ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਭਾਰਤ ਅਤੇ ਫਰਾਂਸ ਨੂੰ ਅੰਤਰਰਾਸ਼ਟਰੀ ਸੋਲਰ ਗੱਠਜੋੜ (ਆਈਐੱਸਏ) ਦੀ ਤੀਜੀ ਅਸੈਂਬਲੀ ਵਿੱਚ ਅੰਤਰਰਾਸ਼ਟਰੀ ਸੋਲਰ ਗੱਠਜੋੜ (ਆਈਐੱਸਏ) ਦੇ ਮੁਖੀ ਅਤੇ ਸਹਿ-ਮੁਖੀ ਵਜੋਂ ਚੁਣਿਆ ਗਿਆ

ਚਾਰ ਖੇਤਰਾਂ ਲਈ ਨਵੇਂ ਉਪ-ਮੁਖੀਆਂ ਦਾ ਐਲਾਨ ਕੀਤਾ ਗਿਆ

53 ਮੈਂਬਰ ਦੇਸ਼ਾਂ ਅਤੇ 5 ਹਸਤਾਖਰੀ ਅਤੇ ਸੰਭਾਵਿਤ ਮੈਂਬਰ ਦੇਸ਼ਾਂ ਨੇ ਅਸੈਂਬਲੀ ਵਿੱਚ ਹਿੱਸਾ ਲਿਆ

ਆਈਐੱਸਏ ਨੇ ਆਪਣੇ ਪ੍ਰੋਗਰਾਮਾਂ ਅਧੀਨ 22 ਦੇਸ਼ਾਂ ਵਿੱਚ 270,000 ਸੋਲਰ ਪੰਪ ਲਗਾਉਣ, 11 ਦੇਸ਼ਾਂ ਵਿੱਚ ਇੱਕ ਗੀਗਾ ਵਾਟ ਤੋਂ ਵੱਧ ਦੇ ਸੋਲਰ ਰੂਫ਼ ਟੌਪ ਅਤੇ 9 ਦੇਸ਼ਾਂ ਵਿੱਚ 10 ਗੀਗਾ ਵਾਟ ਦੇ ਸੋਲਰ ਮਿੰਨੀ ਗ੍ਰਿੱਡ ਸਥਾਪਿਤ ਕਰਨ ਦੀ ਮੰਗ ਨੂੰ ਇਕੱਤਰ ਕੀਤਾ ਹੈ: ਸ਼੍ਰੀ ਆਰ ਕੇ ਸਿੰਘ

ਆਈਐੱਸਏ ਸੋਲਰ ਪੁਰਸਕਾਰ ਪਹਿਲੀ ਵਾਰ ਪ੍ਰਦਾਨ ਕੀਤੇ ਗਏ

ਆਈਐੱਸਏ ਸਕੱਤਰੇਤ ਨੇ ਸੋਲਰਾਈਜ਼ਿੰਗ ਹੀਟਿੰਗ ਅਤੇ ਕੂਲਿੰਗ ਪ੍ਰਣਾਲੀਆਂ 'ਤੇ ਸੱਤਵੇਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜੋ ਰਵਾਇਤੀ ਸਰੋਤਾਂ ਤੋਂ ਆਪਣੀ ਊਰਜਾ ਨੂੰ ਮਹੱਤਵਪੂਰਨ ਢੰਗ ਨਾਲ ਲੈਂਦੀ ਹੈ

Posted On: 14 OCT 2020 6:10PM by PIB Chandigarh

ਅੰਤਰਰਾਸ਼ਟਰੀ ਸੋਲਰ ਗੱਠਜੋੜ (ਆਈਐੱਸਏ) ਅਸੈਂਬਲੀ ਦੁਆਰਾ ਵਰਲਡ ਰਿਸੋਰਸ ਇੰਸਟੀਟਿਊਟ (ਡਬਲਿਊਆਰਆਈ) ਦੁਆਰਾ ਤਿਆਰ ਕੀਤੀ ਗਈ ਰਿਪੋਰਟ ਪੇਸ਼ ਕੀਤੀ ਗਈ ਸੀ, ਜਿਹੜੀ ਸੋਲਰ ਨਿਵੇਸ਼ਾਂ ਅਤੇ ਮੈਂਬਰ ਦੇਸ਼ਾਂ ਦੀ ਸਹਾਇਤਾ ਕਰਨ ਲਈ ਆਈਐੱਸਏ ਦੇ ਯੋਗਦਾਨ ਨੂੰ ਨੂੰ ਵਧਾਉਣ ਲਈ ਫੰਡਾਂ, ਮੌਕਿਆਂ ਅਤੇ ਰੁਕਾਵਟਾਂ ਦੇ ਸ੍ਰੋਤਾਂ ਦੀ ਪਛਾਣ ਕਰਦੀ ਹੈ।

 

ਆਲਮੀ ਮਹਾਮਾਰੀ ਦੇ ਮੱਦੇਨਜ਼ਰ, ਆਈਐੱਸਏ ਨੇ "ਆਈਐੱਸਏ ਕੇਅਰਸ" ਸਥਾਪਿਤ ਕਰਦਿਆਂ ਪ੍ਰਤੀਕਿਰਿਆ ਦਿੱਤੀ, ਐਲਡੀਸੀ / ਸਿਡਜ਼ ਆਈਐੱਸਏ ਦੇ ਮੈਂਬਰ ਦੇਸ਼ਾਂ ਵਿੱਚ ਸਿਹਤ ਸੰਭਾਲ਼ ਖੇਤਰ ਵਿੱਚ ਸੌਰ ਊਰਜਾ ਦੀ ਤੈਨਾਤੀ ਨੂੰ ਸਮਰਪਿਤ ਇੱਕ ਪਹਿਲ ਕੀਤੀ ਗਈ ਹੈ ਜੋ ਆਲਮੀ ਮਹਾਮਾਰੀ ਦੇ ਮੱਦੇਨਜ਼ਰ ਸਥਾਪਿਤ ਕੀਤੀ ਗਈ ਹੈ।

 

ਅੰਤਰਰਾਸ਼ਟਰੀ ਸੋਲਰ ਗਠਜੋੜ ਦੀ ਤੀਜੀ ਅਸੈਂਬਲੀ ਵਿੱਚ ਆਈਐੱਸਏ ਦੇ 34 ਮੈਂਬਰ ਮੰਤਰੀਆਂ ਨੇ ਹਿੱਸਾ ਲਿਆ। 53 ਮੈਂਬਰ ਦੇਸ਼ਾਂ ਅਤੇ 5 ਹਸਤਾਖਰੀ ਅਤੇ ਸੰਭਾਵਿਤ ਮੈਂਬਰ ਦੇਸ਼ਾਂ ਨੇ ਅਸੈਂਬਲੀ ਵਿੱਚ ਹਿੱਸਾ ਲਿਆ।

