ਕਿਰਤ ਤੇ ਰੋਜ਼ਗਾਰ ਮੰਤਰਾਲਾ

ਈਐਸਆਈਸੀ ਨੇ ਲਾਭਪਾਤਰੀਆਂ ਨੂੰ ਕੋਵਿਡ-19 ਮਹਾਮਾਰੀ ਦੌਰਾਨ ਈਐਸਆਈ ਕਾਰਪੋਰੇਸ਼ਨ ਵਲੋਂ ਸਥਾਈ ਵਿਕਲਾਂਗਤਾ ਦਾ ਲਾਭ (ਪੀਡੀਬੀ) ਅਤੇ ਆਸ਼ਰਿਤ ਲਾਭ (ਪੀਬੀ) ਦੀ ਤੁਰੰਤ ਅਦਾਇਗੀ ਦਾ ਫੈਸਲਾ ਕੀਤਾ, 48 ਆਈਪੀ'ਜ ਲਈ ਜੈਪੁਰ ਵਿੱਚ ਇੱਕ ਮਹੀਨੇ ਅੰਦਰ ਮੈਡੀਕਲ ਬੋਰਡਾਂ ਦਾ ਪ੍ਰਬੰਧ ਕੀਤਾ ਗਿਆ

ਮੈਡੀਕਲ ਬੋਰਡ ਅਨੁਸਾਰ 85 ਲਾਭਪਾਤਰੀਆਂ ਲਈ ਸਥਾਈ ਵਿਕਲਾਂਗਤਾ ਲਾਭ ਸ਼ੁਰੂ ਕੀਤੇ ਗਏ; 11 ਮੌਤ ਦੇ ਲਾਭ ਵੀ ਸੈਟਲ ਕੀਤੇ ਗਏ

Posted On: 08 OCT 2020 11:25AM by PIB Chandigarh

ਕੋਵਿਡ-19 ਮਹਾਮਾਰੀ ਨੂੰ ਧਿਆਨ ਵਿਚ ਰੱਖਦਿਆਂ ਈਐਸਆਈਸੀ ਦੇ ਸਾਰੇ ਖੇਤਰਾਂ ਅਤੇ ਉਪ-ਖੇਤਰਾਂ ਦੇ ਮੁਖੀਆਂ ਨੂੰ ਬੀਮਤ ਵਿਅਕਤੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਹਰ ਮਹੀਨੇ ਸਥਾਈ ਵਿਕਲਾਂਗਤਾ ਲਾਭ ਅਤੇ ਆਸ਼ਰਿਤ ਲਾਭਾਂ ਦੀ ਵੰਡ ਕਰਨ ਲਈ ਨਿਰਦੇਸ਼ ਜਾਰੀ ਦਿੱਤੇ ਗਏ ਹਨ ਸਾਰੇ ਹੀ ਖੇਤਰ ਅਤੇ ਉਪ ਖੇਤਰ ਬੀਮਤ ਵਿਅਕਤੀਆਂ ਅਤੇ ਉਨ੍ਹਾਂ ਦੇ ਆਸ਼ਰਤ ਵਿਅਕਤੀਆਂ ਨੂੰ ਕੋਵਿਡ -19 ਦੀ ਅਵਧੀ ਦੌਰਾਨ ਬਿਨਾਂ ਕਿਸੇ ਅਸਫਲਤਾ ਦੇ ਲਗਾਤਾਰ ਪੀਡੀਬੀ ਅਤੇ ਡੀਬੀ ਲਈ ਮਾਸਿਕ ਅਦਾਇਗੀਆਂ ਕਰ ਰਹੇ ਹਨ ਇਸਤੋਂ ਇਲਾਵਾ ਬੀਮਤ ਵਿੱਕਤੀਆਂ ਨੂੰ ਉਨ੍ਹਾਂ ਦੀ ਕਮਾਈ ਦੀ ਸਮਰੱਥਾ ਦੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਨਿਯਮਤ ਮੈਡੀਕਲ ਬੋਰਡ ਸੰਚਾਲਤ ਕੀਤੇ ਜਾ ਰਾਹੇ ਹਨ

https://static.pib.gov.in/WriteReadData/userfiles/image/image00178TY.jpg

 

