ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਆਉਂਦੀਆਂ ਸਰਦੀਆਂ ਵਿੱਚ ਪ੍ਰਦੂਸ਼ਨ ਗਤੀਵਿਧੀਆਂ ਖਿਲਾਫ਼ ਸਖ਼ਤ ਨਿਗਰਾਨੀ


ਕੇਂਦਰੀ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਦਿੱਲੀ ਅਤੇ ਐੱਨ ਸੀ ਆਰ ਕਸਬਿਆਂ ਵਿੱਚ ਜ਼ਮੀਨੀ ਪੱਧਰ ਤੇ ਜਾਣਕਾਰੀ ਲੈਣ ਲਈ 50 ਟੀਮਾਂ ਨੂੰ ਤਾਇਨਾਤ ਕੀਤਾ ਹੈ

Posted On: 14 OCT 2020 4:07PM by PIB Chandigarh

ਮਿਆਰੀ ਹਵਾ ਗੁਣਵਤਾ ਨੂੰ ਯਕੀਨੀ ਬਣਾਉਣ ਦੇ ਕੀਤੇ ਜਾ ਰਹੇ ਯਤਨਾਂ ਦੇ ਮੱਦੇਨਜ਼ਰ ਕੇਂਦਰੀ ਪ੍ਰਦੂਸ਼ਨ ਕੰਟਰੋਲ ਬੋਰਡ ਨੇ 15 ਅਕਤੂਬਰ 2020 ਤੋਂ 28 ਫਰਵਰੀ 2021 ਤੱਕ ਵੱਡੀ ਪੱਧਰ ਤੇ ਦੌਰੇ ਕਰਨ ਲਈ 50 ਟੀਮਾਂ ਤਾਇਨਾਤ ਕੀਤੀਆਂ ਹਨ । ਇਹ ਟੀਮਾਂ ਦਿੱਲੀ ਅਤੇ ਐੱਨ ਸੀ ਆਰ ਕਸਬਿਆਂ — ਉੱਤਰ ਪ੍ਰਦੇਸ਼ ਦੇ ਨੋਇਡਾ , ਗਾਜ਼ੀਆਬਾਦ , ਮੇਰਠ , ਹਰਿਆਣਾ ਦੇ , ਗੁਰੂਗ੍ਰਾਮ , ਫਰੀਦਾਬਾਦ , ਬੱਲਭਗੜ , ਝੱਜਰ , ਪਾਣੀਪਤ , ਸੋਨੀਪਤ ਅਤੇ ਰਾਜਸਥਾਨ ਦੇ ਭਿਵੱਡੀ , ਅਲਵਰ , ਭਰਤਪੁਰ ਦਾ ਦੌਰਾ ਕਰਨਗੀਆਂ । ਇਹ ਟੀਮਾਂ ਵਿਸ਼ੇਸ਼ ਤੌਰ ਤੇ ਉਹਨਾਂ ਹਾਟ ਸਪਾਟ ਖੇਤਰਾਂ ਉੱਤੇ ਧਿਆਨ ਕੇਂਦਰਿਤ ਕਰਨਗੀਆਂ, ਜਿਹਨਾਂ ਵਿੱਚ ਸਮੱਸਿਆ ਗੰਭੀਰ ਹੈ ।
ਇਹ ਟੀਮਾਂ ਸਮੀਰ (ਐੱਸ ਏ ਐੱਮ ਈ ਈ ਆਰ) ਐਪ ਵਰਤ ਕੇ ਮੁੱਖ ਹਵਾ ਪ੍ਰਦੂਸ਼ਨ ਸਰੋਤਾਂ ਦਾ ਮੌਕੇ ਤੋਂ ਰਿਪੋਰਟ ਕਰਨਗੀਆਂ , ਜਿਵੇਂ ਨਿਰਮਾਣ ਕਾਰਜਾਂ ਜੋ ਬਿਨਾਂ ਉਚਿਤ ਕੰਟਰੋਲ ਉਪਾਵਾਂ ਦੇ ਕੀਤੇ ਜਾ ਰਹੇ ਨੇ , ਕੂੜੇ ਨੂੰ ਡੰਪ ਕਰਨਾ ਅਤੇ ਸੜਕਾਂ ਦੇ ਆਸ—ਪਾਸ ਨਿਰਮਾਣ ਕਚਰਾ ਅਤੇ ਖੁੱਲ੍ਹੇ ਪਲਾਟਾਂ , ਕੱਚੇ ਰਸਤਿਆਂ , ਉਦਯੋਗਿਕ ਅਤੇ ਕੂੜੇ ਦੇ ਕਚਰੇ ਨੂੰ ਖੁੱਲ੍ਹੇ ਵਿੱਚ ਜਲਾਉਣਾ ਆਦਿ ਸ਼ਾਮਲ ਹੈ ।
