ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ - ਸੀਐੱਮਈਆਰਆਈ ਹਾਈ ਫਲੋ ਰੇਟ ਫਲੋਰਾਈਡ ਅਤੇ ਆਇਰਨ ਹਟਾਉਣ ਰਾਹੀਂ ਕਮਿਊਨਿਟੀ ਪੱਧਰ ਦੇ ਜਲ ਸ਼ੁੱਧਕਰਨ ਪ੍ਰਣਾਲੀ ਦੀ ਟੈਕਨੋਲੋਜੀ ਟ੍ਰਾਂਸਫ਼ਰ ਕੀਤੀ
ਇਸ ਕਮਿਊਨਿਟੀ ਪੱਧਰ ਦੀ ਪ੍ਰਣਾਲੀ ਦੀ ਰਣਨੀਤਿਕ ਤੈਨਾਤੀ ਪੂਰੇ ਦੇਸ਼ ਵਿੱਚ ਆਇਰਨ ਅਤੇ ਫਲੋਰੋਸਿਸ ਦੇ ਖਤਰੇ ਦੇ ਖ਼ਿਲਾਫ਼ਸਥਿਤੀ ਨੂੰ ਬਦਲਣ ਵਿੱਚ ਸਹਾਇਤਾ ਕਰ ਸਕਦੀ ਹੈ
Posted On:
08 OCT 2020 6:54PM by PIB Chandigarh
ਸੀਐੱਸਆਈਆਰ-ਸੀਐੱਮਈਆਰਈ ਨੇ ਅੱਜ ਐੱਮ/ਐੱਸ ਕੈਪਰਿਕਨਸ ਐਕਊਆ ਪ੍ਰਾਈਵੇਟ ਲਿਮਿਟਿਡ, ਹਾਵੜਾ, ਪੱਛਮ ਬੰਗਾਲ, ਨੂੰ ਦੁਰਗਾਪੁਰ ਵਿੱਚ ਹਾਈ ਫਲੋ ਰੇਟ ਫਲੋਰਾਈਡ ਅਤੇ ਆਇਰਨ ਹਟਾਉਣ ਦੀ ਟੈਕਨੋਲੋਜੀ ਟ੍ਰਾਂਸਫ਼ਰ ਕੀਤੀ। ਟੈਕਨੋਲੋਜੀ ਦਾ ਟ੍ਰਾਂਸਫ਼ਰ ਪ੍ਰੋਫੈਸਰ (ਡਾ) ਹਰੀਸ਼ ਹਿਰਾਨੀ, ਡਾਇਰੈਕਟਰ, ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ ਦੀ ਹਾਜ਼ਰੀ ਵਿੱਚ ਇੱਕ ਵਰਚੁਅਲ ਪਲੈਟਫਾਰਮ ’ਤੇ ਹੋਇਆ।
ਪ੍ਰੋ. ਹਿਰਾਨੀ ਨੇ ਇਸ ਪ੍ਰੋਗਰਾਮ ਦੌਰਾਨ ਕਿਹਾ, “ਇਸ ਕਮਿਊਨਿਟੀ ਪੱਧਰ ਦੀ ਜਲ ਸ਼ੁੱਧਤਾ ਪ੍ਰਣਾਲੀ ਦੀ 10,000 ਫੁੱਟ ਪ੍ਰਤੀ ਘੰਟਾ ਦੀ ਫਲੋ-ਰੇਟ ਦੀ ਸਮਰੱਥਾ ਹੈ ਅਤੇ ਇਹ ਆਮ ਤੌਰ ’ਤੇ ਉਪਲਬਧ ਕੱਚੇ ਮਾਲ ਜਿਵੇਂ ਰੇਤ, ਬੱਜਰੀ ਅਤੇ ਘੁਲ ਜਾਣ ਵਾਲੀ ਸਮੱਗਰੀ ਦੀ ਵਰਤੋਂ ਕਰਦਾ ਹੈ। ਇਸ ਵਿੱਚ ਤਿੰਨ-ਪੜਾਅ ਦੀ ਸ਼ੁੱਧਤਾ ਪ੍ਰਕਿਰਿਆ ਸ਼ਾਮਲ ਹੈ ਜੋ ਤੈਅ ਸੀਮਾਵਾਂ (ਕ੍ਰਮਵਾਰ ਫਲੋਰਾਇਡ ਅਤੇ ਆਇਰਨ ਲਈ 1.5 ਪੀਪੀਐੱਮ ਅਤੇ 0.3 ਪੀਪੀਐੱਮ) ਵਿੱਚ ਪਾਣੀ ਨੂੰ ਸ਼ੁੱਧ ਕਰਦੀ ਹੈ। ਟੈਕਨੋਲੋਜੀ ਇੱਕ ਕਿਫਾਇਤੀ ਪੈਕੇਜ ਵਿੱਚ ਆਕਸੀਕਰਨ, ਗਰੈਵੀਟੇਸ਼ਨਲ ਸੈਟਲਿੰਗ ਅਤੇ ਕੈਮਿਸਰਪਸ਼ਨ ਪ੍ਰਕਿਰਿਆ ਦੇ ਸੁਮੇਲ ਦੀ ਵਰਤੋਂ ਕਰਦੀ ਹੈ। ਟੈਕਨੋਲੋਜੀ ਦਾ ਏਕੀਕ੍ਰਿਤ ਬੈਕਵਾਸ਼ਿੰਗ ਪ੍ਰੋਫਾਈਲ ਫਿਲਟਰੇਸ਼ਨ ਮੀਡੀਆ ਦੀ ਸ਼ੈਲਫ-ਲਾਈਫ ਨੂੰ ਸਰੋਤਾਂ ਦੇ ਤਰਕਸ਼ੀਲ ਢੰਗ ਨਾਲ ਸੁਧਾਰਨ ਵਿੱਚ ਸਹਾਇਤਾ ਕਰੇਗਾ।
ਪ੍ਰੋ. ਹਿਰਾਨੀ ਨੇ ਕਿਹਾ ਕਿ, “ਉਪਲਬਧ ਅੰਕੜਿਆਂ ਅਨੁਸਾਰ ਪਿਛਲੇ 50 ਸਾਲਾਂ ਵਿੱਚ ਫਲੋਰਾਈਡ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਇੱਕ ਦੂਸ਼ਿਤ ਹਾਲਤਾਂ ਵਿੱਚ ਨਿਰੰਤਰ ਵੱਧ ਰਹੀ ਹੈ। ਇਹ ਪਾਣੀ ਦੇ ਟੇਬਲ ਦੇ ਅਸਾਧਾਰਣ ਨਿਘਾਰ ਦੇ ਅਨੁਕੂਲ ਰੂਪ ਵਿੱਚ ਵਾਪਰ ਰਿਹਾ ਹੈ, ਜਿਸ ਨਾਲ ਖ਼ਾਸ ਖੇਤਰ ਵਿੱਚ ਫਲੋਰਾਈਡ ਦੇ ਗਾੜ੍ਹਾਪਣ ਦਾ ਪੱਧਰ ਕਈ ਗੁਣਾ ਹੋ ਗਿਆ ਹੈ। ਦੇਸ਼ ਦੇ ਬਹੁਤ ਪ੍ਰਭਾਵਿਤ ਭਾਗਾਂ ਲਈ ਫਲੋਰਾਈਡ ਹਟਾਉਣ ਦੇ ਕਿਫਾਇਤੀ ਹੱਲ ਪਹੁੰਚ ਤੋਂ ਬਾਹਰ ਹੋਣ ਦੇ ਕਾਰਨ, ਫਲੋਰੋਸਿਸ ਪ੍ਰਭਾਵਤ ਅੰਕੜੇ ਵੀ ਵਧ ਰਹੇ ਹਨ। ਇਸ ਤੋਂ ਇਲਾਵਾ, ਆਤਮ ਨਿਰਭਰ ਭਾਰਤ ਮੁਹਿੰਮ ਲਈ ਟੈਕਨੋਲੋਜੀ ਵੀ ਇੱਕ ਵੱਡਾ ਉਪਰਾਲਾ ਹੈ। ਇਸ ਟੈਕਨੋਲੋਜੀ ਦਾ ਫੈਲਾਓ ਰਾਸ਼ਟਰ ਦੇ ਯੁਵਕਾਂ ਲਈ ਰੋਜ਼ਗਾਰ ਉਤਪੰਨ ਦੇ ਮੌਕਿਆਂ ਨੂੰ ਪ੍ਰੇਰਿਤ ਕਰਨ ਵਿੱਚ ਵੀ ਸਹਾਇਤਾ ਕਰੇਗਾ। ਪ੍ਰਭਾਵਿਤ ਥਾਵਾਂ ’ਤੇ ਇਸ ਕਮਿਊਨਿਟੀ ਲੈਵਲ ਸਿਸਟਮ ਦੀ ਰਣਨੀਤਕ ਤੈਨਾਤੀ ਪੂਰੇ ਦੇਸ਼ ਵਿੱਚ ਆਇਰਨ ਅਤੇ ਫਲੋਰੋਸਿਸ ਦੇ ਖਤਰੇ ਦੇ ਖ਼ਿਲਾਫ਼ ਹਾਲਾਤ ਬਦਲਣ ਵਿੱਚ ਸਹਾਇਤਾ ਕਰ ਸਕਦੀ ਹੈ।”
ਸ਼੍ਰੀ ਸੰਜੇ ਦੱਤਾ, ਡਾਇਰੈਕਟਰ, ਕੈਪਰਿਕਨਸ ਐਕਵਾ ਪ੍ਰਾਈਵੇਟ ਲਿਮਿਟਿਡ, ਨੇ ਕਿਹਾ ਕਿ ਸੀਐੱਸਆਈਆਰ-ਸੀਐੱਮਈਆਰਆਈ ਵਾਟਰ ਟੈਕਨੋਲੋਜੀ ਨੇ ਰਾਸ਼ਟਰ ਦੇ ਸਭ ਤੋਂ ਕਮਜ਼ੋਰ ਭਾਗਾਂ ਦੀ ਸੇਵਾ ਲਈ ਇੱਕ ਕਿਫਾਇਤੀ ਅਤੇ ਲਾਗਤ-ਪ੍ਰਭਾਵਸ਼ਾਲੀ ਹੱਲ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਟਰ ਟੈਕਨੋਲੋਜੀ ਦੀ ਤੈਨਾਤੀ ਤੋਂ ਬਾਅਦ ਪੈਦਾ ਹੋਏ ਨਤੀਜੇ ਬਹੁਤ ਮਹੱਤਵਪੂਰਨ ਹੋਣਗੇ। ਕੈਪਰੀਕਨਸ ਹੁਣ ਫ਼ਲੋਰਾਈਡ ਅਤੇ ਆਇਰਨ ਪ੍ਰਭਾਵਤ ਝਾਰਖੰਡ, ਉੱਤਰ ਪ੍ਰਦੇਸ਼ ਅਤੇ ਅਸਾਮ ਦੇ ਰਾਜ ਦੇ ਇਲਾਕਿਆਂ ਵਿੱਚ ਸੀਐੱਮਈਆਰਈ ਵਾਟਰ ਟੈਕਨੋਲੋਜੀ ਸ਼ਾਮਲ ਕਰਨਾ ਚਾਹੁੰਦਾ ਹੈ।
*****
ਐੱਨਬੀ / ਕੇਜੀਐੱਸ / ( ਸੀਐੱਮਈਆਰਈ ਇਨਪੁਟਸ)
(Release ID: 1662974)
Visitor Counter : 147