ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡੀਐੱਸਟੀ ਨੇ ਵਿਦਿਆਰਥਣਾਂ ਲਈ ਐੱਸਟੀਈਐੱਮ (STEM) ਕਰੀਅਰ ਦੇ ਮੌਕੇ ਪੈਦਾ ਕਰਨ ਲਈ ਆਈਬੀਐੱਮ ਨਾਲ ਸਹਿਯੋਗ ਕੀਤਾ
ਸਹਿਯੋਗ ਸਦਕਾ ਡੀਐੱਸਟੀ ਦੀਆਂ ਦੋ ਪਹਿਲਾਂ- ਵਿਗਿਆਨ ਜਯੋਤੀ ਅਤੇ ਵਿਗਿਆਨ ਨਾਲ ਜੁੜੋ (ਵਿਗਿਆਨ ਪ੍ਰਸਾਰ) ਨੂੰ ਹੁਲਾਰਾ ਮਿਲੇਗਾ
ਇੰਟਰਐਕਟਿਵ ਲਰਨਿੰਗ ਪਲੈਟਫਾਰਮ ‘ਵਿਗਿਆਨ ਨਾਲ ਜੁੜੋ’ (Engage with Science) ਦੀ ਸਕੇਲਿੰਗ ਦੇਸ਼ ਦੇ ਨੌਜਵਾਨਾਂ ਵਿੱਚ ਟ੍ਰੇਨਿੰਗ ਨੂੰ ਪ੍ਰਾਸੰਗਿਕ ਬਣਾਏਗੀ ਅਤੇ ਵਿਗਿਆਨਕ ਭਾਵਨਾ ਪੈਦਾ ਹੋਵੇਗੀ: ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ, ਸਕੱਤਰ ਡੀਐੱਸਟੀ
Posted On:
09 OCT 2020 4:10PM by PIB Chandigarh
ਗੁਣਵਾਨ ਲੜਕੀਆਂ ਲਈ ਸਾਇੰਸ ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐੱਸਟੀਈਐੱਮ) ਵਿੱਚ ਆਪਣੀ ਰੁਚੀ ਨੂੰ ਹੋਰ ਵਧਾਉਣ ਦੇ ਮੌਜੂਦਾ ਮੌਕਿਆਂ ਦਾ ਵਿਸਤਾਰ ਕੀਤਾ ਜਾਵੇਗਾ ਅਤੇ ਦੇਸ਼ ਦੇ ਨੌਜਵਾਨਾਂ ਵਿੱਚ ਟ੍ਰੇਨਿੰਗ ਨੂੰ ਪ੍ਰਾਸੰਗਿਕ ਬਣਾਉਣ ਅਤੇ ਵਿਗਿਆਨਕ ਭਾਵਨਾ ਪੈਦਾ ਕਰਨ ਲਈ ਆਈਬੀਐੱਮ ਦੀ ਭਾਈਵਾਲੀ ਵਿੱਚ ਇਕ ਟ੍ਰੇਨਿੰਗ ਪਲੈਟਫਾਰਮ ਸਕੇਲ ਕੀਤਾ ਜਾਏਗਾ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਅਤੇ ਆਈਬੀਐੱਮ ਇੰਡੀਆ ਨੇ 8 ਅਕਤੂਬਰ, 2020 ਨੂੰ ਡੀਐੱਸਟੀ ਦੀਆਂ ਦੋ ਪਹਿਲਾਂ- ਵਿਗਿਆਨ ਜਯੋਤੀ ਅਤੇ ਵਿਗਿਆਨ ਨਾਲ ਜੁੜੋ (ਵਿਗਿਆਨ ਪ੍ਰਸਾਰ) ਨੂੰ ਵਧਾਉਣ ਲਈ ਸਹਿਯੋਗ ਦੀ ਘੋਸ਼ਣਾ ਕੀਤੀ।