 

14 ਅਕਤੂਬਰ ਨੂੰ ਹੋਈ ਤੀਜੀ ਅਸੈਂਬਲੀ ਦੀ ਵਰਚੁਅਲ ਬੈਠਕ ਵਿੱਚ ਭਾਰਤ ਅਤੇ ਫਰਾਂਸ ਨੂੰ ਦੋ ਸਾਲ ਦੀ ਮਿਆਦ ਲਈ ਅੰਤਰਰਾਸ਼ਟਰੀ ਸੋਲਰ ਗਠਜੋੜ (ਆਈਐੱਸਏ) ਦੇ ਮੁਖੀ ਅਤੇ ਸਹਿ-ਮੁਖੀ ਚੁਣੇ ਗਏ ਸਨ।

 

ਆਈਐੱਸਏ ਦੇ ਚਾਰੇ ਖੇਤਰਾਂ ਦੀ ਪ੍ਰਤੀਨਿਧਤਾ ਕਰਨ ਲਈ ਚਾਰ ਨਵੇਂ ਉਪ-ਮੁਖੀਆਂ ਦੀ ਵੀ ਚੋਣ ਕੀਤੀ ਗਈ। ਏਸ਼ੀਆ ਪ੍ਰਸ਼ਾਂਤ ਖੇਤਰ ਲਈ ਫਿਜੀ ਅਤੇ ਨੌਰੂ ਦੇ ਨੁਮਾਇੰਦੇ; ਅਫਰੀਕਾ ਖੇਤਰ ਲਈ ਮਾਰੀਸ਼ਸ ਅਤੇ ਨਾਈਜਰ; ਯੂਰਪ ਅਤੇ ਹੋਰ ਖੇਤਰਾਂ ਲਈ ਯੂਕੇ ਅਤੇ ਨੀਦਰਲੈਂਡਸ, ਅਤੇ ਲਾਤੀਨੀ ਅਮਰੀਕਾ ਅਤੇ ਕੈਰੇਬੀਆਈ ਖੇਤਰ ਲਈ ਕਿਊਬਾ ਅਤੇ ਗੁਆਨਾ ਨੇ ਉਪ-ਮੁਖੀ ਦਾ ਅਹੁਦਾ ਸੰਭਾਲਿਆ।

 

ਅਸੈਂਬਲੀ ਨੇ ਆਈਐੱਸਏ ਸਕੱਤਰੇਤ ਦੀਆਂ ਪਹਿਲਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿੱਚ ਆਈਐੱਸਏ ਦੀ ਸਾਂਝੇਦਾਰੀ ਨੂੰ ਟਿਕਾਊ ਜਲਵਾਯੂ ਐਕਸ਼ਨ (ਸੀਐੱਸਸੀਏ) ਦੁਆਰਾ ਪ੍ਰਾਈਵੇਟ ਅਤੇ ਜਨਤਕ ਕਾਰਪੋਰੇਟ ਸੈਕਟਰ ਨਾਲ ਨਿਜੀਕਰਨ ਲਈ ਸੰਸਥਾਗਤ ਬਣਾਉਣ ਵਿੱਚ ਕੀਤਾ ਗਿਆ ਸੀ। ਭਾਰਤ ਦੀਆਂ 10 ਜਨਤਕ ਖੇਤਰ ਦੀਆਂ ਸੰਸਥਾਵਾਂ ਨੇ ਅਸੈਂਬਲੀ ਵਿੱਚ ਹਰੇਕ ਨੂੰ 10 ਲੱਖ ਡਾਲਰ ਦਾ ਚੈੱਕ ਭੇਟ ਕੀਤਾ।

 

ਸਮਾਗਮ ਨੂੰ ਸੰਬੋਧਨ ਕਰਦਿਆਂ ਆਈਐੱਸਏ ਅਸੈਂਬਲੀ ਦੇ ਪ੍ਰਧਾਨ, ਭਾਰਤ ਦੇ ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਗਠਜੋੜ ਦੇ ਮੈਂਬਰਾਂ ਦੁਆਰਾ ਇਕੱਠੇ ਹੋ ਕੇ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਕੰਮ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਤੀਜੀ ਅਸੈਂਬਲੀ ਵਿੱਚ ਵਿਚਾਰ-ਵਟਾਂਦਰੇ ਲਈ ਪੇਸ਼ ਕੀਤੀ ਜਾਣ ਵਾਲੀ ਹੀਟਿੰਗ ਅਤੇ ਕੂਲਿੰਗ ਬਾਰੇ ਸੱਤਵੀਂ ਪਹਿਲ ਦਾ ਸੁਆਗਤ ਕੀਤਾ। ਸ਼੍ਰੀ ਸਿੰਘ ਨੇ ਕਿਹਾ ਕਿ ਸੌਰ ਊਰਜਾ ਨੇ ਪਿਛਲੇ 5 ਸਾਲਾਂ ਵਿੱਚ ਲੰਬਾ ਪੈਂਡਾ ਤੈਅ ਕੀਤਾ ਹੈ ਅਤੇ ਹੁਣ ਵਿਸ਼ਵ ਪੱਧਰ 'ਤੇ ਸਭ ਤੋਂ ਤੇਜ਼ੀ ਨਾਲ ਵੱਧਣ ਵਾਲਾ ਊਰਜਾ ਸਰੋਤ ਹੈ। ਉਨ੍ਹਾਂ ਕਿਹਾ, "ਸੌਰ ਊਰਜਾ ਪਹਿਲਾਂ ਹੀ ਵਿਸ਼ਵਵਿਆਪੀ ਬਿਜਲੀ ਦਾ ਲਗਭਗ 2.8 ਫ਼ੀਸਦੀ ਯੋਗਦਾਨ ਪਾ ਰਹੀ ਹੈ ਅਤੇ ਜੇ ਰੁਝਾਨ ਜਾਰੀ ਰਹੇ ਤਾਂ 2030 ਤੱਕ ਸੌਰ ਊਰਜਾ ਵਿਸ਼ਵ ਦੇ ਵੱਡੇ ਹਿੱਸੇ ਵਿੱਚ ਬਿਜਲੀ ਉਤਪਾਦਨ ਲਈ ਸਭ ਤੋਂ ਮਹੱਤਵਪੂਰਨ ਊਰਜਾ ਦਾ ਸਰੋਤ ਬਣ ਜਾਵੇਗਾ।"

