ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ: ਹਰਸ਼ ਵਰਧਨ ਨੇ ਮੱਧ ਪ੍ਰੇਦਸ਼ ਦੇ ਰੀਵਾ ਵਿਖੇ ਸ਼ਿਆਮ ਸ਼ਾਹ ਸਰਕਾਰੀ ਮੈਡੀਕਲ ਕਾਲਜ ਦੇ ਸੁਪਰ ਸਪੈਸ਼ਲਿਟੀ ਬਲਾਕ ਦਾ ਡਿਜੀਟਲ ਰੂਪ ਨਾਲ ਉਦਘਾਟਨ ਕੀਤਾ

ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੂਰਅੰਦੇਸ਼ੀ ਮਾਰਗ ਦਰਸ਼ਨ ਹੇਠ ਸਵਰਗਵਾਸੀ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਸੁਪਨਿਆਂ ਨੂੰ ਪੂਰਾ ਕਰੇਗਾ : ਡਾ. ਹਰਸ਼ ਵਰਧਨ

Posted On: 07 OCT 2020 5:21PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਸ਼ਿਆਮ ਸ਼ਾਹ ਸਰਕਾਰੀ ਮੈਡੀਕਲ ਕਾਲਜ ਵਿਖੇ ਸੁਪਰ ਸਪੈਸ਼ਲਿਟੀ ਬਲਾਕ (ਐਸਐਸਬੀ) ਦਾ ਡਿਜੀਟਲ ਰੂਪ ਨਾਲ ਉਦਘਾਟਨ ਕੀਤਾ

200 ਬਿਸਤਰਿਆਂ ਵਾਲਾ ਇਹ ਸੁਪਰ ਸਪੈਸ਼ਲਿਟੀ ਬਲਾਕ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਸਵਾਸਥੇ ਸੁਰਕ੍ਸ਼ਾ ਯੋਜਨਾ (ਪੀਐਮਐੱਸਐੱਸਵਾਈ) ਦੇ ਤਹਿਤ 150 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਾਇਆ ਗਿਆ ਹੈ ਇਸ ਵਿੱਚ ਨਿਉਰੋਲੋਜੀ, ਨਿਉਰੋਸਰਜਰੀ, ਨੇਫਰੋਲੋਜੀ, ਯੂਰੋਲੋਜੀ, ਕਾਰਡੀਓਲੌਜੀ, ਸੀਟੀਵੀਐਸ, ਨਿਓਨੋਟੋਲੋਜੀ ਅਤੇ ਪਲਮਨਰੀ ਮੈਡੀਸਨ ਵਿਭਾਗ ਹਨ ਐਸਐਸਬੀ ਵਿਚ ਛੇ ਮਾਡਿਉਲਰ ਆਪ੍ਰੇਸ਼ਨ ਥੀਏਟਰ, 200 ਸੁਪਰ ਸਪੈਸ਼ਲਿਟੀ ਬੈੱਡ, 30 ਆਈਸੀਯੂ ਬੈੱਡ ਅਤੇ ਅੱਠ ਵੈਂਟੀਲੇਟਰ ਹੋਣਗੇ ਇਸ ਕੇਂਦਰ ਵਿੱਚ 14 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੀ ਸਿਖਲਾਈ ਦੀ ਸਮਰੱਥਾ ਹੋਵੇਗੀ

ਸੁਪਰ ਸਪੈਸ਼ਲਿਟੀ ਬਲਾਕ ਦਾ ਉਦਘਾਟਨ ਕਰਦਿਆਂ ਡਾ: ਹਰਸ਼ ਵਰਧਨ ਨੇ ਰੀਵਾ ਅਤੇ ਮੱਧ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ, “ਇਹ ਭਾਰਤ ਨੂੰ ਡਾਕਟਰੀ ਸੇਵਾਵਾਂ ਵਿਚ ਸਵੈ-ਨਿਰਭਰ ਬਣਾ ਦੇਵੇਗਾ ਐਸਐਸਬੀ ਉਨ੍ਹਾਂ ਲੋਕਾਂ ਨੂੰ ਉੱਚ ਦਰਜੇ ਦੀਆਂ ਅਤਿ ਆਧੁਨਿਕ ਸਿਹਤ ਸੰਭਾਲ ਸੇਵਾਵਾਂ ਉਪਲੱਬਧ ਕਰਾਏਗੀ, ਜਿਨ੍ਹਾਂ ਲਈ ਲੋਕਾਂ ਨੂੰ ਪਹਿਲਾਂ ਡਾਕਟਰੀ ਸਹੂਲਤਾਂ ਦਾ ਲਾਭ ਲੈਣ ਲਈ ਦੂਜੇ ਵੱਡੇ ਸ਼ਹਿਰਾਂ ਦੀ ਯਾਤਰਾ ਕਰਨੀ ਪੈਂਦੀ ਸੀ

ਕੇਂਦਰੀ ਸਿਹਤ ਮੰਤਰੀ ਨੇ ਪ੍ਰਧਾਨ ਮੰਤਰੀ ਸਵਾਸਥੇ ਸੁਰਕ੍ਸ਼ਾ ਯੋਜਨਾ ਅਧੀਨ ਏਮਜ਼ ਦੀ ਕਿਸਮ ਦੇ ਛੇ ਹਸਪਤਾਲ ਸਥਾਪਤ ਕਰਨ ਲਈ ਸਵਰਗਵਾਸੀ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ 2003 ਦੇ ਸੁਤੰਤਰਤਾ ਦਿਵਸ ਸੰਬੋਧਨ ਨੂੰ ਬੜੇ ਪਿਆਰ ਨਾਲ ਯਾਦ ਕੀਤਾ ਡਾ: ਹਰਸ਼ ਵਰਧਨ ਨੇ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਦੂਰਅੰਦੇਸ਼ੀ ਅਤੇ ਪ੍ਰਗਤੀਸ਼ੀਲ ਮਾਰਗ ਦਰਸ਼ਨ ਹੇਠ ਸਰਕਾਰ ਸਾਰੇ ਹੀ ਖੇਤਰਾਂ ਵਿੱਚ ਕਿਫਾਇਤੀ ਡਾਕਟਰੀ ਦੇਖਭਾਲ ਦੀਆਂ ਸਹੂਲਤਾਂ ਮੁਹਈਆ ਕਰਾਉਣ ਲਈ ਵਚਨਬੱਧ ਹੈ ਏਮਜ਼ ਦੀ ਗਿਣਤੀ 6 ਤੋਂ ਵਧਾ ਕੇ 22 ਕਰ ਦਿੱਤੀ ਗਈ ਹੈ ਜਦਕਿ 75 ਹੋਰ ਅਦਾਰਿਆਂ ਨੂੰ ਏਮਜ਼ ਵਰਗੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਅਪਗ੍ਰੇਡ ਕੀਤੇ ਜਾਣ ਦੀ ਕਲਪਨਾ ਕੀਤੀ ਗਈ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਕੇਂਦਰ ਸਰਕਾਰ ਨੇ ਪੀਐਮਐਸਐਸਵਾਈ ਦੇ ਤੀਜੇ ਪੜਾਅ ਅਧੀਨ ਰਾਜਗੜ, ਮਾਂਡਲਾ, ਨੀਮਚ, ਮੰਦਸੌਰ, ਸ਼ਿਊਪੁਰ, ਸਿੰਗਰੌਲੀ ਅਤੇ ਮਹੇਸ਼ਵਰ ਜਿਲਿਆਂ ਵਿਚ ਮੈਡੀਕਲ ਕਾਲਜਾਂ ਦਾ ਦਰਜ਼ਾ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ

ਕੋਵਿਡ-19 ਵਿਰੁੱਧ ਭਾਰਤ ਦੀ ਲੜਾਈ ਦਾ ਜ਼ਿਕਰ ਕਰਦਿਆਂ ਡਾ: ਹਰਸ਼ ਵਰਧਨ ਨੇ ਕਿਹਾ, “ਪਿਛਲੇ ਨੌਂ ਮਹੀਨਿਆਂ ਤੋਂ, ਭਾਰਤ ਲਗਾਤਾਰ ਛੂਤ ਦੀ ਇਸ ਬਿਮਾਰੀ ਨਾਲ ਲੜ ਰਿਹਾ ਹੈ ਭਾਰਤ ਦੀ ਲਗਾਤਾਰ ਵਧ ਰਹੀ ਸਿਹਤਯਾਬੀ ਦੀ ਦਰ ਅਤੇ ਲਗਾਤਾਰ ਘਟ ਰਹੇ ਐਕਟਿਵ ਮਾਮਲਿਆਂ ਨੇ ਕੇਂਦਰ ਦੀ ਅਗਵਾਈ ਵਾਲੀ ਕੋਵਿਡ-19 ਦੀ ਰੋਕਥਾਮ ਰਣਨੀਤੀ ਦੀ ਸਫਲਤਾ ਨੂੰ ਸਾਬਤ ਕੀਤਾ ਹੈ ਅਸੀਂ ਆਪਣੀ ਟੈਸਟਿੰਗ ਸਮਰੱਥਾ ਨੂੰ ਸਫਲਤਾਪੂਰਵਕ ਵਧਾ ਦਿੱਤਾ ਹੈ ਜੋ ਕੁੱਲ ਟੈਸਟਾਂ ਦੇ ਮਾਮਲੇ ਵਿਚ 8 ਕਰੋੜ ਤੋਂ ਵੀ ਵੱਧ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ ਜਨਵਰੀ ਵਿੱਚ ਇੱਕ ਲੈਬ ਤੋਂ, ਹੁਣ ਸਾਡੇ ਕੋਲ ਦੇਸ਼ ਭਰ ਵਿੱਚ 1889 ਲੈਬਾਂ ਹਨ ਮੈਨੂੰ ਕੋਵਿਡ-19 ਦੇ ਇਲਾਜ ਅਤੇ ਟੀਕਿਆਂ ਦੇ ਖੇਤਰ ਵਿਚ ਹੋ ਰਹੀਆਂ ਵਿਗਿਆਨਕ ਘਟਨਾਵਾਂ 'ਤੇ ਭਰੋਸਾ ਹੈ ਅਤੇ ਜਲਦੀ ਹੀ ਭਾਰਤ ਕੋਵਿਡ -19 ਵਿਰੁੱਧ ਸਾਡੀ ਲੜਾਈ ਵਿਚ ਹੋਰ ਸਫਲਤਾ ਹਾਸਲ ਕਰੇਗਾ

