ਰੇਲ ਮੰਤਰਾਲਾ
ਰੇਲਵੇ ਦਾ 2021-22 ਦੇ ਅੰਤ ਤੱਕ ਆਟੋਮੋਬਾਈਲ ਢੋਆ-ਢੁਆਈ ਦਾ 20% ਅਤੇ 2023-24 ਤੱਕ 30% ਮੋਡਲ ਸ਼ੇਅਰ ਪ੍ਰਾਪਤ ਕਰਨ ਦਾ ਟੀਚਾ
ਰੇਲ, ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ ਅਤੇ ਖੁਰਾਕ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੀ ਰੇਲਵੇ ਜ਼ਰੀਏ ਆਟੋਮੋਬਾਈਲ ਢੋਆ-ਢੁਆਈ ਨੂੰ ਪ੍ਰੋਤਸਾਹਨ ਦੇਣ ਲਈ ਆਟੋਮੋਬਾਈਲ ਉਦਯੋਗ ਦੇ ਨੇਤਾਵਾਂ ਨਾਲ ਮੀਟਿੰਗ
ਇੰਡੀਅਨ ਰੇਲਵੇ ਨੇ ਸੁਸਾਇਟੀ ਆਵ੍ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਜ਼ (ਐੱਸਆਈਏਐੱਮ) ਅਤੇ ਆਟੋਮੋਟਿਵ ਟਾਇਰ ਮੈਨੂਫੈਕਚਰਜ਼ ਐਸੋਸੀਏਸ਼ਨ (ਏਟੀਐੱਮਏ), ਏਟੀਐੱਮਏ ਨੂੰ ਉਨ੍ਹਾਂ ਦੀਆਂ ਸਾਰੀਆਂ ਚਿੰਤਾਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ
ਆਟੋਮੋਬਾਈਲ ਟ੍ਰੈਫਿਕ ਨੂੰ ਹੁਣ ਟਰਮੀਨਲ ਚਾਰਜ ਦੇ ਭੁਗਤਾਨ ਤੋਂ ਪੂਰੀ ਤਰ੍ਹਾਂ ਛੂਟ
2020 ਦੌਰਾਨ ਆਟੋਮੋਬਾਈਲ ਆਵਾਜਾਈ ਲਈ 7 ਨਵੇਂ ਟਰਮੀਨਲ ਖੋਲ੍ਹੇ ਗਏ
ਐੱਸਆਈਏਐੱਮ (ਸੁਸਾਇਟੀ ਆਵ੍ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਜ਼), ਟਾਟਾ ਮੋਟਰਸ, ਹੁੰਦਈ ਮੋਟਰਸ, ਫੋਰਡ ਮੋਟਰਸ, ਮਹਿੰਦਰਾ ਐਂਡ ਮਹਿੰਦਰਾ, ਹੌਂਡਾ ਇੰਡੀਆ ਅਤੇ ਮਾਰੂਤੀ ਸੁਜ਼ੂਕੀ ਲਿਮਿਟਿਡ ਦੇ ਪ੍ਰਤੀਨਿਧੀ ਸ਼ਾਮਲ ਹੋਏ
ਆਟੋਮੋਬਾਈਲ ਫਰੇਟ ਟ੍ਰੇਨ ਅਪਰੇਟਰਸ (ਏਐੱਫਟੂਓ’ਜ਼), ਆਟੋਮੋਟਿਵ ਟਾਇਰ ਮੈਨੂਫੈਕਚਰਜ਼ ਐਸੋਸੀਏਸ਼ਨ (ਏਟੀਐੱਮਏ) ਨੇ ਇਸ ਪਹਿਲ ਦੀ ਸ਼ਲਾਘਾ ਕੀਤੀ
