ਰੇਲ ਮੰਤਰਾਲਾ

ਭਾਰਤੀ ਰੇਲਵੇ ਕੋਵਿਡ-19 ਖ਼ਿਲਾਫ਼ ਵੱਡੇ ਪੱਧਰ ’ਤੇ ਜਨ ਅੰਦੋਲਨ ਵਿੱਚ ਸ਼ਾਮਲ ਹੋਇਆ

ਰੇਲਵੇ, ਵਜਣ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਰੇਲਵੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀਡਿਓ ਕਾਨਫਰੰਸਿੰਗ ਜ਼ਰੀਏ ਕੋਵਿਡ ਖ਼ਿਲਾਫ਼ ਪ੍ਰਤਿੱਗਿਆ ਦਿਵਾਈ

ਰੇਲਵੇ ਬੋਰਡ ਦੇ ਚੇਅਰਮੈਨ ਨੇ ਅਧਿਕਾਰੀਆਂ ਅਤੇ ਸਟਾਫ ਨੂੰ ਆਮ ਜਨਤਾ ਨੂੰ ਕੋਵਿਡ-19 ਪ੍ਰੋਟੋਕੋਲ ਬਾਰੇ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ

ਜਨ ਅੰਦੋਲਨ ਦੇ ਪਹਿਲੇ ਦਿਨ 5,41,087 ਰੇਲਵੇ ਕਰਮਚਾਰੀਆਂ ਨੇ ਜ਼ੋਨਾਂ, ਡਿਵੀਜ਼ਨਾਂ ਅਤੇ ਪਬਲਿਕ ਸੈਕਟਰ ਅਦਾਰਿਆਂ ਵਿੱਚ ਪ੍ਰਤਿੱਗਿਆ ਕੀਤੀ

Posted On: 09 OCT 2020 7:09PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੋਵਿਡ-19 ਖ਼ਿਲਾਫ਼ ਸ਼ੁਰ ਕੀਤੇ ਗਏ ਜਨ ਅੰਦੋਲਨ ਵਿੱਚ ਭਾਰਤੀ ਰੇਲਵੇ ਵੱਡੇ ਪੱਧਰ ਤੇ ਸ਼ਾਮਲ ਹੋ ਗਿਆ ਹੈ। ਇਸ ਜਨਤਕ ਅੰਦੋਲਨ ਦੇ ਉਦਘਾਟਨ ਦੇ ਬਾਅਦ ਰੇਲ, ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਵੀਡਿਓ ਕਾਨਫਰੰਸਿੰਗ ਜ਼ਰੀਏ ਇਕੱਠੇ ਹੋਏ ਰੇਲਵੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੋਵਿਡ-19 ਖ਼ਿਲਾਫ਼ ਪ੍ਰਤਿੱਗਿਆ ਦਿਵਾਈ। ਇਸ ਆਯੋਜਨ ਵਿੱਚ ਜ਼ੋਨਲ ਰੇਲਵੇ ਦੇ ਜਨਰਲ ਮੈਨੇਜਰ, ਡਿਵੀਜ਼ਨਲ ਰੇਲਵੇ ਮੈਨੇਜਰ, ਪੀਐੱਸਯੂ ਦੇ ਸੀਐੱਮਡੀ ਅਤੇ ਰੇਲਵੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ ਸਨ।

 

