ਰੱਖਿਆ ਮੰਤਰਾਲਾ

ਬੀ.ਡੀ.ਐਲ. ਨੇ ਸਰਕਾਰ ਨੂੰ ਅੰਤਿਮ ਡਿਵੀਡੈਂਡ ਅਦਾ ਕੀਤਾ

Posted On: 13 OCT 2020 5:52PM by PIB Chandigarh

ਹੈਦਰਾਬਾਦ ਸਥਿਤ ਰੱਖਿਆ ਜਨਤਕ ਖੇਤਰ ਅੰਡਰਟੇਕਿੰਗ ਭਾਰਤ ਡਾਇਨਾਮਿਕਸ ਲਿਮਿਟਿਡ ਨੇ ਭਾਰਤ ਸਰਕਾਰ ਨੂੰ 35.018 ਕਰੋੜ ਰੁਪਏ ਦੀ ਰਾਸ਼ੀ ਅੰਤਿਮ ਡਿਵੀਡੈਂਡ ਵਜੋਂ ਦੇ ਦਿੱਤੀ ਹੈ ਕਮਾਂਡਰ ਸਧਾਰਥ ਮਿਸ਼ਰਾ (ਰਿਟਾਇਰਡ) ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਬੀ.ਡੀ.ਐਲ. ਨੇ ਅੱਜ ਰਕਸ਼ਾ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਨਵੀਂ ਦਿੱਲੀ ਵਿੱਚ ਬੀ.ਡੀ.ਐਲ. ਵਿਚ ਭਾਰਤ ਸਰਕਾਰ ਦੀ ਸ਼ੇਅਰ ਹੋਲਡਿੰਗ ਰਾਸ਼ੀ 35.018 ਕਰੋੜ ਰੁਪਏ ਅੰਤਿਮ ਡਿਵੀਡੈਂਡ ਵਜੋਂ ਚੈਕ ਰਾਹੀਂ ਦਿੱਤੀ ਹੈ ਬੀ.ਡੀ.ਐਲ. ਨੇ ਵਿਤੀ ਸਾਲ 2019-20 ਲਈ ਹਰੇਕ 10 ਰੁਪਏ ਸ਼ੇਅਰ ਉਪਰ 2.55 ਰੁਪਏ ਪ੍ਰਤੀ ਸ਼ੇਅਰ ਅੰਤਿਮ ਡਿਵੀਡੈਂਡ ਐਲਾਨਿਆ ਹੈ ਕੰਪਨੀ ਵਲੋਂ ਐਲਾਨਿਆ ਗਿਆ ਅੰਤਿਮ ਡਿਵੀਡੈਂਡ ਦਿਤੀ ਗਈ ਸ਼ੇਅਰ ਪੂੰਜੀ 183.28 ਕਰੋੜ ਰੁਪਏ ਦਾ 25.5% ਬਣਦਾ ਹੈ


ਇਸ ਤੋਂ ਪਹਿਲਾਂ ਇਸੇ ਸਾਲ ਮਾਰਚ ਵਿਚ ਬੀ.ਡੀ.ਐਲ. ਨੇ ਵਿਤੀ ਸਾਲ 2019-20 ਲਈ ਭਾਰਤ ਸਰਕਾਰ ਨੂੰ ਬੀ.ਡੀ.ਐਲ. ਵਿਚ ਸ਼ੇਅਰ ਹੋਲਡਿੰਗ ਲਈ 100.518 ਕਰੋੜ ਰੁਪਏ ਜੋ 6.25 ਪ੍ਰਤੀ ਸ਼ੇਅਰ ਬਣਦਾ ਹੈ ਅੰਤਰਿਮ ਡਿਵੀਡੈਂਡ ਦਿੱਤਾ ਸੀ I ਇਸ ਦੇ ਨਾਲ ਹੀ ਬੀ.ਡੀ.ਐਲ. ਵਲੋਂ ਭਾਰਤ ਸਰਕਾਰ ਨੂੰ ਵਿਤੀ ਸਾਲ 2019-20 ਵਿਚ 135.536 ਕਰੋੜ ਰੁਪਏ ਕੁਲ ਡਿਵੀਡੈਂਡ ਅਦਾ ਕੀਤਾ ਗਿਆ ਹੈ


ਬੀ.ਡੀ.ਐਲ. ਨੇ ਸਾਲ 2019-20 ਵਿਚ 742.45 ਕਰੋੜ ਰੁਪਏ ਦੇ ਟੈਕਸ ਤੋਂ ਪਹਿਲਾਂ 3095.20 ਕਰੋੜ ਦਾ ਸੇਲਜ਼ ਟਰਨ ਓਵਰ ਪ੍ਰਾਪਤ ਕੀਤਾ ਸੀ


ਸ੍ਰੀ ਰਾਜ ਕੁਮਾਰ ਸਕੱਤਰ ਸੁਰੱਖਿਆ ਨਿਰਮਾਣ ਵਿਭਾਗ (ਡੀ.ਡੀ.ਪੀ.) ਅਤੇ ਰੱਖਿਆ ਮੰਤਰਾਲੇ ਦੇ ਸੰਯੁਕਤ ਸਕੱਤਰ (ਏਰੋ) ਸ੍ਰੀ ਚੰਦਰਾਕਰ ਭਾਰਤੀ ਇਸ ਮੌਕੇ ਤੇ ਮੌਜੂਦ ਸਨ


.ਬੀ.ਬੀ./ਐਨ..ਐਮ.ਪੀ.ਆਈ/ਡੀਕੇ/ਰਾਜਿਬ



(Release ID: 1664084) Visitor Counter : 93