ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪੈਰਾ-ਤੀਰਅੰਦਾਜ਼ ਅੰਕਿਤ ਕੋਵਿਡ ਜਾਂਚ ਵਿੱਚ ਪਾਜ਼ਿਟਿਵ ਮਿਲੇ, ਭਾਰਤੀ ਖੇਡ ਅਥਾਰਿਟੀ-ਸਾਈ ਦੇ ਅਧਿਕਾਰੀਆਂ ਨੇ ਸੋਨੀਪਤ ਦੇ ਹਸਪਤਾਲ ਵਿੱਚ ਸ਼ਿਫਟ ਕੀਤਾ
प्रविष्टि तिथि:
14 OCT 2020 6:10PM by PIB Chandigarh
ਸੋਨੀਪਤ ਵਿੱਚ ਭਾਰਤੀ ਖੇਡ ਅਥਾਰਿਟੀ ਦੇ ਐੱਨਆਰਸੀ ਵਿੱਚ ਚਲ ਰਹੇ ਰਾਸ਼ਟਰੀ ਕੈਂਪ ਵਿੱਚ ਭਾਗ ਲੈ ਰਹੇ ਪੈਰਾ-ਤੀਰਅੰਦਾਜ਼ ਅੰਕਿਤ ਕੋਵਿਡ-19 ਜਾਂਚ ਵਿੱਚ ਪਾਜ਼ਿਟਿਵ ਆਏ ਹਨ। ਉਚਿਤ ਇਲਾਜ ਯਕੀਨੀ ਕਰਨ ਅਤੇ ਉਚਿਤ ਸਿਹਤ ਦੇਖਭਾਲ ਲਈ ਅੰਕਿਤ ਨੂੰ ਬੁੱਧਵਾਰ ਨੂੰ ਸੋਨੀਪਤ ਦੇ ਭਗਵਾਨ ਦਾਸ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
ਪੈਰਾ-ਤੀਰਅੰਦਾਜ਼ ਕੈਂਪ 5 ਅਕਤੂਬਰ ਨੂੰ ਸ਼ੁਰੂ ਹੋਇਆ ਸੀ। ਅੱਠ ਤੀਰ ਅੰਦਾਜ਼ਾਂ ਸਮੇਤ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੇ ਕੋਵਿਡ-19 ਦੀ ਆਰਟੀ-ਪੀਸੀਆਰ ਨੈਗੇਟਿਵ ਜਾਂਚ ਰਿਪੋਰਟ ਜਮ੍ਹਾਂ ਕਰਨ ਦੇ ਬਾਅਦ ਕੈਂਪ ਵਿੱਚ ਟ੍ਰੇਨਿੰਗ ਸ਼ੁਰੂ ਕੀਤੀ ਸੀ। ਕੈਂਪ ਲਈ ਜਾਰੀ ਵਿਸ਼ੇਸ਼ ਮਿਆਰੀ ਸੰਚਾਲਨ ਪ੍ਰਕਿਰਿਆ-ਐੱਸਓਪੀ ਅਨੁਸਾਰ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦੇ ਨਮੂਨੇ 12 ਅਕਤੂਬਰ ਨੂੰ ਮੁੜ ਜਾਂਚ ਲਈ ਲੈ ਲਏ ਗਏ ਜਿੱਥੇ ਅੰਕਿਤ ਦੀ ਰਿਪੋਰਟ ਪਾਜ਼ਿਟਿਵ ਪਾਈ ਗਈ। ਹਸਪਤਾਲ ਲੈ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਤੁਰੰਤ ਸੋਨੀਪਤ ਵਿੱਚ ਅਥਾਰਿਟੀ ਦੇ ਐੱਨਆਰਸੀ ਮੈਡੀਕਲ ਸੈਂਟਰ ਦੇ ਉੱਪਰ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਪਹੁੰਚਾ ਦਿੱਤਾ ਗਿਆ।
*******
ਐੱਨਬੀ/ਓਏ
(रिलीज़ आईडी: 1664558)
आगंतुक पटल : 204