ਰੇਲਵੇ ਬੋਰਡ ਦੇ ਚੇਅਰਮੈਨ ਸ਼੍ਰੀ ਵਿਨੋਦ ਕੁਮਾਰ ਯਾਦਵ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅੱਗੇ ਆਉਣ ਅਤੇ ਇਸ ਦੇਸ਼ ਵਿਆਪੀ ਜਨਤਕ ਅੰਦੋਲਨ ਵਿੱਚ ਸਰਗਰਮ ਰੂਪ ਨਾਲ ਭਾਗ ਲੈਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਜ਼ੋਨਲ ਅਤੇ ਡਿਵੀਜ਼ਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਆਪਣੇ ਅਦਾਰਿਆਂ/ਸਟੇਸ਼ਨਾਂ ਦੇ ਆਸ ਪਾਸ ਲੋਕਾਂ ਨੂੰ ਮਿਲ ਕੇ ਉਨ੍ਹਾਂ ਵਿੱਚ ਕੋਵਿਡ ਪ੍ਰੋਟੋਕੋਲ ਬਾਰੇ ਜਾਗਰੂਕਤਾ ਨੂੰ ਪ੍ਰੋਤਸਾਹਨ ਦੇਣ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ ਸਾਰੇ ਰੇਲਵੇ ਕਰਮਚਾਰੀਆਂ ਨੂੰ ਇਸ ਮਹਾਮਾਰੀ ਨੂੰ ਹਰਾਉਣ ਲਈ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ, ਬਾਰੇ ਸੂਚਿਤ ਅਤੇ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ। ਰੇਲਵੇ ਸਟੇਸ਼ਨਾਂ, ਰੇਲਵੇ ਕੰਪਲੈਕਸਾਂ, ਟਰੇਨਾਂ ਅਤੇ ਹੋਰ ਰੇਲਵੇ ਅਦਾਰਿਆਂ ਤੇ ਬੈਨਰ/ਪੋਸਟਰ ਪ੍ਰਦਰਸ਼ਿਤ ਕਰਨ ਲਈ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂ) ਦੇ ਜੀਐੱਮ/ਡੀਆਰਐੱਮ/ਸੀਐੱਮਡੀ ਨੂੰ ਵੀ ਜਾਣੂ ਕਰਾਇਆ। ਕੋਵਿਡ ਨਾਲ ਸਬੰਧਿਤ ਸੂਚਨਾ ਦਾ ਪਸਾਰ ਸੋਸ਼ਲ ਮੀਡੀਆ ਚੈਨਲਾਂ ਜ਼ਰੀਏ ਕੀਤਾ ਜਾਣਾ ਚਾਹੀਦਾ ਹੈ।

 

ਜਨਤਕ ਅੰਦੋਲਨ ਦੇ ਪਹਿਲੇ ਦਿਨ 5,41,087 ਰੇਲਵੇ ਕਰਮਚਾਰੀਆਂ ਨੇ ਜ਼ੋਨਾਂ, ਡਿਵੀਜ਼ਨਾਂ ਅਤੇ ਪਬਲਿਕ ਸੈਕਟਰ ਅਦਾਰਿਆਂ ਵਿੱਚ ਪ੍ਰਤਿੱਗਿਆ ਲਈ। ਦੇਸ਼ ਭਰ ਵਿੱਚ ਰੇਲਵੇ ਦੇ 2452 ਰੇਲਵੇ ਸਟੇਸ਼ਨਾਂ, 273 ਟ੍ਰੇਨਾਂ ਅਤੇ ਰੇਲਵੇ ਦੀਆਂ 847 ਦਫ਼ਤਰੀ ਇਮਾਰਤਾਂ ਤੇ ਬੈਨਰ/ਪੋਸਟਰ ਲਗਾਏ ਗਏ ਹਨ। ਕੋਵਿਡ-19 ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਇੱਕ ਆਡਿਓ ਜਿੰਗਲ 2060 ਰੇਲਵੇ ਸਟੇਸ਼ਨਾਂ, 95 ਟ੍ਰੇਨਾਂ ਅਤੇ 138 ਰੇਲਵੇ ਅਦਾਰਿਆਂ ਵਿੱਚ ਜਨਤਕ ਘੋਸ਼ਣਾ ਪ੍ਰਣਾਲੀ ਰਾਹੀਂ ਵਜਾਇਆ ਗਿਆ।

 

*****

 

ਡੀਜੇਐੱਨ/ਐੱਮਕੇਵੀ



(Release ID: 1663312) Visitor Counter : 113