ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਸਪੈਸ਼ਲ ਐਕਸੀਲੇਰੇਟਿਡ ਰੋਡਡਿਵੈਲਪਮੈਂਟ ਪ੍ਰੋਗਰਾਮ-ਉੱਤਰ ਪੂਰਬੀ ਖੇਤਰ(SARDP-NE) ਨਾਲ ਸਬੰਧਿਤ ਕਾਰਜਾਂ ਲਈ ਫੰਡਾਂ ਦੀ ਐਲੋਕੇਸ਼ਨ ਵਿੱਚ ਵਾਧਾ ਕੀਤਾ

Posted On: 08 OCT 2020 12:39PM by PIB Chandigarh

ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਮੌਜੂਦਾ ਵਿੱਤ ਵਰ੍ਹੇ ਦੌਰਾਨ ਸਪੈਸ਼ਲ ਐਕਸਲੇਰੇਟਿਡ ਰੋਡਡਿਵੈਲਪਮੈਂਟ ਪ੍ਰੋਗਰਾਮ- ਉੱਤਰ ਪੂਰਬੀ ਖੇਤਰ(ਐੱਸਏਆਰਡੀਪੀ-ਐੱਨਈ (SARDP-NE)) ਨਾਲ ਸਬੰਧਿਤ ਕੰਮਾਂ ਤਹਿਤ ਖਰਚਿਆਂ ਲਈ ਫੰਡਾਂ ਦੀ ਐਲੋਕੇਸ਼ਨ ਵਿੱਚ ਵਾਧਾ ਕੀਤਾ ਹੈ।  ਹੁਣ ਸੰਸ਼ੋਧਿਤ ਐਲੋਕੇਸ਼ਨ ਦੇ ਤਹਿਤ, ਮੌਲਿਕ ਰੂਪ ਵਿੱਚ ਨਿਰਧਾਰਿਤ ਕੀਤੀ ਗਈ   ਰਕਮ ਤੋਂ ਲਗਭਗ ਦੁੱਗਣੀ ਰਕਮ ਦੀ ਇਜਾਜ਼ਤ ਦਿੱਤੀ ਗਈ ਹੈ। ਸਾਲ 2020-21 ਦੇ ਦੌਰਾਨ ਰਾਸ਼ਟਰੀ ਨਿਵੇਸ਼ ਫੰਡ ਦੁਆਰਾ ਨਿਰਧਾਰਿਤ ਕੀਤੇ ਗਏ 390 ਕਰੋੜ ਰੁਪਏ ਦੇ ਪਹਿਲੇ ਖਰਚੇ ਦੇ ਵਿਰੁੱਧ, ਇਸ ਮਿਆਦ ਲਈ ਹੁਣ 760 ਕਰੋੜ ਰੁਪਏ ਰੱਖੇ ਗਏ ਹਨ। ਇਸ ਵਿੱਚੋਂ 300 ਕਰੋੜ ਰੁਪਏ ਵਿਸ਼ੇਸ਼ ਤੌਰ 'ਤੇ ਅਰੁਣਾਚਲ   ਪ੍ਰਦੇਸ਼ ਪੈਕੇਜ ਲਈ ਰੱਖੇ ਗਏ ਹਨ।

 

ਇਸ ਦੇ ਨਾਲ, ਪਿਛਲੇ ਪੰਜ ਸਾਲਾਂ ਵਿੱਚ 10% ਲਾਜ਼ਮੀ ਪੂਲ ਫੰਡ ਤਹਿਤ ਉੱਤਰ ਪੂਰਬੀ ਖੇਤਰ ਵਿੱਚ ਰਾਸ਼ਟਰੀ ਹਾਈਵੇ ਲਈ ਅਲਾਟਮੈਂਟ ਵਿੱਚ ਲਗਾਤਾਰ ਵਾਧਾ ਹੁੰਦਾ ਰਿਹਾ ਹੈ। ਸਾਲ 2016-17 ਲਈ 4,520 ਕਰੋੜਰੁਪਏ, ਸਾਲ 2017-18 ਲਈ 5,265ਕਰੋੜ ਰੁਪਏ, ਸਾਲ 2018-19 ਲਈ 6,210 ਕਰੋੜਰੁਪਏ, ਸਾਲ 2019-20 ਲਈ 6,070 ਕਰੋੜਰੁਪਏ ਅਲਾਟ ਕੀਤੇ ਗਏ ਸਨ, ਅਤੇ ਇਸ ਫੰਡ ਅਧੀਨ ਸਾਲ 2020-21 ਲਈ 6,780 ਕਰੋੜਰੁਪਏ ਅਲਾਟ ਕੀਤੇ ਗਏ ਹਨ। 

 

ਭਾਰਤ ਸਰਕਾਰ ਨੇ ਉੱਤਰ ਪੂਰਬੀ ਖੇਤਰ ਵਿੱਚ ਐੱਸਏਆਰਡੀਪੀ-ਐੱਨਈਯੋਜਨਾ ਦੇ ਤਹਿਤ ਵਿਸ਼ਾਲ ਸੜਕ ਵਿਕਾਸ ਪ੍ਰੋਗਰਾਮ ਉਲੀਕਿਆ ਹੈ।  ਐੱਸਏਆਰਡੀਪੀ -ਐੱਨਈ (ਪੜਾਅ-ਏ ਅਤੇ ਅਰੁਣਾਚਲ ਪ੍ਰਦੇਸ਼) ਸਕੀਮ ਦੇ ਤਹਿਤ, 6418 ਕਿਲੋਮੀਟਰ ਸੜਕਾਂ (ਅਸਲ ਡਿਜ਼ਾਈਨ ਲੰਬਾਈ 5998 ਕਿਲੋਮੀਟਰ) ਦੀ ਪਹਿਲਾਂ ਹੀ ਲਗਭਗ 30,450 ਕਰੋੜ ਰੁਪਏ ਦੇ ਅਨੁਮਾਨਿਤ ਨਿਵੇਸ਼ ਨਾਲ ਵਿਕਾਸ ਲਈ ਪਹਿਚਾਨ ਕੀਤੀ ਗਈ ਹੈ, ਜਿਸ ਵਿੱਚੋਂ 3356 ਕਿਲੋਮੀਟਰ ਸੜਕਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ 1961 ਕਿਲੋਮੀਟਰ ਸੜਕਾਂ ਨਿਰਮਾਣ ਅਧੀਨ ਹਨ।

 

*****

 

ਆਰਸੀਜੇ / ਐੱਮਐੱਸ



(Release ID: 1662720) Visitor Counter : 85