 

ਆਈਐੱਸਏ ਮੁਖੀ ਨੇ ਦੂਜੀ ਅਸੈਂਬਲੀ ਤੋਂ ਆਈਐੱਸਏ ਦੁਆਰਾ ਸ਼ੁਰੂ ਕੀਤੀਆਂ ਵੱਖ-ਵੱਖ ਗਤੀਵਿਧੀਆਂ ਅਤੇ ਪ੍ਰੋਗਰਾਮਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਸੋਲਰ ਊਰਜਾ ਦੇ ਵੱਖ-ਵੱਖ ਪਹਿਲੂਆਂ ਨੂੰ ਸ਼ਾਮਲ ਕਰਨ ਲਈ ਹੁਣ ਛੇ ਪ੍ਰੋਗਰਾਮ ਅਤੇ ਦੋ ਪ੍ਰੋਜੈਕਟ ਚਲ ਰਹੇ ਹਨ। ਆਈਐੱਸਏ ਦੇ ਮੈਂਬਰ ਦੇਸ਼ਾਂ ਦੀ ਰੋਸ਼ਨੀ, ਸਿੰਚਾਈ, ਪੀਣ ਵਾਲੇ ਪਾਣੀ ਅਤੇ ਉਤਪਾਦਕ ਊਰਜਾ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸੌਰ ਊਰਜਾ ਉਪਯੋਗਾਂ ਲਈ 5 ਬਿਲੀਅਨ ਡਾਲਰ ਤੋਂ ਵੱਧ ਦੀ ਇੱਕ ਮਜ਼ਬੂਤ ਪਾਈਪਲਾਈਨ ਤਿਆਰ ਕੀਤੀ ਗਈ ਹੈ, ਜੋ ਹੁਣ ਤੱਕ ਵੱਡੇ ਪੱਧਰ 'ਤੇ ਆਧੁਨਿਕ ਊਰਜਾ ਸੇਵਾਵਾਂ ਤੋਂ ਵਾਂਝੇ ਹਨ। ਆਈਐੱਸਏ ਨੇ ਆਪਣੇ ਪ੍ਰੋਗਰਾਮਾਂ ਅਧੀਨ 22 ਦੇਸ਼ਾਂ ਵਿੱਚ 270,000 ਸੋਲਰ ਪੰਪ ਲਗਾਉਣ, 11 ਦੇਸ਼ਾਂ ਵਿੱਚ ਇੱਕ ਗੀਗਾ ਵਾਟ ਤੋਂ ਵੱਧ ਦੇ ਸੋਲਰ ਰੂਫ਼ ਟੌਪ ਅਤੇ 9 ਦੇਸ਼ਾਂ ਵਿੱਚ 10 ਗੀਗਾ ਵਾਟ ਦੇ ਸੋਲਰ ਮਿੰਨੀ ਗ੍ਰਿੱਡ ਸਥਾਪਿਤ ਕਰਨ ਦੀ ਮੰਗ ਨੂੰ ਇਕੱਤਰ ਕੀਤਾ ਹੈ। ਹਾਲ ਹੀ ਵਿੱਚ ਆਈਐੱਸਏ ਨੇ 47 ਮਿਲੀਅਨ ਹੋਮ ਪਾਵਰ ਪ੍ਰਣਾਲੀਆਂ ਦੀ ਮੰਗ ਲਈ ਪ੍ਰੋਗਰਾਮ ਸ਼ੁਰੂ ਕੀਤੇ ਹਨ ਜੋ ਕਿ ਨਾ ਸਿਰਫ ਪੇਂਡੂ ਘਰਾਂ ਦੀਆਂ ਨਿਰਭਰ ਊਰਜਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੇ ਬਲਕਿ ਸਿਹਤ ਸੇਵਾਵਾਂ ਅਤੇ ਪੋਰਟੇਬਲ ਪਾਣੀ ਦੀ ਉਪਲਬਧਤਾ ਵਿੱਚ ਸੁਧਾਰ ਲਈ ਵੀ ਯੋਗਦਾਨ ਪਾਉਣਗੇ।

 

ਅਸੈਂਬਲੀ ਦੇ ਸਹਿ-ਮੁਖੀ ਫਰਾਂਸ ਦੇ ਜਲਵਾਯੂ ਪਰਿਵਰਤਨ ਲਈ ਮੰਤਰੀ ਸ਼੍ਰੀਮਤੀ ਬਾਰਬਰਾ ਪੋਮਪਿਲੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਈਐੱਸਏ ਨੇ ਅਖੁੱਟ ਊਰਜਾ, ਖ਼ਾਸਕਰ ਵਿਕਾਸਸ਼ੀਲ ਦੇਸ਼ਾਂ ਵਿੱਚ, ਦਿਸ਼ਾ ਨਿਰਦੇਸ਼ਾਂ ਦੀ ਮਦਦ ਕਰਨ ਲਈ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਸਾਰਿਆਂ ਦੀ ਸੇਵਾ ਵਿੱਚ ਊਰਜਾ ਦੀ ਚੁਣੌਤੀ ਨੂੰ ਸਵੀਕਾਰਿਆ। ਉਨ੍ਹਾਂ ਫਰਾਂਸ ਦੀ ਸ਼ਮੂਲੀਅਤ ਨੂੰ ਦੁਹਰਾਇਆ: 2022 ਤੱਕ ਆਈਐੱਸਏ ਦੇ ਮੈਂਬਰ ਰਾਜਾਂ ਵਿੱਚ ਸੌਰ ਪ੍ਰੋਜੈਕਟਾਂ ਲਈ ਫਰਾਂਸ ਦੁਆਰਾ 1.5 ਬਿਲੀਅਨ ਯੂਰੋ ਦੀ ਵਿੱਤੀ ਸਹਾਇਤਾ ਦਿੱਤੀ ਗਈ, ਠੋਸ ਪ੍ਰੋਜੈਕਟਾਂ ਲਈ 1.15 ਬਿਲੀਅਨ ਯੂਰੋ ਦੀ ਸਹਾਇਤਾ 'ਤੇ ਪ੍ਰਤੀਬੱਧਤਾ ਦੁਹਰਾਈ।

 

ਫਰਾਂਸ ਨੇ ਵਿੱਤ ਜੁਟਾਉਣ ਲਈ ਵਿਸ਼ਵ ਬੈਂਕ ਦੇ ਸਹਿਯੋਗ ਦੀ ਵੀ ਸਹਾਇਤਾ ਕੀਤੀ ਹੈ: ਟਿਕਾਊ  ਅਖੁੱਟ ਜੋਖਮ ਨਿਵਾਰਣ ਪਹਿਲ” (ਐੱਸਆਰਐੱਮਆਈ) ਨੂੰ 10 ਗੀਗਾਵਾਟ ਤੋਂ ਵੱਧ ਦੇ ਸੌਰ ਪ੍ਰੋਜੈਕਟਾਂ ਦੇ ਵਿੱਤ ਲਈ 18 ਬਿਲੀਅਨ ਡਾਲਰ ਦਾ ਨਿਜੀ ਨਿਵੇਸ਼ ਜੁਟਾਉਣ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਫਰਾਂਸ ਅਤੇ ਯੂਰਪੀ ਯੂਨੀਅਨ ਦੇ ਸਹਿਯੋਗ ਨਾਲ ਮੋਜ਼ਾਮਬੀਕ ਵਿੱਚ ਇੱਕ ਪ੍ਰੋਜੈਕਟ ਲਾਂਚ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਐਲਾਨ ਕੀਤਾ ਕਿ ਆਈਐੱਸਏ ਸਟਾਰ-ਸੀ ਪ੍ਰੋਗਰਾਮ ਦੇ ਫਰੇਮ ਵਿੱਚ, ਸੋਲਰ ਐਨਰਜੀ ਫ੍ਰੈਂਚ ਨੈਸ਼ਨਲ ਇੰਸਟੀਟਿਊਟ (ਆਈਐਨਈਐਸ) ਬਹੁਤ ਜਲਦੀ ਹੀ ਪ੍ਰਸ਼ਾਂਤ ਖੇਤਰ ਦੇ ਛੋਟੇ ਟਾਪੂ ਦੇਸ਼ਾਂ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਕਰੇਗਾ।

 

ਸੀਓਪੀ 26 ਦੇ ਪ੍ਰਧਾਨ ਸ਼੍ਰੀ ਅਲੋਕ ਸ਼ਰਮਾ ਨੇ ਜਲਵਾਯੂ ਪਰਿਵਰਤਨ ਨਾਲ ਲੜਨ ਲਈ ਯੂਕੇ ਦੀ ਪ੍ਰਤੀਬੱਧਤਾ ਨੂੰ ਯਾਦ ਕੀਤਾ। ਯੂਕੇ ਨੇ ਅਗਲੇ ਪੰਜ ਸਾਲਾਂ ਦੇ ਅੰਦਰ ਕੋਲਾ ਬਾਹਰ ਕੱਢਣ ਅਤੇ 2050 ਤੱਕ ਸਾਰੇ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਸ਼ੁੱਧ ਜ਼ੀਰੋ 'ਤੇ ਲਿਆਉਣ ਦੀ ਯੋਜਨਾ ਬਣਾਈ ਹੈ। ਸੀਓਪੀ ਮੁਖੀ ਨੇ 5 ਪ੍ਰਮੁੱਖ ਤਰਜੀਹਾਂ ਦਾ ਜ਼ਿਕਰ ਕੀਤਾ: ਉਨ੍ਹਾਂ ਸਾਰੇ ਮੈਂਬਰਾਂ ਨੂੰ 12 ਦਸੰਬਰ ਨੂੰ ਪੈਰਿਸ ਸਮਝੌਤੇ ਦੀ ਪੰਜਵੀਂ ਵਰ੍ਹੇਗੰਢ ਮੌਕੇ ਆਲਮੀ ਜਲਵਾਯੂ ਸੰਮੇਲਨ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ। ਸ਼੍ਰੀ ਅਲੋਕ ਸ਼ਰਮਾ ਨੇ ਯੂਕੇ ਦੀਆਂ ਤਿੰਨ ਪ੍ਰਤੀਬੱਧਤਾਵਾਂ ਤੇ ਜ਼ੋਰ ਦਿੱਤਾ: ਸੀਓਪੀ 26 ਦੇ ਦੌਰਾਨ ਗੱਠਜੋੜ ਨੂੰ ਇੱਕ ਮੰਚ ਪ੍ਰਦਾਨ ਕਰਨਾ; ਵਿਸ਼ਵ ਸੌਰ ਬੈਂਕ ਨੂੰ ਲਾਗੂ ਕਰਨ ਦੇ ਸੰਭਾਵਿਤ ਅਧਿਐਨ ਦਾ ਸਮਰਥਨ ਕਰਨਾ; ਅਤੇ ਮਨੁੱਖੀ ਅਤੇ ਵਿੱਤੀ ਸਰੋਤ ਮੁਹੱਈਆ ਕਰਵਾ ਕੇ "ਵੰਨ ਸੰਨ, ਵੰਨ ਵਰਲਡ, ਵੰਨ ਗ੍ਰਿੱਡ" ਪਹਿਲ ਨੂੰ ਲਾਗੂ ਕਰਨ ਲਈ ਆਈਐੱਸਏ ਸਕੱਤਰੇਤ ਦੀ ਸਹਾਇਤਾ।

 

ਆਈਐੱਸਏ ਦੇ ਫ੍ਰੇਮਵਰਕ ਸਮਝੌਤੇ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ, ਸੋਲਰ ਪੁਰਸਕਾਰ ਇਸ ਖੇਤਰ ਦੇ ਦੇਸ਼ਾਂ ਦੇ ਨਾਲ-ਨਾਲ ਸੌਰ ਊਰਜਾ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਪ੍ਰਦਾਨ ਕੀਤੇ ਗਏ। ਅਸੈਂਬਲੀ ਦੌਰਾਨ ਵਿਸ਼ਵੇਸ਼ਵਰਾਯ ਪੁਰਸਕਾਰ ਪ੍ਰਦਾਨ ਕੀਤਾ ਗਿਆ, ਜੋ ਆਈਐੱਸਏ ਦੇ ਚਾਰਾਂ ਖੇਤਰਾਂ ਵਿਚੋਂ ਹਰੇਕ ਵਿੱਚ ਵੱਧ ਤੋਂ ਵੱਧ ਫਲੋਟਿੰਗ ਸੋਲਰ ਸਮਰੱਥਾ ਵਾਲੇ ਦੇਸ਼ਾਂ ਨੂੰ ਮਾਨਤਾ ਦਿੰਦਾ ਹੈ। ਇਹ ਪੁਰਸਕਾਰ ਜਪਾਨ ਨੂੰ ਏਸ਼ੀਆ ਪ੍ਰਸ਼ਾਂਤ ਖੇਤਰ ਅਤੇ ਨੀਦਰਲੈਂਡਜ਼ ਨੂੰ ਯੂਰਪ ਅਤੇ ਹੋਰ ਖੇਤਰਾਂ ਲਈ ਦਿੱਤਾ ਗਿਆ।