ਵਿਗਿਆਨ ਜਯੋਤੀ ਪ੍ਰੋਗਰਾਮ, ਵਿਦਿਆਰਥਣਾਂ ਵਿੱਚ ਐੱਸਟੀਈਐੱਮ ਟ੍ਰੇਨਿੰਗ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਉੱਚੇਰੀ ਵਿਦਿਆ ਵਿੱਚ ਵਿਸ਼ੇਸ਼ ਤੌਰ 'ਤੇ ਉੱਚ ਪੱਧਰੀ ਕਾਲਜਾਂ ਤੋਂ ਐੱਸਟੀਈਐੱਮ ਦੀ ਪੜ੍ਹਾਈ ਕਰਨ ਲਈ 9ਵੀਂ ਤੋਂ 12ਵੀਂ ਕਲਾਸ ਦੀਆਂ ਗੁਣਵਾਨ ਕੁੜੀਆਂ ਲਈ ਬਰਾਬਰੀ ਦੇ ਪੱਧਰ ਦਾ ਇੱਕ ਮਾਹੌਲ ਬਣਾ ਕੇ ਐੱਸਟੀਈਐੱਮ ਕਰੀਅਰ ਵੱਲ ਪ੍ਰੇਰਿਤ ਕਰਨ ਦਾ ਇੱਕ ਪ੍ਰੋਗਰਾਮ ਹੈ, ਜਿੱਥੇ ਲੜਕੀਆਂ ਦੀ ਪ੍ਰਤੀਨਿਧਤਾ ਬਹੁਤ ਘੱਟ ਹੈ।
ਵਿਗਿਆਨ ਪ੍ਰਸਾਰ, ਵਿਗਿਆਨ ਨਾਲ ਜੁੜੋ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਉੱਚੇਰੀ ਸਿਖਿਆ ਸੰਸਥਾਵਾਂ ਨਾਲ ਜੋੜਨ ਲਈ ਰੁਚੀ ਪੈਦਾ ਕਰਨ ਅਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਵਿਗਿਆਨਕਾਂ ਨਾਲ ਅਭਿਆਸ ਦਾ ਸਮੂਦਾਇ ਬਣਾਉਣ ਲਈ ਇਕ ਹੋਰ ਪਹਿਲ ਹੈ।
ਸਹਿਯੋਗ ਦਾ ਐਲਾਨ ਕਰਦਿਆਂ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ, ਸੱਕਤਰ, ਡੀਐੱਸਟੀ, ਨੇ ਕਿਹਾ, “ਆਈਬੀਐੱਮ ਨਾਲ ਭਾਈਵਾਲੀ ਨਾਲ ਡੀਐੱਸਟੀ ਅਤੇ ਵਿਗਿਆਨ ਪ੍ਰਸਾਰ ਦੇ ਇਨ੍ਹਾਂ ਪ੍ਰੋਗਰਾਮਾਂ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਤੱਕ ਵੱਡੇ ਪੱਧਰ ‘ਤੇ ਇੰਟਰਐਕਟਿਵ ਤਰੀਕਿਆਂ ਨਾਲ ਪਹੁੰਚਾਇਆ ਜਾਵੇਗਾ। ਇੰਟਰਐਕਟਿਵ ਲਰਨਿੰਗ ਪਲੈਟਫਾਰਮ 'ਵਿਗਿਆਨ ਨਾਲ ਜੁੜੋ’ ਦੀ ਸਕੇਲਿੰਗ, ਦੇਸ਼ ਦੇ ਨੌਜਵਾਨਾਂ ਵਿੱਚ ਟ੍ਰੇਨਿੰਗ ਨੂੰ ਪ੍ਰਾਸੰਗਿਕ ਬਣਾਏਗੀ ਅਤੇ ਵਿਗਿਆਨਕ ਭਾਵਨਾ ਪੈਦਾ ਕਰੇਗੀ, ਇਹ ਉਨ੍ਹਾਂ ਸਕੂਲ ਵਿਦਿਆਰਥੀਆਂ ਨੂੰ ਸਿੱਧੇ ਤੌਰ 'ਤੇ ਸੰਬੋਧਿਤ ਕਰੇਗੀ ਜਿਨ੍ਹਾਂ ਨੂੰ ਕਲਾਸਰੂਮ ਤੋਂ ਬਾਹਰ ਵਧੇਰੇ ਗਿਆਨ ਦੀ ਜ਼ਰੂਰਤ ਹੈ ਅਤੇ ਟ੍ਰੇਨਿੰਗ ਦੇ ਇਕ ਇੰਟਰਐਕਟਿਵ ਢੰਗ ਦੀ ਸਮਝ ਪ੍ਰਦਾਨ ਕਰੇਗੀ। ਜਿਸ ਨਾਲ ਬੇਕਾਰ ਤੋਂ ਲਾਭਦਾਇਕ ਸੋਚ ਨੂੰ ਵੱਖ ਕਰਨ ਵਿੱਚ ਸਹਾਇਤਾ ਮਿਲੇਗੀ।"
ਉਨ੍ਹਾਂ ਕਿਹਾ, “ਇਨਗੇਜ ਇਨ ਸਾਇੰਸ” ਪਲੈਟਫਾਰਮ ਨਾਲ ਵਿਦਿਆਰਥੀਆਂ ਨੂੰ ਐੱਸਐਂਡਟੀ ਸਮੱਗਰੀ ਦੀ ਨਮੂਨਾ ਲੈਣ ਅਤੇ ਸਕ੍ਰਿਆ ਖਪਤ, ਜਿਸ ਵਿੱਚ ਕਲਾਊਡ, ਬਿਗ ਡੇਟਾ, ਆਦਿ ਸ਼ਾਮਲ ਹੋਣਗੇ, ਦੇ ਡਿਜੀਟਲ ਟੂਲ ਦੀ ਵਰਤੋਂ ਨਾਲ ਗੱਲਬਾਤ, ਹਿੱਸਾ ਲੈਣ ਅਤੇ ਸ਼ਾਮਲ ਹੋਣ ਵਿੱਚ ਮਦਦ ਮਿਲੇਗੀ।
ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ “ਡੀਐੱਸਟੀ ਦੁਆਰਾ ਵਿਗਿਆਨ ਜਯੋਤੀ ਦੀ ਪਹਿਲ, ਉੱਚੇਰੀ ਸਿੱਖਿਆ ਵਿੱਚ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਦੀਆਂ ਸਟਰੀਮਾਂ ਵਿੱਚ ਮਹਿਲਾਵਾਂ ਦੀ ਘੱਟ ਪ੍ਰਤੀਨਿਧਤਾ ਨਾਲ ਜੁੜੀਆਂ ਬਹੁ-ਆਯਾਮੀ ਸਮੱਸਿਆਵਾਂ ਦੇ ਹੱਲ ਲਈ ਇਨ੍ਹਾਂ ਸਟਰੀਮਾਂ ਪ੍ਰਤੀ ਵਿਸ਼ਵਾਸ ਅਤੇ ਉਤਸ਼ਾਹ ਪੈਦਾ ਕਰਨ ‘ਤੇ ਕੇਂਦ੍ਰਿਤ ਹੈ। ਹੁਣ ਤੋਂ 5 ਸਾਲਾਂ ਵਿੱਚ, ਅਸੀਂ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਸਟਰੀਮਾਂ ਵਿੱਚ ਦਾਖਲ ਹੋਣ ਵਾਲੀਆਂ ਲੜਕੀਆਂ ਦੀ ਅਨੁਪਾਤ ਨੂੰ ਕੁੱਲ ਦਾਖਲਿਆਂ ਦਾ ਇੱਕ ਤਿਹਾਈ ਤੱਕ ਵੱਧਦਾ ਹੋਇਆ ਵੇਖਣਾ ਚਾਹੁੰਦੇ ਹਾਂ।”
