ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ ਅਧਿਕਾਰਤ "ਥੈਲੇਸੀਮਿਕ" ਮਰੀਜ਼ਾਂ ਲਈ ਬਾਲ ਸੇਵਾ ਯੋਜਨਾ ਦੇ ਦੂਜੇ ਪੜਾਅ ਦੀ ਕੀਤੀ ਸ਼ੁਰੂਆਤ

200 ਅਜਿਹੇ ਅਪਲਾਸਟਿਕ ਅਨੀਮੀਆ ਮਰੀਜ਼ਾਂ ਲਈ ਸਹਾਇਤਾ ਵਧਾਈ ਗਈ ਹੈ
ਡਾਕਟਰ ਹਰਸ਼ ਵਰਧਨ ਨੇ ਪ੍ਰਧਾਨ ਮੰਤਰੀ ਦੇ "ਆਯੁਸ਼ਮਾਨ ਭਾਰਤ , ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ " ਜੋ ਇਸੇ ਤਰ੍ਹਾਂ ਹੀ ਮੁੱਖ ਸਿਹਤ ਬਿਮਾਰੀਆਂ ਦੇ ਵਿੱਤੀ ਬੋਝ ਨੂੰ ਘਟਾਉਂਦੀ ਹੈ , ਦੇ ਲਾਭਪਾਤਰੀਆਂ ਦਾ ਦਸਤਾਵੇਜ਼ ਬਣਾਉਂਦਿਆਂ "ਧੰਨਵਾਦ ਦੇ ਅੱਥਰੂਆਂ" ਨੂੰ ਕੀਤਾ ਯਾਦ

Posted On: 14 OCT 2020 5:33PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਅੱਜ ਨਿਰਮਾਣ ਭਵਨ ਤੋਂ ਵਰਚੂਅਲ ਮਾਧਿਅਮ ਰਾਹੀਂਥੈਲੇਸੀਮੀਆ ਬਾਲ ਸੇਵਾ ਯੋਜਨਾਦੇ ਦੂਜੇ ਪੜਾਅ ਦਾ ਉਦਘਾਟਨ ਕੀਤਾ , ਜੋ ਅਧਿਕਾਰਤ ਥੈਲੇਸੀਮਿਕ ਮਰੀਜ਼ਾਂ ਲਈ ਹੈ
2017 ਵਿੱਚ ਸ਼ੁਰੂ ਕੀਤੀ ਗਈ ਇਸ ਸਕੀਮ ਲਈ ਕੋਲ ਇੰਡੀਆ ਸੀ ਐੱਸ ਆਰ ਦੀ ਹੇਮਾਟੋਪੈਟਿਕ ਸਟੈਮ ਸੈਲ ਟਰਾਂਸਪਲਾਂਟੇਸ਼ਨ (ਐੱਚ ਐੱਸ ਸੀ ਟੀ) ਪ੍ਰੋਗਰਾਮ ਵਿੱਤੀ ਸਹਾਇਤਾ ਨਾਲ ਚਲਾਈ ਜਾਂਦੀ ਹੈ ਜਿਸ ਦਾ ਮੰਤਵ ਹਿਮੋਗਲੋਬੀਨ ਪ੍ਰਣਾਲੀਆਂ ਜਿਵੇਂ ਥੈਲੇਨਸੀਮੀਆ ਤੇ ਸਿੱਕਲ ਸੈੱਲ ਬਿਮਾਰੀ ਦੇ ਉਹਨਾਂ ਮਰੀਜ਼ਾਂ ਲਈ ਜਿਹਨਾਂ ਕੋਲ ਪਰਿਵਾਰ ਦਾ ਡੋਨਰ ਹੈ , ਨੂੰ ਇੱਕ ਵਾਰ ਸਿਹਤਯਾਬ ਹੋਣ ਦਾ ਮੌਕਾ ਮੁਹੱਈਆ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਹੈ ਸੀ ਐੱਸ ਆਰ ਦੀ ਇਹ ਪਹਿਲ 200 ਮਰੀਜ਼ਾਂ ਨੂੰ 10 ਲੱਖ ਤੱਕ ਦੀ ਲਾਗਤ ਵਾਲਾ ਇੱਕ ਪੈਕੇਜ ਮੁਹੱਈਆ ਕਰਨ ਲਈ ਵਿੱਤੀ ਸਹਾਇਤਾ ਦੇਣ ਦੇ ਟੀਚੇ ਨਾਲ ਸ਼ੁਰੂ ਕੀਤੀ ਗਈ ਹੈ
ਡਾਕਟਰ ਹਰਸ਼ ਵਰਧਨ ਨੇ ਬਿਨਾਂ ਡਾਕਟਰੀ ਫੀਸ ਤੋਂ 135 ਬੱਚਿਆਂ ਦਾ ਸਫ਼ਲਤਾਪੂਰਵਕ ਟਰਾਂਸਪਲਾਂਟੇਸ਼ਨ ਕਰਨ ਲਈ ਐੱਸ ਜੀ ਪੀ ਜੀ ਆਈ ਲਖਨਉ , ਪੀ ਜੀ ਆਈ ਚੰਡੀਗੜ੍ਹ , ਏਮਸ ਦਿੱਲੀ , ਸੀ ਐੱਮ ਸੀ ਵੈਲੂਰ , ਟਾਟਾ ਮੈਡੀਕਲ ਸੈਂਟਰ ਕੋਲਕਾਤਾ ਅਤੇ ਰਾਜੀਵ ਗਾਂਧੀ ਕੈਂਸਰ ਇੰਸਚੀਟਿਊਟ ਦਿੱਲੀ ਦੇ ਡਾਕਟਰਾਂ ਨੂੰ ਵਧਾਈ ਦਿੱਤੀ ਉਹਨਾਂ ਕਿਹਾ ਕਿ , “ਵੱਖ ਵੱਖ ਹਿਮੋਗਲੋਬਿਨ ਪ੍ਰਣਾਲੀਆਂ ਲਈ ਸਾਇਲੈਂਟ ਕੈਰੀਅਰ ਦੀ ਹੋਂਦ ਤੇ ਮਿਲੇ ਡਾਟਾ ਤੋਂ ਇਹ ਪਤਾ ਲਗਦਾ ਹੈ ਕਿ ਬੀਥੈਲੇਸੀਮੀਆ ਲਈ 2.9 — 4.6% ਜਦਕਿ ਸਿਕਲ ਸੈੱਲ ਅਨੀਮੀਆ ਖਾਸ ਤੌਰ ਤੇ ਕਬਾਇਲੀ ਵਸੋਂ ਵਿੱਚ ਸਭ ਤੋਂ ਉੱਚੀ 40% ਮਰੀਜ਼ ਹਨ ਹਿਮੋਗਲੋਬਿਨ ਦੀਆਂ ਹੋਰ ਕਿਸਮਾਂ ਜਿਵੇਂ ਉਤਰੀ ਭਾਰਤ ਵਿੱਚ ਐੱਚ ਬੀ ਇੰਨਾਂ ਆਮ ਹੋ ਸਕਦਾ ਹੈ ਕਿ 3—50% ਹੈ , ਜਿਸ ਲਈ ਇਹਨਾਂ ਬਿਮਾਰੀਆਂ ਵੱਲ ਵਿਸ਼ੇਸ਼ ਤਵੱਜੋਂ ਦੀ ਲੋੜ ਹੈ ਉਹਨਾਂ ਨੇ ਸੀ ਐੱਮ ਸੀ ਲੁਧਿਆਣਾ ਅਤੇ ਨਰਾਇਣ ਹਾਰੂ ਦਿਆਲਿਆ ਬੰਗਲੋਰ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ 2020 ਤੋਂ ਇਸ ਐਡਵਾਂਸ ਏਅਰ ਥਰੈਪੀ ਨੂੰ ਮੁਹੱਈਆ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਹੈ
ਕੋਲ ਇੰਡੀਆ ਅਤੇ ਉਸ ਦੀ ਸੀ ਆਰ ਟੀਮ ਦਾ ਵੀ ਧੰਨਵਾਦ ਕਰਦਿਆਂ , ਜਿਹਨਾਂ ਨੇ 2020 ਤੋਂ 2 ਹੋਰ ਸਾਲਾਂ ਲਈ ਗਰੀਬੀ ਰੇਖਾ ਤੋਂ ਹੇਠਾਂ ਮਰੀਜ਼ਾਂ ਨੂੰ ਮੌਕਾ ਮੁਹੱਈਆ ਕੀਤਾ ਹੈ , ਜੋ ਹੇਮਿਓਲੋਜੀਕਲ ਡਿੱਸਆਡਰ ਤੋਂ ਪੀੜਤ ਹਨ ਡਾਕਟਰ ਹਰਸ਼ ਵਰਧਨ ਨੇ ਭਾਰਤ ਵਿੱਚ ਸਿਹਤ ਸੇਵਾਵਾਂ ਲਈ ਵੱਡੇ ਆਊਟ ਆਫ ਪੋਕੇਟ ਐਕਸਪੈਂਡੀਚਰ ਦੇ ਮੁੱਦੇ ਦਾ ਜਿ਼ਕਰ ਕੀਤਾ ਲੋਕ ਆਪਣੇ ਇਲਾਜ ਲਈ ਜੱਦੀ ਜ਼ਮੀਨਾਂ ਅਤੇ ਜਾਇਦਾਦ ਵੇਚ ਕੇ ਦਿਵਾਲੀਏ ਹੋ ਜਾਂਦੇ ਹਨ ਇਸ ਦਰਦ ਨੇ ਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧਿਆਨ ਖਿੱਚਿਆ ਅਤੇ ਉਹਨਾਂ ਨੇ ਲੋਕਾਂ ਲਈ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਸ਼ੁਰੂ ਕੀਤੀ ਉਹਨਾਂ ਨੇ ਕਿਹਾ,ਅਸੀਂ ਇਸ ਸਕੀਮ ਦੇ ਲਾਭਪਾਤਰੀਆਂ ਨੂੰ ਦਸਤਾਵੇਜ਼ ਵਜੋਂ ਦਰਜ ਕਰਨ ਲਈ ਮਿਲੇ ਹਾਂ ਅਤੇ ਉਹਨਾਂ ਦੀਆਂ ਜਿ਼ੰਦਗੀਆਂ ਵਿੱਚ ਗਮਾਂ ਲਈ ਕੀਮਤੀ ਸਹਿਯੋਗ ਲਈ ਧੰਨਵਾਦ ਦੇ ਅੱਥਰੂ ਦੇਖੇ ਹਾਂ ਇਸ ਸਕੀਮ ਦਾ ਘੇਰਾ ਵਧਾ ਕੇ ਇਸ ਸਾਲ ਕੁੱਲ 200 ਅਜਿਹੇ ਅਪਲਾਸਟਿਕ ਅਨੀਮੀਆ ਮਰੀਜ਼ਾਂ ਨੂੰ ਇਸ ਘੇਰੇ ਤਹਿਤ ਲਿਆਉਣ ਲਈ ਸੰਤੂਸ਼ਟੀ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ,”ਆਯੁਸ਼ਮਾਨ ਭਾਰਤਸਿਹਤ ਅਤੇ ਵੈੱਲਨੈਸ ਕੇਂਦਰ ਨੈੱਟਵਰਕ ਦੀ ਵਰਤੋਂ ਨਾਲ ਕਾਉਂਸਿਲਿੰਗ ਕਰਕੇ ਅਜਿਹੇ ਮਾਮਲਿਆਂ ਨੂੰ ਰੋਕਿਆ ਜਾ ਸਕਦਾ ਹੈ ਅਸੀਂ ਹਰੇਕ ਜਿ਼ਲ੍ਹਾ ਹਸਪਤਾਲ ਵਿੱਚ ਖੂਨ ਬਦਲਣ ਦੀ ਸਹੂਤਲ ਉਪਲਬੱਧ ਕਰਵਾਈ ਹੈ ਜਦਕਿ ਕੁਝ ਜਿ਼ਲਿ੍ਆਂ ਵਿੱਚ ਇਸ ਸਹੂਲਤ ਸਿਹਤ ਕੇਂਦਰਾਂ ਦੇ ਸਬ ਜਿ਼ਲ੍ਹਾ ਪੱਧਰ ਤੇ ਵੀ ਉਪਲਬੱਧ ਹੈ
