ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਆਈਜੇਐੱਫ ਗ੍ਰੈਂਡ ਸਲੈਮ 2020 ਕੰਪੀਟੀਸ਼ਨ ਲਈ ਛੇ ਮੈਂਬਰੀ ਭਾਰਤੀ ਜੂਡੋ ਟੀਮ ਦੇ ਹੰਗਰੀ ਦੇ ਦੌਰੇ ਦਾ ਪੂਰਾ ਖਰਚਾ ਸਰਕਾਰ ਕਰੇਗੀ
Posted On:
11 OCT 2020 6:59PM by PIB Chandigarh
ਹੰਗਰੀ ਦੇ ਬੁਡਾਪੈਸਟ ਵਿੱਚ ਇਸ ਮਹੀਨੇ ਦੀ 23 ਤੋਂ 26 ਤਰੀਕ ਦੌਰਾਨ ਹੋ ਰਹੀ ਅੰਤਰ ਰਾਸ਼ਟਰੀ ਜੂਡੋ ਫੈਡਰੇਸ਼ਨ (ਆਈਜੇਐੱਫ) ਦੀ ਇੱਕ ਈਵੈਂਟ- ਗ੍ਰੈਂਡ ਸਲੈਮ 2020 ਕੰਪੀਟੀਸ਼ਨ ਵਿੱਚ ਭਾਰਤੀ ਜੂਡੋ ਟੀਮ ਦੇ ਪੰਜ ਖਿਡਾਰੀ ਹਿੱਸਾ ਲੈਣਗੇ। ਇਸ ਟੂਰ ਦਾ ਪੂਰਾ ਖਰਚਾ ਸਰਕਾਰ ਕਰੇਗੀ।
ਇਹ ਪੰਜ ਜੂਡੋ ਖਿਡਾਰੀ, ਜਿਨ੍ਹਾਂ ਵਿੱਚ ਦੋ ਮਹਿਲਾ ਅਤੇ ਤਿੰਨ ਪੁਰਸ਼ ਖਿਡਾਰੀ ਸ਼ਾਮਲ ਹਨ, 19 ਤਰੀਕ ਨੂੰ ਕੰਪੀਟੀਸ਼ਨ ਲਈ ਰਵਾਨਾ ਹੋਣਗੇ। ਉਨ੍ਹਾਂ ਨੂੰ ਹੰਗਰੀ ਪਹੁੰਚਣ 'ਤੇ ਘੱਟੋ-ਘੱਟ ਦੋ ਕੋਵਿਡ-19 ਨੈਗੇਟਿਵ ਵਿਅਕਤੀਗਤ ਮੈਡੀਕਲ ਸਰਟੀਫਿਕੇਟ ਦੇਣੇ ਪੈਣਗੇ। ਇਹ ਪੀਸੀਆਰ ਟੈਸਟ ਹੰਗਰੀ ਆਉਣ ਤੋਂ ਵੱਧ ਤੋਂ ਵੱਧ 5 ਦਿਨ ਪਹਿਲਾਂ ਅਤੇ ਆਪਸ ਵਿੱਚ 48 ਘੰਟਿਆਂ ਦੇ ਵਕਫ਼ੇ ‘ਤੇ ਕਰਵਾਏ ਗਏ ਹੋਣੇ ਚਾਹੀਦੇ ਹਨ।
ਮਹਿਲਾ ਟੀਮ ਵਿੱਚ ਮਣੀਪੁਰ ਦੀ 25 ਸਾਲਾ ਸੁਸ਼ੀਲਾ ਦੇਵੀ (48 ਕਿਲੋਗ੍ਰਾਮ) ਅਤੇ ਦਿੱਲੀ ਦੀ 22 ਸਾਲਾ ਤੂਲਿਕਾ ਮਾਨ (78 ਕਿਲੋ) ਸ਼ਾਮਲ ਹਨ। ਪੁਰਸ਼ ਟੀਮ ਵਿੱਚ ਸਾਬਕਾ ਓਲੰਪੀਅਨ 28 ਸਾਲਾ ਅਵਤਾਰ ਸਿੰਘ (100 ਕਿਲੋ), ਪੰਜਾਬ ਤੋਂ 22 ਸਾਲਾ, ਟੌਪਸ ਡਿਵੈਲਪਮੈਂਟਲ ਗਰੁੱਪ ਦਾ ਅਥਲੀਟ ਜਸਲੀਨ ਸਿੰਘ ਸੈਣੀ (66 ਕਿਲੋ) ਅਤੇ 24 ਸਾਲਾ ਵਿਜੇ ਯਾਦਵ (60 ਕਿਲੋ) ਸ਼ਾਮਲ ਹਨ। ਹੰਗਰੀ ਵਿੱਚ ਕੰਪੀਟੀਸ਼ਨ ਦੇ ਪੂਰੇ ਸਮੇਂ ਦੌਰਾਨ ਇਨ੍ਹਾਂ ਪੰਜ ਖਿਡਾਰੀਆਂ ਨਾਲ ਕੋਚ ਜੀਵਨ ਸ਼ਰਮਾ ਸ਼ਾਮਲ ਰਹਿਣਗੇ।
