ਰੇਲ ਮੰਤਰਾਲਾ

ਪੈਸੈਂਜਰ ਟ੍ਰੇਨ ਅਪਰੇਸ਼ਨ ਪ੍ਰੋਜੈਕਟ ਵਿੱਚ ਪੀਪੀਪੀ ਲਈ ਆਰਐੱਫ਼ਕਿਊ ਦੇ ਜਵਾਬ ਵਿੱਚ ਅਰਜ਼ੀਆਂ ਅੱਜ ਖੋਲ੍ਹੀਆਂ ਗਈਆਂ ਹਨ

ਰੇਲਵੇ ਮੰਤਰਾਲੇ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ

15 ਬਿਨੈਕਾਰ ਫ਼ਰਮਾਂ ਤੋਂ, 12 ਕਲਸਟਰਾਂ ਲਈ, ਕੁੱਲ 120 ਅਰਜ਼ੀਆਂ ਪ੍ਰਾਪਤ ਹੋਈਆਂ ਹਨ

Posted On: 07 OCT 2020 6:15PM by PIB Chandigarh

ਭਾਰਤੀ ਰੇਲਵੇ ਨੇ ਅੱਜ ਪੈਸੈਂਜਰ ਟ੍ਰੇਨ ਅਪਰੇਸ਼ਨ ਪ੍ਰੋਜੈਕਟ ਵਿੱਚ ਪੀਪੀਪੀ ਲਈ ਆਰਐੱਫ਼ਕਿਊ ਦੇ ਜਵਾਬ ਵਿੱਚ ਵੱਖ-ਵੱਖ ਸੰਸਥਾਵਾਂ ਦੁਆਰਾ ਜਮ੍ਹਾਂ ਕੀਤੀਆਂ ਅਰਜ਼ੀਆਂ ਅੱਜ ਖੋਲ੍ਹੀਆਂ ਹਨ

 

ਰੇਲਵੇ ਮੰਤਰਾਲੇ ਨੂੰ ਸ਼ਾਨਦਾਰ ਹੁੰਗਾਰਾ ਮਿਲਿਆ ਹੈ 15 ਬਿਨੈਕਾਰ ਫ਼ਰਮਾਂ ਤੋਂ, 12 ਕਲਸਟਰਾਂ ਲਈ, ਕੁੱਲ 120 ਅਰਜ਼ੀਆਂ ਪ੍ਰਾਪਤ ਹੋਈਆਂ ਹਨ

 

ਇਹ ਨੋਟ ਕੀਤਾ ਜਾ ਸਕਦਾ ਹੈ ਕਿ ਰੇਲਵੇ ਮੰਤਰਾਲੇ ਨੇ 12 ਕਲਸਟਰਾਂ ਤੇ ਯਾਤਰੀ ਰੇਲ ਸੇਵਾਵਾਂ ਦੇ ਸੰਚਾਲਨ ਵਿੱਚ ਨਿਜੀ ਭਾਗੀਦਾਰੀ ਲਈ ਰਿਕੂਏਸਟ ਫ਼ਾਰ ਕੁਆਲੀਫ਼ੀਕੇਸ਼ਨ ਮੰਗੀ ਸੀ ਜਿਸ ਵਿੱਚ ਨੈੱਟਵਰਕ ਤੇ ਸੰਚਾਲਤ ਉੱਚ ਪੱਧਰੀ ਟ੍ਰੇਨਾਂ ਨੂੰ ਵਧਾਉਣ ਲਈ 151 ਆਧੁਨਿਕ ਟ੍ਰੇਨਾਂ ਦੀ ਸ਼ੁਰੂਆਤ ਰਾਹੀਂ 140 ਓਰੀਜਿਨ ਡੈਸਟੀਨੇਸ਼ਨ ਰੂਟਾਂ ਲਈ ਅਰਜ਼ੀਆਂ ਮੰਗੀਆਂ ਸਨ

 

ਇੰਡੀਅਨ ਰੇਲਵੇ ਨੈੱਟਵਰਕ ਉੱਤੇ ਯਾਤਰੀ ਰੇਲ ਗੱਡੀਆਂ ਚਲਾਉਣ ਲਈ ਨਿਜੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੀ ਇਹ ਪਹਿਲੀ ਵੱਡੀ ਪਹਿਲ ਹੈ ਇਸ ਪ੍ਰੋਜੈਕਟ ਵਿੱਚ ਨਿਜੀ ਖੇਤਰ ਦੇ ਲਗਭਗ 30,000 ਕਰੋੜ ਰੁਪਏ ਦੇ ਨਿਵੇਸ਼ ਦੀ ਉਮੀਦ ਹੈ।

 

ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਨਿਜੀ ਇਕਾਈਆਂ ਦੀ ਚੋਣ ਪਾਰਦਰਸ਼ੀ ਦੋ-ਪੜਾਅ ਦੀ ਪ੍ਰਤੀਯੋਗੀ ਬੋਲੀ ਪ੍ਰਕਿਰਿਆ ਦੁਆਰਾ ਕੀਤੀ ਜਾਏਗੀ ਜਿਸ ਵਿੱਚ ਯੋਗਤਾ ਲਈ ਬੇਨਤੀ (ਆਰਐੱਫ਼ਕਿਊ) ਅਤੇ ਪ੍ਰਸਤਾਵ ਲਈ ਬੇਨਤੀ (ਆਰਐੱਫ਼ਪੀ) ਸ਼ਾਮਲ ਹੋਣਗੇ