ਰਾਜਸਥਾਨ ਵਿਚ ਈਐਸਆਈਸੀ ਦੇ 48 ਬੀਮਤ ਵਿਅਕਤੀਆਂ, ਜੋ ਕਿੱਤਾਮੁਖੀ ਵਿਕਲਾਂਗਤਾ ਕਾਰਣ ਆਪਣਾ ਰੁਜ਼ਗਾਰ ਗਵਾ ਚੁੱਕੇ ਹਨ, ਲਈ ਜੈਪੁਰ ਦੇ ਮਾਡਲ ਹਸਪਤਾਲ ਵਿਚ ਮੈਡੀਕਲ ਬੋਰਡ ਦਾ ਪ੍ਰਬੰਧ ਕੀਤਾ ਗਿਆ ਮੈਡੀਕਲ ਬੋਰਡ ਦਾ ਇਹ ਪ੍ਰਬੰਧ ਰਾਜਸਥਾਨ ਦੇ ਪਿੰਡਾਵਾਡ਼ਾ ਜ਼ਿਲ੍ਹੇ ਵਿਚ ਕੰਮ ਕਰਦੇ ਸਿਲੀਕੋਸਿਸ/ਬਾਇਓਸਿਨੋਸਿਸ ਜਿਹੇ ਕਿੱਤਾਮੁਖੀ ਰੋਗਾਂ ਨਾਲ ਜੂਝ ਰਹੇ ਵਿਅਕਤੀਆਂ ਲਈ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਇਕ ਹੋਰ ਮੈਡੀਕਲ ਬੋਰਡ ਕਿੱਤਾ ਮੁਖੀਬੀਮਾਰੀਆਂ ਨਾਲ ਪੀੜਤ ਬੀਮਤ ਵਿਅਕਤੀਆਂ ਦੇ ਪ੍ਰੀਖਣ ਲਈ ਗਠਿਤ ਕੀਤਾ ਗਿਆ ਸੀ ਇਥੇ ਜ਼ਿਕਰਯੋਗ ਹੈ ਕਿ ਮੈਡੀਕਲ ਬੋਰਡ ਸੰਚਾਲਤ ਕਰਨ ਤੋਂ ਪਹਿਲਾਂ ਸਾਰੇ ਹੀ 48 ਬੀਮਤ ਵਿਅਕਤੀਆਂ ਦਾ ਪਹਿਲਾਂ ਕੋਵਿਡ-19 ਦਾ ਟੈਸਟ ਕੀਤਾ ਗਿਆ ਮੈਡੀਕਲ ਬੋਰਡਾਂ ਦੇ ਫੈਸਲੇ ਅਨੁਸਾਰ ਸਥਾਈ ਵਿਕਲਾਂਗਤਾ ਲਾਭ ਕਿੱਤਾਮੁਖੀ ਬੀਮਾਰੀਆਂ ਤੋਂ ਪੀੜਤ ਪਾਏ ਗਏ 85 ਲਾਭਪਾਤਰੀਆਂ ਲਈ ਸ਼ੁਰੂ ਕੀਤਾ ਗਿਆ ਸੀ

https://static.pib.gov.in/WriteReadData/userfiles/image/image00246GK.jpg

 

ਇਸ ਤੋਂ ਇਲਾਵਾ ਇਸੇ ਹੀ ਮਹੀਨੇ ਆਸ਼ਰਿਤ ਲਾਭ ਦੀ ਅਦਾਇਗੀ ਵੀ 6 ਉਨ੍ਹਾਂ ਮ੍ਰਿਤਕ ਬੀਮਿਤ ਵਿਅਕਤੀਆਂ ਦੇ ਆਸ਼ਰਿਤਾਂ ਨੂੰ ਸ਼ੁਰੂ ਕਰ ਦਿੱਤੀਏ ਗਈ, ਜਿਨ੍ਹਾਂ ਦੀ ਸਿਲੀਕੋਸਿਸ/ਬਾਈਸਿਨੋਸਿਸ ਕਾਰਣ ਮੌਤ ਹੋਈ ਹੈ

https://static.pib.gov.in/WriteReadData/userfiles/image/image003JH5X.jpg

 

ਉਪਰੋਕਤ ਤੋਂ ਇਲਾਵਾ ਰੋਜ਼ਗਾਰ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਦੇ ਮਾਮਲਿਆਂ ਵਿਚੋਂ 5 ਮੌਤ ਦੇ ਮਾਮਲਿਆਂ ਲਈ ਵੀ ਪ੍ਰਵਾਨਗੀ ਵੀ ਤੇ ਇੱਕ ਮਹੀਨੇ ਦੇ ਥੋੜੇ ਜਿਹੇ ਅਰਸੇ ਵਿੱਚ ਤਰਜੀਹ ਆਧਾਰ ਤੇ ਦਿੱਤੀ ਗਈ ਹੈ ਅਤੇ ਜੈਪੁਰ ਦੇ ਖੇਤਰੀ ਦਫਤਰ ਵੱਲੋਂ ਮ੍ਰਿਤਕ ਬੀਮਤ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਆਸ਼ਰਿਤ ਲਾਭ ਦੀ ਅਦਾਇਗੀ ਦਾ ਫੈਸਲਾ ਪਾਜ ਪਹਿਲਾਂ ਹੈ ਐਲੀਆਂ ਜਾ ਚੁਕਾ ਹੈ

-----------------------------

ਆਰਸੀਜੇ/ਆਰਐਨਐਮ/ਆਈਏ


(Release ID: 1662822) Visitor Counter : 203