 

ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਐੱਮ ਐੱਲ ਖੱਟਰ ਨੇ ਕਲਪਨਾ ਚਾਵਲਾ ਅਵਾਰਡਾਂ ਦਾ ਐਲਾਨ ਕੀਤੀ, ਜੋ ਕਿ ਭਾਰਤੀ ਮੂਲ ਦੇ ਅਮਰੀਕੀ ਪੁਲਾੜ ਯਾਤਰੀ, ਆਈਆਈਟੀ ਦਿੱਲੀ (ਭਾਰਤ) ਤੋਂ ਡਾ. ਭੀਮ ਸਿੰਘ ਅਤੇ ਦੁਬਈ ਬਿਜਲੀ ਅਤੇ ਜਲ ਅਥਾਰਟੀ (ਸੰਯੁਕਤ ਅਰਬ ਅਮੀਰਾਤ) ਤੋਂ ਡਾ. ਆਇਸ਼ਾ ਅਲਨੁਐਮੀ ਨੂੰ ਦਿੱਤਾ ਜਾਵੇਗਾ। ਇਹ ਪੁਰਸਕਾਰ ਸੌਰ ਊਰਜਾ ਦੇ ਖੇਤਰ ਵਿੱਚ ਕੰਮ ਕਰ ਰਹੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਜਾਂਦਾ ਹੈ।

 

ਕਰਨਾਟਕ ਸਰਕਾਰ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਮਹੇਂਦਰ ਜੈਨ ਨੇ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਅਤੇ ਨੀਦਰਲੈਂਡ ਦੇ ਰਾਜ ਦੇ ਯੂਰਪ ਅਤੇ ਹੋਰ ਖੇਤਰਾਂ ਲਈ ਜਾਪਾਨ ਦੇ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਭਾਰਤ ਰਤਨ ਐਮ ਵਿਸ਼ਵੇਸ਼ਵਰਿਆ ਦੇ ਨਾਮ ਤੋਂ ਪੁਰਸਕਾਰਾਂ ਦੀ ਘੋਸ਼ਣਾ ਕੀਤੀ।  ਪੁਰਸਕਾਰ ਵਿੱਚ 12,330 ਡਾਲਰ ਦੀ ਇਨਾਮੀ ਰਾਸ਼ੀ, ਇੱਕ ਸਕ੍ਰੌਲ ਅਤੇ ਇੱਕ ਸਰਟੀਫਿਕੇਟ ਸ਼ਾਮਲ ਹਨ।

 

ਦਿਵਾਕਰ ਪੁਰਸਕਾਰ ਆਈਐੱਸਏ ਦੁਆਰਾ ਸਥਾਪਿਤ ਕੀਤਾ ਗਿਆ, ਜੋ ਕਿ ਭਾਰਤ ਦੇ ਰੇਲਵੇ ਅਤੇ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੁਆਰਾ 25,000 ਡਾਲਰ ਪੈਨਸਿਲਵੇਨੀਆ ਯੂਨੀਵਰਸਿਟੀ ਤੋਂ ਪ੍ਰਾਪਤ ਕੀਤਾ, ਜੋ ਅਰਪਨ ਇੰਸਟੀਟਿਊਟ (ਹਰਿਆਣਾ) ਅਤੇ ਅਰੁਸ਼ੀ ਸੁਸਾਇਟੀ ਨੂੰ ਦਿੱਤਾ ਗਿਆ ਹੈ। ਇਹ ਪੁਰਸਕਾਰ ਉਹਨਾਂ ਸੰਗਠਨਾਂ ਅਤੇ ਸੰਸਥਾਵਾਂ ਨੂੰ ਮਾਨਤਾ ਦਿੰਦਾ ਹੈ ਜੋ ਵਿਕਲਾਂਗ ਲੋਕਾਂ ਦੇ ਲਾਭ ਲਈ ਕੰਮ ਕਰ ਰਹੇ ਹਨ ਅਤੇ ਮੇਜ਼ਬਾਨ ਦੇਸ਼ ਵਿੱਚ ਸੌਰ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਹੈ।

 

ਆਈਐੱਸਏ ਅਸੈਂਬਲੀ ਨੇ ਵਰਲਡ ਰਿਸੋਰਸ ਇੰਸਟੀਟਿਊਟ (ਡਬਲਿਊਆਰਆਈ) ਦੁਆਰਾ ਤਿਆਰ ਕੀਤੀ ਰਿਪੋਰਟ ਪੇਸ਼ ਕੀਤੀ। ਇਹ ਰਿਪੋਰਟ ਫੰਡਾਂ, ਮੌਕਿਆਂ ਅਤੇ ਰੁਕਾਵਟਾਂ ਦੇ ਸ੍ਰੋਤਾਂ ਦੀ ਪਛਾਣ ਕਰਦੀ ਹੈ, ਜੋ ਕਿ ਸੌਰ ਨਿਵੇਸ਼ਾਂ ਨੂੰ ਵਧਾਉਂਦੀ ਹੈ ਅਤੇ ਮੈਂਬਰ ਦੇਸ਼ਾਂ ਦੀ ਸਹਾਇਤਾ ਕਰਨ ਵਿੱਚ ਆਈਐੱਸਏ ਦੇ ਯੋਗਦਾਨ ਨੂੰ ਦਰਸਾਉਂਦੀ ਹੈ। ਅਸੈਂਬਲੀ ਨੇ ਆਈਐੱਸਏ ਦੇ 2030 ਤੱਕ 1 ਟ੍ਰਿਲੀਅਨ ਡਾਲਰ ਜੁਟਾਉਣ ਲਈ ਇੱਕ ਰੋਡ-ਮੈਪ ਵਿਕਸਿਤ ਕਰਨ ਲਈ ਡਬਲਿਊਆਰਆਈ ਨਾਲ ਕੰਮ ਕਰਨ ਦੇ ਕਦਮ ਦਾ ਸੁਆਗਤ ਕੀਤਾ। ਕਿੰਗਡਮ ਆਫ ਨੀਦਰਲੈਂਡਜ਼, ਬਲੂਮਬਰਗ ਫਿਲੰਥਰੋਪੀਸ, ਬਲੂਮਬਰਗ ਨਿਊ ਐਨਰਜੀ ਫਾਈਨੈਂਸ ਅਤੇ ਕਲਾਈਮੇਟ ਵਰਕਸ ਫਾਉਂਡੇਸ਼ਨ ਤਿਆਰੀ ਲਈ ਲੋੜੀਂਦੀ ਵਿੱਤੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਦਾ ਹੈ। ਇਹ ਰੋਡਮੈਪ ਸੋਲਰ ਊਰਜਾ ਪ੍ਰੋਜੈਕਟਾਂ ਤੋਂ ਪਰੇ ਜਾ ਕੇ ਸੋਲਰ ਊਰਜਾ ਉਪਯੋਗਾਂ ਦੀ ਆਵਾਜਾਈ ਅਤੇ ਕੂਲਿੰਗ ਅਤੇ ਹੀਟਿੰਗ ਦੇ ਖੇਤਰ ਵਿੱਚ ਹੋਰ ਨਿਵੇਸ਼ਾਂ ਨੂੰ ਜੁਟਾਉਣ ਅਤੇ "ਵੰਨ ਸੰਨ ,ਵੰਨ ਵਰਲਡ,ਵੰਨ ਗ੍ਰਿੱਡ" ਦੇ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ ਲਈ ਸਮਰੱਥਾ ਦਾ ਵਿਸ਼ਲੇਸ਼ਣ ਵੀ ਕਰੇਗਾ।

