ਨੀਤੀ ਆਯੋਗ

ਅਟਲ ਇਨੋਵੇਸ਼ਨ ਮਿਸ਼ਨ ਨੇ ਸਕੂਲਾਂ ਵਿੱਚ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਸੀਜੀਆਈ ਨਾਲ ਹੱਥ ਮਿਲਾਇਆ

Posted On: 13 OCT 2020 3:48PM by PIB Chandigarh

ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ), ਨੀਤੀ ਆਯੋਗ ਨੇ ਸਾਰੇ ਸਕੂਲਾਂ ਵਿਚ ਇਨੋਵੇਸ਼ਨ ਨੂੰ ਪ੍ਰਫੁੱਲਤ ਕਰਨ ਲਈ ਸੀਜੀਆਈ ਇੰਡੀਆ ਨਾਲ ਸਟੇਟਮੈਂਟ ਆਵ੍ ਇੰਟੈਂਟ (ਐੱਸਓਆਈ) 'ਤੇ ਦਸਤਖਤ ਕੀਤੇ।

 

ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਦੀ ਆਪਣੀ ਕਿਸਮ ਦੀ ਅਟਲ ਟਿੰਕਰਿੰਗ ਲੈਬ (ਏਟੀਐੱਲ) ਪਹਿਲ ਲਈ ਨਿਰੰਤਰ ਸਹਾਇਤਾ ਦੇ ਹਿੱਸੇ ਵਜੋਂ, ਏਆਈਐੱਮ ਅਤੇ ਸੀਜੀਆਈ ਇੰਡੀਆ ਜੋ ਕਿ ਸਭ ਤੋਂ ਵੱਡੀ ਆਈਟੀ ਅਤੇ ਕਾਰੋਬਾਰੀ ਸਲਾਹ ਮਸ਼ਵਰਾ ਸੇਵਾਵਾਂ ਫਰਮਾਂ ਵਿੱਚੋਂ ਇੱਕ ਹੈ, ਨੇ ਏਟੀਐੱਲ ਸਕੂਲਾਂ ਤੋਂ ਇੱਕ ਸਫਲ ਅਤੇ ਇਨੋਵੇਟਿਵ ਕਾਰਜਕਰਤਾ ਬਣਾਉਣ ਲਈ ਸਹਿਯੋਗ ਕੀਤਾ ਹੈ।

 

ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਭਾਰਤ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ ਹੈ ਜੋ ਦੇਸ਼ ਭਰ ਵਿੱਚ ਇਨੋਵੇਸ਼ਨ ਅਤੇ ਉੱਦਮ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਦਾ ਹੈ। ਇਸ ਦੇ ਅਟਲ ਟਿੰਕਰਿੰਗ ਲੈਬਾਂ (ਏਟੀਐੱਲ)  ਨੂੰ ਭਾਰਤ ਵਿੱਚ 25 ਲੱਖ ਸਕੂਲੀ ਬੱਚਿਆਂ ਤੱਕ ਪਹੁੰਚਾਇਆ ਜਾਂਦਾ ਹੈ। ਅਟਲ ਟਿੰਕਰਿੰਗ ਲੈਬ (ਏਟੀਐੱਲ) ਸਕੂਲਾਂ ਵਿੱਚ ਸਥਾਪਿਤ ਇੱਕ ਸਮਰਪਿਤ ਇਨੋਵੇਸ਼ਨ ਵਰਕਸਪੇਸ ਹੈ, ਜਿੱਥੇ ਵਿਦਿਆਰਥੀ ਡੂ-ਇੱਟ-ਯੂਅਰ ਸੈਲਫ (DIY)ਦੀ ਸਹੂਲਤ ਕਿੱਟਾਂ ਤੱਕ ਪਹੁੰਚ ਪ੍ਰਾਪਤ ਕਰਨ ਅਤੇ ਨਵੀਨਤਮ ਤਕਨਾਲੋਜੀਆਂ ਦੀ ਵਰਤੋਂ ਕਰਦਿਆਂ ਟਿੰਕਰਿੰਗ ਅਤੇ ਨਵੀਨ ਹੱਲ ਤਿਆਰ ਕਰਦੇ ਹਨ।

ਸਟੇਟਮੈਂਟ ਆਵ੍ ਇੰਟੈਂਟ (ਐੱਸਓਆਈ) ਦੇ ਹਿੱਸੇ ਵਜੋਂ, ਸੀਜੀਆਈ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਟ੍ਰੇਨਿੰਗ ਦੇਣ ਲਈ ਬੰਗਲੁਰੂ, ਚੇਨਈ, ਹੈਦਰਾਬਾਦ ਅਤੇ ਮੁੰਬਈ ਵਿੱਚ ਏਟੀਐੱਲ ਵਾਲੇ 100 ਸਕੂਲ ਅਪਣਾਉਣ ਲਈ ਸਹਿਮਤੀ ਦਿੱਤੀ ਹੈ। ਸੀਜੀਆਈ ਵਲੰਟੀਅਰ ਏਟੀਐੱਲਜ਼ ਵਿਖੇ ਵਿਦਿਆਰਥੀਆਂ ਨੂੰ ਤਕਨੀਕੀ ਸਾਖਰਤਾ ਵਧਾਉਣ ਲਈ ਕੋਚ ਅਤੇ ਸਲਾਹਕਾਰ ਦੇਣਗੇ ਅਤੇ ਐੱਸਟੀਈਐੱਮ ਸੰਦਾਂ ਦੀ ਵਰਤੋਂ ਕਰਦਿਆਂ ਹੈਂਡਜ਼-ਆਨ ਅਨੁਭਵ ਦੁਆਰਾ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇ ਅਨੋਖੇ ਅਨੁਭਵ ਪ੍ਰਦਾਨ ਕਰਨਗੇ।

 

ਸੀਜੀਆਈ ਚੁਣੇ ਹੋਏ ਸਕੂਲਾਂ ਵਿੱਚ ਅਧਿਆਪਕਾਂ ਲਈ ਡਿਜ਼ਾਈਨ ਸੋਚ, ਕੰਪਿਊਟੇਸ਼ਨਲ ਸੋਚ, ਰੋਬੋਟਿਕਸ ਅਤੇ ਕੋਡਿੰਗ ਵਰਗੇ ਵਿਸ਼ਿਆਂ 'ਤੇ ਟ੍ਰੇਨਿੰਗ ਵਰਕਸ਼ਾਪਾਂ ਵੀ ਕਰਵਾਏਗੀ।

 

ਨੀਤੀ ਆਯੋਗ, ਅਟਲ ਇਨੋਵੇਸ਼ਨ ਮਿਸ਼ਨ ਦੇ ਡਾਇਰੈਕਟਰ ਆਰ ਰਮਨਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਟਲ ਟਿੰਕਰਿੰਗ ਲੈਬਾਂ (ਏਟੀਐੱਲ)  ਲਈ ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ) ਅਤੇ ਸੀਜੀਆਈ ਵਿਚਕਾਰ ਸਹਿਯੋਗ ਬਹੁਤ ਮਹੱਤਵਪੂਰਨ ਹੈ ਅਤੇ ਇਹ ਏਟੀਐੱਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਵਾਂ ਲਈ ਬਹੁਤ ਲਾਭਕਾਰੀ ਸਾਬਤ ਹੋਵੇਗਾ।

 

