ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਭਾਰਤੀ ਪੁਰਸ਼ ਅਤੇ ਮਹਿਲਾ ਮੁੱਕੇਬਾਜ਼ ਟ੍ਰੇਨਿੰਗ ਅਤੇ ਕੰਪੀਟੀਸ਼ਨ ਲਈ ਇਟਲੀ ਅਤੇ ਫਰਾਂਸ ਜਾਣਗੇ

Posted On: 07 OCT 2020 5:47PM by PIB Chandigarh

ਭਾਰਤ ਦੇ ਉੱਚ ਕੋਟੀ ਦੇ (ਈਲੀਟ) ਪੁਰਸ਼ ਅਤੇ ਮਹਿਲਾ ਮੁੱਕੇਬਾਜ਼ ਵਿਦੇਸ਼ ਵਿੱਚ ਟ੍ਰੇਨਿੰਗ ਅਤੇ ਅੰਤਰਰਾਸ਼ਟਰੀ ਮੁਕਾਬਲੇ ਵਿਚ ਹਿੱਸਾ ਲੈਣ ਲਈ ਅਕਤੂਬਰ ਤੋਂ ਦਸੰਬਰ ਤੱਕ 52 ਦਿਨਾਂ ਲਈ ਇਟਲੀ ਅਤੇ ਫਰਾਂਸ ਜਾਣਗੇ।  ਸਰਕਾਰ ਨੇ ਵਿਦੇਸ਼ੀ ਟ੍ਰੇਨਿੰਗ ਅਤੇ ਐਕਸਪੋਜ਼ਰ ਲਈ ਤਕਰੀਬਨ 1.31 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਹੈ।

 

 

ਯਾਤਰਾ ਕਰਨ ਵਾਲੀ 28 ਮੈਂਬਰੀ ਟੀਮ ਵਿੱਚ 10 ਪੁਰਸ਼ ਮੁੱਕੇਬਾਜ਼ ਅਤੇ 6 ਮਹਿਲਾ ਮੁੱਕੇਬਾਜ਼ਾਂ ਦੇ ਨਾਲ ਸਹਾਇਕ ਸਟਾਫ ਵੀ ਸ਼ਾਮਲ ਹੋਵੇਗਾ।  ਹਿੱਸਾ ਲੈਣ ਵਾਲੇ ਮੁੱਕੇਬਾਜ਼ਾਂ ਵਿੱਚ ਅਮਿਤ ਪੰਗਲ, ਅਸ਼ੀਸ਼ ਕੁਮਾਰ, ਸਤੀਸ਼ ਕੁਮਾਰ, ਸਿਮਰਨਜੀਤ ਕੌਰ, ਲਵਲੀਨਾ ਬੋਰਗੋਹਾਈ ਅਤੇ ਪੂਜਾ ਰਾਣੀ ਸ਼ਾਮਲ ਹਨ।  ਇਨ੍ਹਾਂ ਸਾਰਿਆਂ ਨੇ ਟੋਕਿਓ ਓਲੰਪਿਕ ਲਈ ਕੋਟਾ ਸਥਾਨ ਹਾਸਲ ਕੀਤਾ ਹੈ। ਭਾਰਤ ਨੇ ਚਾਰ ਮੁਕਾਬਲਿਆਂ (ਪੁਰਸ਼ਾਂ ਲਈ 57 ਕਿਲੋਗ੍ਰਾਮ, ਪੁਰਸ਼ਾਂ ਲਈ 81 ਕਿਲੋਗ੍ਰਾਮ, ਪੁਰਸ਼ਾਂ ਲਈ 91 ਕਿਲੋਗ੍ਰਾਮ ਅਤੇ ਮਹਿਲਾਵਾਂ ਲਈ 57 ਕਿਲੋਗ੍ਰਾਮ) ਵਿੱਚ ਕੋਟਾ ਜਿੱਤਣਾ ਅਜੇ ਬਾਕੀ ਹੈ।  ਇਨ੍ਹਾਂ ਵਰਗਾਂ ਦੇ ਮੁੱਕੇਬਾਜ਼ ਵੀ ਟਰੈਵਲਿੰਗ ਟੀਮ ਦਾ ਹਿੱਸਾ ਹੋਣਗੇ।  ਇਨ੍ਹਾਂ ਨਾਲ, ਪੁਰਸ਼ ਟੀਮ ਲਈ 8 ਕੋਚ ਅਤੇ ਸਹਾਇਕ ਸਟਾਫ ਅਤੇ ਮਹਿਲਾ ਟੀਮ ਵਿਚ 4 ਕੋਚ ਅਤੇ ਸਹਾਇਕ ਸਟਾਫ ਸ਼ਾਮਲ ਹੋਵੇਗਾ।