ਭਾਰਤੀ ਰੇਲਵੇ ਨੇ ਪੂਰੇ ਪਿਛਲੇ ਸਾਲ ਵਿੱਚ 731 ਰੈਕਾਂ ਦੇ ਮੁਕਾਬਲੇ ਸਿਰਫ਼ 6 ਮਹੀਨਿਆਂ ਵਿੱਚ ਆਟੋਮੋਬਾਈਲ ਦੇ 836 ਰੈਕ ਲੋਡ ਕੀਤੇ (ਲਗਭਗ ਨਾਮ ਦੇ ਬਰਾਬਰ)
Posted On:
10 OCT 2020 6:15PM by PIB Chandigarh
ਰੇਲ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ ਅਤੇ ਖੁਰਾਕ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਰੇਲਵੇ ਜ਼ਰੀਏ ਆਟੋਮੋਬਾਈਲ ਢੋਆ-ਢੁਆਈ ਨੂੰ ਪ੍ਰੋਤਸਾਹਨ ਦੇਣ ਲਈ ਆਟੋਮੋਬਾਈਲ ਉਦਯੋਗ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ।
ਇਸ ਵਿੱਚ ਐੱਸਆਈਏਐੱਮ (ਸੁਸਾਇਟੀ ਆਵ੍ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਜ਼), ਟਾਟਾ ਮੋਟਰਸ, ਹੁੰਦਈ ਮੋਟਰਸ, ਫੋਰਡ ਮੋਟਰਸ, ਮਹਿੰਦਰਾ ਐਂਡ ਮਹਿੰਦਰਾ, ਹੌਂਡਾ ਇੰਡੀਆ ਅਤੇ ਮਾਰੂਤੀ ਸੁਜ਼ੂਕੀ ਲਿਮਿਟਿਡ ਦੇ ਪ੍ਰਤੀਨਿਧੀ ਸ਼ਾਮਲ ਹੋਏ।
ਆਟੋਮੋਬਾਈਲ ਫਰੇਟ ਟ੍ਰੇਨ ਅਪਰੇਟਰਸ (ਏਐੱਫਟੀਓ’ਜ਼), ਆਟੋਮੋਟਿਵ ਟਾਇਰ ਮੈਨੂਫੈਕਚਰਜ਼ ਐਸੋਸੀਏਸ਼ਨ (ਏਟੀਐੱਮਏ) ਜਿਸਨੇ ਇਸ ਮੀਟਿੰਗ ਵਿੱਚ ਹਿੱਸਾ ਲਿਆ, ਨੇ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਰੇਲਵੇ ਜ਼ਰੀਏ ਆਟੋਮੋਬਾਈਲ ਦੀ ਆਵਾਜਾਈ ਦੀ ਸੁਵਿਧਾ ਲਈ ਭਾਰਤੀ ਰੇਲਵੇ ਨਾਲ ਸਾਂਝੇਦਾਰੀ ਵਿੱਚ ਕੰਮ ਕਰਨ ਲਈ ਪ੍ਰਤੀਬੱਧਤਾ ਪ੍ਰਗਟਾਈ।
ਭਾਰਤੀ ਰੇਲਵੇ ਆਟੋਮੋਬਾਈਲ ਦੀ ਆਵਾਜਾਈ ਵਿੱਚ ਨਵੀਆਂ ਉੱਚਾਈਆਂ ਨੂੰ ਪ੍ਰਾਪਤ ਕਰ ਰਿਹਾ ਹੈ। 