 

ਆਲਮੀ ਮਹਾਮਾਰੀ ਦੇ ਮੱਦੇਨਜ਼ਰ, ਆਈਐੱਸਏ ਨੇ ਐਲਸੀਡੀ/ਸਿਡਸ ਆਈਐੱਸਏ ਦੇ ਮੈਂਬਰ ਦੇਸ਼ਾਂ ਵਿੱਚ ਸਿਹਤ ਸੰਭਾਲ਼ ਖੇਤਰ ਵਿੱਚ ਸੌਰ ਊਰਜਾ ਦੀ ਤੈਨਾਤੀ ਨੂੰ ਸਮਰਪਤ ਇੱਕ ਪਹਿਲ, ਆਈਐੱਸਏ ਕੇਅਰਜ਼ ਸਥਾਪਿਤ ਕਰਦਿਆਂ ਪ੍ਰਤੀਕਿਰਿਆ ਦਿੱਤੀ। ਉੱਦਮ ਦਾ ਉਦੇਸ਼ ਟੀਚੇ ਦੇ ਮੈਂਬਰ ਦੇਸ਼ਾਂ ਦੇ ਹਰੇਕ ਜ਼ਿਲ੍ਹੇ ਵਿੱਚ ਇੱਕ ਪ੍ਰਾਇਮਰੀ ਸਿਹਤ ਸੈਕਟਰ ਨੂੰ ਵਧਾਉਣਾ ਹੈ। ਆਸਟਰੇਲੀਆ ਨੇ ਪ੍ਰਸ਼ਾਂਤ ਖੇਤਰ ਵਿੱਚ ਸਿਹਤ ਕੇਂਦਰਾਂ ਲਈ ਚਲ ਰਹੇ ਭਰੋਸੇਮੰਦ ਸੌਰ ਊਰਜਾ ਪ੍ਰਦਾਨ ਕਰਨ ਲਈ ਆਈਐੱਸਏ ਕੇਅਰਸ ਦੀ ਪਹਿਲ ਲਈ 92,000 ਏਯੂਡੀ ਦੀ ਸਹਾਇਤਾ ਪ੍ਰਦਾਨ ਕੀਤੀ ਹੈ, ਜਿਸ ਨਾਲ ਦੂਰ-ਦੁਰਾਡੇ ਟਾਪੂ ਮਹਿੰਗੇ ਅਤੇ ਅਨਿਸ਼ਚਿਤ ਡੀਜ਼ਲ ਬਾਲਣ ਦੀ ਦਰਾਮਦ 'ਤੇ ਨਿਰਭਰਤਾ ਘਟਾ ਸਕਦੇ ਹਨ।

 

ਵਿਸ਼ਵ ਪੱਧਰ 'ਤੇ ਕੂਲਿੰਗ ਅਤੇ ਹੀਟਿੰਗ ਸਹੂਲਤਾਂ ਦੀ ਮੰਗ ਵਧਣ ਨੂੰ ਸਵੀਕਾਰ ਕਰਦਿਆਂ ਆਈਐੱਸਏ ਸਕੱਤਰੇਤ ਨੇ ਸੋਲਾਰਾਈਜਿੰਗ ਹੀਟਿੰਗ ਐਂਡ ਕੂਲਿੰਗ ਪ੍ਰਣਾਲੀਆਂ 'ਤੇ ਸੱਤਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜੋ ਇਸ ਨੂੰ ਰਵਾਇਤੀ ਸ਼ਕਤੀ ਸਰੋਤਾਂ ਤੋਂ ਮਹੱਤਵਪੂਰਨ ਊਰਜਾ ਪ੍ਰਾਪਤ ਕਰਦਾ ਹੈ। ਇਕੱਲੇ ਕੂਲਿੰਗ ਪ੍ਰਣਾਲੀ ਦੀ ਮੰਗ 2017 ਵਿੱਚ ਸੌਰ ਤੈਨਾਤੀ ਤੋਂ ਵੱਧ ਗਈ ਸੀ। ਹੀਟਿੰਗ ਅਤੇ ਕੂਲਿੰਗ ਪ੍ਰਣਾਲੀਆਂ ਵਿੱਚ ਸੌਰ ਰੇਡੀਏਸ਼ਨ ਅਤੇ ਉੱਚ ਕੁਸ਼ਲਤਾ ਦੇ ਪੱਧਰਾਂ 'ਤੇ ਸਿੱਧੇ ਰੂਪਾਂਤਰਣ ਦੀ ਗੁੰਜਾਇਸ਼ ਵੀ ਹੈ।

 

ਅਸੈਂਬਲੀ ਨੂੰ ਪੇਸ਼ ਕੀਤੀਆਂ ਗਈਆਂ ਹੋਰ ਪਹਿਲਾਂ ਅਗਸਤ 2020 ਵਿੱਚ ਆਰੰਭ ਕੀਤੇ ਗਏ ਆਈਐੱਸਏ ਮੈਂਬਰ ਦੇਸ਼ਾਂ ਵਿੱਚ 47 ਮਿਲੀਅਨ ਸੋਲਰ ਹੋਮ ਸਿਸਟਮਸ ਅਤੇ 250 ਮਿਲੀਅਨ ਐਲਈਡੀ ਲੈਂਪਾਂ ਦੀ ਮੰਗ ਸਮਾਨ ਪਹਿਲਾਂ ਸਨ।

 

ਸਾਰਕ ਵਿਕਾਸ ਫੰਡ ਆਈਐੱਸਏ ਦੇ ਪੰਜ ਸੰਭਾਵਿਤ ਮੈਂਬਰਾਂ ਅਤੇ ਮੈਂਬਰ ਦੇਸ਼ਾਂ ਨੂੰ 0.5 ਮਿਲੀਅਨ ਡਾਲਰ ਦੀ ਤਕਨੀਕੀ ਸਹਾਇਤਾ ਨੂੰ ਏਸ਼ੀਆਈ ਵਿਕਾਸ ਬੈਂਕ ਦੇ ਨਾਲ ਸਾਂਝੇ ਤੌਰ ਤੇ ਲਾਗੂ ਕਰਨ ਦੀ ਤਜਵੀਜ਼ ਹੈ।

 

ਆਈਐੱਸਏ ਦੇ ਸੋਲਰ ਪੰਪ ਪ੍ਰੋਗਰਾਮ ਅਧੀਨ ਯੂਐਨਡੀਪੀ ਦੀ ਭਾਈਵਾਲੀ ਨਾਲ ਆਈਐੱਸਏ ਮੈਂਬਰ ਦੇਸ਼ਾਂ ਵਿੱਚ ਸੋਲਰ ਵਾਟਰ ਪੰਪਿੰਗ ਪ੍ਰਣਾਲੀ ਪ੍ਰਦਰਸ਼ਨੀ ਪ੍ਰੋਜੈਕਟਾਂ ਦੀ ਤੈਨਾਤੀ ਲਈ ਆਈਬੀਐਸਏ ਦੀ ਸੁਵਿਧਾ 2 ਮਿਲੀਅਨ ਡਾਲਰ ਦੀ ਰਾਸ਼ੀ ਹੈ।

 

ਆਈਐੱਸਏ ਦੀ ਮੈਂਬਰਸ਼ਿਪ 2019 ਵਿੱਚ ਦੂਜੀ ਅਸੈਂਬਲੀ ਤੋਂ ਬਾਅਦ ਵਿੱਚ ਲਗਾਤਾਰ ਵੱਧ ਰਹੀ ਹੈ। ਆਈਐੱਸਏ ਨੂੰ ਹੁਣ ਮਾਣ ਨਾਲ 68 ਮੈਂਬਰ ਦੇਸ਼ਾਂ ਦੁਆਰਾ ਸਮਰਥਨ ਪ੍ਰਾਪਤ ਹੋਇਆ ਹੈ ਅਤੇ ਹੋਰ 20 ਦੇਸ਼ ਮੈਂਬਰ ਬਣਨ ਦੀ ਤਿਆਰੀ ਵਿੱਚ ਹਨ।

 

ਆਈਐੱਸਏ ਨੇ ਹਾਲ ਹੀ ਵਿੱਚ ਵਿਸ਼ਵ ਬੈਂਕ ਅਤੇ ਭਾਰਤ ਸਰਕਾਰ ਨਾਲ ਇੱਕ ਤਿਕੋਣੇ ਸਮਝੌਤੇ ਤੇ ਹਸਤਾਖਰ ਕੀਤੇ ਹਨ ਅਤੇ ਹੁਣ ਊਰਜਾ ਤਬਦੀਲੀ ਨੂੰ ਸਮਰੱਥ ਕਰਨ ਲਈ ਆਪਸੀ ਜੁੜੇ ਗਰਿੱਡਾਂ ਦੀ ਸ਼ਕਤੀ ਦਾ ਇਸਤੇਮਾਲ ਕਰਨ ਲਈ "ਵੰਨ ਸੰਨ,ਵੰਨ ਵਰਲਡ,ਵੰਨ ਗ੍ਰਿੱਡ" ਪਹਿਲ ਲਈ ਘੱਟ ਕਾਰਬਨ ਵਾਲੇ ਵਿਸ਼ਵ ਲਈ ਇੱਕ ਦ੍ਰਿਸ਼ਟੀਕੋਣ ਅਤੇ ਲਾਗੂ ਕਰਨ ਦੀ ਯੋਜਨਾ ਤਿਆਰ ਕਰਨ ਵਿੱਚ ਸਰਗਰਮੀ ਨਾਲ ਸ਼ਾਮਲ ਹੈ।

 

2020 ਵਿੱਚ, ਆਈਐੱਸਏ ਸਕੱਤਰੇਤ ਨੇ ਸੰਯੁਕਤ ਰਾਸ਼ਟਰ ਦੇ ਉਦਯੋਗਿਕ ਵਿਕਾਸ ਸੰਗਠਨ ਦੇ ਨਾਲ ਕੰਮ ਕਰਨ ਲਈ ਆਈਐੱਸਏ ਸੋਲਰ ਟੈਕਨਾਲੋਜੀ ਅਤੇ ਐਪਲੀਕੇਸ਼ਨ ਰਿਸੋਰਸ ਸੈਂਟਰ ਨੈਟਵਰਕ ਨੂੰ ਚਲਾਉਣ 'ਤੇ ਧਿਆਨ ਕੇਂਦ੍ਰਤ ਕੀਤਾ ਹੈ। ਦੂਜੀ ਅਸੈਂਬਲੀ ਤੋਂ ਆਈਐੱਸਏ ਨੇ ਸਟਾਰ-ਸੀ ਪ੍ਰੋਜੈਕਟ ਦੇ ਸੰਚਾਲਨ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਇਸ ਪ੍ਰੋਜੈਕਟ ਨੂੰ ਦਰਸਾਉਂਦਾ ਕਾਰਜਸ਼ੀਲ ਢਾਂਚਾ ਅਤੇ ਪ੍ਰੋਜੈਕਟ ਦਸਤਾਵੇਜ਼ ਵਿਕਸਿਤ ਕਰਨ ਲਈ ਯੂਐੱਨਆਈਡੀਓ ਨਾਲ ਮਿਲ ਕੇ ਕੰਮ ਕਰਨਾ ਸ਼ਾਮਲ ਹੈ;  25 ਤੋਂ 27 ਫਰਵਰੀ 2020 ਤੱਕ ਪੈਰਿਸ ਵਿੱਚ ਆਈਐੱਸਏ ਸਟਾਰ-ਸੀ ਪ੍ਰੋਜੈਕਟ ਦੇ ਵਿਕਾਸ 'ਤੇ ਵਿਚਾਰ-ਵਟਾਂਦਰੇ ਦਾ ਆਯੋਜਨ, ਜਿਸ ਦੀ ਫਰਾਂਸ ਸਰਕਾਰ ਨੇ ਖੁੱਲ੍ਹੇ ਦਿਲ ਨਾਲ ਮੇਜ਼ਬਾਨੀ ਕੀਤੀ; ਕੋਵਿਡ-19 ਦੌਰਾਨ ਆਈਐੱਸਏ ਮੈਂਬਰਾਂ ਦੀ ਸਮਰੱਥਾ ਵਿਕਾਸ ਦੇ ਸਮਰਥਨ ਲਈ ਸਟਾਰ-ਸੀ ਵੈਬਿਨਾਰਸ (ਸੋਲਿਨਾਰਜ਼) ਲਈ ਪ੍ਰੋਗਰਾਮ ਦਾ ਹੋਰ ਸੈਸ਼ਨਾਂ ਦੀ ਯੋਜਨਾਬੰਦੀ ਨਾਲ ਵਿਕਾਸ ਕਰਨਾ ਅਤੇ ਅਰੰਭ ਕਰਨਾ ਜੋ ਤਕਰੀਬਨ 450 ਵਿਅਕਤੀਆਂ ਤੱਕ ਪਹੁੰਚ ਰਿਹਾ ਹੈ।