 

 

ਮਹਿਲਾਵਾਂ ਦੇ 69 ਕਿਲੋਗ੍ਰਾਮ ਵਰਗ ਦੀ ਮੁੱਕੇਬਾਜ਼ ਲਵਲੀਨਾ ਬੋਰਗੋਹਾਈ ਦੁਬਾਰਾ ਮੁਕਾਬਲੇ ਵਿਚ ਹਿੱਸਾ ਲੈਣ ਦੀ ਉਮੀਦ ਕਰ ਰਹੀ ਹੈ। ਉਨ੍ਹਾਂ ਕਿਹਾ ਦੁਬਾਰਾ ਮੁਕਾਬਲੇ ਦੀ ਭਾਵਨਾ ਨਾਲ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਬਹੁਤ ਚੰਗਾ ਹੈ।  ਮੈਂ ਇਸ ਬਾਰੇ ਬਹੁਤ ਉਤਸ਼ਾਹਿਤ ਹਾਂ। ਓਲੰਪਿਕ ਖੇਡਾਂ ਤੋਂ 10 ਮਹੀਨੇ ਪਹਿਲਾਂ ਯੂਰਪੀਅਨ ਵਿਰੋਧੀਆਂ ਦਾ ਮੁਕਾਬਲਾ ਕਰਨਾ ਸੱਚਮੁੱਚ ਮਦਦਗਾਰ ਸਾਬਤ ਹੋਵੇਗਾ।” 

 

ਪੁਰਸ਼ਾਂ ਅਤੇ ਮਹਿਲਾਵਾਂ ਦੀ ਮੁੱਕੇਬਾਜ਼ੀ ਟੀਮ 15 ਅਕਤੂਬਰ ਤੋਂ 5 ਦਸੰਬਰ ਤੱਕ 52 ਦਿਨਾਂ ਦੇ ਅਰਸੇ ਲਈ ਇਟਲੀ ਦੇ। ਐੱਸੀਸੀ ਵਿਖੇ ਟ੍ਰੇਨਿੰਗ ਲਵੇਗੀ। ਇਨ੍ਹਾਂ ਖਰਚਿਆਂ ਵਿੱਚ ਉਨ੍ਹਾਂ ਦੇ ਬੋਰਡਿੰਗ, ਰਹਿਣ, ਹਵਾਈ ਕਿਰਾਏ ਅਤੇ ਵੀਜ਼ਾ ਫ਼ੀਸ ਸ਼ਾਮਲ ਹੋਣਗੇ।  ਸਾਰੇ 28 ਖਿਡਾਰੀਆਂ ਅਤੇ ਸਟਾਫ ਦੇ ਕੋਵਿਡ ਟੈਸਟ ਵੀ ਇਸ ਖਰਚੇ ਵਿੱਚ ਸ਼ਾਮਲ ਹੋਣਗੇ।   

 

 

ਟੁਕੜੀ ਦੇ 13 ਮੁੱਕੇਬਾਜ਼ 28 ਅਕਤੂਬਰ ਤੋਂ 30 ਅਕਤੂਬਰ ਤੱਕ ਫਰਾਂਸ ਦੇ ਨਾਨਟੇਸ ਵਿਖੇ ਹੋਣ ਵਾਲੇ ਐਲੇਕਸਿਸ  ਵੈਸਟਾਈਨਇੰਟਰਨੈਸ਼ਨਲ ਬਾਕਸਿੰਗ ਟੂਰਨਾਮੈਂਟ ਵਿਚ ਵੀ ਹਿੱਸਾ ਲੈਣਗੇ। 