2013-14 ਵਿੱਚ ਰੇਲਵੇ ਰਾਹੀਂ ਆਟੋਮੋਬਾਈਲ ਦਾ ਕੁੱਲ ਲੋਡ ਸਿਰਫ਼ 429 ਰੈਕ ਸੀ ਜੋ 2019-20 ਵਿੱਚ ਵਧ ਕੇ 1,595 ਰੈਕ ਹੋ ਗਿਆ। ਚਾਲੂ ਸਾਲ ਦੇ ਪਹਿਲੇ ਛੇ ਮਹੀਨਿਆਂ (ਅਪ੍ਰੈਲ ਤੋਂ ਸਤੰਬਰ) ਵਿੱਚ ਭਾਰਤੀ ਰੇਲਵੇ ਨੇ ਪਿਛਲੇ ਸਾਲ ਵਿੱਚ 731 ਰੈਕ ਖਿਲਾਫ਼ ਆਟੋਮੋਬਾਈਲ ਦੇ 836 ਰੈਕ ਲੋਡ ਕੀਤੇ ਹਨ (ਪਹਿਲੇ ਦੋ ਮਹੀਨਿਆਂ ਵਿੱਚ ਲਗਭਗ ਨਾਂ ਦੇ ਬਰਾਬਰ ਢੋਆ-ਢੁਆਈ ਦੇ ਬਾਵਜੂਦ)।
ਰੇਲਵੇ ਦਾ 2021-22 ਦੇ ਅੰਤ ਤੱਕ ਆਟੋਮੋਬਾਈਲ ਢੋਆ-ਢੁਆਈ ਦਾ 20% ਅਤੇ 2023-24 ਤੱਕ 30% ਮੋਡਲ ਸ਼ੇਅਰ ਪ੍ਰਾਪਤ ਕਰਨ ਦਾ ਟੀਚਾ ਹੈ।
ਇਸ ਗੱਲਬਾਤ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਆਟੋਮੋਬਾਈਲ ਦੀ ਢੋਆ-ਢੁਆਈ ਨੂੰ ਪ੍ਰੋਤਸਾਹਨ ਦੇਣ ਲਈ ਰੇਲਵੇ ਦੁਆਰਾ ਚੁੱਕੇ ਗਏ ਕਦਮਾਂ ਬਾਰੇ ਦੱਸਿਆ ਗਿਆ ਜਿਸ ਕਾਰਨ ਇਸ ਵੱਡੀ ਪੁਲਾਂਘ ਦੀ ਸ਼ੁਰੂਆਤ ਹੋਈ ਅਤੇ ਦੱਸਿਆ ਕਿ ਰੇਲਵੇ ਨੂੰ ਜ਼ਿਆਦਾ ਢੋਆ-ਢੁਆਈ ਲਈ ਕਿਹਾ ਗਿਆ ਹੈ।
ਆਟੋਮੋਬਾਈਲ ਲੋਡਿੰਗ ਦੀ ਸੁਵਿਧਾ ਲਈ ਚੁੱਕੇ ਗਏ ਕਦਮ :
(ੳ) ਬੀਸੀਏਸੀਬੀਐੱਮ ਰੈਕ ਲਈ ਢੁਆਈ ਖਰਚ ਮਈ 2013 ਤੋਂ ਸੋਧਿਆ ਨਹੀਂ ਗਿਆ ਹੈ।
(ਅ) ਐੱਨਐੱਮਜੀ ਲਈ ਮਾਲ ਢੁਆਈ ਮਈ 2018 ਤੋਂ ਸੋਧੀ ਨਹੀਂ ਗਈ ਹੈ।
(ੲ) ਐੱਨਐੱਮਜੀ ਰੈਕ ਦੀ ਸੰਖਿਆ ਵਿੱਚ ਵਾਧਾ-30 ਤੋਂ 42 ਤੱਕ ਕੀਤਾ ਗਿਆ (1 ਅਪ੍ਰੈਲ ਤੋਂ)
(ਸ) ਐੱਨਐੱਮਜੀ ਰੈਕ ਵਿੱਚ ਦੋ ਮੰਜ਼ਿਲਾਂ ਦੀ ਢੋਆ-ਢੁਆਈ ਦੀ ਪ੍ਰਵਾਨਗੀ ਹੈ।
(ਹ) ਆਟੋਮੋਬਾਈਲ ਦੇ ਨਿਰਯਾਤ ਦੀ ਆਗਿਆ :
(1) ਐੱਨਐੱਮਜੀ ਰੈਕਾਂ ਵਿੱਚ ਬੰਗਲਾਦੇਸ਼ ਲਈ ਆਵਾਜਾਈ
(2) ਨੌਤਨਵਾ ਟਰਮੀਨਲ (ਐੱਨਈ ਰੇਲਵੇ) ਜ਼ਰੀਏ ਨੇਪਾਲ ਲਈ ਆਵਾਜਾਈ ਸ਼ੁਰੂ ਹੋਈ।
(ਕ) ਆਟੋਮੋਬਾਈਲ ਢੋਆ-ਢੁਆਈ ਲਈ 7 ਨਵੇਂ ਟਰਮੀਨਲ ਖੋਲ੍ਹੇ ਗਏ
