ਬਿਜਲੀ ਮੰਤਰਾਲਾ

ਮੁੰਬਈ ਪਾਵਰ ਬ੍ਰੇਕਡਾਊਨ ਦਾ ਅਧਿਐਨ ਕਰਨ ਅਤੇ ਅਜਿਹੀਆਂ ਸਥਿਤੀਆਂ ਦੇ ਹੱਲ ਲੱਭਣ ਵਿੱਚ ਰਾਜ ਸਰਕਾਰ ਦੀ ਸਹਾਇਤਾ ਕਰਨ ਲਈ ਊਰਜਾ ਮੰਤਰਾਲੇ ਅਧੀਨ ਸੀਈਏ ਦੀ ਅਗਵਾਈ ਹੇਠ ਕੇਂਦਰੀ ਅਧਿਕਾਰੀਆਂ ਦੀ ਟੀਮ ਨੂੰ ਮੁੰਬਈ ਭੇਜਿਆ ਜਾ ਰਿਹਾ ਹੈ

ਨੈਸ਼ਨਲ ਗ੍ਰਿੱਡ ਪ੍ਰਭਾਵਿਤ ਨਹੀਂ ਹੋਇਆ, ਸਟੇਟ ਗ੍ਰਿੱਡ ਦਾ ਬ੍ਰੇਕਡਾਊਨ ਹੋਇਆ



ਕੇਂਦਰੀ ਬਿਜਲੀ ਖੇਤਰ ਦੇ ਅਧਿਕਾਰੀ ਬਿਜਲੀ ਬਹਾਲੀ ਲਈ ਸਹਾਇਤਾ ਕਰ ਰਹੇ ਹਨ: ਸ਼੍ਰੀ ਆਰ. ਕੇ. ਸਿੰਘ

Posted On: 12 OCT 2020 5:34PM by PIB Chandigarh

ਕੇਂਦਰੀ ਬਿਜਲੀ (ਸੁਤੰਤਰ ਚਾਰਜ) ਅਤੇ ਨਵੀਂ ਤੇ ਅਖੁੱਟ ਊਰਜਾ ਰਾਜ ਮੰਤਰੀ, ਸ਼੍ਰੀ ਆਰ. ਕੇ. ਸਿੰਘ ਨੇ ਅੱਜ ਦੁਪਿਹਰ ਤੋਂ ਪਹਿਲਾਂ ਮੁੰਬਈ ਵਿੱਚ ਬਿਜਲੀ ਦੀ ਸਪਲਾਈ ਠੱਪ ਹੋ ਜਾਣ ਬਾਰੇ ਬੋਲਦਿਆਂ ਕਿਹਾ, “ਮੁੰਬਈ ਵਿੱਚ ਬਿਜਲੀ ਸਪਲਾਈ ਬਹੁਤ ਹੱਦ ਤੱਕ ਬਹਾਲ ਹੋ ਗਈ ਹੈ।  2000 ਮੈਗਾਵਾਟ ਤੋਂ ਵੱਧ ਬੰਦ ਹੋਈ ਬਿਜਲੀ ਦੀ ਸਪਲਾਈ ਵਿੱਚੋਂ  ਤਕਰੀਬਨ 1900 ਮੈਗਾਵਾਟ ਬਹਾਲ ਕਰ ਦਿੱਤੀ ਗਈ ਹੈ, ਬਾਕੀ ਜਲਦੀ ਬਹਾਲ ਕਰ ਦਿੱਤੀ ਜਾਵੇਗੀ।  ਰਾਸ਼ਟਰੀ ਗ੍ਰਿੱਡ ਠੀਕ ਹੈ, ਸਮੱਸਿਆ ਰਾਜ ਦੇ ਗ੍ਰਿੱਡ ਦੇ ਕੁਝ ਹਿੱਸਿਆਂ ਵਿੱਚ ਹੋਈ ਹੈ।

 

 

ਸ਼੍ਰੀ ਸਿੰਘ ਨੇ ਇਹ ਵੀ ਕਿਹਾ ਕਿ ਕੇਂਦਰੀ ਟੀਮ ਸਮੱਸਿਆ ਦਾ ਪਤਾ ਲਗਾਉਣ ਅਤੇ ਅਜਿਹੇ ਬ੍ਰੇਕਡਾਊਨ ਵਿਰੁੱਧ ਸੰਭਵ ਹੱਲ ਲੱਭਣ ਲਈ ਮੁੰਬਈ ਦਾ ਦੌਰਾ ਕਰੇਗੀ।

 

 

 

 

 

                                                ********

 

 

 

ਆਰਸੀਜੇ / ਐੱਮ


(Release ID: 1663871) Visitor Counter : 152