 

 

ਪੁਰਸ਼ਾਂ ਦੇ 75 ਕਿੱਲੋਗ੍ਰਾਮ ਵਰਗ ਦੇ ਮੁੱਕੇਬਾਜ਼ ਅਸ਼ੀਸ਼ ਕੁਮਾਰ ਨੇ ਕਿਹਾ ਕਿ ਇਹ ਚੰਗੀ ਤਿਆਰੀ ਹੈ ਕਿਉਂਕਿ ਇਹ ਮੁੱਕੇਬਾਜ਼ ਉਨ੍ਹਾਂ ਖਿਡਾਰੀਆਂ ਨਾਲ ਖੇਡਣਗੇ ਜਿਨ੍ਹਾਂ ਨਾਲ ਉਨ੍ਹਾਂ ਦਾ ਉਲੰਪਿਕ ਵਿੱਚ ਸਾਹਮਣਾ ਕਰਨਾ ਪੈ ਸਕਦਾ ਹੈ। ਅਸ਼ੀਸ਼ ਨੇ ਕਿਹਾ, “ਸਾਡੇ ਲਈ ਵਿਦੇਸ਼ੀ ਪ੍ਰਤੀਯੋਗੀਆਂ ਖ਼ਿਲਾਫ਼ ਖੇਡਣਾ ਬਹੁਤ ਫਾਇਦੇਮੰਦ ਰਹੇਗਾ।  ਅਸੀਂ ਪਹਿਲਾਂ ਹੀ  ਪਟਿਆਲੇ ਦੇ ਕੈਂਪ ਵਿਚ ਹਾਂ ਅਤੇ ਅਸੀਂ ਆਪਣੀ ਫਿਟਨਸ ਮੁੜ ਹਾਸਲ ਕੀਤੀ ਹੈ। ਵਿਦੇਸ਼ ਵਿੱਚ ਟ੍ਰੇਨਿੰਗ ਅਤੇ ਮੁਕਾਬਲਾ ਸਚਮੁੱਚ ਮਦਦ ਕਰੇਗਾ। ਜਦੋਂ ਅਸੀਂ ਨਵੇਂ ਪ੍ਰਤੀਯੋਗੀਆਂ ਨੂੰ ਮਿਲਾਂਗੇ ਤਾਂ ਸਾਨੂੰ ਆਪਣੇ ਪੱਧਰ ਦਾ ਅੰਦਾਜ਼ਾ ਮਿਲੇਗਾ। ਇਸ ਨਾਲ ਸਾਨੂੰ ਇਹ ਜਾਣਨ ਵਿਚ ਮਦਦ ਮਿਲੇਗੀ ਕਿ ਅਸੀਂ ਕਿੱਥੇ ਖੜ੍ਹੇ ਹਾਂ ਅਤੇ ਸਾਨੂੰ ਕਿਹੜੇ ਪਹਿਲੂਆਂ ਵਿੱਚ ਸੁਧਾਰ ਦੀ ਜ਼ਰੂਰਤ ਹੈ।"

 

 

ਭਾਰਤ ਦੇ ਨੌ ਮੁੱਕੇਬਾਜ਼ਾਂ ਨੇ ਟੋਕਿਓ ਓਲੰਪਿਕ ਖੇਡਾਂ ਲਈ ਕੋਟਾ ਪ੍ਰਾਪਤ ਕੀਤਾ ਹੈ। ਇਹ ਕਿਸੇ ਵੀ ਓਲੰਪਿਕ ਵਿੱਚ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਕੋਟਾ  ਸਥਾਨ ਹਨ। ਅਗਲੇ ਸਾਲ ਹੋਣ ਵਾਲੇ ਵਰਲਡ ਓਲੰਪਿਕ ਕੁਆਲੀਫਾਇੰਗ ਮੁਕਾਬਲੇ ਭਾਰਤੀ ਮੁੱਕੇਬਾਜ਼ਾਂ ਲਈ ਓਲੰਪਿਕ ਲਈ ਕੋਟਾ ਜਗ੍ਹਾ ਸੁਰੱਖਿਅਤ ਕਰਨ ਦਾ ਆਖ਼ਰੀ ਮੌਕਾ ਹੋਵੇਗਾ।