ਚਿਤਪੁਰ (ਈਆਰ); ਪੇਨੂਕੋਂਡਾ (ਐੱਸਡਬਲਿਊਆਰ), ਨਸਰਾਲਾ (ਐੱਨਆਰ); ਨੌਤਨਵਾ (ਐੱਨਈਆਰ)-ਨੇਪਾਲ ਲਈ ਆਵਾਜਾਈ ਲਈ; ਸਲਚਪਰਾ, ਫੁਰਕੇਟਿੰਗ ਅਤੇ ਨਿਊ ਟਿਨਸੁਕੀਆ (ਸਾਰੇ ਐੱਨਐੱਫਆਰ)
(ਖ) ਹੁਣ ਲਗਭਗ 52 ਟਰਮੀਨਲ ਉਪਲੱਬਧ ਹਨ।
(ਗ) ਸਾਰੇ ਨਿਜੀ ਸਿਡਿੰਗਜ਼, ਪੀਐੱਫਟੀ ਅਤੇ ਆਈਸੀਡੀ ਆਟੋਮੋਬਾਈਲ ਆਵਾਜਾਈ ਨੂੰ ਸੰਭਾਲ਼ ਸਕਦੇ ਹਨ।
ਉਦਯੋਗ ਦੇ ਪ੍ਰਤੀਨਿਧੀਆਂ ਦੀ ਮਦਦ ਅਤੇ ਸਮਰਥਨ ਲਈ ਰੇਲਵੇ ਦੀ ਸਾਰੇ ਪ੍ਰਸੰਸਾ ਕਰ ਰਹੇ ਹਨ ਅਤੇ ਪੁਸ਼ਟੀ ਕੀਤੀ ਕਿ ਰੇਲਵੇ ਦੁਆਰਾ ਜ਼ਿਆਦਾ ਤੋਂ ਜ਼ਿਆਦਾ ਢੋਆ-ਢੁਆਈ ਵਧਾਉਣ ਦੇ ਯਤਨ ਕੀਤੇ ਜਾਣਗੇ।
ਇਸ ਗੱਲਬਾਤ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸੂਚਿਤ ਕੀਤਾ ਗਿਆ ਕਿ ਆਟੋਮੋਬਾਈਲ ਟ੍ਰੈਫਿਕ (ਉਦਯੋਗ ਦੀਆਂ ਮੰਗਾਂ ਅਨੁਸਾਰ) ਚਰੌੜੀ (ਡਬਲਿਊਆਰ), ਬਕਸ਼ੀ ਕਾ ਤਲਾਬ (ਐੱਨਈਆਰ), ਮੇਸਰਾ (ਈਸੀਆਰ) ਟਰਮੀਨਲ ਖੋਲ੍ਹੇ ਜਾ ਰਹੇ ਹਨ। ਇਸ ਦੇ ਇਲਾਵਾ ਬੀਸੀਏਸੀਬੀਐੱਮ ਰੈਕਾਂ ਵਿੱਚ ਬੰਗਲਾਦੇਸ਼ ਨੂੰ ਆਯਾਤ ਲਈ ਬੰਗਲਾਦੇਸ਼ ਰੇਲਵੇ ਨਾਲ ਤਾਲਮੇਲ ਵਿੱਚ ਯੋਜਨਾ ਬਣਾਈ ਜਾ ਰਹੀ ਹੈ। ਆਟੋ-ਕੈਰੀਅਰ ਡੱਬਿਆਂ (ਡਬਲ ਸਟੈਕ ਬੌਣੇ ਕੰਟੇਨਰਾਂ ਦੇ ਲਿਫ਼ਾਫ਼ੇ ਦਾ ਉਪਯੋਗ ਕਰਕੇ) ਦਾ ਨਵਾਂ ਲੰਬਾ ਡਿਜ਼ਾਈਨ ਆਰਡੀਐੱਸਓ ਦੁਆਰਾ ਉਦਯੋਗ ਦੀ ਸਲਾਹ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ।
ਹਿੱਸਾ ਲੈਣ ਵਾਲਿਆਂ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਉਨ੍ਹਾਂ ਦੀਆਂ ਸਾਰੀਆਂ ਚਿੰਤਾਵਾਂ ਅਤੇ ਮੁੱਦਿਆਂ ਨੂੰ ਤਰਜੀਹ ਨਾਲ ਹੱਲ ਕੀਤਾ ਜਾਵੇਗਾ।
*****
ਡੀਜੇਐੱਨ/ਐੱਮਕੇਵੀ
(Release ID: 1663450)
Visitor Counter : 177