ਡਾ: ਹਰਸ਼ਵਰਧਨ ਨੇ ਲੋਕਾਂ ਨੂੰ ਕੋਵਿਡ ਦੀ ਚਾਲ ਲਈ ਢੁਕਵੇਂ ਵਿਹਾਰ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਉਨ੍ਹਾਂ ਲੋਕਾਂ ਨੂੰ ਜਨਤੱਕ ਥਾਵਾਂ ਤੇ ਜਾਣ ਮੌਕੇ ਇਨਫੈਕਸ਼ਨ ਦੇ ਪਸਾਰੇ ਦੀ ਰੋਕਥਾਮ ਲਈ ਸਮਾਜਕ ਵੈਕਸੀਨ ਦੇ ਰੂਪ ਵਿੱਚ ਮਾਸਕ ਪਾਉਣ/ਚੇਹਰਾ ਢੱਕਣ, ਹੱਥ ਸਾਫ ਰੱਖਣ ਅਤੇ ਸਾਹ ਲੈਣ ਦੇ ਸ਼ਿਸ਼ਟਾਚਾਰ ਦੀ ਪਾਲਣਾ ਕਰਨ ਅਤੇ ਸ਼ਰੀਰਕ ਦੂਰੀ ਜਾਂ ਦੋ ਗਜ਼ ਕੀ ਦੂਰੀ ਨੂੰ ਕਾਇਮ ਰੱਖਣ ਬਾਰੇ ਜਰੂਰੀ ਉਪਰਾਲਿਆਂ ਦਾ ਚੇਤਾ ਕਰਾਇਆ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੱਧ ਪ੍ਰਦੇਸ਼ ਵਿੱਚ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਕੇਂਦਰ ਸਰਕਾਰ ਦੀ ਸਰਗਰਮ ਭੂਮਿਕਾ ਲਈ ਧੰਨਵਾਦ ਕੀਤਾ ਉਨ੍ਹਾਂ ਕਿਹਾ, “ਇਹ ਮੱਧ ਪ੍ਰਦੇਸ਼ ਅਤੇ ਰੀਵਾ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ ਇਸ ਨਾਲ ਮੈਡੀਕਲ ਵਿਦਿਆਰਥੀਆਂ ਦੀ ਸੁਪਰ ਸਪੈਸ਼ਲਿਟੀ ਸੇਵਾਵਾਂ ਲਈ ਸਿਖਲਾਈ ਸ਼ੁਰੂ ਕੀਤੀ ਜਾ ਸਕਦੀ ਹੈ, ਜੋ ਦੇਸ਼ ਨੂੰ ਸਿਰਫ ਚੰਗੇ ਡਾਕਟਰ ਹੀ ਨਹੀਂ ਦੇਵੇਗਾ, ਬਲਕਿ ਲੋਕਾਂ ਨੂੰ ਅਜਿਹੀਆਂ ਉੱਚ ਗੁਣਵੱਤਾ ਵਾਲੀਆਂ ਡਾਕਟਰੀ ਸੇਵਾਵਾਂ ਦਾ ਲਾਭ ਵੀ ਮਿਲੇਗਾ ਦੇਸ਼ ਵਿੱਚ ਡਾਕਟਰੀ ਸੇਵਾਵਾਂ ਦੇ ਖੇਤਰੀ ਅਸੰਤੁਲਨ ਨੂੰ ਦਰੁਸਤ ਕਰਨ ਦੀ ਦਿਸ਼ਾ ਵਿਚ ਇਹ ਇਕ ਵਾਧੂ ਉਪਰਾਲਾ ਹੋਵੇਗਾ ਇਸ ਯੋਜਨਾ ਤਹਿਤ ਬਣੇ ਨਵੇਂ ਐਸਐਸਬੀ ਦੀ ਮਹੱਤਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਰੀਵਾ ਨਾਲ ਲਗਦੇ ਉੱਤਰ ਪ੍ਰਦੇਸ਼ ਦੇ ਖੇਤਰਾਂ ਜਿਵੇਂ ਕਿ ਸ਼ਾਹਡੋਲ ਡਿਵੀਜ਼ਨ, ਸਾਗਰ ਡਵੀਜ਼ਨ ਅਤੇ ਹੋਰ ਕਈ ਜਿਲਿਆਂ ਦੇ ਲੋਕ ਵੀ ਡਾਕਟਰੀ ਸੇਵਾਵਾਂ ਦੀ ਉੱਚ ਗੁਣਵਤਾ ਵਾਲੀਆਂ ਡਾਕਟਰੀ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਸੁਨੀਲ ਸ਼ਰਮਾ, ਮੱਧ ਪ੍ਰਦੇਸ਼ ਦੇ ਮੈਡੀਕਲ ਸਿੱਖਿਆ ਮੰਤਰੀ, ਗੈਸ ਹਾਦਸਾ ਰਾਹਤ ਅਤੇ ਮੁੜ ਵਸੇਬਾ ਮੰਤਰੀ ਸ਼੍ਰੀ ਵਿਸ਼ਵਾਸ ਸਾਰੰਗ, ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਸ਼੍ਰੀ ਰਾਜਮਨੀ ਪਟੇਲ, ਰੀਵਾ ਤੋਂ ਲੋਕ ਸਭ ਮੈਂਬਰ ਸ਼੍ਰੀ ਜਨਾਰਦਨ ਮਿਸ਼ਰਾ ਸਮੇਤ ਕਈ ਸੀਨੀਅਰ ਅਧਿਕਾਰੀ ਤੇ ਸਖਸ਼ੀਅਤਾਂ ਵੀ ਇਸ ਸਮਾਰੋਹ ਵਿੱਚ ਮੌਜੂਦ ਸਨ

-------------------------------------------------------

 

ਐਮ ਵੀ /ਐਸ ਜੇ


(Release ID: 1662536) Visitor Counter : 153