 

 

ਭਾਰਤੀ ਪੁਰਸ਼ ਮੁੱਕੇਬਾਜ਼ੀ ਟੀਮ ਦੇ ਮੁੱਖ ਕੋਚ ਸੀ.ਏ.  ਕੁਟੱਪਾ ਬਹੁਤ ਖੁਸ਼ ਹਨ ਕਿ ਮੁੱਕੇਬਾਜ਼ ਵਿਦੇਸ਼ ਦੀ ਯਾਤਰਾ ਕਰਨਗੇ। ਇਸ ਸਮੇਂ ਦੌਰਾਨ ਸਾਡੇ ਮੁੱਕੇਬਾਜ਼ਾਂ ਨੂੰ ਵਿਦੇਸ਼ੀ ਮੁੱਕੇਬਾਜ਼ਾਂ ਨਾਲ ਖੇਡ ਕੇ ਇਹ ਜਾਣਨ ਦਾ ਮੌਕਾ ਮਿਲੇਗਾ ਕਿ ਉਹ ਅੰਤਰਰਾਸ਼ਟਰੀ ਪ੍ਰਤੀਯੋਗੀਆਂ ਦੇ ਵਿਰੁੱਧ ਕਿੱਥੇ ਖੜ੍ਹੇ ਹਨ।  ਕੋਵਿਡ-19 ਮਹਾਮਾਰੀ ਨਾਲ ਹੋਣ ਵਾਲੀਆਂ ਸਾਰੀਆਂ ਰੁਕਾਵਟਾਂ ਤੋਂ ਬਾਅਦ ਇਨ੍ਹਾਂ ਮੁੱਕੇਬਾਜ਼ਾਂ ਲਈ ਇਹ ਇੱਕ ਚੰਗਾ ਮੌਕਾ ਹੈ। ਉਨ੍ਹਾਂ ਕਿਹਾ ਪਿਛਲੇ ਸਾਲ ਇਸ ਸਮੇਂ ਅਸੀਂ ਕੰਪੀਟੀਸ਼ਨ ਲਈ ਫਿਟਨਸ ਦੀ ਸਿਖਰ ਤੇ ਸੀ, ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਰਹੇ ਸੀ ਅਤੇ ਕਰੜੀ ਟ੍ਰੇਨਿੰਗ ਲੈ ਰਹੇ ਸੀ। ਇਸ ਟੂਰ ਨੂੰ ਪ੍ਰਵਾਨਗੀ ਦੇਣ ਲਈ ਸਰਕਾਰ ਦਾ ਧੰਨਵਾਦ। ਮੁੱਕੇਬਾਜ਼ ਬਹੁਤ ਖੁਸ਼ ਹਨ, ਉਹ ਕੁਝ ਭਿੰਨ ਕਰਨਾ ਚਾਹੁੰਦੇ ਸਨ, ਉਨ੍ਹਾਂ ਨੂੰ ਮੁਕਾਬਲੇ ਅਤੇ ਟ੍ਰੇਨਿੰਗ ਦੀ ਜ਼ਰੂਰਤ ਹੈ। ਉਹ ਇਹ ਦੇਖਣਾ ਚਾਹੁੰਦੇ ਹਨ ਕਿ ਉਹ ਯੂਰਪੀਅਨ ਮੁੱਕੇਬਾਜ਼ਾਂ ਦੇ ਮੁਕਾਬਲੇ ਕਿੱਥੇ ਖੜ੍ਹੇ ਹਨ। ਯੂਰਪ ਵਿੱਚ ਮੁਕਾਬਲਾ ਕਰਨ ਦਾ ਇਹ ਵਿਦੇਸ਼ੀ ਐਕਸਪੋਜ਼ਰ ਇੱਕ ਵਧੀਆ ਵਿਚਾਰ ਹੈ।"

 

 

 

                                                            *********

 

 

 

ਐੱਨਬੀ / ਓਏ


(Release ID: 1662603) Visitor Counter : 134