ਪ੍ਰਦੂਸ਼ਨ ਗਤੀਵਿਧੀਆਂ ਦੀ ਫੀਡਬੈਕ ਜਲਦੀ ਕਾਰਵਾਈ ਲਈ ਆਟੋਮੇਟੇਡ ਸਿਸਟਮ ਰਾਹੀਂ ਸੰਬੰਧਤ ਏਜੰਸੀਆਂ ਨਾਲ ਸਾਂਝੀ ਕੀਤੀ ਜਾਵੇਗੀ । ਵਿਸਥਾਰਿਤ ਜਾਣਕਾਰੀ ਸੂਬਾ ਸਰਕਾਰਾਂ ਨਾਲ ਵੀ ਸਾਂਝੀ ਕੀਤੀ ਜਾਵੇਗੀ । ਇਸ ਨਾਲ ਸੰਬੰਧਤ ਏਜੰਸੀਆਂ ਨੂੰ ਉਚਿਤ ਪੱਧਰਾਂ ਤੇ ਮੌਨੀਟਰਿੰਗ ਕਰਨ ਅਤੇ ਸਮੇਂ ਸਿਰ ਕਾਰਵਾਈ ਕਰਨ ਵਿੱਚ ਸਹਿਯੋਗ ਮਿਲੇਗਾ ।
ਕੇਂਦਰੀ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਵਿੱਚ ਇੱਕ ਕੇਂਦਰੀ ਕੰਟਰੋਲ ਰੂਮ ਕੰਮ ਕਰ ਰਿਹਾ ਹੈ , ਜੋ ਘੰਟੇ ਘੰਟੇ ਦੇ ਅਧਾਰ ਤੇ ਪ੍ਰਦੂਸ਼ਨ ਪੱਧਰਾਂ ਨੂੰ ਟਰੈਕ ਕਰ ਰਿਹਾ ਹੈ ਅਤੇ ਸੂਬਾ ਏਜੰਸੀਆਂ ਨਾਲ ਵੀ ਤਾਲਮੇਲ ਕਰ ਰਿਹਾ ਹੈ । ਇਸ ਤੋਂ ਇਲਾਵਾ ਟੀਮਾਂ ਨਾਲ ਚੰਗੇ ਪ੍ਰਬੰਧ ਅਤੇ ਤਾਲਮੇਲ ਲਈ ਜਿ਼ਲ੍ਹਾ ਪੱਧਰ ਤੇ ਨੋਡਲ ਅਫ਼ਸਰ ਵੀ ਨਿਯੁਕਤ ਕੀਤੇ ਗਏ ਹਨ ।
ਦਿੱਲੀ ਅਤੇ ਐੱਨ ਸੀ ਆਰ ਖੇਤਰ ਵਿੱਚ ਸਰਦੀਆਂ ਦੇ ਮੌਸਮ ਵਿੱਚ ਹਵਾ ਗੁਣਵਤਾ ਇੱਕ ਮੁੱਖ ਵਾਤਾਵਰਣ ਮੁੱਦਾ ਹੈ । ਖੇਤਰ ਵਿੱਚ ਪਿਛਲੇ 5 ਸਾਲਾਂ ਤੋਂ ਹਵਾ ਗੁਣਵਤਾ ਪ੍ਰਬੰਧਨ ਲਈ ਵੱਖ ਵੱਖ ਯਤਨ ਕੀਤੇ ਜਾ ਰਹੇ ਹਨ । ਭਾਵੇਂ ਹਵਾ ਗੁਣਵਤਾ ਵਿੱਚ ਹਰੇਕ ਸਾਲ ਹੌਲੀ ਹੌਲੀ ਸੁਧਾਰ ਦੇਖਿਆ ਜਾ ਰਿਹਾ ਹੈ ਪਰ ਅਜੇ ਬਹੁਤ ਕੁਛ ਕੀਤਾ ਜਾਣਾ ਬਾਕੀ ਹੈ ।
ਜੀ ਕੇ

 



(Release ID: 1664487) Visitor Counter : 113