ਵਿਗਿਆਨ ਜਯੋਤੀ ਪ੍ਰੋਗਰਾਮ ਦੀ ਸ਼ੁਰੂਆਤ ਡੀਐੱਸਟੀ ਦੁਆਰਾ ਸਾਲ 2019 ਵਿੱਚ ਵਿਦਿਆਰਥਣਾਂ ਨੂੰ ਐੱਸਟੀਈਐੱਮ ਦੇ ਖੇਤਰਾਂ ਵਿੱਚ ਉੱਚ ਸਿੱਖਿਆ ਅਤੇ ਕਰੀਅਰ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਨ ਲਈ ਕੀਤੀ ਗਈ ਸੀ। ਇਸ ਪ੍ਰੋਗਰਾਮ ਵਿੱਚ ਸਕਾਲਰਸ਼ਿਪ, ਨੇੜਲੇ ਵਿਗਿਆਨਕ ਅਦਾਰਿਆਂ ਦੀ ਯਾਤਰਾ, ਵਿਗਿਆਨ ਕੈਂਪ, ਪ੍ਰੱਖਿਆਤ ਮਹਿਲਾ ਵਿਗਿਆਨੀਆਂ ਦੇ ਲੈਕਚਰ ਅਤੇ ਕਰੀਅਰ ਲਈ ਸਲਾਹ ਪ੍ਰਦਾਨ ਕਰਦਾ ਹੈ। ਇਹ ਪ੍ਰੋਗਰਾਮ ਇਸ ਵੇਲੇ ਜਵਾਹਰ ਨਵੋਦਿਆ ਵਿਦਿਆਲਿਆ (ਜੇਐੱਨਵੀ) ਦੁਆਰਾ 58 ਜ਼ਿਲ੍ਹਿਆਂ ਵਿੱਚ ਤਕਰੀਬਨ 2900 ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਲਾਗੂ ਕੀਤਾ ਗਿਆ ਹੈ। ਆਈਬੀਐੱਮ ਇੰਡੀਆ ਨਾਲ ਭਾਈਵਾਲੀ ਮੌਜੂਦਾ ਗਤੀਵਿਧੀਆਂ ਨੂੰ ਮਜ਼ਬੂਤ ਕਰੇਗੀ ਅਤੇ ਭਵਿੱਖ ਵਿੱਚ ਹੋਰ ਸਕੂਲ ਸ਼ਾਮਲ ਕਰਨ ਲਈ ਪਸਾਰ ਕਰੇਗੀ। ਆਈਬੀਐੱਮ ਇੰਡੀਆ ਵਿਖੇ ਕੰਮ ਕਰਨ ਵਾਲੀਆਂ ਮਹਿਲਾ ਤਕਨੀਕੀ ਮਾਹਰਾਂ ਵਲੋਂ ਇਸ ਪ੍ਰੋਗਰਾਮ ਦੇ ਤਹਿਤ ਐੱਸਟੀਈਐੱਮ ਵਿੱਚ ਕਰੀਅਰ ਦੀ ਯੋਜਨਾ ਬਣਾਉਣ ਲਈ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ ਜਾਏਗਾ। ਇਹ ਟੈਕਨੋਲੋਜੀ ਦੇ ਖੇਤਰਾਂ ਵਿੱਚ ਮਹਿਲਾਵਾਂ ਦੀ ਗਿਣਤੀ ਵਧਾਉਣ ਲਈ ਡੀਐੱਸਟੀ ਦੇ ਉੱਦਮ ਨੂੰ ਮਜ਼ਬੂਤ ਕਰੇਗੀ।
ਆਈਬੀਐੱਮ ਆਈ/ਐੱਸਏ ਦੇ ਐੱਮਡੀ ਸ਼੍ਰੀ ਸੰਦੀਪ ਪਟੇਲ ਨੇ ਕਿਹਾ “STEM ਸਿੱਖਿਆ ਵਿੱਚ ਲਿੰਗ ਵਿਭਿੰਨਤਾ ਨੂੰਉਤਸ਼ਾਹਿਤ ਕਰਨ ਅਤੇ ਵਿਭਿੰਨ ਪ੍ਰਤਿਭਾ ਨੂੰ ਪੈਦਾ ਕਰਨ ਲਈ ਨਵੇਂ ਰਾਹਾਂ ਦੀ ਸਿਰਜਣਾ, ਸਮੇਂ ਦੀ ਲੋੜ ਹੈ। ਡੀਐੱਸਟੀ ਦੇ ਸਹਿਯੋਗ ਨਾਲ ਸਾਡੇ ਐੱਸਟੀਈਐੱਮ ਪ੍ਰੋਗਰਾਮ ਦਾ 10 + 2 ਕੋਰਸ ਕਰਨ ਵਾਲੀਆਂ ਵਿਦਿਆਰਥਣਾਂ ਵਿੱਚ ਪਸਾਰ ਹੋਵੇਗਾ।”