 

ਆਈਐੱਸਏ ਇੱਕ ਪਹਿਲ ਹੈ ਜੋ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਫਰਾਂਸ ਦੇ ਰਾਸ਼ਟਰਪਤੀ ਦੁਆਰਾ 30 ਨਵੰਬਰ 2015 ਨੂੰ ਪੈਰਿਸ, ਫਰਾਂਸ ਵਿਖੇ ਸੀਓਪੀ -21 ਦੇ ਆਸੇ-ਪਾਸੇ ਸ਼ੁਰੂ ਕੀਤਾ ਗਿਆ ਸੀ। ਆਈਐੱਸਏ ਦਾ ਮੁੱਖ ਉਦੇਸ਼ ਮੈਂਬਰ ਦੇਸ਼ਾਂ ਵਿੱਚ ਸੌਰ ਊਰਜਾ ਨੂੰ ਪ੍ਰਫੁੱਲਤ ਕਰਨ ਲਈ ਮੁੱਖ ਸਾਂਝੀਆਂ ਚੁਣੌਤੀਆਂ ਦਾ ਸਮੂਹਕ ਰੂਪ ਵਿੱਚ ਹੱਲ ਕਰਨਾ ਹੈ। ਇਸਦਾ ਉਦੇਸ਼ ਵਿੱਤ ਦੀ ਲਾਗਤ ਅਤੇ ਤਕਨਾਲੋਜੀ ਦੀ ਲਾਗਤ ਨੂੰ ਘਟਾਉਣ, ਸੌਰ ਊਰਜਾ ਦੀ ਵਿਸ਼ਾਲ ਤੈਨਾਤੀ ਲਈ ਲੋੜੀਂਦੇ ਨਿਵੇਸ਼ਾਂ ਨੂੰ ਜੁਟਾਉਣ ਅਤੇ ਲੋੜਾਂ ਅਨੁਸਾਰ ਭਵਿੱਖ ਦੀਆਂ ਤਕਨਾਲੋਜੀਆਂ ਲਈ ਰਾਹ ਪੱਧਰਾ ਕਰਨ ਲਈ ਸਾਂਝੇ ਯਤਨ ਕਰਨੇ ਵੀ ਹਨ। ਆਈਐੱਸਏ ਨੂੰ ਉਹ ਸਥਿਤੀਆਂ ਪੈਦਾ ਕਰਨ ਵਿੱਚ ਸਮਰੱਥ ਹੈ ਜੋ ਵੱਡੇ ਪੱਧਰ 'ਤੇ ਸੋਲਰ ਐਪਲੀਕੇਸ਼ਨਾਂ ਨੂੰ ਵਿੱਤ, ਵਿਕਾਸ ਅਤੇ ਤੈਨਾਤ ਕਰਨ ਵਿੱਚ ਸਹਾਇਤਾ ਕਰਦੀਆਂ ਹਨ। ਆਈਐੱਸਏ ਨੂੰ 2030 ਦੇ ਟਿਕਾਊ ਵਿਕਾਸ ਟੀਚਿਆਂ ਅਤੇ ਜਲਵਾਯੂ ਪਰਿਵਰਤਨ 'ਤੇ ਪੈਰਿਸ ਸਮਝੌਤੇ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਕੰਮ ਕਰਨ ਵਾਲੀ ਇਕ ਪ੍ਰਮੁੱਖ ਸੰਸਥਾ ਵਜੋਂ ਮੰਨਿਆ ਜਾਂਦਾ ਹੈ। ਆਈਐੱਸਏ ਦੀ ਪਹਿਲੀ ਅਸੈਂਬਲੀ ਦਾ ਆਯੋਜਨ 2 ਤੋਂ 5 ਅਕਤੂਬਰ 2018 ਤੱਕ ਭਾਰਤ ਦੇ ਗ੍ਰੇਟਰ ਨੋਇਡਾ ਵਿੱਚ ਹੋਇਆ ਸੀ ਅਤੇ ਇਸ ਦਾ ਉਦਘਾਟਨ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਸ਼੍ਰੀ ਐਂਟੋਨੀਓ ਗੁਟਰਸ ਨੇ ਕੀਤਾ ਸੀ। ਆਈਐੱਸਏ ਦੀ ਦੂਜੀ ਅਸੈਂਬਲੀ 30 ਅਕਤੂਬਰ ਤੋਂ 1 ਨਵੰਬਰ 2019 ਤੱਕ ਨਵੀਂ ਦਿੱਲੀ, ਭਾਰਤ ਵਿਖੇ ਸੱਦੀ ਗਈ ਸੀ। ਇਸ ਅਸੈਂਬਲੀ ਵਿੱਚ 78 ਦੇਸ਼ਾਂ ਨੇ ਹਿੱਸਾ ਲਿਆ ਸੀ। ਆਈਐੱਸਏ ਦੀ ਤੀਜੀ ਅਸੈਂਬਲੀ ਨੂੰ 14 ਤੋਂ 16 ਅਕਤੂਬਰ 2020 ਨੂੰ ਵਰਚੁਅਲ ਮਾਧਿਅਮ ਰਾਹੀਂ ਸੱਦਿਆ ਜਾਵੇਗਾ।

 

                                     *****

 

ਆਰਸੀਜੇ/ਐੱਮ(Release ID: 1664614) Visitor Counter : 163