ਸ਼੍ਰੀ ਰਾਜੇ਼ਸ ਭੂਸ਼ਨ , ਕੇਂਦਰੀ ਸਿਹਤ ਸਕੱਤਰ , ਸ਼੍ਰੀਮਤੀ ਵੰਦਨਾ ਗੁਰਨਾਨੀ , ਐੱਸ ਤੇ ਐੱਮ ਡੀ (ਐੱਨ ਐੱਚ ਐੱਮ) ਸ਼੍ਰੀ ਪ੍ਰਮੋਦ ਅੱਗਰਵਾਲ , ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕੋਲ ਇੰਡੀਆ ਅਤੇ ਸਿਹਤ ਮੰਤਰਾਲੇ ਤੇ ਕੋਲ ਇੰਡੀਆ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਸਨ
ਡਾਕਟਰੀ ਭਾਈਚਾਰੇ ਤੋਂ ਡਾਕਟਰ ਵਿਕਰਮ ਮੈਥੂਅਸ , ਅੱਚ ਡੀ ਹੇਮਾਟੋਲੋਜੀ , ਸੀ ਐੱਮ ਸੀ ਵੈਲੂਰ , ਡਾਕਟਰ ਸੋਨੀਆ ਨਿੱਤਿਆਨੰਦ ਐੱਚ ਡੀ ਹੇਮਾਟੋਲੋਜੀ , ਐੱਸ ਜੀ ਪੀ ਜੀ ਆਈ ਲਖਨਊ , ਡਾਕਟਰ ਦਿਨੇਸ਼ ਬੁਰਾਨੀ , ਐੱਚ ਡੀ ਮਿਟ੍ਰਿਓਲਿਜੀ , ਆਰ ਜੀ ਸੀ ਆਈ , ਡਾਕਟਰ ਪੰਕਜ ਮਲਹੋਤਰਾ , ਐੱਚ ਡੀ ਹੇਮਾਟੋਲੋਜੀ , ਪੀ ਜੀ ਆਈ ਚੰਡੀਗੜ੍ਰ , ਡਾਕਟਰ ਮਨੋਰੰਜਨ ਮਹਾਪਤਾਰਾ , ਐੱਚ ਡੀ ਹੇਮਾਟੋਲੋਜੀ , ਏਮਜ਼ ਨਵੀਂ ਦਿੱਲੀ , ਡਾਕਟਰ ਮਾਮੇਨ ਚੈਂਡੀ , ਐੱਚ ਡੀ ਹੇਮਾਟੋਲੋਜੀ , ਟਾਟਾ ਮੈਡੀਕਲ ਸੈਂਟਰ , ਕੋਲਕਾਤਾ , ਡਾਕਟਰ ਸੁਨੀਲ ਭੱਲ ਐੱਚ ਡੀ ਹੇਮਾਟੋਲੋਜੀ , ਪੀਟਾਡੈਟ੍ਰਿਕ , ਨਰਾਇਣ ਹਰੂਦਿਆਲਿਆ , ਬੈਂਗਲੋਰ , ਡਾਕਟਰ ਜੌਸਫ ਜੌਨ ਐੱਚ ਪੀ ਹੇਮਾਟੋਲੋਜੀ , ਸੀ ਐੱਮ ਸੀ ਲੁਧਿਆਣਾ ਅਤੇ ਥੈਲੇਸੀਮੀਆ ਪੀੜਤ ਕਈ ਬੱਚੇ ਅਤੇ ਉਹਨਾਂ ਦੇ ਮਾਪੇ ਵੀ ਇਸ ਵਰਚੂਅਲ ਸਮਾਗਮ ਵਿੱਚ ਸ਼ਾਮਲ ਹੋਏ
 

ਐੱਮ ਵੀ / ਐੱਸ ਜੀ
 


(Release ID: 1664495) Visitor Counter : 233