ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸ਼੍ਰੀ ਥਾਵਰ ਚੰਦ ਗਹਿਲੋਤ ਨੇ "ਮਾਨਸਿਕ ਸਿਹਤ: ਕੋਵਿਡ-19 ਤੋਂ ਅਗੇ ਦੀ ਸੋਚ" ਵਿਸ਼ੇ 'ਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ

Posted On: 08 OCT 2020 5:13PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ, ਸ਼੍ਰੀ ਥਾਵਰ ਚੰਦ ਗਹਿਲੋਤ ਨੇ ਅੱਜ ਇੱਥੇ ਇੱਕ ਵੀਡੀਓ ਕਾਨਫਰੰਸਿੰਗ ਜ਼ਰੀਏ ਮਾਨਸਿਕ ਸਿਹਤ ਬਾਰੇ ਵਰਚੁਅਲ ਅੰਤਰਰਾਸ਼ਟਰੀ ਕਾਨਫ਼ਰੰਸ: ਲੁਕਿੰਗ ਬਿਓਂਡ ਕੋਵਿਡ-19 (Looking Beyond COVID-19) ਦਾ ਉਦਘਾਟਨ ਕੀਤਾ। ਪ੍ਰੋਫੈਸਰ ਕ੍ਰੇਗ ਜੇਫਰੀ, ਡਾਇਰੈਕਟਰ, ਆਸਟ੍ਰੇਲੀਆ-ਇੰਡੀਆ ਇੰਸਟੀਟਿਊਟ ਨੇ ਇਸ ਕਾਨਫ਼ਰੰਸ ਦੀ ਸਹਿ-ਪ੍ਰਧਾਨਗੀ ਕੀਤੀ।  


 

ਉਦਘਾਟਨੀ ਭਾਸ਼ਣ ਦਿੰਦੇ ਹੋਏ, ਸ਼੍ਰੀ ਥਾਵਰ ਚੰਦ ਗਹਿਲੋਤ ਨੇ ਵਿਸ਼ਵ ਭਰ ਵਿੱਚ ਮਾਨਸਿਕ ਸਿਹਤ ਚਿੰਤਾਵਾਂ ਦੇ ਵੱਧ ਰਹੇ ਰੁਝਾਨ ਵੱਲ ਧਿਆਨ ਖਿੱਚਿਆ।  ਉਨ੍ਹਾਂ ਭਾਰਤ ਸਰਕਾਰ ਦੀਆਂ ਹਾਲੀਆ ਪਹਿਲਾਂ ਜਿਵੇਂ ਕਿ ਸਿਹੌਰ, ਮੱਧ ਪ੍ਰਦੇਸ਼ ਵਿੱਚ ਨੈਸ਼ਨਲ ਇੰਸਟੀਟਿਊਟ ਆਵ੍ ਮੈਂਟਲ ਹੈਲਥ ਰੀਹੈਬਲੀਟੇਸ਼ਨ ਦੀ ਸਥਾਪਨਾ ਅਤੇ ਮਾਨਸਿਕ ਸਿਹਤ ਦੇ ਮਸਲਿਆਂ ਦੇ ਹੱਲ ਲਈ, ਕਿਰਨ (KIRAN) ਮਾਨਸਿਕ ਸਿਹਤ ਮੁੜ ਵਸੇਬਾ ਹੈਲਪਲਾਈਨ ਬਾਰੇ ਵੀ ਦੱਸਿਆ।


 

ਸਕੱਤਰ, ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ (ਡੀਈਪੀਡਬਲਿਊਡੀ-DEPwD), ਸ਼੍ਰੀਮਤੀ ਸ਼ਕੁੰਤਲਾ ਡੀ. ਗੈਮਲਿਨ ਨੇ ਕਾਨਫਰੰਸ ਦੀ ਇੱਕ ਵਿਆਪਕ ਝਾਤ ਦਿੰਦੇ ਹੋਏ ਮਾਨਸਿਕ ਸਿਹਤ ਦੇ ਮੁੱਦਿਆਂ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਹੱਲ ਲਈ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ਵੱਲ ਧਿਆਨ ਖਿੱਚਿਆ। ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਮਾਰੀ ਨੇ ਸਾਈਕੋ ਸੋਸ਼ਲ ਵੈਲਬੀਇੰਗ ‘ਤੇ ਬਹੁਤ ਪ੍ਰਭਾਵ ਪਾਇਆ ਹੈ ਅਤੇ ਵਿਸ਼ਵ ਭਰ ਵਿੱਚ ਬਿਮਾਰੀ ਦੇ ਬੋਝ ਦੇ ਵਧਣ ਦੀ ਸੰਭਾਵਨਾ ਹੈ। ਡੀਈਪੀਡਬਲਿਊਡੀ ਦੇ ਸੰਯੁਕਤ ਸਕੱਤਰ ਡਾ. ਪ੍ਰਬੋਧ ਸੇਠ ਨੇ ਕਾਨਫ਼ਰੰਸ ਦਾ ਸੰਚਾਲਨ ਕੀਤਾ ਅਤੇ ਦੇਸ਼ ਵਿਚ ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਨ ਵਿਚ ਨੈਸ਼ਨਲ ਇੰਸਟੀਟਿਊਟ ਆਵ੍ ਮੈਂਟਲ ਹੈਲਥ ਰੀਹੈਬਲੀਟੇਸ਼ਨ ਦੀ ਭੂਮਿਕਾ ਬਾਰੇ ਵੀ ਚਾਨਣਾ ਪਾਇਆ।