ਸੀਜੀਆਈ ਆਪਣੀ ਤਕਨੀਕੀ ਮੁਹਾਰਤ ਅਤੇ ਕੁਸ਼ਲਤਾ ਨਾਲ ਦੇਸ਼ ਭਰ ਵਿੱਚ 100ਏਟੀਐੱਲ ਨੂੰ ਅਪਣਾਉਣ ਅਤੇ ਸਹਿਯੋਗ ਕਰਨ ਲਈ ਸਹਿਮਤ ਹੋਇਆ ਹੈ। ਇਹ ਅਟਲ ਟਿਕਰਿੰਗ ਲੈਬ (ਏਟੀਐੱਲ)  ਦੇ ਵਿਦਿਆਰਥੀਆਂ ਨੂੰ ਭਾਰਤ ਵਿਚ ਹੋ ਰਹੀ ਚੌਥੀ ਉਦਯੋਗਿਕ ਕ੍ਰਾਂਤੀ ਨਾਲ ਵਧੇਰੇ ਜੁੜੇ ਰਹਿਣ ਦੇ ਯੋਗ ਬਣਾਏਗਾ। ਇਸ ਤੋਂ ਇਲਾਵਾ ਸੀਜੀਆਈ ਅਧਿਆਪਕਾਂ ਵਿਚ ਇਨੋਵੇਟਿਵ ਮਾਨਸਿਕਤਾ ਕਾਇਮ ਕਰਨ ਲਈ ਏਟੀਐੱਲ ਅਧਿਆਪਕਾਂ ਲਈ ਸਮਰੱਥਾ ਨਿਰਮਾਣ ਅਨ-ਬਾਕਸ ਟਿੰਕਰਿੰਗ ਵਰਕਸ਼ਾਪ ਵੀ ਚਲਾਏਗੀ ਅਤੇ ਮੈਨੂੰ ਯਕੀਨ ਹੈ ਕਿ ਇਹ ਸਾਡੇ ਸਾਰਿਆਂ ਲਈ ਬਹੁਤ ਹੀ ਰੋਮਾਂਚਕ ਹੋਵੇਗਾ।

 

ਏਸ਼ੀਆ ਪੈਸੀਫਿਕ ਗਲੋਬਲ ਡਿਲਿਵਰੀ ਸੈਂਟਰਸ ਆਵ੍ ਐਕਸੀਲੈਂਸ ਦੇ ਪ੍ਰਧਾਨ, ਸੀਜੀਆਈ ਜੋਰਜ ਮੈਟੈਕਲ ਨੇ ਕਿਹਾ ਕਿ ਸੀਜੀਆਈ ਵਿਖੇ ਅਸੀਂ ਐਸਟੀਈਐਮ ਦੇ ਜ਼ਰੀਏ ਆਪਣੇ ਭਾਈਚਾਰਿਆਂ ਵਿਚ ਵਿਦਿਆਰਥੀਆਂ ਨੂੰ ਸ਼ਕਤੀਕਰਨ ਅਤੇ ਜਾਗਰੂਕ ਕਰਨ ਲਈ ਪ੍ਰਤੀਬੱਧ ਹਾਂ। ਅਸੀਂ ਨੀਤੀ ਆਯੋਗ ਦੇ ਨਾਲ ਮਿਲ ਕੇ ਭਵਿੱਖ ਦੇ ਡਿਜੀਟਲ ਕਾਰਜਬਲ ਬਣਾਉਣ ਲਈ ਇਨੋਵੇਸ਼ਨ ਅਤੇ ਸਿਰਜਣਾਤਮਕਤਾ ਨੂੰ ਪ੍ਰੇਰਿਤ ਕਰਨ ਲਈ ਇਸ ਯਤਨ ਵਿੱਚ ਸਹਿਮਤ ਹੋ ਕੇ ਖੁਸ਼ ਹਾਂ।

 

ਭਾਰਤ ਵਿੱਚ, ਸੀਜੀਆਈ ਵੱਡੇ ਸ਼ਹਿਰਾਂ ਵਿੱਚ 14,000 ਤੋਂ ਵੱਧ ਸਲਾਹਕਾਰ ਨਿਯੁਕਤ ਕਰੇਗਾ ਜੋ ਵਿਸ਼ਵ ਭਰ ਦੇ ਗਾਹਕਾਂ ਨੂੰ ਆਲਮੀ ਸਪੁਰਦਗੀ ਸਹਾਇਤਾ, ਨੇੜਲੇ ਸਹਿਯੋਗ, ਜਵਾਬਦੇਹੀ, ਲਚਕਤਾ, ਉੱਤਮ ਸੇਵਾ ਅਤੇ ਸਭ ਤੋਂ ਮਹੱਤਵਪੂਰਨ, ਉਮੀਦ ਮੁਤਾਬਕ ਕਾਰੋਬਾਰੀ ਨਤੀਜਿਆਂ ਨੂੰ ਯਕੀਨੀ ਨੂੰ ਯਕੀਨੀ ਬਣਾਉਣਗੇ।

 

 *****

 

ਏਕੇਪੀ(Release ID: 1664067) Visitor Counter : 68