ਡੀਐੱਸਟੀ ਅਤੇ ਆਈਬੀਐੱਮ ਇੰਡੀਆ ਦਾ ਉਦੇਸ਼ ਇੱਕ ਮਜ਼ਬੂਤ ਐੱਸਟੀਈਐੱਮ ਈਕੋਸਿਸਟਮ ਬਣਾਉਣਾ ਹੈ ਜੋ ਇਨਸਪਾਇਰ ਅਵਾਰਡਸ-ਮਾਨਕ (ਮਿਲੀਅਨ ਮਾਈਂਡਜ਼ ਔਗਮੈਂਟਿੰਗ ਨੈਸ਼ਨਲ ਐਸਪੀਰੇਸ਼ਨਸ ਐਂਡ ਨੋਲੇਜ) ਦੁਆਰਾ ਕ੍ਰਿਟੀਕਲ ਚਿੰਤਕਾਂ, ਸਮੱਸਿਆ ਹੱਲ ਕਰਨ ਵਾਲਿਆਂ ਅਤੇ ਅਗਲੀ ਪੀੜ੍ਹੀ ਦੇ ਇਨੋਵੇਟਰਜ਼ ਦਾ ਪਾਲਕ ਹੈ - ਇੱਕ ਪ੍ਰੋਗਰਾਮ ਜਿਸ ਵਿੱਚ ਮੂਲ ਰੂਪ ਵਿੱਚ ਸਕੂਲ ਦੇ ਵਿਦਿਆਰਥੀਆਂ ਤੋਂ ਵਿਗਿਆਨ ਨਾਲ ਜੁੜੇ ਇੱਕ ਮਿਲੀਅਨ ਵਿਚਾਰਾਂ ਦਾ ਨਿਰਮਾਣ ਕਰਨ ਦਾ ਟੀਚਾ ਹੈ। ਡੀਐੱਸਟੀ ਅਤੇ ਆਈਬੀਐੱਮ ਇੰਡੀਆ ਭਾਰਤ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਥੋੜ੍ਹੇ ਸਮੇਂ ਦੇ ਕੋਰਸਾਂ, ਵਰਕਸ਼ਾਪਾਂ, ਸਲਾਹਕਾਰੀ, ਅਤੇ ਔਨਲਾਈਨ ਵਿਗਿਆਨ ਸਮੱਗਰੀ ਸੰਚਾਰ ਨਾਲ ਸਿੱਖਿਆ ਈਕੋਸਿਸਟਮ ਵਿੱਚ ਸਾਇੰਸ ਅਤੇ ਟੈਕਨਾਲੋਜੀ ਨੂੰ ਹੋਰ ਏਕੀਕ੍ਰਿਤ ਕਰਨ ਅਤੇ ਵਿਕਸਿਤ ਕਰਨ ਲਈ ਮਿਲ ਕੇ ਕੰਮ ਕਰੇਗਾ।
ਇਸ ਦੇ ਨਾਲ ਸ਼ੁਰੂ ਕੀਤੇ ਗਏ ਹੋਰ ਸਹਿਯੋਗ ਵਿੱਚ, ਆਈਬੀਐੱਮ ਵਿਗਿਆਨ ਪ੍ਰਸਾਰ ਦੇ ਨਾਲ ਕੰਮ ਕਰੇਗੀ - ਜੋ ਕਿ ਡੀਐੱਸਟੀ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ, ਜਿਸ ਵਿੱਚ ਕਈ ਰਣਨੀਤਕ ਪਹਿਲਾਂ ਰਾਹੀਂ ਭਾਰਤ ਦੇ ਵਿਗਿਆਨ ਦੇ ਲੋਕਪ੍ਰਿਅਕਰਨ ਦੇ ਏਜੰਡੇ ਦੀ ਮਦਦ ਕੀਤੀ ਜਾ ਸਕਦੀ ਹੈ, ਜਿਸ ਵਿੱਚ ‘ਸਾਇੰਸ ਨਾਲ ਜੁੜਨਾ’ ਸ਼ਾਮਲ ਹੈ। ਇਹ ਇਕ ਇੰਟਰਐਕਟਿਵ ਪਲੈਟਫਾਰਮ ਹੈ ਜੋ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਕਰੀਅਰ ਲਈ ਸਾਇੰਸ ਐਂਡ ਟੈਕਨੋਲੋਜੀ (ਐੱਸਐਂਡਟੀ) ਦੀ ਪੜ੍ਹਾਈ ਕਰਨ ਲਈ ਉਤਸ਼ਾਹਿਤ ਕਰਨ ਅਤੇ ਪ੍ਰੇਰਿਤ ਕਰਨ ਲਈ ਇੰਡੀਆ ਸਾਇੰਸ ਓਵਰ-ਦਿ-ਟਾਪ (ਓਟੀਟੀ) ਪਲੈਟਫਾਰਮ ਦੇ ਸਿਖਰ 'ਤੇ ਬਣਾਇਆ ਜਾਵੇਗਾ। ਸਹਿਯੋਗ ਦੇ ਹਿੱਸੇ ਵਜੋਂ, ਆਈਬੀਐੱਮ ਵਲੋਂ ਪ੍ਰੋਗਰਾਮ ਦੀਆਂ ਨਿੱਤ ਦੀਆਂ ਗਤੀਵਿਧੀਆਂ ਨੂੰ ਚਲਾਇਆ ਜਾਏਗਾ, ਜਿਨ੍ਹਾਂ ਵਿੱਚ ਵਿਦਿਆਰਥੀ ਵਰਕਸ਼ਾਪਾਂ, ਸੈਮੀਨਾਰ ਸ਼ਾਮਲ ਹੋਣਗੇ, ਅਤੇ ਵਿਦਿਆਰਥੀਆਂ ਨੂੰ ਸਲਾਹ ਦੇਣ ਲਈ ਇਸ ਦੀ ਮਹਾਰਤ ਦੀਆਂ ਸੁਵਿਧਾਵਾਂ ਦਾ ਲਾਭ ਦਿੱਤਾ ਜਾਵੇਗਾ। ਪਲੈਟਫਾਰਮ ਵਿਦਿਆਰਥੀਆਂ ਨੂੰ ਗੇਮਫੀਕੇਸ਼ਨ ਟੂਲਜ਼ ਅਤੇ ਏਆਈ / ਐੱਮਐੱਲ ਕੰਪੋਨੈਂਟਸ ਦੀ ਵਰਤੋਂ ਦੁਆਰਾ ਕਲਾਊਡ, ਬਿਗ ਡੇਟਾ ਆਦਿ ਸਮੇਤ, ਐੱਸਐਂਡਟੀ ਸਮੱਗਰੀ ਦੀ ਨਮੂਨਾ ਲੈਣ ਅਤੇ ਸਕ੍ਰਿਆ ਖਪਤ ਨਾਲ ਇੰਟਰੈਕਟ ਕਰਨ, ਹਿੱਸਾ ਲੈਣ ਅਤੇ ਸ਼ਾਮਲ ਹੋਣ ਲਈ ਤਿਆਰ ਕਰੇਗਾ।
‘ਸਾਇੰਸ ਨਾਲ ਜੁੜੋ’ ਪ੍ਰੋਗਰਾਮ ਸਕੂਲਾਂ ਨਾਲ ਸਕ੍ਰਿਅਤਾ ਨਾਲ ਜੋੜੇਗਾ, ਸਕੂਲ ਦੇ ਵਿਹੜੇ ਵਿੱਚ ਇੰਟਰਐਕਟਿਵ ਪ੍ਰੋਗਰਾਮਾਂ ਨੂੰ ਫਿਲਮਾਏਗਾ, ਮਾਨਤਾ ਦੀਆਂ ਵਿੰਡੋਜ਼ ਪ੍ਰਦਾਨ ਕਰੇਗਾ, ਅਤੇ ਐੱਸਐਂਡਟੀ ਵਿਸ਼ਿਆਂ ਦੇ ਚੋਣਵੇਂ ਅਧਿਆਪਕਾਂ ਦੀ ਪ੍ਰਸ਼ੰਸਾ ਕਰੇਗਾ। ਇਹ ਪ੍ਰੋਗਰਾਮ, ਜਦੋਂ ਇੰਡੀਆ ਸਾਇੰਸ ਚੈਨਲ 'ਤੇ ਪ੍ਰਸਾਰਿਤ ਕੀਤੇ ਜਾਣਗੇ ਤਾਂ ਕਈ ਪ੍ਰਸ਼ੰਸਕ ਬਣਨਗੇ ਅਤੇ ਅਧਿਆਪਕਾਂ ਅਤੇ ਸਕੂਲਾਂ ਦੇ ਆਲ਼ੇ-ਦੁਆਲ਼ੇ ਕਮਿਊਨਿਟੀ ਸਿਰਜਣ ਹੋਵੇਗਾ।
*********
ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈਲ)
(Release ID: 1663315)
Visitor Counter : 216