ਰੱਖਿਆ ਮੰਤਰਾਲਾ

ਭਾਰਤ ਚੀਨ ਮਿਲਟਰੀ ਕਮਾਂਡਰ ਪੱਧਰ ਮੀਟਿੰਗ ਦੇ ਸੱਤਵੇਂ ਗੇੜ ਸੰਬੰਧੀ ਸਾਂਝਾ ਪ੍ਰੈਸ ਬਿਆਨ

Posted On: 13 OCT 2020 5:16PM by PIB Chandigarh

ਭਾਰਤ ਤੇ ਚੀਨ ਦੇ ਸੀਨੀਅਰ ਕਮਾਂਡਰਾਂ ਦੀ ਮੀਟਿੰਗ ਦਾ ਸੱਤਵਾਂ ਗੇੜ 12 ਅਕਤੂਬਰ ਨੂੰ ਚੂਸ਼ਲ ਵਿਚ ਹੋਇਆ ਦੋਨਾ ਧਿਰਾਂ ਨੇ ਭਾਰਤ ਚੀਨ ਸਰਹੱਦੀ ਖੇਤਰ ਦੇ ਪਛਮੀ ਸੈਕਟਰ ਵਿਚ ਅਸਲ ਕੰਟਰੋਲ ਰੇਖਾ ਤੇ ਡਿਸਇੰਗੇਜਮੈਂਟ ਬਾਰੇ ਹਾਂ ਪੱਖੀ, ਸੁਹਿਰਦ ਅਤੇ ਉਸਾਰੂ ਵਿਚਾਰ ਵਟਾਂਦਰਾ ਹੋਇਆ ਦੋਨਾ ਧਿਰਾਂ ਦਾ ਇਹ ਵਿਚਾਰ ਸੀ ਕਿ ਵਿਚਾਰ ਵਟਾਂਦਰਾ ਹਾਂ ਪੱਖੀ ਸੀ ਤੇ ਦੋਨਾ ਦੇ ਵਿਚਾਰਾਂ ਨੂੰ ਸਮਝਣ ਵਿਚ ਇਸ ਨਾਲ ਵਾਧਾ ਹੋਇਆ ਹੈ ਦੋਨੋ ਧਿਰ ਫੌਜੀ ਅਤੇ ਡਿਪਲੋਮੈਟਿਕ ਚੈਨਲਾ ਰਾਹੀਂ ਗਲਬਾਤ ਅਤੇ ਸੰਚਾਰ ਨੂੰ ਕਾਇਮ ਰਖਣ ਲਈ ਸਹਿਮਤ ਸਨ ਤਾਂ ਜੋ ਦੋਨਾ ਧਿਰਾਂ ਨੂੰ ਮਨਜੂਰ ਹੱਲ ਕੱਢ ਕੇ ਜਿੰਨਾ ਛੇਤੀ ਸੰਭਵ ਹੋ ਸਕੇ ਡਿਸਇੰਗੇਜਮੈਂਟ ਦਾ ਹੱਲ ਕੀਤਾ ਜਾਵੇ ਦੋਨੋ ਧਿਰਾਂ ਦੋਹਾਂ ਦੇਸ਼ਾਂ ਦੇ ਨੇਤਾਵਾਂ ਵਲੋਂ ਪਹੁੰਚੇ ਮਹੱਤਵਪੂਰਨ ਨਤੀਜਿਆਂ ਨੂੰ ਸ਼ਿੱਦਤ ਨਾਲ ਲਾਗੂ ਕਰਨ ਲਈ ਸਹਿਮਤ ਹੋ ਗਏ ਸਨ ਅਤੇ ਇਹ ਵੀ ਸਹਿਮਤੀ ਸੀ ਕਿ ਮੱਤਭੇਦਾਂ ਨੂੰ ਝਗੜਿਆਂ ਵਿਚ ਨਾ ਬਦਲਿਆ ਜਾਵੇ ਅਤੇ ਸਾਂਝੇ ਤੌਰ ਤੇ ਸਰਹੱਦੀ ਖੇਤਰ ਵਿਚ ਅਮਨ ਸ਼ਾਤੀ ਦਾ ਬਚਾਅ ਕੀਤਾ ਜਾਵੇ


.ਬੀ.ਬੀ./../ਵੀ.ਵਾਈ/ਕੇ.ਸੀ.
 


(Release ID: 1664078) Visitor Counter : 221