 

ਕਾਨਫ਼ਰੰਸ ਦੇ ਪੰਜ ਤਕਨੀਕੀ ਸੈਸ਼ਨ ਹੋਏ ਜਿਨ੍ਹਾਂ ਵਿਚ ਭਾਰਤ ਅਤੇ ਆਸਟ੍ਰੇਲੀਆ ਦੇ ਮਾਹਰਾਂ ਨੇ ਮੂਹਰਲੀ ਕਤਾਰ ਦੇ ਗ਼ੈਰ-ਸਿਹਤ ਕਰਮਚਾਰੀਆਂ ਲਈ ਤਣਾਅ ਪ੍ਰਬੰਧਨ;  ਬਹੁ ਸੱਭਿਆਚਾਰਕ ਮਾਨਸਿਕ ਸਿਹਤ;  ਮਾਨਸਿਕ ਸਿਹਤ ਬਣਾਈ ਰੱਖਣਾ: ਘਰ ਤੋਂ ਕੰਮ ਕਰਨਾ;  ਭਾਰਤ ਵਿੱਚ ਖੁਦਕੁਸ਼ੀ ਅਤੇ ਇਸ ਨਾਲ ਜੁੜੀ ਮੀਡੀਆ ਰਿਪੋਰਟਿੰਗ;  ਭਾਰਤ ਅਤੇ ਆਸਟ੍ਰੇਲੀਆ ਵਿਚ ਮਾਨਸਿਕ ਸਿਹਤ ਅਤੇ ਮਨੁੱਖੀ ਅਧਿਕਾਰ;  ਦਿੱਵਯਾਂਗਜਨਾਂ ਵਿੱਚ ਮਾਨਸਿਕ ਸਿਹਤ  ਲਚਕਤਾ ਪੈਦਾ ਕਰਨ ਦੇ ਤਰੀਕੇ, ਬੱਚੇ ਦੇ ਵਿਕਾਸ ਅਤੇ ਸਿੱਖਿਆ ਲਈ ਨਵੀਂ ਸਿੱਖਿਆ ਨੀਤੀ ਵਿੱਚ ਸ਼ਾਮਲ ਪਹੁੰਚ, ਆਦਿ ਵਰਗੇ ਮੁੱਦਿਆਂ 'ਤੇ ਜ਼ੋਰ ਦਿੱਤਾ।


 

ਸ਼੍ਰੀ ਬੈਰੀ ਓ'ਫੈਰੈਲ, ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਨੇ ਆਸਟ੍ਰੇਲੀਆ ਵਿਚ ਮਾਨਸਿਕ ਸਿਹਤ ਸਥਿਤੀ ਦੀ ਵਿਆਪਕ ਝਾਤ ਦਿੱਤੀ।  ਉਨ੍ਹਾਂ ਮਾਨਸਿਕ ਬਿਮਾਰੀ ਨਾਲ ਪੀੜਤ ਵਿਅਕਤੀਆਂ ਦੀ ਮੁੱਖ ਧਾਰਾ ਵਿੱਚ ਸ਼ਮੂਲੀਅਤ ਸਮੇਤ ਮੁੜ ਵਸੇਬਾ ਸੈਕਟਰ ਵਿੱਚ ਖੋਜ ਨੂੰ ਉਤਸ਼ਾਹਿਤ ਕਰਨ ਲਈ ਦੋਵਾਂ ਸਰਕਾਰਾਂ ਨੂੰ ਆਪੋ-ਆਪਣੇ ਅਦਾਰਿਆਂ ਰਾਹੀਂ ਸਾਂਝੇ ਉਪਰਾਲੇ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।


 

ਕਾਨਫਰੰਸ ਦੇ ਹੋਰ ਉੱਘੇ ਬੁਲਾਰਿਆਂ ਵਿੱਚ ਸ਼੍ਰੀ ਵੀ.ਕੇ. ਦੁੱਗਲ, ਸਾਬਕਾ ਗ੍ਰਹਿ ਸਕੱਤਰ ਅਤੇ ਮਨੀਪੁਰ ਅਤੇ ਮਿਜ਼ੋਰਮ ਦੇ ਸਾਬਕਾ ਰਾਜਪਾਲ, ਸ਼੍ਰੀਮਤੀ ਅਨੀਤਾ ਕਰਵਲ, ਸਕੱਤਰ, ਸਿੱਖਿਆ ਵਿਭਾਗ, ਭਾਰਤ ਸਰਕਾਰ, ਪ੍ਰੋਫੈਸਰ ਮਾਈਕਲ ਵੇਸਲੇ, ਮੈਲਬਰਨ ਯੂਨੀਵਰਸਿਟੀ ਦੇ ਅੰਤਰ-ਰਾਸ਼ਟਰੀ ਉਪ-ਕੁਲਪਤੀ, ਸ਼੍ਰੀ ਵਾਸਨ ਸ਼੍ਰੀਨਿਵਾਸਨ, ਚੇਅਰਮੈਨ, ਮਾਨਸਿਕਸਿਹਤ ਫਾਊਂਡੇਸ਼ਨ, ਆਸਟ੍ਰੇਲੀਆ, ਸ਼੍ਰੀ ਜੈਦੀਪ ਗੋਵਿੰਦ, ਸਾਬਕਾ ਸਕੱਤਰ ਜਨਰਲ, ਐੱਨਐੱਚਆਰਸੀ, (NHRC) ਭਾਰਤ, ਸ਼੍ਰੀ ਵੀ. ਸ਼੍ਰੀਨਿਵਾਸ, ਵਧੀਕ ਸਕੱਤਰ, ਡੀਏਆਰਪੀਜੀ, ਭਾਰਤ ਸਰਕਾਰ, ਡਾ. ਗ੍ਰੇਗ ਆਰਮਸਟ੍ਰਾਂਗ, ਮੈਲਬਰਨ ਯੂਨੀਵਰਸਿਟੀ, ਡਾ: ਰਾਜੇਸ਼ ਸਾਗਰ, ਪ੍ਰੋ: ਏਮਜ਼, ਡਾ. ਨਿਮੇਸ਼ ਦੇਸਾਈ, ਆਈਐੱਚਬੀਏਐੱਸ, ਡਾ. (ਪ੍ਰੋ.) ਪ੍ਰਾਤਿਮਾ ਮੂਰਤੀ, ਮਨੋਵਿਗਿਆਨ ਵਿਭਾਗ, ਨਿਮਹੰਸ, ਸ਼੍ਰੀ ਐੱਸ.ਕੇ. ਰੁੰਗਟਾ, ਐਡਵੋਕੇਟ ਸੁਪਰੀਮ ਕੋਰਟ, ਡਾ. ਕੇ ਮਥਿਆਸ, ਮੈਲਬੌਰਨ ਯੂਨੀਵਰਸਿਟੀ, ਡਾ. ਹਿਮਾਂਗਸ਼ੂ ਦਾਸ, ਡਾਇਰੈਕਟਰ, ਐੱਨਆਈਈਪੀਵੀਡੀ, ਦੇਹਰਾਦੂਨ ਅਤੇ ਐਸੋਸੀਏਟ ਪ੍ਰੋਫੈਸਰ ਨਾਥਨ ਗਰਿਲਜ਼, ਮੈਲਬਰਨ ਯੂਨੀਵਰਸਿਟੀ ਸ਼ਾਮਲ ਸਨ।


 

ਇਹ ਸੰਮੇਲਨ ਆਸਟ੍ਰੇਲੀਆ ਸਰਕਾਰ ਅਤੇ ਭਾਰਤ ਸਰਕਾਰ ਦਰਮਿਆਨ ਨਵੰਬਰ, 2018 ਵਿਚ ਦਿੱਵਯਾਂਗਤਾ ਖੇਤਰ ਵਿਚ ਸਹਿਯੋਗ ਲਈ ਦਸਤਖਤ ਕੀਤੇ ਗਏ ਸਮਝੌਤੇ ਦੇ ਤਹਿਤ ਸਾਂਝੇ ਪਹਿਲ ਦੇ ਹਿੱਸੇ ਵਜੋਂ, ਮੈਲਬੌਰਨ ਯੂਨੀਵਰਸਿਟੀ, ਆਸਟ੍ਰੇਲੀਆ ਦੇ ਸਹਿਯੋਗ ਨਾਲ ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ (ਡੀਈਪੀਡਬਲਿਊਡੀ), ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਦੁਆਰਾ ਆਯੋਜਿਤ ਕੀਤਾ ਗਿਆ ਸੀ। 


 


 

                       ********



 

ਐੱਨਬੀ /ਐੱਸਕੇ / ਜੇਕੇ 



(Release ID: 1662873) Visitor Counter : 223