ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ

ਸਾਉਣੀ ਮਾਰਕੀਟਿੰਗ ਸੀਜ਼ਨ 2020-21 ਦੌਰਾਨ ਐਮਐਸਪੀ ਦੇ ਕੰਮਕਾਜ ਲਈ ਝੋਨੇ ਦੀ ਖਰੀਦ ਨੇ ਚੰਗੀ ਰਫਤਾਰ ਫੜੀ

4.53 ਕਰੋੜ ਰੁਪਏ ਦੇ ਐੱਮਐੱਸਪੀ ਮੁੱਲ ਦੇ 630.06 ਮੀਟ੍ਰਿਕ ਟਨ ਮੂੰਗ ਅਤੇ ਮਾਂਹ, 52.40 ਕਰੋੜ ਰੁਪਏ ਦੇ ਐੱਮਐੱਸਪੀ ਮੁੱਲ ਦਾ 5089 ਮੀਟ੍ਰਿਕ ਟਨ ਕੋਪਰਾ ਅਤੇ 122.52 ਕਰੋੜ ਰੁਪਏ ਐੱਮਐੱਸਪੀ ਮੁੱਲ ਦੀ ਕਪਾਹ ਦੀਆਂ 43,376 ਗੰਢਾਂ ਦੀ ਖ਼ਰੀਦ ਕੀਤੀ ਗਈ

Posted On: 13 OCT 2020 6:38PM by PIB Chandigarh

ਸਾਉਣੀ ਮਾਰਕੀਟਿੰਗ ਸੀਜ਼ਨ (ਕੇਐਮਐਸ) 2020-21 ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ ਸਰਕਾਰ ਸਾਉਣੀ 2020-21 ਫਸਲਾਂ ਦੀ ਮੌਜੂਦਾ ਖਰੀਦ ਐਮਐਸਪੀ ਸਕੀਮਾਂ ਦੇ ਅਨੁਸਾਰ ਕਿਸਾਨਾਂ ਤੋਂ ਐਮਐਸਪੀ 'ਤੇ ਖਰੀਦ ਰਹੀ ਹੈ ਜਿਵੇਂ ਕਿ ਪਿਛਲੇ ਸੀਜ਼ਨ ਦੌਰਾਨ ਕੀਤੀ ਗਈ ਸੀ

ਕੇਐੱਮਐੱਸ 2020-21 ਲਈ ਰਾਜਾਂ ਵਿੱਚ ਝੋਨੇ ਦੀ ਖਰੀਦ ਦੀ ਮਾਤਰਾ ਵਿੱਚ ਵਾਧੇ ਨਾਲ ਚੰਗੀ ਰਫਤਾਰ ਹਾਸਲ ਕੀਤੀ ਹੈ ਭਾਰਤੀ ਖੁਰਾਕ ਨਿਗਮ ਨੇ ਹੋਰ ਸਰਕਾਰੀ ਏਜੰਸੀਆਂ ਦੇ ਨਾਲ 12.10.2020 ਤੱਕ, 9164.30 ਕਰੋੜ ਰੁਪਏ ਦੇ ਕੁੱਲ ਐਮਐਸਪੀ ਮੁੱਲ ਦੇ ਨਾਲ 48.53 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਹੈ, ਜਿਸ ਨਾਲ 4.16 ਲੱਖ ਤੋਂ ਵੱਧ ਕਿਸਾਨਾਂ ਨੂੰ ਫਾਇਦਾ ਹੋਇਆ ਹੈ

12.10.2020 ਤੱਕ ਮੁੱਖ ਖਰੀਦ ਵਾਲੇ ਰਾਜਾਂ ਵਿੱਚ ਝੋਨੇ ਦੀ ਖਰੀਦ

https://static.pib.gov.in/WriteReadData/userfiles/image/image001R0ZV.jpghttps://static.pib.gov.in/WriteReadData/userfiles/image/image002HPHA.jpghttps://static.pib.gov.in/WriteReadData/userfiles/image/image003264R.jpg

