ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਏਅਰੋ ