PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
12 OCT 2020 6:20PM by PIB Chandigarh


(ਪਿਛਲੇ 24 ਘੰਟਿਆਂ ਵਿੱਚ ਜਾਰੀ ਕੋਵਿਡ-19 ਨਾਲ ਸਬੰਧਿਤ ਪ੍ਰੈੱਸ ਰਿਲੀਜ਼ ਅਤੇ ਪੀਆਈਬੀ ਦੁਆਰਾ ਕੀਤੀ ਗਈ ਤੱਥਾਂ ਦੀ ਜਾਂਚ)
-
ਭਾਰਤ ਵਿੱਚ ਕੋਰੋਨਾ ਸੰਕ੍ਰਮਿਤ ਕੇਸਾਂ ਵਿੱਚ ਲਗਾਤਾਰ ਕਮੀ ਹੋਣਾ ਜਾਰੀ ਹੈ।
-
ਕੁੱਲ ਸੰਕ੍ਰਮਿਤ ਕੇਸਾਂ ਦੇ ਕੇਵਲ 12.10% ਸੰਕ੍ਰਮਿਤ ਕੇਸ ਬਚੇ; ਲਗਾਤਾਰ ਚੌਥੇ ਦਿਨ ਸੰਕ੍ਰਮਿਤ ਕੇਸਾਂ ਦੀ ਸੰਖਿਆ 9 ਲੱਖ ਤੋਂ ਘੱਟ।
-
ਸੰਕ੍ਰਮਣ ਤੋਂ ਮੁਕਤ ਕੇਸਾਂ ਦੀ ਸੰਖਿਆ 61.5 ਲੱਖ ਦੇ ਕਰੀਬ ਹੈ।
-
ਪਿਛਲੇ 24 ਘੰਟਿਆਂ ਵਿੱਚ 71,559 ਮਰੀਜ਼ ਸੰਕ੍ਰਮਣ ਤੋਂ ਮੁਕਤ ਹੋ ਚੁੱਕੇ ਹਨ, ਜਦਕਿ ਨਵੇਂ ਸੰਕ੍ਰਮਿਤ ਕੇਸ 66,732 ਹਨ।
-
ਰਾਸ਼ਟਰੀ ਰਿਕਵਰੀ ਦਰ ਵਧ ਕੇ 86.36% ਹੋ ਗਈ ਹੈ।
-
ਵਿੱਤ ਮੰਤਰੀ ਨੇ ਕੋਵਿਡ-19 ਖ਼ਿਲਾਫ਼ ਲੜਾਈ ਦੇ ਮੱਦੇਨਜ਼ਰ ਚਾਲੂ ਵਿੱਤ ਵਰ੍ਹੇ ਦੀ ਸਮਾਪਤੀ ਤੋਂ ਪਹਿਲਾਂ ਉਪਭੋਗਤਾ ਖਰਚ ਨੂੰ ਪ੍ਰੋਤਸਾਹਿਤ ਕਰਨ ਲਈ 73,000 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ।
#Unite2FightCorona
#IndiaFightsCorona


ਭਾਰਤ ਵਿੱਚ ਕੋਰੋਨਾ ਸੰਕ੍ਰਮਿਤ ਕੇਸਾਂ ਵਿੱਚ ਲਗਾਤਾਰ ਕਮੀ ਹੋਣਾ ਜਾਰੀ ਹੈ; ਕੁੱਲ ਸੰਕ੍ਰਮਿਤ ਕੇਸਾਂ ਦੇ ਕੇਵਲ 12.10% ਸੰਕ੍ਰਮਿਤ ਕੇਸ ਬਚੇ; ਲਗਾਤਾਰ ਚੌਥੇ ਦਿਨ ਸੰਕ੍ਰਮਿਤ ਕੇਸਾਂ ਦੀ ਸੰਖਿਆ 9 ਲੱਖ ਤੋਂ ਘੱਟ
ਭਾਰਤ ਵਿੱਚ ਲਗਾਤਾਰ ਕੋਰੋਨਾ ਸੰਕ੍ਰਮਿਤ ਕੇਸਾਂ ਵਿੱਚ ਕਮੀ ਆਉਣ ਦੀ ਰਿਪੋਰਟ ਮਿਲਣਾ ਜਾਰੀ ਹੈ। ਇੱਕ ਮਹੀਨੇ ਬਾਅਦ ਲਗਾਤਾਰ ਚੌਥੇ ਦਿਨ ਸੰਕ੍ਰਮਿਤ ਕੇਸਾਂ ਦੀ ਸੰਖਿਆ 9 ਲੱਖ ਤੋਂ ਘੱਟ ਰਹੀ। ਫਿਲਹਾਲ ਦੇਸ਼ ਵਿੱਚ ਕੁੱਲ ਸੰਕ੍ਰਮਿਤ ਕੇਸਾਂ ਦੀ ਤੁਲਨਾ ਵਿੱਚ ਸੰਕ੍ਰਮਿਤ ਕੇਸ ਕੇਵਲ 12.10 ਪਤੀਸ਼ਤ ਹਨ, ਜੋ 8,61,853 ਹਨ। ਭਾਰਤ ਵਿੱਚ ਅਧਿਕ ਸੰਖਿਆ ਵਿੱਚ ਲੋਕ ਸੰਕ੍ਰਮਣ ਤੋਂ ਮੁਕਤ ਵੀ ਹੋ ਰਹੇ ਹਨ। ਸੰਕ੍ਰਮਣ ਤੋਂ ਮੁਕਤ ਕੇਸਾਂ ਦੀ ਸੰਖਿਆ 61.5 ਲੱਖ ( 61,49,535 ) ਦੇ ਕਰੀਬ ਹੈ। ਸੰਕ੍ਰਮਿਤ ਕੇਸਾਂ ਅਤੇ ਸੰਕ੍ਰਮਣ ਮੁਕਤ ਕੇਸਾਂ ਦਾ ਅੰਤਰ ਲਗਾਤਾਰ ਵਧ ਰਿਹਾ ਹੈ ਅਤੇ ਅੱਜ ਇਹ 52,87,682 ਹੈ। ਪਿਛਲੇ 24 ਘੰਟਿਆਂ ਵਿੱਚ 71,559 ਮਰੀਜ਼ ਸੰਕ੍ਰਮਣ ਤੋਂ ਮੁਕਤ ਹੋ ਚੁੱਕੇ ਹਨ, ਜਦੋਂ ਕਿ ਨਵੇਂ ਸੰਕ੍ਰਮਿਤ ਕੇਸ 66,732 ਹਨ। ਰਾਸ਼ਟਰੀ ਰਿਕਵਰੀ ਦਰ ਵਧ ਕੇ 86.36% ਹੋ ਗਈ ਹੈ। ਨਵੇਂ ਸੰਕ੍ਰਮਿਤ ਕੇਸਾਂ ਵਿੱਚੋਂ 77% ਮਾਮਲੇ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੇਂਦ੍ਰਿਤ ਹਨ। ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਇੱਕ ਦਿਨ ਵਿੱਚ 10,000 ਤੋਂ ਅਧਿਕ ਲੋਕ ਸੰਕ੍ਰਮਣ ਤੋਂ ਮੁਕਤ ਹੋ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 66,732 ਨਵੇਂ ਸੰਕ੍ਰਮਿਤ ਕੇਸ ਦਰਜ ਕੀਤੇ ਗਏ। ਇਨ੍ਹਾਂ ਵਿਚੋਂ 81% ਮਾਮਲੇ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹਨ। ਮਹਾਰਾਸ਼ਟਰ ਵਿੱਚ ਅਜੇ ਵੀ 10,000 ਤੋਂ ਅਧਿਕ ਕੇਸ ਸਾਹਮਣੇ ਆ ਰਹੇ ਹੈ , ਜਦਕਿ ਹਰੇਕ 9,000 ਤੋਂ ਅਧਿਕ ਨਵੇਂ ਕੇਸਾਂ ਦੇ ਨਾਲ ਕਰਨਾਟਕ ਅਤੇ ਕੇਰਲ ਦਾ ਸਥਾਨ ਹੈ। ਪਿਛਲੇ 24 ਘੰਟਿਆਂ ਵਿੱਚ 816 ਮੌਤ ਦੇ ਕੇਸ ਸਾਹਮਣੇ ਆਏ ਹਨ, ਇਨ੍ਹਾਂ ਵਿੱਚੋਂ ਲਗਭਗ 85% ਕੇਸ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਨ। ਮਹਾਰਾਸ਼ਟਰ ਤੋਂ ਮੌਤਾਂ ਦੇ ਸਭ ਤੋਂ ਅਧਿਕ 37% ਕੇਸ ( 309 ਮੌਤ ) ਸਾਹਮਣੇ ਆਏ ਹਨ।
https://pib.gov.in/PressReleseDetail.aspx?PRID=1663639
ਡਾ. ਹਰਸ਼ ਵਰਧਨ ਨੇ ਸੰਡੇ ਸੰਵਾਦ - 5 ਦੌਰਾਨ ਆਪਣੇ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਆਪਣਾ ਵਿਅਕਤੀਗਤ ਸੈੱਲ ਨੰਬਰ ਸਾਂਝਾ ਕੀਤਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਸੰਡੇ ਸੰਵਾਦ ਦੇ ਪੰਜਵੇਂ ਐਪੀਸੋਡ ਵਿੱਚ ਆਪਣੇ ਸੋਸ਼ਲ ਮੀਡੀਆ ਇੰਟਰੈਕਟਰਸ ਦੇ ਇੱਕ ਸਮੂਹ ਦੁਆਰਾ ਪੁੱਛੇ ਗਏ ਸਵਾਲਾਂ ਦੇ ਉੱਤਰ ਦਿੱਤੇ। ਕੋਵਿਡ ਦੇ ਸੰਬਧ ਵਿੱਚ ਅਫਵਾਹਾਂ ਨੂੰ ਦੂਰ ਕਰਨ ਅਤੇ ਪ੍ਰਚੱਲਿਤ ਗਲਤਫਹਮੀ ਨੂੰ ਦੂਰ ਕਰਨ ਲਈ , ਸਿਹਤ ਮੰਤਰੀ ਨੇ ਕੋਵਿਡ ਦੇ ਖ਼ਿਲਾਫ਼ ਲੜਾਈ ਵਿੱਚ ਆਯੁਰਵੇਦ ਦੀ ਭੂਮਿਕਾ, ਸੰਕ੍ਰਮਣ ‘ਤੇ ਆਈਸੀਐੱਮਆਰ ਦੇ ਅਗਲੇ ਅਧਿਐਨ , ਟੀਕਾਕਰਨ ਲਈ ਚੁਣੇ ਮਾਨਦੰਡ ‘ਤੇ ਵਿਸਤ੍ਰਤ ਜਾਣਕਾਰੀ ਦਿੱਤੀ। ਦਿੱਲੀ ਦੇ ਚਾਂਦਨੀ ਚੌਕ ਖੇਤਰ ਵਿੱਚ ਸਾਹਮਣੇ ਆਉਣ ਵਾਲੀਆਂ ਕਈ ਕਠਿਨਾਇਆਂ ਬਾਰੇ ਜਾਣਨ ਲਈ , ਉਨ੍ਹਾਂ ਨੇ ਇੱਕ ਪ੍ਰਤਿਕਿਰਿਆ ਰੂਪ ਵਿੱਚ ਜਨਤਕ ਮੰਚ ‘ਤੇ ਆਪਣਾ ਸੰਪਰਕ ਸਬੰਧੀ ਵੇਰਵਾ ਸਾਂਝਾ ਕੀਤਾ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਚੁਣੇ ਹੋਏ ਖੇਤਰ ਵਿੱਚ ਲੋਕਾਂ ਦੇ ਸਾਹਮਣੇ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਨੂੰ ਪ੍ਰਾਥਮਿਕਤ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ। ਲੋਕਾਂ ਨੂੰ ਅਧਿਕ ਭੀੜ - ਭਾੜ ਤੋਂ ਦੂਰ ਰਹਿਣ ਅਤੇ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਸਾਵਧਾਨੀ ਨਾਲ ਪਾਲਣ ਕਰਨ ਦੀ ਚਿਤਾਵਨੀ ਦਿੰਦੇ ਹੋਏ, ਡਾ. ਹਰਸ਼ ਵਰਧਨ ਨੇ ਲੋਕਾਂ ਨੂੰ ਮੇਲਿਆਂ ਅਤੇ ਪੰਡਾਲਾਂ ਤੱਕ ਬਾਹਰ ਜਾਣ ਦੀ ਬਜਾਏ, ਆਪਣੇ ਪ੍ਰਿਯਜਨਾਂ ਨਾਲ ਘਰ ‘ਤੇ ਆਉਣ ਵਾਲੇ ਤਿਉਹਾਰਾਂ ਨੂੰ ਮਨਾਉਣ ਦਾ ਅਨੁਰੋਧ ਕੀਤਾ। ਲੋਕਾਂ ਨੂੰ ਦੱਸਿਆ ਕੋਵਿਡ ਦੇ ਖ਼ਿਲਾਫ਼ ਲੜਨਾ ਸਭ ਤੋਂ ਮਹੱਤਵਪੂਰਨ ਧਰਮ ਹੈ, ਉਨ੍ਹਾਂ ਨੇ ਸਮਝਾਇਆ ਕਿ ਦੇਸ਼ ਦੇ ਸਿਹਤ ਮੰਤਰੀ ਵਜੋਂ ਉਨ੍ਹਾਂ ਦਾ ਧਰਮ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨਾ ਅਤੇ ਕਿਸੇ ਵੀ ਕੀਮਤ ‘ਤੇ ਮੌਤਾਂ ਨੂੰ ਰੋਕਣਾ ਹੈ। ਡਾ. ਹਰਸ਼ ਵਰਧਨ ਨੇ ਸਰਦੀਆਂ ਦੌਰਾਨ ਨੋਵੇਲ ਕੋਰੋਨੋਵਾਇਰਸ ਦੇ ਸੰਕ੍ਰਮਣ ਵਿੱਚ ਵਾਧੇ ਦੀ ਸੰਭਾਵਨਾ ਦੱਸੀ, ਕਿਉਂਕਿ ਇਹ ਇੱਕ ਸਾਹ ਸੰਬਧੀ ਵਾਇਰਸ ਹੈ ਅਤੇ ਸਾਹ ਸੰਬਧੀ ਵਾਇਰਸ ਦੇ ਸੰਕ੍ਰਮਣ ਨੂੰ ਠੰਡ ਦੇ ਮੌਸਮ ਵਿੱਚ ਵਧਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ, “ਇਹ ਵਾਇਰਸ ਠੰਡ ਦੇ ਮੌਸਮ ਅਤੇ ਘੱਟ ਆਰਦਰਤਾ ਦੀ ਸਥਿਤੀ ਵਿੱਚ ਬਿਹਤਰ ਪਨਪਨ ਲਈ ਜਾਣੇ ਜਾਂਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ , ਇਹ ਮੰਨਣਾ ਗਲਤ ਨਹੀਂ ਹੋਵੇਗਾ ਕਿ ਸਰਦੀਆਂ ਦੇ ਮੌਸਮ ਵਿੱਚ ਭਾਰਤੀ ਪਰਿਪੱਖ ਵਿੱਚ ਨੋਵੇਲ ਕੋਰੋਨਵਾਇਰਸ ਦੇ ਸੰਕ੍ਰਮਣ ਦੀਆਂ ਵਧੀਆਂ ਹੋਈਆਂ ਦਰਾਂ ਵੀ ਦੇਖੀਆਂ ਜਾ ਸਕਦੀਆਂ ਹਨ”। ਉਨ੍ਹਾਂ ਨੇ ਖਾਸਕਰ ਜਦੋਂ ਜਨਤਕ ਸਥਾਨਾਂ ‘ਤੇ ਮਾਸਕ/ਫੇਸ ਕਵਰ ਪਹਿਨਣ , ਨਿਯਮਿਤ ਰੂਪ ਨਾਲ ਹੱਥ ਧੋਣੇ ਅਤੇ ਸ਼ਵਸਨ ਦੇ ਤੌਰ - ਤਰੀਕੇ ਬਣਾਏ ਰੱਖਣ ਜਿਵੇਂ ਕਿ ਕੋਵਿਡ ਦੇ ਵਿਰੁੱਧ ਉਚਿਤ ਵਿਹਾਰਾਂ ਦਾ ਪਾਲਣ ਕਰਨ ਲਈ ਕਿਹਾ , ਕਿਉਂਕਿ ਸਾਨੂੰ ਬੀਮਾਰੀਆਂ ਦੇ ਫੈਲਣ ਤੋਂ ਰੋਕਣ ਵਿੱਚ ਮਦਦ ਮਿਲਦੀ ਹੈ।
https://www.pib.gov.in/PressReleseDetail.aspx?PRID=1663506
ਵਿੱਤ ਮੰਤਰੀ ਨੇ ਕੋਵਿਡ - 19 ਦੇ ਖ਼ਿਲਾਫ਼ ਲੜਾਈ ਦੇ ਮੱਦੇਨਜ਼ਰ ਚਾਲੂ ਵਿੱਤ ਸਾਲ ਦੀ ਸਮਾਪਤੀ ਤੋਂ ਪਹਿਲਾਂ ਉਪਭੋਗਤਾ ਖਰਚ ਨੂੰ ਪ੍ਰੋਤਸਾਹਿਤ ਕਰਨ ਲਈ 73,000 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕੋਵਿਡ - 19 ਮਹਾਮਾਰੀ ਕਾਰਨ ਲਾਗੂ ਕੀਤੇ ਗਏ ਲੌਕਡਾਊਨ ਦੇ ਬਾਅਦ ਆਰਥਿਕ ਸੁਸਤੀ ਨਾਲ ਲੜਨ ਦੇ ਯਤਨਾਂ ਤਹਿਤ ਅੱਜ ਇੱਥੇ ਅਰਥਵਿਵਸਥਾ ਵਿੱਚ ਉਪਭੋਗਤਾ ਖਰਚ ਨੂੰ ਪ੍ਰੋਤਸਾਹਿਤ ਕਰਨ ਲਈ 73,000 ਕਰੋੜ ਰੁਪਏ ਦੇ ਉਪਾਵਾਂ ਦਾ ਐਲਾਨ ਕੀਤਾ। ਮੰਗ ਵਧਾਉਣ ਵਿੱਚ ਸਹਾਇਕ ਇਸ ਪ੍ਰੋਤਸਾਹਨ ਪੈਕੇਜ ਦਾ ਐਲਾਨ ਕਰਦੇ ਹੋਏ ਸ਼੍ਰੀਮਤੀ ਸੀਤਾਰਮਣ ਨੇ ਕਿਹਾ, ‘ਅਜਿਹੇ ਸੰਕੇਤ ਮਿਲੇ ਹਨ ਕਿ ਸਰਕਾਰੀ ਕਰਮਚਾਰੀਆਂ ਦੇ ਨਾਲ - ਨਾਲ ਸੰਗਠਿਤ ਖੇਤਰ ਦੇ ਕਰਮਚਾਰੀਆਂ ਦੇ ਵੀ ਬਚਤ ਵਿੱਚ ਅੱਛਾ - ਖਾਸਾ ਵਾਧਾ ਹੋਇਆ ਹੈ ਅਤੇ ਅਸੀਂ ਕਈ ਵਸਤਾਂ ਅਤੇ ਸੇਵਾਵਾਂ ਦੀ ਮੰਗ ਨੂੰ ਹੁਲਾਰਾ ਦੇਣ ਲਈ ਇਸ ਤਰ੍ਹਾਂ ਦੇ ਲੋਕਾਂ ਨੂੰ ਪ੍ਰੋਤਸਾਹਿਤ ਕਰਨਾ ਚਾਹੁੰਦੇ ਹਨ , ਤਾਕਿ ਘੱਟ ਭਾਗਸ਼ਾਲੀ ਵਿਅਕਤੀਆਂ ਦਾ ਵੀ ਭਲਾ ਹੋ ਸਕੇ।’ ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਅੱਜ ਐਲਾਨ ਕੀਤੇ ਗਏ ਪ੍ਰੋਤਸਾਹਨ ਉਪਾਵਾਂ ਦੀ ਬਦੌਲਤ ਕਈ ਵਸਤਾਂ ਅਤੇ ਸੇਵਾਵਾਂ ਦੀ ਮੰਗ ਵੱਧਦੀ ਹੈ, ਤਾਂ ਇਸ ਦਾ ਸਕਾਰਾਤਮਕ ਪ੍ਰਭਾਵ ਉਨ੍ਹਾਂ ਲੋਕਾਂ ਜਾਂ ਕਾਰੋਬਾਰੀਆਂ ‘ਤੇ ਵੀ ਪਵੇਗਾ ਜੋ ਕੋਵਿਡ - 19 ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਜੋ ਆਪਣੇ ਕਾਰੋਬਾਰ ਨੂੰ ਲਗਾਤਾਰ ਜਾਰੀ ਰੱਖਣ ਲਈ ਕਈ ਵਸਤਾਂ ਅਤੇ ਸੇਵਾਵਾਂ ਦੀ ਮੰਗ ਵਧਣ ਦਾ ਇੰਤਜਾਰ ਬੜੀ ਬੇਸਬਰੀ ਨਾਲ ਕਰ ਰਹੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦੇਸ਼ ਦੇ ਆਮ ਨਾਗਰਿਕਾਂ ‘ਤੇ ਭਵਿੱਖ ਦੀ ਮਹਿੰਗਾਈ ਦਾ ਬੋਝ ਨਹੀਂ ਪਾਉਣਾ ਚਾਹੁੰਦੀ ਅਤੇ ਸਰਕਾਰੀ ਕਰਜ਼ ਨੂੰ ਵੀ ਅਸਥਾਈ ਰਸਤੇ ‘ਤੇ ਨਹੀਂ ਧਕੇਲਣਾ ਚਾਹੁੰਦੀ ਹੈ। ਵਿੱਤ ਮੰਤਰੀ ਦੁਆਰਾ ਅੱਜ ਜੋ ਪ੍ਰਸਤਾਵ ਪੇਸ਼ ਕੀਤੇ ਹਨ, ਉਹ ਵਿੱਤੀ ਰੂਪ ਨਾਲ ਬਹੁਤ ਕਿਫਾਇਤੀ ਢੰਗ ਨਾਲ ਖਰਚ ਨੂੰ ਪ੍ਰੋਤਸਾਹਿਤ ਕਰਨ ਲਈ ਤਿਆਰ ਕੀਤੇ ਗਏ ਹਨ। ਇਨ੍ਹਾਂ ਵਿੱਚ ਕੁਝ ਪ੍ਰਸਤਾਵ ਬਾਅਦ ਵਿੱਚ ਆਫਸੇਟ ਪਰਿਵਰਤਨਾਂ ਜ਼ਰੀਏ ਖਰਚ ਨੂੰ ਅੱਗੇ ਵਧਾਉਣ ਜਾਂ ਸ਼ੁਰੂਆਤੀ ਖਰਚ ਨੂੰ ਲੈ ਕੇ ਹਨ , ਜਦੋਂ ਕਿ ਹੋਰ ਪ੍ਰਸਤਾਵ ਜੀਡੀਪੀ ਵਿੱਚ ਵਾਧਾ ਨਾਲ ਸਿੱਧੇ ਜੁੜੇ ਹੋਏ ਹਨ। ਪ੍ਰੋਤਸਾਹਨ ਵਿੱਚ 2018-21 ਦੌਰਾਨ ਇੱਕ ਐੱਲਟੀਸੀ ਦੇ ਬਦਲੇ ਨਕਦ ਭੁਗਤਾਨ ਅਤੇ ਅਵਕਾਸ਼ ਨਕਦ ਭੁਗਤਾਨ ਸ਼ਾਮਲ ਹੈ ਇੰਟਾਈਟਲਮੈਂਟ ਅਨੁਸਾਰ; ਸਪੈਸ਼ਲ ਫੈਸਟੀਵਲ ਐਡਵਾਂਸ ਸਕੀਮ ਦੋਵੇਂ ਗਜ਼ਟਿਡ ਅਤੇ ਗੈਰ-ਗਜ਼ਟਿਡ ਕਰਮਚਾਰੀਆਂ ਲਈ ਇੱਕ ਸਮੇਂ ਦੇ ਉਪਾਅ ਨਾਲ ਪੁਨਰਜੀਵਿਤ; ਰਾਜਾਂ ਨੂੰ 50 ਲੱਖ ਰੁਪਏ ਦੇ ਵਿਸ਼ੇਸ਼ ਪੂੰਜੀਗਤ ਖਰਚ ਲਈ ਵਿਸ਼ੇਸ਼ ਵਿਆਜ਼ ਰਹਿਤ ਕਰਜ਼ਾ. 12,000 ਕਰੋੜ ਦਾ ਅਤਿਰਿਕਤ ਬਜਟ। 25,000 ਕਰੋੜ ਰੁਪਏ ਤੋਂ ਇਲਾਵਾ ਐਕਸਪੈਡੀਚਰ ਲਈ ਕੇਂਦਰੀ ਬਜਟ 2020 ਵਿੱਚ 4.13 ਲੱਖ ਕਰੋੜ ਰੁਪਏ ਦਿੱਤੇ ਗਏ।
https://www.pib.gov.in/PressReleseDetail.aspx?PRID=1663722
ਪ੍ਰਧਾਨ ਮੰਤਰੀ ਨੇ ਸਵਾਮਿਤਵ ਯੋਜਨਾ ਦੇ ਤਹਿਤ ਪ੍ਰਾਪਰਟੀ ਕਾਰਡਾਂ ਦੀ ਫ਼ਿਜ਼ੀਕਲ ਡਿਸਟ੍ਰੀਬਿਊਸ਼ਨ ਲਾਂਚ ਕੀਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਸਵਾਮਿਤਵ ਯੋਜਨਾ ਦੇ ਤਹਿਤ ਪ੍ਰਾਪਰਟੀ ਕਾਰਡਾਂ ਦੀ ਵੰਡ ਦੀ ਸ਼ੁਰੂਆਤ ਕੀਤੀ ਅਤੇ ਇਸ ਯੋਜਨਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ‘ਸਵਾਮਿਤਵ ਯੋਜਨਾ’ ਦੇ ਲਾਭਾਰਥੀਆਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਅੱਜ ਆਪਣੇ ਘਰਾਂ ਦੇ ਪ੍ਰਾਪਰਟੀ ਕਾਰਡ ਪ੍ਰਾਪਤ ਕੀਤੇ ਹਨ ਅਤੇ ਕਿਹਾ ਕਿ ਹੁਣ ਲਾਭਾਰਥੀਆਂ ਕੋਲ ਆਪਣੇ ਘਰਾਂ ਦੇ ਮਾਲਕ ਹੋਣ ਦਾ ਕਾਨੂੰਨੀ ਦਸਤਾਵੇਜ਼ ਹੋਵੇਗਾ। ਇਹ ਯੋਜਨਾ ਦੇਸ਼ ਦੇ ਪਿੰਡਾਂ ਵਿੱਚ ਇਤਿਹਾਸਿਕ ਪਰਿਵਰਤਨ ਲਿਆਉਣ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੇ ਆਤਮਨਿਰਭਰ ਭਾਰਤ ਵੱਲ ਇੱਕ ਹੋਰ ਵੱਡਾ ਕਦਮ ਉਠਾਇਆ ਹੈ, ਕਿਉਂਕਿ ਇਸ ਯੋਜਨਾ ਨਾਲ ਗ੍ਰਾਮੀਣ ਭਾਰਤ ਨੂੰ ਆਤਮਨਿਰਭਰ ਬਣਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਇੱਕ ਲੱਖ ਲਾਭਾਰਥੀਆਂ ਨੂੰ ਅੱਜ ਉਨ੍ਹਾਂ ਦੇ ਘਰਾਂ ਦੇ ਕਾਨੂੰਨੀ ਕਾਗਜ਼ਾਤ ਸੌਂਪੇ ਗਏ ਹਨ ਅਤੇ ਅਗਲੇ ਤਿੰਨ - ਚਾਰ ਸਾਲਾਂ ਵਿੱਚ ਦੇਸ਼ ਦੇ ਹਰੇਕ ਪਿੰਡ ਵਿੱਚ ਹਰ ਪਰਿਵਾਰ ਨੂੰ ਅਜਿਹੇ ਪ੍ਰਾਪਰਟੀ ਕਾਰਡ ਦੇਣ ਦਾ ਵਾਅਦਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਸਵਾਮਿਤਵ ਯੋਜਨਾ’ ਪੰਚਾਇਤੀ ਰਾਜ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰੇਗੀ, ਜਿਸ ਦੇ ਲਈ ਪਿਛਲੇ 6 ਸਾਲਾਂ ਤੋਂ ਯਤਨ ਚਲ ਰਹੇ ਹਨ। ਉਨ੍ਹਾਂ ਨੇ ਪਿਛਲੇ 6 ਸਾਲਾਂ ਵਿੱਚ ਗ੍ਰਾਮ ਪੰਚਾਇਤਾਂ ਨੂੰ ਮਜ਼ਬੂਤ ਕਰਨ ਦੇ ਲਈ ਚੁੱਕੇ ਗਏ ਉਪਰਾਲਿਆਂ ਦੇ ਬਾਰੇ ਚਰਚਾ ਕੀਤੀ ਅਤੇ ਕਿਹਾ ਕਿ ਸਵਾਮਿਤਵ ਯੋਜਨਾ ਨਗਰ ਪਾਲੀਕਾਵਾਂ ਅਤੇ ਨਗਰ ਨਿਗਮਾਂ ਦੀ ਤਰ੍ਹਾਂ ਪੰਚਾਇਤਾਂ ਲਈ ਯੋਜਨਾਬੱਧ ਤਰੀਕੇ ਨਾਲ, ਨਗਰ ਪਾਲਿਕਾਵਾਂ ਅਤੇ ਮਿਊਂਸਪਲ ਵਿਵਸਥਿਤ ਤਰੀਕੇ ਨਾਲ ਸਾਡੀਆਂ ਗ੍ਰਾਮ ਪੰਚਾਇਤਾਂ ਦੇ ਲਈ ਗ੍ਰਾਮ ਪ੍ਰਬੰਧਨ ਨੂੰ ਅਸਾਨ ਬਣਾਏਗੀ। ਉਨ੍ਹਾਂ ਨੇ ਕਿਹਾ ਕਿ ਪਿਛਲੇ 6 ਸਾਲਾਂ ਵਿੱਚ, ਪਿੰਡਾਂ ਵਿੱਚ ਪੁਰਾਣੀਆਂ ਕਮੀਆਂ ਨੂੰ ਦੂਰ ਕਰਨ ਦੇ ਲਈ ਲਗਾਤਾਰ ਯਤਨ ਕੀਤੇ ਗਏ ਹਨ।
https://www.pib.gov.in/PressReleseDetail.aspx?PRID=1663504
ਸਵਾਮਿਤਵ ਯੋਜਨਾ ਤਹਿਤ ਪ੍ਰਾਪਰਟੀ ਕਾਰਡ ਦੀ ਫ਼ਿਜ਼ੀਕਲ ਡਿਸਟ੍ਰੀਬਿਊਸ਼ਨ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
https://www.pib.gov.in/PressReleseDetail.aspx?PRID=1663762
ਉਪ ਰਾਸ਼ਟਰਪਤੀ ਦਾ ਕੋਵਿਡ–19 ਟੈਸਟ ਨੈਗੇਟਿਵ ਆਇਆ, ਛੇਤੀ ਹੀ ਆਮ ਕੰਮਕਾਜ ਮੁੜ ਸ਼ੁਰੂ ਕਰਨ ਦੀ ਸੰਭਾਵਨਾ
ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਦਾ ਅੱਜ ਕੋਵਿਡ–19 ਲਈ ਹੋਇਆ ਟੈਸਟ ਨੈਗੇਟਿਵ ਆਇਆ ਹੈ। 29 ਸਤੰਬਰ, 2020 ਨੂੰ ਕੋਵਿਡ–19 ਡਾਇਗਨੌਜ਼ ਹੋਣ ਦੇ ਬਾਅਦ ਤੋਂ ਉਹ ਘਰ ’ਚ ਏਕਾਂਤਵਾਸ ਵਿੱਚ ਸਨ। ਏਮਸ ਦੇ ਇੱਕ ਮੈਡੀਕਲ ਟੀਮ ਦੁਆਰਾ ਅੱਜ ਕੀਤੇ ਆਰਟੀ-ਪੀਸੀਆਰ (RT-PCR) ਟੈਸਟ ਅਨੁਸਾਰ ਉਪ ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਸ਼੍ਰੀਮਤੀ ਊਸ਼ਾ ਨਾਇਡੂ ਦੋਵਾਂ ਦਾ ਹੀ ਕੋਵਿਡ–19 ਟੈਸਟ ਨੈਗੇਟਿਵ ਆਇਆ ਹੈ। ਸ਼੍ਰੀ ਨਾਇਡੂ ਪੂਰੀ ਤਰ੍ਹਾਂ ਤੰਦਰੁਸਤ ਹਨ ਤੇ ਪੋਸਟ ਬੈਲਟਟਰਾਂ ਦੀ ਸਲਾਹ ਅਨੁਸਾਰ ਉਨ੍ਹਾਂ ਦੁਆਰਾ ਛੇਤੀ ਹੀ ਆਮ ਕੰਮਕਾਜ ਮੁੜ ਸ਼ੁਰੂ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਉਨ੍ਹਾਂ ਸਭਨਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੀ ਤੰਦਰੁਸਤੀ ਲਈ ਪ੍ਰਾਰਥਨਾਵਾਂ ਕੀਤੀਆਂ।
https://www.pib.gov.in/PressReleseDetail.aspx?PRID=1663719
ਗ਼ਰੀਬ ਕਲਿਆਣ ਰੋਜਗਾਰ ਅਭਿਯਾਨ ਤਹਿਤ ਹੁਣ ਤੱਕ ਕੁੱਲ 32 ਕਰੋੜ ਦਿਨਾਂ ਦਾ ਰੋਜਗਾਰ ਮੁਹੱਈਆ ਕਰਵਾਇਆ ਜਾ ਚੁੱਕਾ ਹੈ ਅਤੇ 31,500 ਕਰੋੜ ਰੁਪਏ ਤੋਂ ਵੱਧ ਖਰਚੇ ਜਾ ਚੁੱਕੇ ਹਨ
ਕੋਵਿਡ-19 ਫੈਲਣ ਦੇ ਬਾਅਦ, ਆਪਣੇ ਜੱਦੀ ਪਿੰਡ ਵਾਪਸ ਪਰਤੇ ਪ੍ਰਵਾਸੀ ਕਾਮਿਆਂ ਅਤੇ ਇਸੇ ਤਰ੍ਹਾਂ ਗ੍ਰਾਮੀਣ ਖੇਤਰ ਵਿੱਚ ਪ੍ਰਭਾਵਿਤ ਨਾਗਰਿਕਾਂ ਲਈ ਰੋਜਗਾਰ ਅਤੇ ਆਜੀਵਿਕਾ ਦੇ ਮੌਕਿਆਂ ਨੂੰ ਉਤਸ਼ਾਹਤ ਕਰਨ ਲਈ ਸ਼ੁਰੂ ਕੀਤੇ ਗਏ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ (ਜੀਕੇਆਰਏ) ਤਹਿਤ, 6 ਰਾਜਾਂ ਵਿੱਚ ਅਪਣੇ ਘਰ ਵਾਪਸ ਪਰਤੇ ਪ੍ਰਵਾਸੀ ਮਜ਼ਦੂਰਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਮਿਸ਼ਨ ਢੰਗ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਅਭਿਯਾਨ ਇਨ੍ਹਾਂ ਰਾਜਾਂ ਦੇ 116 ਜ਼ਿਲ੍ਹਿਆਂ ਵਿੱਚ ਰੋਜਗਾਰ ਦੇ ਮੌਕਿਆਂ ਨਾਲ ਪਿੰਡ ਵਾਸੀਆਂ ਨੂੰ ਸ਼ਕਤੀ ਪ੍ਰਦਾਨ ਕਰ ਰਿਹਾ ਹੈ। ਅਭਿਯਾਨ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ, 15ਵੇਂ ਹਫ਼ਤੇ ਤੱਕ, ਤਕਰੀਬਨ 32 ਕਰੋੜ ਦਿਨਾਂ ਦਾ ਰੋਜਗਾਰ ਮੁਹੱਈਆ ਕਰਵਾ ਦਿੱਤਾ ਗਿਆ ਹੈ ਅਤੇ ਹੁਣ ਤੱਕ 31,577 ਕਰੋੜ ਰੁਪਏ ਖਰਚ ਕੀਤੇ ਗਏ ਹਨ। ਵੱਡੀ ਸੰਖਿਆ ਵਿੱਚ ਢਾਂਚੇ ਉਸਾਰੇ ਗਏ ਹਨ।
https://www.pib.gov.in/PressReleseDetail.aspx?PRID=1663714
ਬਿਹਾਰ ਵਿਧਾਨ ਸਭਾ ਆਮ ਚੋਣ- 2020 ਦੇ ਪਹਿਲੇ ਪੜਾਅ ਦੇ 71 ਹਲਕਿਆਂ ਵਿੱਚ 52,000 ਤੋਂ ਅਧਿਕ ਪਾਤਰ ਮਤਦਾਤਾਵਾਂ ਨੇ ਪੋਸਟਲ ਬੈਲਟਾਂ ਦੀ ਚੋਣ ਕੀਤੀ
ਬਿਹਾਰ ਵਿਧਾਨਸਭਾ ਚੋਣ - 2020 ਦੇ ਪਹਿਲੇ ਪੜਾਅ ਦੀ ਅਗਲੀ ਚੋਣ ਵਿੱਚ 52,000 ਤੋਂ ਅਧਿਕ ਸੀਨੀਅਰ ਨਾਗਰਿਕ ( 80 ਸਾਲ ਤੋਂ ਅਧਿਕ ਉਮਰ ) ਅਤੇ ਦਿੱਵਯਾਂਗਜਨਾਂ ਦੀਆਂ ਸ਼ਰੇਣੀਆਂ ਨਾਲ ਜੁੜੇ ਮਤਦਾਤਾਵਾਂ ਨੇ ਪੋਸਟ ਬੈਲਟ ਨਾਲ ਮਤਦਾਨ ਦੀ ਸੁਵਿਧਾ ਦਾ ਪ੍ਰਯੋਗ ਕਰਨ ਦਾ ਵਿਕਲਪ ਚੁਣਿਆ ਹੈ। ਇਨ੍ਹਾਂ ਮਤਦਾਤਾਵਾਂ ਨੂੰ ਰਿਟਰਨਿੰਗ ਅਧਿਕਾਰੀਆਂ ਦੁਆਰਾ ਪਹਿਲਾਂ- ਸੂਚਿਤ ਮਿਤੀਆਂ ‘ਤੇ ਲੋੜੀਂਦੀ ਸੁਰੱਖਿਆ ਅਤੇ ਵੀਡੀਓਗ੍ਰਾਫੀ ਵਿਵਸਥਾ ਨਾਲ ਪੋਸਟ ਬੈਲਟ ਪੱਤਰ ਉਪਲੱਬਧ ਕਰਵਾਏ ਜਾਣਗੇ , ਤਾਕਿ ਪ੍ਰਕਿਰਿਆ ਵਿੱਚ ਗੁਪਤ , ਸੁਰੱਖਿਆ ਅਤੇ ਪਾਰਦਰਸ਼ਿਤਾ ਸੁਨਿਸ਼ਚਿਤ ਹੋ ਸਕੇ। ਇਹ ਪਹਿਲੀ ਵਾਰ ਹੈ ਜਦੋਂ ਬਿਹਾਰ ਵਿਧਾਨ ਸਭਾ ਚੋਣ ਵਿੱਚ ਪੋਸਟਲ ਬੈਲਟ ਪੱਤਰ ਦੀ ਸੁਵਿਧਾਵਾਂ ਦੋਹਾਂ ਸ਼ਰੇਣੀਆਂ ਨੂੰ ਪ੍ਰਦਾਨ ਕੀਤੀ ਜਾ ਰਹੀ ਹੈ। ਬਿਹਾਰ ਵਿੱਚ 71 ਵਿਧਾਨ ਸਭਾ ਖੇਤਰਾਂ ਦੇ ਬੂਥ ਪੱਧਰ ਦੇ ਅਧਿਕਾਰੀ ਅਜਿਹੇ ਚਾਰ ਲੱਖ ਤੋਂ ਅਧਿਕ ਮਤਦਾਤਾਵਾਂ ਨਾਲ ਸੰਪਰਕ ਕਰ ਚੁੱਕੇ ਹਨ। ਬਾਕੀ ਮਤਦਾਤਾਵਾਂ ਨੇ ਮਤਦਾਨ ਲਈ ਮਤਦਾਨ ਦੇ ਦਿਨ ਬੂਥ ‘ਤੇ ਜਾਣ ਦੀ ਇੱਛਾ ਵਿਅਕਤ ਕੀਤੀ ਹੈ। ਬਿਹਾਰ ਵਿੱਚ ਬਾਅਦ ਦੇ ਦੋ ਪੜਾਵਾਂ ਅਤੇ ਹੋਰ ਸਾਰੇ ਰਾਜਾਂ ਵਿੱਚ ਉਪ ਚੋਣਾ ਵਿੱਚ, ਇਹ ਪ੍ਰਕਿਰਿਆ ਜਾਰੀ ਰਹੇਗੀ ਤਾਕਿ ਕੋਵਿਡ-19 ਦੀ ਮਿਆਦ ਦੌਰਾਨ ਇਨ੍ਹਾਂ ਸ਼ਰੇਣੀਆਂ ਲਈ ਚੋਣ ਪ੍ਰਕਿਰਿਆ ਅਧਿਕ ਅਸਾਨ , ਸਮਾਵੇਸ਼ੀ ਅਤੇ ਸੁਰੱਖਿਅਤ ਹੋ ਸਕੇ। ਬੀਐੱਲਓ ਇਸ ਉਦੇਸ਼ ਲਈ ਅਗਲੇ ਦੋ ਪੜਾਵਾਂ ਵਿੱਚ ਬਿਹਾਰ ਦੇ ਲਗਭਗ 12 ਲੱਖ ਮਤਦਾਤਾਵਾਂ ਦੇ ਘਰਾਂ ਦਾ ਦੌਰਾ ਕਰਨਗੇ।
https://pib.gov.in/PressReleseDetail.aspx?PRID=1663689
ਸ਼੍ਰੀ ਗੰਗਵਾਰ ਨੇ ਬ੍ਰਿਕਸ ਦੇਸ਼ਾਂ ਦੇ ਮੰਤਰੀ ਪੱਧਰ ਦੇ ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ ; ਕਾਰਜ ਸਥਾਨ ‘ਤੇ ਸੁਰੱਖਿਆ ਤੰਤਰ ਤਿਆਰ ਕਰਨ ਦਾ ਸੱਦਾ ਕੀਤਾ
ਕਿਰਤ ਅਤੇ ਰੋਜਗਾਰ ਰਾਜ ਮੰਤਰੀ ( ਸੁਤੰਤਰ ਚਾਰਜ ) ਸ਼੍ਰੀ ਸੰਤੋਸ਼ ਗੰਗਵਾਰ ਨੇ ਵਿਸ਼ੇਸ਼ ਰੂਪ ਨਾਲ ਬ੍ਰਿਕਸ ਦੇਸ਼ਾਂ ਨਾਲ ਮਜ਼ਦੂਰਾਂ ਅਤੇ ਨਿਯੋਕਤਾ ਦਰਮਿਆਨ ਸੰਤੁਲਨ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਉਪਯੁਕਤ ਗਲੋਬਲ ਕਾਰਵਾਈ ਕਰਨ ਦਾ ਸੱਦਾ ਕੀਤਾ ਹੈ ਤਾਕਿ ਵਿਕਾਸ ਅਤੇ ਅਧਿਕ ਰੋਜਗਾਰ ਅਤੇ ਵਿਆਪਕ ਕਿਰਤ ਭਲਾਈ ਨੂੰ ਸੰਭਵ ਬਣਾਇਆ ਜਾ ਸਕੇ। ਸ਼੍ਰੀ ਗੰਗਵਾਰ ਨੇ ਸ਼ੁੱਕਰਵਾਰ 10 ਅਕਤੂਬਰ, 2020 ਨੂੰ ਬ੍ਰਿਕਸ ਦੇਸ਼ਾਂ ਦੇ ਮੰਤਰੀ ਪੱਧਰ ਸੰਮੇਲਨ ਦੀ ਵਰਚੁਅਲ ਬੈਠਕ ਵਿੱਚ ਬੋਲਦੇ ਹੋਏ ਕਿਹਾ ਕਿ ਮਜ਼ਦੂਰਾਂ ਦੀ ਭਲਾਈ ਲਈ ਸੁਰੱਖਿਆ, ਸਿਹਤ, ਭਲਾਈ ਅਤੇ ਬਿਹਤਰ ਕਾਮਕਾਜੀ ਪਰਿਸਥਿਤੀਆਂ ਜ਼ਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਇੱਕ ਤੰਦਰੁਸਤ ਕਿਰਤ ਸ਼ਕਤੀ ਅਧਿਕ ਉਤਪਾਦਕ ਹੋਵੇਗੀ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਦੇਵੇਗੀ। ਬ੍ਰਿਕਸ ਦੇਸ਼ਾਂ ਦੇ ਕਿਰਤ ਅਤੇ ਰੋਜਗਾਰ ਮੰਤਰੀਆਂ ਦੀ ਇਹ ਵਰਚੁਅਲ ਬੈਠਕ ਬ੍ਰਿਕਸ ਦੇਸ਼ਾਂ ਵਿੱਚ ਇੱਕ ਸੁਰੱਖਿਅਤ ਕਾਰਜ ਸੱਭਿਆਚਰ ਬਣਾਉਣ ਦੇ ਦ੍ਰਿਸ਼ਟੀਕੋਣ ਸਹਿਤ ਕਈ ਮੁੱਦਿਆਂ ‘ਤੇ ਚਰਚਾ ਕਰਨ ਲਈ ਰੂਸ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ ਸੀ। ਇਸ ਬੈਠਕ ਵਿੱਚ ਅੰਤਰਰਾਸ਼ਟਰੀ ਕਿਰਤ ਸੰਗਠਨ ਦੇ ਡਾਇਰੈਕਟਰ ਜਨਰਲ ਸ਼੍ਰੀ ਗਾਏ ਰਾਈਡਰ , ਮਜ਼ਦੂਰਾ ਅਤੇ ਨਿਯੋਕਤਾ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ। ਕੇਂਦਰੀ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਕੋਵਿਡ-19 ਦੇ ਪ੍ਰਭਾਵ ਨੂੰ ਘੱਟ ਕਰਨ ਲਈ ਪੇਸ਼ੇਗਤ ਸੁਰੱਖਿਆ ਅਤੇ ਸਿਹਤ ਸਬੰਧੀ ਉਪਾਵਾਂ ਨਾਲ ਜੁੜੇ ਪਹਿਲੂਆਂ ਦਾ ਵੀ ਮਹੱਤਵ ਵਧਿਆ ਹੈ।
https://www.pib.gov.in/PressReleseDetail.aspx?PRID=1663547
ਅਪ੍ਰੈਲ - ਸਤੰਬਰ 2020 ਦੀ ਮਿਆਦ ਵਿੱਚ ਜ਼ਰੂਰੀ ਖੇਤੀਬਾੜੀ ਵਸਤਾਂ ਦਾ ਨਿਰਯਾਤ ਪਿਛਲੇ ਸਾਲ ਦੀ ਸਮਾਨ ਮਿਆਦ ਦੀ ਤੁਲਨਾ ਵਿੱਚ 43.4% ਵਧਿਆ
ਖੇਤੀਬਾੜੀ ਨਿਰਯਾਤ ਨੂੰ ਹੁਲਾਰਾ ਦੇਣ ਲਈ ਸਰਕਾਰ ਦੁਆਰਾ ਕੀਤੇ ਗਏ ਲਗਾਤਾਰ ਅਤੇ ਠੋਸ ਯਤਨਾਂ ਦਾ ਲਾਭ ਮਿਲ ਰਿਹਾ ਹੈ। ਕੋਵਿਡ - 19 ਸੰਕਟ ਦੇ ਬਾਵਜੂਦ ਅਪ੍ਰੈਲ - ਸਤੰਬਰ 2020 ਦੀ ਕੁੱਲ ਮਿਆਦ ਦੌਰਾਨ ਜ਼ਰੂਰੀ ਖੇਤੀਬਾੜੀ ਵਸਤਾਂ ਦੇ ਨਿਰਯਾਤ ਵਿੱਚ 43.4% ਦਾ ਵਾਧਾ ਦਰਜ ਹੋਇਆ ਹੈ। ਅਪ੍ਰੈਲ - ਸਤੰਬਰ 2020 ਵਿੱਚ 53626.6 ਕਰੋੜ ਰੁਪਏ ਦਾ ਨਿਰਯਾਤ ਹੋਇਆ ਜਦੋਂ ਕਿ ਪਿਛਲੇ ਸਾਲ ਇਸ ਮਿਆਦ ਦੌਰਾਨ 37397.3 ਕਰੋੜ ਰੁਪਏ ਦਾ ਨਿਰਯਾਤ ਹੋਇਆ ਸੀ। ਅਪ੍ਰੈਲ-ਸਤੰਬਰ 2019 - 20 ਦੇ ਮੁਕਾਬਲੇ ਅਪ੍ਰੈਲ - ਸਤੰਬਰ 2020-21 ਦੌਰਾਨ ਸਕਾਰਾਤਮਕ ਵਾਧਾ ਦਰਜ ਕਰਨ ਵਾਲੇ ਪ੍ਰਮੁੱਖ ਜਿਨਸ ਸਮੂਹਾਂ ਵਿੱਚ ਮੂੰਗਫਲੀ ਦਾ (35%) , ਰਿਫਾਇੰਡ ਚੀਨੀ ( 104% ) , ਕਣਕ ( 206 % ) , ਬਾਸਮਤੀ ਚਾਵਲ ( 13% ) ਅਤੇ ਗ਼ੈਰ - ਬਾਸਮਤੀ ਚਾਵਲ ਦਾ ( 105 % ) ਨਿਰਯਾਤ ਕੀਤਾ ਗਿਆ ਹੈ। ਇਸ ਦੇ ਇਲਾਵਾ, ਅਪ੍ਰੈਲ - ਸਤੰਬਰ 2020 ਦੌਰਾਨ ਵਪਾਰ ਸੰਤੁਲਨ 9002 ਕਰੋੜ ਰੁਪਏ ਦੇ ਨਾਲ ਸਕਾਰਾਤਮਕ ਰਿਹਾ ਹੈ ਜਦੋਂ ਕਿ 2019 ਦੀ ਸਮਾਨ ਮਿਆਦ ਦੌਰਾਨ ਵਪਾਰ ਘਾਟਾ 2133 ਕਰੋੜ ਰੁਪਏ ਰਿਹਾ ਸੀ। ਮਹੀਨੇ ਤੋਂ ਮਹੀਨੇ ( ਐੱਮਓਐੱਮ ) ਮੁੱਲਾਂਕਣ ਦੇ ਅਧਾਰ ‘ਤੇ ਮਿਲੇ ਬਿਓਰੋ ਅਨੁਸਾਰ ਸਤੰਬਰ 2020 ਦੌਰਾਨ ਜ਼ਰੂਰੀ ਖੇਤੀਬਾੜੀ ਜਿਨਸਾਂ ਦਾ ਭਾਰਤ ਦਾ ਖੇਤੀਬਾੜੀ ਨਿਰਯਾਤ, ਸਤੰਬਰ 2019 ਵਿੱਚ ਹੋਏ 5114 ਕਰੋੜ ਰੁਪਏ ਦੇ ਨਿਰਯਾਤ ਦੇ ਮੁਕਾਬਲੇ 9296 ਕਰੋੜ ਰੁਪਏ ਦਾ ਰਿਹਾ ਹੈ , ਯਾਨੀ ਕਿ ਇਸ ਵਿੱਚ 81.7% ਦਾ ਵਾਧਾ ਹੋਇਆ ਹੈ।
https://www.pib.gov.in/PressReleseDetail.aspx?PRID=1663362
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
-
ਮਹਾਰਾਸ਼ਟਰ: ਮਹਾਰਾਸ਼ਟਰ ਦੀ ਸਕੂਲ ਸਿੱਖਿਆ ਮੰਤਰੀ ਵਰਸ਼ਾ ਗਾਇਕਵਾੜ ਨੇ ਐਲਾਨ ਕੀਤਾ ਹੈ ਕਿ ਦੀਵਾਲੀ ਤੋਂ ਪਹਿਲਾਂ ਸਕੂਲ ਦੁਬਾਰਾ ਨਹੀਂ ਖੁੱਲ੍ਹਣਗੇ, ਕਿਉਂਕਿ ਰਾਜ ਵਿੱਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ ਹਨ। ਰਾਜ ਦੇ ਉੱਚ ਅਤੇ ਤੱਕਨੀਕੀ ਸਿੱਖਿਆ ਮੰਤਰੀ ਉਦੈ ਸਮੰਤ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਉਦੋਂ ਤੱਕ ਕਾਲਜਾਂ ਨੂੰ ਦੁਬਾਰਾ ਖੋਲ੍ਹਣ ਦਾ ਇਰਾਦਾ ਨਹੀਂ ਰੱਖਦਾ ਜਦੋਂ ਤੱਕ ਕੋਵਿਡ-19 ਸਥਿਤੀ ਨਿਯੰਤਰਣ ਵਿੱਚ ਨਹੀਂ ਆ ਜਾਂਦੀ। ਮਹਾਰਾਸ਼ਟਰ ਵਿੱਚ ਐਤਵਾਰ ਨੂੰ 10,792 ਨਵੇਂ ਕੋਵਿਡ ਮਾਮਲੇ ਸਾਹਮਣੇ ਆਏ, ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 2.21 ਲੱਖ ਹੈ।
-
ਗੁਜਰਾਤ: ਗੁਜਰਾਤ ਸਰਕਾਰ ਨੇ ਆਗਾਮੀ ਤਿਉਹਾਰਾਂ ਲਈ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਦਾ ਐਲਾਨ ਕੀਤਾ ਹੈ ਜਿਸ ਵਿੱਚ 17 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਨਵਰਾਤਰੇ ਵੀ ਸ਼ਾਮਲ ਹਨ। ਐੱਸਓਪੀ ਨੇ ਰਾਜ ਵਿੱਚ ਵਪਾਰਕ ਜਾਂ ਰਵਾਇਤੀ ਗਲੀ ਗਰਬਾ ਨੂੰ ਮੌਜੂਦਾ ਸਾਲ ਲਈ ਕੋਵਿਡ-19 ਮਹਾਂਮਾਰੀ ਦੇ ਕਾਰਨ ਰੱਦ ਕਰ ਦਿੱਤਾ ਹੈ। ਗੁਜਰਾਤ ਦੇ ਤਾਜ਼ਾ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਨਵਰਾਤਰੀ ਦੌਰਾਨ ਕੋਈ ਗਰਬਾ ਨਹੀਂ ਹੋਵੇਗਾ, ਜੋ ਕਿ ਇਸ ਦਾ ਜ਼ਰੂਰੀ ਤੱਤ ਹੈ ਅਤੇ ਜਿਸ ਨੂੰ ਰਾਜ ਦਾ ‘ਵਿਸ਼ਵ ਦਾ ਸਭ ਤੋਂ ਲੰਬਾ ਨਾਚ ਮੇਲਾ’ ਮੰਨਿਆ ਜਾਂਦਾ ਹੈ।
-
ਰਾਜਸਥਾਨ: ਰਾਜ ਸਰਕਾਰ ਨੇ ਸ਼ਿਕਾਇਤ ਕਾਰਨ ਹੋਰ ਕੋਵਿਡ-19 ਮਰੀਜ਼ਾਂ ਦੇ ਹਸਪਤਾਲਾਂ ਵਿੱਚ ਦਾਖਲ ਹੋਣ ਅਤੇ ਆਕਸੀਜਨ ਸਹਾਇਤਾ ਦੀ ਲੋੜ ਕਾਰਨ, ਸਰਕਾਰੀ ਮੈਡੀਕਲ ਕਾਲਜਾਂ ਅਤੇ ਜ਼ਿਲ੍ਹਾ ਹਸਪਤਾਲਾਂ ਨਾਲ ਜੁੜੇ ਹਸਪਤਾਲਾਂ ਵਿੱਚ ਆਕਸੀਜਨ ਦੇ 38 ਪਲਾਂਟ ਲਗਾ ਰਹੀ ਹੈ। ਰਾਜਸਥਾਨ ਵਿੱਚ ਕੋਵਿਡ ਦੇ ਐਕਟਿਵ ਮਾਮਲਿਆਂ ਦੀ ਗਿਣਤੀ 21,412 ਹੈ।
-
ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿੱਚ ਐਤਵਾਰ ਨੂੰ 1,575 ਤਾਜ਼ਾ ਕਰੋਨਾ ਵਾਇਰਸ ਮਾਮਲੇ ਸਾਹਮਣੇ ਆਏ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 146,820 ਹੋ ਗਈ, ਜਦੋਂ ਕਿ 25 ਮੌਤਾਂ ਹੋਈਆਂ ਹਨ ਅਤੇ ਕੁੱਲ ਮੌਤਾਂ ਦੀ ਗਿਣਤੀ 2,624 ਹੋ ਗਈ ਹੈ। ਨਵੇਂ ਮਾਮਲਿਆਂ ਵਿੱਚ, ਇੰਦੌਰ ਵਿੱਚੋਂ 429, ਭੋਪਾਲ ਵਿੱਚੋਂ 256, ਜਬਲਪੁਰ ਵਿੱਚੋਂ 103 ਅਤੇ ਗਵਾਲੀਅਰ ਵਿੱਚੋਂ 45 ਕੇਸ ਸਾਹਮਣੇ ਆਏ ਹਨ।
-
ਛੱਤੀਸਗੜ੍ਹ: ਛੱਤੀਸਗੜ੍ਹ ਸਰਕਾਰ ਨੇ ਕੋਵਿਡ ਫੈਲਣ ਦੇ ਮੱਦੇਨਜ਼ਰ ਆਉਣ ਵਾਲੇ ਨਵਰਾਤਰੀ ਅਤੇ ਦੁਸਹਿਰੇ ਦੇ ਤਿਉਹਾਰਾਂ ਸਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ। ਇਸ ਤੋਂ ਇਲਾਵਾ, ਕਬਾਇਲੀ ਬਸਤਰ ਡਵੀਜ਼ਨ ਦੇ ਅਧਿਕਾਰੀਆਂ ਨੇ ਅਪੀਲ ਕੀਤੀ ਹੈ ਕਿ ਪ੍ਰਸਿੱਧ ਬਸਤਰ ਦੁਸਹਿਰੇ ਦੀਆਂ ਵੱਖ-ਵੱਖ ਰਸਮਾਂ ਦੌਰਾਨ ਸ਼ਰਧਾਲੂ ਸਰੀਰਕ ਤੌਰ ’ਤੇ ਮੌਜੂਦ ਨਾ ਹੋਣ। ਰਾਵਣ ਦਹਿਣ ਲਈ, 50 ਤੋਂ ਵੱਧ ਲੋਕ ਮੌਜੂਦ ਨਹੀਂ ਹੋ ਸਕਦੇ ਅਤੇ ਬੁੱਤ ਦੀ ਉਚਾਈ 10 ਫੁੱਟ ਤੱਕ ਹੀ ਹੋ ਰਹੇਗੀ।
-
ਕੇਰਲ: ਮੁੱਖ ਮੰਤਰੀ ਪਿਨਾਰਯੀ ਵਿਜੇਯਨ ਨੇ ਕਿਹਾ ਹੈ ਕਿ ਰਾਜ ਸਰਕਾਰ ਇਸ ਮੋੜ ’ਤੇ ਸਕੂਲ ਮੁੜ ਨਹੀਂ ਖੋਲ ਸਕਦੀ। ਕੇਰਲ ਨੂੰ ਜਨਤਕ ਸਿੱਖਿਆ ਖੇਤਰ ਵਿੱਚ ਪੂਰੀ ਤਰ੍ਹਾਂ ਡਿਜੀਟਲ ਬਣਨ ਵਾਲਾ ਪਹਿਲਾ ਰਾਜ ਐਲਾਨਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਚੰਗੀ ਸਿੱਖਿਆ ਨੂੰ ਗ਼ਰੀਬਾਂ ਤੱਕ ਪਹੁੰਚਯੋਗ ਬਣਾਉਣਾ ਹੈ। ਇਸ ਦੌਰਾਨ ਰਾਜ ਦੇ ਸਿਹਤ ਵਿਭਾਗ ਨੇ ਅੱਜ ਕੋਵਿਡ ਹਸਪਤਾਲਾਂ ਵਿੱਚ ਮਰੀਜਾਂ ਨੂੰ ਮਿਲਣ ਲਈ ਆਉਣ ਵਾਲੇ ਲੋਕਾਂ ਨੂੰ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਰਾਜ ਵਿੱਚ ਕੋਵਿਡ-19 ਟੈਸਟਿੰਗ ਵਧਾਉਣ ਦਾ ਫੈਸਲਾ ਕੀਤਾ ਹੈ। ਸਬੰਧਿਤ ਅਧਿਕਾਰੀਆਂ ਨੂੰ ਜਨਤਕ ਥਾਵਾਂ ’ਤੇ ਕੋਵਿਡ-19 ਟੈਸਟਿੰਗ ਕਿਓਸਕ ਲਗਾਉਣ ਲਈ ਵੀ ਕਿਹਾ ਹੈ। ਕੋਵਿਡ-19 ਦੇ ਕੱਲ ਕੇਰਲ ਵਿੱਚ 9,347 ਕੇਸ ਆਏ। ਸਰਕਾਰੀ ਮੌਤਾਂ ਦੀ ਗਿਣਤੀ 1003 ਨੂੰ ਛੂਹ ਗਈ ਹੈ। ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 96,316 ਮਰੀਜ਼ ਇਲਾਜ ਅਧੀਨ ਹਨ ਅਤੇ ਲਗਭਗ 2.84 ਲੱਖ ਲੋਕ ਨਿਗਰਾਨੀ ਹੇਠ ਹਨ।
-
ਤਮਿਲ ਨਾਡੂ : ਮੁੱਖ ਮੰਤਰੀ ਈਕੇ ਪਲਾਨੀਸਵਾਮੀ ਨੇ ਸੋਮਵਾਰ ਨੂੰ 10,055 ਕਰੋੜ ਰੁਪਏ ਨਿਵੇਸ਼ ਦੇ 14 ਐੱਮਓਯੂ ਸਾਈਨ ਕੀਤੇ ਜਿਸਦੇ ਤਹਿਤ 7000 ਤੋਂ ਵੱਧ ਲੋਕਾਂ ਨੂੰ ਰੋਜਗਾਰ ਮਿਲਣ ਦੀ ਸੰਭਾਵਨਾ ਹੈ। ਗ੍ਰਾਮੀਣ ਆਰਥਿਕਤਾ ਨੂੰ ਵੱਡਾ ਹੁਲਾਰਾ ਦਿੰਦੇ ਹੋਏ, ਕੋਇਮਬਟੂਰ ਜ਼ਿਲੇ ਵਿੱਚ ਤਮਿਲ ਨਾਡੂ ਗ੍ਰਾਮੀਣ ਪੁਨਰ ਉਭਾਰ ਸਕੀਮ ਅਧੀਨ 4,741 ਲੋਕਾਂ ਨੂੰ ਕੋਵਿਡ-19 ਵਿਸ਼ੇਸ਼ ਰਾਹਤ ਸਹਾਇਤਾ ਵਜੋਂ 3.77 ਕਰੋੜ ਰੁਪਏ ਮੁਹੱਈਆ ਕਰਵਾਏ ਗਏ।
-