ਇਸ ਤੋਂ ਇਲਾਵਾ, ਰਾਜਾਂ ਦੇ ਪ੍ਰਸਤਾਵ ਦੇ ਅਧਾਰ 'ਤੇ ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ, ਹਰਿਆਣਾ, ਉੱਤਰ ਪ੍ਰਦੇਸ਼, ਉੜੀਸਾ, ਰਾਜਸਥਾਨ ਅਤੇ ਆਂਧਰ ਪ੍ਰਦੇਸ਼ ਰਾਜਾਂ ਲਈ ਸਾਉਣੀ ਮਾਰਕੀਟਿੰਗ ਸੀਜ਼ਨ 2020 ਲਈ ਦਾਲ ਅਤੇ ਤੇਲ ਬੀਜਾਂ ਦੀ 41.67 ਐੱਲਐੱਮਟੀ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਇਸ ਤੋਂ ਇਲਾਵਾ ਆਂਧਰ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਰਾਜ ਲਈ 1.23 ਐਲਐਮਟੀ ਕੋਪਰਾ (ਬਾਰਾਂਮਾਹੀ ਫਸਲ) ਦੀ ਖਰੀਦ ਲਈ ਵੀ ਪ੍ਰਵਾਨਗੀ ਦਿੱਤੀ ਗਈ ਸੀ ਦੂਜੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਵੀ ਦਾਲਾਂ, ਤੇਲ ਬੀਜਾਂ ਅਤੇ ਕੋਪਰਾ ਦੀ ਕੀਮਤ ਸਹਾਇਤਾ ਸਕੀਮ (ਪੀਐਸਐਸ) ਦੇ ਖਰੀਦ ਲਈ ਪ੍ਰਸਤਾਵਾਂ ਦੀ ਪ੍ਰਵਾਨਗੀ 'ਤੇ ਮੰਨਜ਼ੂਰੀ ਦਿੱਤੀ ਜਾਵੇਗੀ ਤਾਂ ਜੋ ਇਨ੍ਹਾਂ ਫਸਲਾਂ ਦੇ ਐੱਫਏਕਿਊ ਗਰੇਡ ਦੀ ਖਰੀਦ ਸਾਲ 2020-21 ਦੇ ਲਈ ਸੂਚਿਤ ਐਮਐਸਪੀ 'ਤੇ ਸਿੱਧੇ ਰਜਿਸਟਰਡ ਕਿਸਾਨਾਂ ਤੋਂ ਕੀਤੀ ਜਾ ਸਕੇ, ਜੇ ਮਾਰਕੀਟ ਕੀਮਤ ਰਾਜ ਦੀਆਂ ਨਾਮਜ਼ਦ ਖਰੀਦ ਏਜੰਸੀਆਂ ਵਲੋਂ ਕੇਂਦਰੀ ਨੋਡਲ ਏਜੰਸੀਆਂ ਦੁਆਰਾ ਸਬੰਧਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸੂਚਿਤ ਵਾਢੀ ਦੀ ਮਿਆਦ ਦੌਰਾਨ ਐਮਐਸਪੀ ਤੋਂ ਘੱਟ ਜਾਂਦੀ ਹੈ

12.10.2020 ਤੱਕ, ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 630.06 ਮੀਟ੍ਰਿਕ ਟਨ ਮੂੰਗ ਅਤੇ ਮਾਂਹ  ਦੀ ਖਰੀਦ ਕੀਤੀ ਹੈ, ਜਿਸਦਾ ਐਮਐਸਪੀ ਮੁੱਲ 4.53 ਕਰੋੜ ਰੁਪਏ ਹੈ ਅਤੇ ਇਸ ਨਾਲ ਤਾਮਿਲਨਾਡੂ, ਮਹਾਰਾਸ਼ਟਰ ਅਤੇ ਹਰਿਆਣਾ ਵਿੱਚ 554 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ। ਇਸੇ ਤਰ੍ਹਾਂ 52.40 ਕਰੋੜ ਰੁਪਏ ਦੇ ਐੱਮਐੱਸਪੀ ਮੁੱਲ ਦਾ 5089 ਮੀਟ੍ਰਿਕ ਟਨ ਕੋਪਰਾ ਦੀ ਖਰੀਦ ਨਾਲ ਕਰਨਾਟਕ ਅਤੇ ਤਾਮਿਲਨਾਡੂ ਵਿੱਚ 3961 ਕਿਸਾਨਾਂ ਨੂੰ ਲਾਹਾ ਦਿੱਤਾ ਮਿਲਿਆ ਹੈ ਕੋਪਰਾ ਅਤੇ ਮਾਂਹ ਦੇ ਸੰਬੰਧ ਵਿੱਚ, ਜ਼ਿਆਦਾਤਰ ਪ੍ਰਮੁੱਖ ਉਤਪਾਦਨ ਵਾਲੇ ਰਾਜਾਂ ਵਿੱਚ ਮੁੱਲ ਐਮਐਸਪੀ ਤੋਂ ਉੱਪਰ ਚੱਲ ਰਹੇ ਹਨ। ਸਬੰਧਤ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਸਰਕਾਰਾਂ ਸਾਉਣੀ ਦੀਆਂ ਦਾਲਾਂ ਅਤੇ ਤੇਲ ਬੀਜਾਂ ਦੇ ਸਬੰਧ ਵਿੱਚ ਰਾਜ ਨਿਰਧਾਰਤ ਤਾਰੀਖ ਤੋਂ ਖਰੀਦ ਸ਼ੁਰੂ ਕਰਨ ਲਈ ਲੋੜੀਂਦੇ ਪ੍ਰਬੰਧ ਕਰ ਰਹੇ ਹਨ

https://static.pib.gov.in/WriteReadData/userfiles/image/image004VCAZ.jpghttps://static.pib.gov.in/WriteReadData/userfiles/image/image005RTKA.jpghttps://static.pib.gov.in/WriteReadData/userfiles/image/image006IYWR.jpg

ਸਾਉਣੀ ਮਾਰਕੀਟਿੰਗ ਸੀਜ਼ਨ 2020-21 ਦੌਰਾਨ ਕਪਾਹ ਬੀਜ ਦੀ ਖਰੀਦ 1 ਅਕਤੂਬਰ, 2020 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 12 ਅਕਤੂਬਰ, 2020 ਤੱਕ ਭਾਰਤੀ ਕਪਾਹ ਨਿਗਮ ਵੱਲੋਂ ਐਮਐਸਪੀ ਅਧੀਨ ਗੰਢਾਂ ਦੀ ਗਿਣਤੀ  43376 ਤੱਕ ਪਹੁੰਚ ਗਈ ਹੈ ਜਿਸ ਨਾਲ 8925 ਕਿਸਾਨਾਂ ਨੂੰ 12252 ਲੱਖ ਰੁਪਏ ਦਾ ਲਾਭ ਪਹੁੰਚਾਇਆ ਗਿਆ ਹੈ

                                                                                      *****

ਏਪੀਐਸ / ਐਸਜੀ



(Release ID: 1664189) Visitor Counter : 173