ਰਾਸ਼ਟਰਪਤੀ ਸਕੱਤਰੇਤ

ਸਵਿਟਜ਼ਰਲੈਂਡ, ਮਾਲਟਾ ਅਤੇ ਬੋਤਸਵਾਨਾ ਦੇ ਰਾਜਦੂਤਾਂ ਨੇ ਵੀਡੀਓ ਕਾਨਫਰੰਸ ਜ਼ਰੀਏ ਵਿਸ਼ਵਾਸ ਪੱਤਰ ਪ੍ਰਸਤੁਤ ਕੀਤੇ

Posted On: 14 OCT 2020 2:40PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (14 ਅਕਤੂਬਰ, 2020) ਇੱਕ ਵਰਚੁਅਲ ਸਮਾਰੋਹ ਵਿੱਚ ਸਵਿਟਜ਼ਰਲੈਂਡ, ਮਾਲਟਾ ਅਤੇ ਬੋਤਸਵਾਨਾ ਦੇ ਰਾਜਦੂਤ / ਹਾਈ ਕਮਿਸ਼ਨਰਾਂ ਕੋਲੋਂ ਕ੍ਰਿਡੈਂਸ਼ਲਸ ਸਵੀਕਾਰ ਕੀਤੇ। ਆਪਣੇ ਕ੍ਰਿਡੈਂਸ਼ਲਸ ਪ੍ਰਸਤੁਤ ਕਰਨ ਵਾਲੇ ਸਨ:

1. ਸਵਿਟਜ਼ਰਲੈਂਡ ਦੇ ਰਾਜਦੂਤ, ਮਹਾਮਹਿਮ ਡਾ. ਰਾਲਫ ਹੈੱਕਨਰ

2. ਮਾਲਟਾ ਦੇ ਹਾਈ ਕਮਿਸ਼ਨਰ, ਮਹਾਮਹਿਮ ਸ਼੍ਰੀ ਰੂਬੇਨ ਗੌਸੀ

3. ਬੋਤਸਵਾਨਾ ਦੇ ਹਾਈ ਕਮਿਸ਼ਨਰ, ਮਹਾਮਹਿਮ ਸ਼੍ਰੀ ਗਿਲਬਰਟ ਸ਼ਿਮਾਨੇ ਮੰਗੋਲੇ

ਇਸ ਮੌਕੇ ਤੇ ਸੰਬੋਧਨ ਕਰਦਿਆਂ ਰਾਸ਼ਟਰਪਤੀ ਕੋਵਿੰਦ ਨੇ ਰਾਜਦੂਤਾਂ ਨੂੰ ਉਨ੍ਹਾਂ ਦੀ ਨਿਯੁਕਤੀ ‘ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੋਟ ਕੀਤਾ ਕਿ ਭਾਰਤ ਨੇ ਤਿੰਨਾਂ ਦੇਸ਼ਾਂ ਨਾਲ ਨਿੱਘੇ ਅਤੇ ਮਿੱਤਰਤਾਪੂਰਨ ਰਿਸ਼ਤਿਆਂ ਨੂੰ ਮਾਣਿਆ ਹੈ ਅਤੇ ਸ਼ਾਂਤੀ ਤੇ ਖੁਸ਼ਹਾਲੀ ਦੀ ਦ੍ਰਿਸ਼ਟੀ ਤੋਂ ਉਨ੍ਹਾਂ ਨਾਲ ਸਾਡੇ ਸਬੰਧ ਬਹੁਤ ਗਹਿਰੇ ਹਨ। ਰਾਸ਼ਟਰਪਤੀ ਨੇ 2021-22 ਦੇ ਕਾਰਜਕਾਲ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਗ਼ੈਰ-ਸਥਾਈ ਸੀਟ ਲਈ ਭਾਰਤ ਦੀ ਉਮੀਦਵਾਰੀ ਦਾ ਸਮਰਥਨ ਕਰਨ ਲਈ ਉਨ੍ਹਾਂ ਦੀਆਂ ਸਰਕਾਰਾਂ ਦਾ ਵੀ ਧੰਨਵਾਦ ਕੀਤਾ।

ਰਾਸ਼ਟਰਪਤੀ ਕੋਵਿੰਦ ਨੇ ਟਿੱਪਣੀ ਕੀਤੀ ਕਿ ਕੋਵਿਡ -19 ਮਹਾਮਾਰੀ ਨੇ ਸਾਡੀ ਸਮੂਹਿਕ ਸਿਹਤ ਅਤੇ ਆਰਥਿਕ ਮਜ਼ਬੂਤੀ ਸੁਨਿਸ਼ਚਿਤ ਕਰਨ ਲਈ ਵਧੇਰੇ ਗਲੋਬਲ ਸਹਿਯੋਗ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਅੰਤਰਰਾਸ਼ਟਰੀ ਭਾਈਚਾਰਾ ਜਲਦੀ ਹੀ ਮਹਾਮਾਰੀ ਦਾ ਸਮਾਧਾਨ ਲੱਭ ਲਵੇਗਾ ਅਤੇ ਇਸ ਸੰਕਟ ਵਿੱਚੋਂ ਹੋਰ ਮਜ਼ਬੂਤ ​​ਅਤੇ ਵਧੇਰੇ ਸਥਿਤੀ-ਅਨੁਕੂਲ ਬਣ ਕੇ ਉੱਭਰੇਗਾ।

***

ਵੀਆਰਆਰਕੇ / ਏਕੇਪੀ



(Release ID: 1664363) Visitor Counter : 194