਲੇ , ਆਯੁਰਵੇਦ ਉਤਪਾਦਾਂ ਦੇ ਬਰਾਮਦ ਲਈ ਐਗਜਿ਼ਮ ਬੈਂਕ ਨਾਲ ਇੰਟਰੈਕਟਿਵ ਵੈਬੀਨਾਰ ਆਯੋਜਿਤ ਕੀਤੇ ਜਾ ਰਹੇ ਹਨ । ਵੱਖ ਵੱਖ ਸੂਬਾ ਤੇ ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਆਯੁਰਵੇਦ ਦਿਵਸ ਮਨਾਉਣ ਦੇ ਇੱਕ ਹਿੱਸੇ ਵਜੋਂ "ਮਹਾਮਾਰੀ ਕੋਵਿਡ 19" ਲਈ ਆਯੁਰਵੇਦ ਦੇ ਥੀਮ ਤੇ ਕਈ ਈਵੈਂਟਸ ਆਯੋਜਿਤ ਕਰ ਰਹੇ ਹਨ ਜਿਵੇਂ ਵੈਬੀਨਾਰ , ਰੇਡੀਓ ਵਾਰਤਾ , ਪ੍ਰਸ਼ਨ ਉੱਤਰ ਅਤੇ ਸਿਹਤ ਕੈਂਪ । ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਰਾਹੀਂ ਵੱਡੀ ਪੱਧਰ ਤੇ ਗਤੀਵਿਧੀਆਂ ਦਾ ਪ੍ਰਚਾਰ ਅਤੇ ਆਯੁਰਵੇਦ ਕਾਲਜਾਂ ਵਿੱਚ ਸਮਾਗਮ , ਆਯੁਰਵੇਦ ਦਵਾਈਆਂ ਨਿਰਮਾਣ ਕਰਨ ਵਾਲੀਆਂ ਐਸੋਸੀਏਸ਼ਨਾਂ , ਆਯੁਰਵੇਦ ਪ੍ਰੈਕਟਿਸ਼ਨਰਸ ਐਸੋਸੀਏਸ਼ਨ , ਸੂਬਾ ਪੀ ਐੱਮ ਯੂਸ ਆਫ ਐੱਨ ਐੱਚ ਐੱਮ / ਐੱਨ ਏ ਐੱਮ ਅਤੇ ਗੈਰ ਸਰਕਾਰੀ ਸੰਸਥਾਵਾਂ ਜਿਵੇਂ ਰੋਟਰੀ ਕਲੱਬ ਅਤੇ ਲਾਇੰਸ ਕਲੱਬ ਵਿੱਚ ਵੱਖ ਵੱਖ ਗਤੀਵਿਧੀਆਂ ਕਰਨ ਦੀ ਯੋਜਨਾ ਹੈ ।
ਆਯੁਰਵੇਦ ਮਨੁੱਖਤਾ ਦੀ ਅਸਲ ਸਿਹਤ ਸੰਭਾਲ ਰਵਾਇਤ ਕੇਵਲ ਇੱਕ ਮੈਡੀਕਲ ਸਿਸਟਮ ਨਹੀਂ ਬਲਕਿ ਕੁਦਰਤ ਨਾਲ ਸਹਿਜ ਰਿਸ਼ਤਾ ਸਥਾਪਿਤ ਕਰਨਾ ਹੈ । ਇਹ ਸਿਹਤ ਸੰਭਾਲ ਦਾ ਇੱਕ ਬਹੁਤ ਦਸਤਾਵੇਜ਼ੀ ਸਿਸਟਮ ਹੈ , ਜਿਸ ਵਿੱਚ ਬਿਮਾਰੀ ਨੂੰ ਰੋਕਣ ਅਤੇ ਸਿਹਤ ਨੂੰ ਉਤਸ਼ਾਹਿਤ ਕਰਨ ਦੋਹਾਂ ਨੂੰ ਤਵੱਜੋਂ ਦਿੱਤੀ ਜਾਂਦੀ ਹੈ ।
ਐੱਮ ਵੀ / ਐੱਸ ਕੇ
(Release ID: 1664900)
Visitor Counter : 239