 

12 ਕਲਸਟਰਾਂ ਲਈ ਆਰਐੱਫ਼ਕਿਊ 1 ਜੁਲਾਈ 2020 ਨੂੰ ਪ੍ਰਕਾਸ਼ਤ ਹੋਈ ਸੀ

 

ਰੇਲਵੇ ਮੰਤਰਾਲਾ ਦਰਖਾਸਤਾਂ ਦਾ ਮੁਲਾਂਕਣ ਜਲਦੀ ਪੂਰਾ ਕਰੇਗਾ ਅਤੇ ਯੋਗ ਬਿਨੈਕਾਰਾਂ ਨੂੰ ਆਰਐੱਫ਼ਕਿਊ ਦੇ ਦਸਤਾਵੇਜ਼ ਨਵੰਬਰ 2020 ਤੱਕ ਉਪਲਬਧ ਕਰਵਾਏ ਜਾਣਗੇ। ਰੇਲਵੇ ਮੰਤਰਾਲੇ ਨੇ ਫ਼ਰਵਰੀ, 2021 ਤੱਕ ਸਾਰੇ ਕਲਸਟਰਾਂ ਨੂੰ ਸ਼ੁਰੂ ਕਰਨ ਦਾ ਟੀਚਾ ਰੱਖਿਆ ਹੈ।

 

ਕਲਸਟਰਾਂ ਦੇ ਅਨੁਸਾਰ ਭਾਗੀਦਾਰਾਂ ਦਾ ਵੇਰਵਾ

ਲੜੀ ਨੰਬਰ

ਕਲਸਟਰ ਦਾ ਨਾਮ

ਪ੍ਰਾਪਤ ਹੋਏ ਆਰਐੱਫ਼ਕਿਊ ਦੀ ਗਿਣਤੀ

1

ਮੁੰਬਈ 1

9

2

ਮੁੰਬਈ 2

12

3

ਦਿੱਲੀ 1

10

4

ਦਿੱਲੀ 2

12

5

ਚੰਡੀਗੜ੍ਹ

9

6

ਹਾਵੜਾ

9

7

ਪਟਨਾ

9

8

ਪ੍ਰਯਾਗਰਾਜ

10

9

ਸਿਕੰਦਰਾਬਾਦ

10

10

ਜੈਪੁਰ

10

11

ਚੇਨਈ

9

12

ਬੰਗਲੁਰੂ

11

 

ਕੁੱਲ

120

 

ਭਾਗੀਦਾਰਾਂ ਦਾ ਵੇਰਵਾ

ਲੜੀ ਨੰਬਰ

ਬਿਨੈਕਾਰ ਦਾ ਨਾਮ

1

ਮੇਘਾ ਇੰਜੀਨੀਅਰਿੰਗ ਅਤੇ ਇਨਫ਼ਰਾਸਟ੍ਰਕਚਰ ਲਿਮਿਟਿਡ

2

ਸਾਇਨਾਥ ਸੇਲਜ਼ ਐਂਡ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ

3

ਆਈਆਰਬੀ ਇਨਫ਼ਰਾਸਟ੍ਰਕਚਰ ਡਿਵੈਲਪਰਸ ਲਿਮਿਟਿਡ

4

ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਿਟਿਡ

5

ਜੀਐੱਮਆਰ ਹਾਈਵੇਅਜ਼ ਲਿਮਿਟਿਡ

6

ਵੈਲਸਪੁਨ ਇੰਟਰਪ੍ਰਾਈਜਿਜ਼ ਲਿਮਿਟਿਡ

7

ਗੇਟਵੇ ਰੇਲ ਫ੍ਰਾਈਟ ਲਿਮਿਟਿਡ

8

ਕਿਊਬ ਹਾਈਵੇਅਜ਼ ਐਂਡ ਇਨਫ਼ਰਾਸਟ੍ਰਕਚਰ III ਪ੍ਰਾਈਵੇਟ ਲਿਮਿਟਿਡ

9

ਮਲੇਮਪਤੀ ਪਾਵਰ ਪ੍ਰਾਈਵੇਟ ਲਿਮਿਟਿਡ

10

ਐੱਲ ਐਂਡ ਟੀ ਇਨਫ਼ਰਾਸਟ੍ਰਕਚਰ ਡਿਵੈਲਪਮੈਂਟ ਪ੍ਰੋਜੈਕਟਸ ਲਿਮਿਟਿਡ

11

ਆਰ ਕੇ ਐਸੋਸੀਏਟਸ ਐਂਡ ਹੋਟਲਅਰਜ਼ ਪ੍ਰਾਈਵੇਟ ਲਿਮਿਟਿਡ

12

ਕੰਸਟ੍ਰਕਸੀਨੇਜ਼ ਵਾਈ ਆਕਸੀਲਾਇਰ ਡੀ ਫੇਰੋਕਾਰੀਲੀਜ਼, ਐੱਸ. ਏ

13

ਪੀਐੱਨਸੀ ਇੰਫਰਾਟੈੱਕ ਲਿਮਿਟਿਡ

14

ਅਰਵਿੰਦ ਏਵੀਏਸ਼ਨ

15

ਬੀਐੱਚਈਐੱਲ

 

*****

ਡੀਜੇਐੱਨ / ਐੱਮਕੇਵੀ



(Release ID: 1662604) Visitor Counter : 101