ਬਿਜਲੀ ਮੰਤਰਾਲਾ
ਐੱਨਟੀਪੀਸੀ ਦੁਆਰਾ ਦੇਸ਼ ਭਰ ਵਿੱਚ ਫਲਾਈ ਐਸ਼ ਦੀ ਟਰਾਂਸਪੋਰਟੇਸ਼ਨ ਸ਼ੁਰੂ
Posted On:
14 OCT 2020 12:47PM by PIB Chandigarh
ਭਾਰਤ ਦੇ ਸਭ ਤੋਂ ਵੱਡੇ ਬਿਜਲੀ ਉਤਪਾਦਕ ਅਤੇ ਬਿਜਲੀ ਮੰਤਰਾਲੇ ਤਹਿਤ ਇੱਕ ਪਬਲਿਕ ਸੈਕਟਰ ਅਦਾਰੇ, ਐੱਨਟੀਪੀਸੀ ਲਿਮਿਟਿਡ ਨੇ ਬਿਜਲੀ ਉਤਪਾਦਨ ਦੌਰਾਨ ਪੈਦਾ ਹੋਏ ਬਾਈ-ਪ੍ਰੋਡਕਟ ਦੀ 100 ਪ੍ਰਤੀਸ਼ਤ ਵਰਤੋਂ ਸੁਨਿਸ਼ਚਿਤ ਕਰਨ ਦੇ ਹਿੱਸੇ ਵਜੋਂ ਫਲਾਈ ਐਸ਼ ਦੀ ਸਪਲਾਈ ਕਰਨ ਲਈ ਦੇਸ਼ ਭਰ ਵਿੱਚ ਸੀਮੈਂਟ ਨਿਰਮਾਤਾਵਾਂ ਨਾਲ ਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ ਹੈ। ਬਿਜਲੀ ਉਤਪਾਦਕ ਦੁਆਰਾ ਫਲਾਈ ਐਸ਼ ਨੂੰ ਕਿਫ਼ਾਇਤੀ ਅਤੇ ਵਾਤਾਵਰਣ ਦੇ ਅਨੁਕੂਲ ਢੰਗ ਨਾਲ ਢੋਣ ਲਈ ਭਾਰਤੀ ਰੇਲਵੇ ਦੇ ਵਿਸ਼ਾਲ ਨੈੱਟਵਰਕ ਦਾ ਲਾਭ ਲਿਆ ਜਾ ਰਿਹਾ ਹੈ।
ਐੱਨਟੀਪੀਸੀ ਲਿਮਿਟਿਡ ਦੁਆਰਾ ਜਾਰੀ ਇੱਕ ਬਿਆਨ ਅਨੁਸਾਰ, ਐੱਨਟੀਪੀਸੀ ਰਿਹੰਦ ਉੱਤਰ ਪ੍ਰਦੇਸ਼ ਰਾਜ ਦਾ ਪਹਿਲਾ ਪਾਵਰ ਪਲਾਂਟ ਹੈ ਜੋ ਸੀਮੈਂਟ ਨਿਰਮਾਤਾਵਾਂ ਨੂੰ ਕੰਡੀਸ਼ਨਡ ਫਲਾਈ ਐਸ਼ ਭੇਜ ਰਿਹਾ ਹੈ। ਇਸ ਪਲਾਂਟ ਨੇ ਹਾਲ ਹੀ ਵਿੱਚ ਅਸਾਮ ਦੇ ਨਗਾਂਵ ਵਿਖੇ ਡਾਲਮੀਆ ਸੀਮੈਂਟ (ਭਾਰਤ) ਲਿਮਿਟਿਡ ਦੇ ਪਲਾਂਟ ਨੂੰ 59 ਬਾਕਸ ਐੱਨ ਵੈਗਨਜ਼ ਵਿੱਚ 3,834 ਮੀਟ੍ਰਿਕ ਟਨ ਕੰਡੀਸ਼ਨਡ ਫਲਾਈ ਐਸ਼ ਦੀ ਸਪਲਾਈ ਭੇਜੀ ਹੈ। ਇਸ ਤੋਂ ਪਹਿਲਾਂ ਕੰਡੀਸ਼ਨਡ ਫਲਾਈ ਐਸ਼ ਦੇ ਰੇਲ ਰੈਕਸ ਨੂੰ ਟੀਕਰਿਆ (ਯੂਪੀ), ਕਯਮੋਰ (Kymore) (ਐੱਮਪੀ) ਅਤੇ ਰੋਪੜ (ਪੰਜਾਬ) ਵਿੱਚ ਸਥਿਤ ਏਸੀਸੀ ਦੇ ਪਲਾਂਟਾਂ ਲਈ ਭੇਜਿਆ ਗਿਆ ਸੀ।
ਵਿੱਤੀ ਸਾਲ 2019-20 ਦੌਰਾਨ, ਲਗਭਗ 44.33 ਮਿਲੀਅਨ ਟਨ ਫਲਾਈ ਐਸ਼ ਦੀ ਵਰਤੋਂ ਭਿੰਨ-ਭਿੰਨ ਲਾਭਕਾਰੀ ਕੰਮਾਂ ਲਈ ਕੀਤੀ ਗਈ। ਐੱਨਟੀਪੀਸੀ ਸਲਾਨਾ 65 ਮਿਲੀਅਨ ਟਨ ਐਸ਼ ਪੈਦਾ ਕਰਦੀ ਹੈ, ਜਿਸ ਵਿੱਚੋਂ 80 ਪ੍ਰਤੀਸ਼ਤ (ਤਕਰੀਬਨ 52 ਮਿਲੀਅਨ ਮੀਟਰਕ ਟਨ) ਫਲਾਈ ਐਸ਼ ਹੈ। ਇਸ ਵੇਲੇ, ਕੁੱਲ ਸੁਆਹ ਦਾ ਤਕਰੀਬਨ 73 ਪ੍ਰਤੀਸ਼ਤ ਸੀਮੈਂਟ ਅਤੇ ਫਲਾਈ ਐਸ਼ ਇੱਟਾਂ, ਸੜਕਾਂ ਦੇ ਕਿਨਾਰਿਆਂ ਦੀ ਉਸਾਰੀ, ਖਾਣਾ ਦੀ ਫਿਲਿੰਗ, ਨੀਵੀਆਂ ਜ਼ਮੀਨਾਂ ਦੇ ਵਿਕਾਸ, ਅਤੇ ਐਸ਼ ਡਾਈਕ (ash dyke) ਉੱਚੇ ਚੁੱਕਣ ਲਈ ਵਰਤਿਆ ਜਾ ਰਿਹਾ ਹੈ।
62.9 ਗੀਗਾਵਾਟ ਦੀ ਕੁੱਲ ਸਥਾਪਿਤ ਸਮਰੱਥਾ ਦੇ ਨਾਲ, ਐੱਨਟੀਪੀਸੀ ਸਮੂਹ ਕੋਲ 70 ਪਾਵਰ ਸਟੇਸ਼ਨ ਹਨ ਜਿਨ੍ਹਾਂ ਵਿੱਚ 24 ਕੋਲੇ, 7 ਸੰਯੁਕਤ ਸਾਈਕਲ ਗੈਸ / ਤਰਲ ਈੰਧਣ, 1 ਹਾਈਡ੍ਰੋ, 13 ਅਖੁੱਟ ਊਰਜਾ ਅਤੇ 25 ਸਹਾਇਕ ਅਤੇ ਜੇਵੀ ਪਾਵਰ ਸਟੇਸ਼ਨ ਹਨ। ਇਸ ਸਮੂਹ ਦੀ ਉਸਾਰੀ ਤਹਿਤ 20 ਗੀਗਾਵਾਟ ਸਮਰੱਥਾ ਹੈ, ਜਿਸ ਵਿੱਚ 5 ਗੀਗਾਵਾਟ ਅਖੁੱਟ ਊਰਜਾ ਪ੍ਰੋਜੈਕਟ ਸ਼ਾਮਲ ਹਨ।
**********
ਆਰਸੀਜੇ /ਐੱਮ
(Release ID: 1664370)
Visitor Counter : 190