ਕਰਨਾਟਕ: ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਸੋਮਵਾਰ ਨੂੰ ਮੈਡੀਕਲ ਸਿੱਖਿਆ ਮੰਤਰੀ ਡਾ. ਕੇ ਸੁਧਾਕਰ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਕੋਵਿਡ ਖ਼ਿਲਾਫ਼ ਸੰਘਰਸ਼ ਦੇ ਲਈ ਦੋ ਅਹਿਮ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਲਈ ਕਿਹਾ। ਬੀ. ਸ਼੍ਰੀਰਾਮੂਲੂ, ਜਿਨ੍ਹਾਂ ਨੇ ਪਹਿਲਾਂ ਸਿਹਤ ਪੋਰਟਫੋਲੀਓ ਸੰਭਾਲਿਆ ਸੀ, ਨੂੰ ਸਮਾਜ ਭਲਾਈ ਵਿਭਾਗ ਅਲਾਟ ਕੀਤਾ ਗਿਆ ਹੈ। ਇਸ ਦੌਰਾਨ ਜਨਤਕ ਖੇਤਰ ਦੇ ਟਰਾਂਸਪੋਰਟ ਕੇਐੱਸਆਰਟੀਸੀ ਦੇ ਚੇਅਰਮੈਨ ਨੇ ਕਿਹਾ ਕਿ ਕੋਰੋਨਾ ਅਤੇ ਲੌਕਡਾਊਨ ਕਾਰਨ ਨਿਗਮ ਨੂੰ 1600 ਕਰੋੜ ਰੁਪਏ ਦਾ ਘਾਟਾ ਸਹਿਣਾ ਪਿਆ ਹੈ। ਬੰਗਲੁਰੂ ਵਿੱਚ ਕੋਵਿਡ-19 ਪਾਜ਼ਿਟੀਵਿਟੀ ਦਰ ਦੋ ਮਹੀਨਿਆਂ ਬਾਅਦ ਵਧੀ ਹੈ; ਸਟੇਟ ਟਾਸਕ ਫੋਰਸ ਦੇ ਮੈਂਬਰ ਦਾ ਕਹਿਣਾ ਹੈ ਕਿ ਇਸਦਾ ਕਾਰਨ ਸੰਪਰਕ ਟ੍ਰੇਸ ਕਰਨ ਦੇ ਬਿਹਤਰ ਢੰਗ ਨੂੰ ਦੱਸਿਆ ਜਾ ਸਕਦਾ ਹੈ।
-
ਆਂਧਰ ਪ੍ਰਦੇਸ਼: ਆਂਧਰ ਪ੍ਰਦੇਸ਼ ਵਿੱਚ ਪਹਿਲੀ ਵਾਰ ਰਿਕਵਰੀ ਦੀ ਦਰ 93.05 ਫ਼ੀਸਦੀ ਤੱਕ ਪਹੁੰਚ ਗਈ ਹੈ। ਹੁਣ ਤੱਕ ਆਏ ਕੁੱਲ ਮਾਮਲਿਆਂ ਵਿੱਚੋਂ ਸਿਰਫ਼ 6.13 ਫ਼ੀਸਦੀ ਜਾਂ 46,295 ਕੇਸ ਹੀ ਐਕਟਿਵ ਹਨ। ਮੌਤ ਦਰ 0.83 ਫ਼ੀਸਦੀ ਹੈ। ਇਸ ਤੋਂ ਇਲਾਵਾ, ਤਿੰਨ ਮਹੀਨਿਆਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ, ਟੈਸਟਾਂ ਦੀ ਰੋਜ਼ਾਨਾ ਪਾਜ਼ਿਟੀਵਿਟੀ ਦਰ 6.90% ’ਤੇ ਆ ਗਈ ਅਤੇ 75,517 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਹੁਣ ਤੱਕ ਪਰਖੇ ਗਏ 65,69,616 ਨਮੂਨਿਆਂ ਦੀ ਸਮੁੱਚੀ ਪਾਜ਼ਿਟੀਵਿਟੀ ਦਰ 11.50 ਫ਼ੀਸਦੀ ਰਹੀ ਹੈ। ਪੱਛਮੀ ਗੋਦਾਵਰੀ ਵਿੱਚ ਸਭ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਅਤੇ ਚਿਤੂਰ ਅਤੇ ਪੂਰਬੀ ਗੋਦਾਵਰੀ ਹਰੇਕ ਵਿੱਚ 700 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਪ੍ਰਕਾਸ਼ਮ ਵਿੱਚ ਸਭ ਤੋਂ ਵੱਧ ਨਵੀਆਂ ਮੌਤਾਂ ਹੋਈਆਂ ਹਨ।
-
ਤੇਲੰਗਾਨਾ : ਪਿਛਲੇ 24 ਘੰਟਿਆਂ ਦੌਰਾਨ 1021 ਨਵੇਂ ਕੇਸ ਆਏ, 2214 ਰਿਕਵਰ ਹੋਏ ਅਤੇ 6 ਮੌਤਾਂ ਹੋਈਆਂ; 1021 ਮਾਮਲਿਆਂ ਵਿੱਚੋਂ, 228 ਕੇਸ ਜੀਐੱਚਐੱਮਸੀ ਤੋਂ ਸਾਹਮਣੇ ਆਏ ਹਨ। ਕੁੱਲ ਕੇਸ: 2,13,084 ; ਐਕਟਿਵ ਕੇਸ: 24,514; ਮੌਤਾਂ: 1228; ਡਿਸਚਾਰਜ: 1,87,342. ਤੇਲੰਗਾਨਾ ਦੇ ਸਕੂਲ 1 ਨਵੰਬਰ ਨੂੰ ਮੁੜ ਖੋਲ੍ਹਣ ਦੀ ਸੰਭਾਵਨਾ ਹੈ, ਮਾਪੇ ਚਿੰਤਤ ਹਨ; ਆਪਣੇ ਬੱਚਿਆਂ ਦੀ ਸੁਰੱਖਿਆ ਲਈ ਡਰੇ ਹੋਏ ਹਨ, ਉਹ ਸਰਕਾਰ ਨੂੰ ਅਕਾਦਮਿਕ ਸਾਲ ਰੱਦ ਕਰਨ ਲਈ ਕਹਿ ਰਹੇ ਹਨ। ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਅਗਲੇ ਦੋ ਦਿਨਾਂ ਤੱਕ ਰਾਜ ਭਰ ਵਿੱਚ ਭਾਰੀ ਬਾਰਸ਼ ਦੀ ਚੇਤਾਵਨੀ ਦੇ ਮੱਦੇਨਜ਼ਰ ਅਧਿਕਾਰੀਆਂ ਅਤੇ ਲੋਕਾਂ ਨੂੰ ਜਾਗਰੁਕ ਅਤੇ ਸੁਚੇਤ ਰਹਿਣ ਦੇ ਨਿਰਦੇਸ਼ ਦਿੱਤੇ ਹਨ।
-
ਅਸਾਮ: ਆਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 1227 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਰਾਜ ਵਿੱਚ ਕੁੱਲ ਡਿਸਚਾਰਜ ਮਰੀਜ਼ਾਂ ਦੀ ਗਿਣਤੀ 164579 ਤੱਕ ਪਹੁੰਚ ਗਈ ਹੈ। ਜਦੋਂਕਿ ਰਾਜ ਵਿੱਚ 28385 ਐਕਟਿਵ ਕੋਵਿਡ-19 ਕੇਸ ਹਨ।
-
ਨਾਗਾਲੈਂਡ: ਐਤਵਾਰ ਨੂੰ 70 ਨਵੇਂ ਕੋਵਿਡ-19 ਮਾਮਲਿਆਂ ਦੀ ਜਾਂਚ ਦੇ ਨਾਲ, ਨਾਗਾਲੈਂਡ ਵਿੱਚ ਕੁੱਲ 7019 ਕੋਵਿਡ ਪਾਜ਼ਿਟਿਵ ਮਾਮਲਿਆਂ ਦੇ ਹੋਣ ਨਾਲ 7000 ਦਾ ਅੰਕੜਾ ਪਾਰ ਕਰ ਲਿਆ ਹੈ। ਐਤਵਾਰ ਨੂੰ ਕੁੱਲ 49 ਕੇਸਾਂ ਦੀ ਰਿਕਵਰੀ ਦੀ ਵੀ ਖ਼ਬਰ ਮਿਲੀ ਹੈ।
-
ਮੇਘਾਲਿਆ: ਮੇਘਾਲਿਆ ਵਿੱਚ ਕੁੱਲ ਐਕਟਿਵ ਕੇਸ 2355 ਹਨ ਅਤੇ 5142 ਰਿਕਵਰ ਹੋਏ ਕੇਸ ਹਨ।
ਫੈਕਟਚੈੱਕ



*******
ਵਾਈਬੀ
(Release ID: 1663900)
Visitor Counter : 217