ਜਸਲੀਨ ਨੇ ਦੱਸਿਆ “ਮੇਰਾ ਉਦੇਸ਼ ਓਲੰਪਿਕ ਵਿੱਚ ਭਾਰਤ ਲਈ ਮੈਡਲ ਹਾਸਲ ਕਰਨਾ ਹੈ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਇਹ ਕੰਮ ਕਰ ਸਕਾਂਗਾ, ਕਿਉਂਕਿ ਮੈਂ ਇਸ ਲਈ ਬਹੁਤ ਸਖ਼ਤ ਮਿਹਨਤ ਕੀਤੀ ਹੈ। ਮੈਂ ਸਰਕਾਰ ਦੁਆਰਾ ਦਿੱਤੇ ਜਾ ਰਹੇ ਸਮਰਥਨ ਲਈ ਬਹੁਤ ਧੰਨਵਾਦੀ ਹਾਂ। ਭਾਵੇਂ ਸਾਡੇ ਦੁਆਰਾ ਸਖਤ ਮਿਹਨਤ ਕੀਤੀ ਜਾ ਰਹੀ ਹੈ ਪਰ ਸਰਕਾਰ ਦੀ ਸਹਾਇਤਾ ਤੋਂ ਬਗੈਰ ਅਸੀਂ ਕੁਝ ਨਹੀਂ ਕਰ ਸਕਦੇ। ਇਸ ਲਈ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਡੇ ਟੂਰ ਲਈ ਖਰਚਾ ਸਹਿਣ ਕਰ ਰਹੇ ਹਨ।”
ਉਹ ਸਾਰੇ ਵਿਸ਼ਵ ਰੈਂਕਿੰਗ ਦੇ ਅਧਾਰ ‘ਤੇ ਚੁਣੇ ਗਏ ਹਨ ਅਤੇ ਅਗਲੇ ਸਾਲ ਤੱਕ ਲਈ ਮੁਲਤਵੀ ਹੋਈਆਂ ਟੋਕੀਓ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ਦੀਆਂ ਉਨ੍ਹਾਂ ਦੀਆਂ ਉੱਚ ਸੰਭਾਵਨਾਵਾਂ ਹਨ। ਸੀਨੀਅਰ ਨੈਸ਼ਨਲ ਰੈਂਕਿੰਗ ਚੈਂਪੀਅਨਸ਼ਿਪ ਵਿੱਚ ਵੀ ਉਹ ਸਰਬੋਤਮ ਪ੍ਰਤੀਯੋਗੀ ਹਨ। ਮਹਿਲਾਵਾਂ ਵਿੱਚੋਂ ਸੁਸ਼ੀਲਾ ਦੇਵੀ ਸਭ ਤੋਂ ਵੱਧ 41ਵੇਂ ਨੰਬਰ 'ਤੇ ਹੈ ਅਤੇ ਉਸ ਨੇ ਕੁਲ 833 ਓਲੰਪਿਕ ਕੁਆਲੀਫੀਕੇਸ਼ਨ ਅੰਕ ਹਾਸਲ ਕੀਤੇ ਹਨ, ਜਦਕਿ ਜਸਲੀਨ ਪੁਰਸ਼ਾਂ ਵਿੱਚੋਂ ਸਭ ਤੋਂ ਵੱਧ 56ਵੇਂ ਸਥਾਨ ‘ਤੇ ਹੈ ਅਤੇ ਉਸ ਨੂੰ ਓਲੰਪਿਕ ਵਿੱਚ 854 ਕੁਆਲੀਫੀਕੇਸ਼ਨ ਅੰਕ ਹਾਸਲ ਹਨ।
ਹੰਗਰੀ ਦੇ ਬੁਡਾਪੈਸਟ ਵਿੱਚ ਆਈਜੇਐੱਫ ਈਵੈਂਟ ਵਿੱਚ 81 ਦੇਸ਼ਾਂ ਦੇ ਤਕਰੀਬਨ 645 ਪ੍ਰਤੀਯੋਗੀਆਂ ਦੁਆਰਾ ਹਿੱਸਾ ਲਏ ਜਾਣ ਦੀ ਉਮੀਦ ਹੈ।
********
ਐੱਨਬੀ / ਓਏ
(Release ID: 1663628)
Visitor Counter : 150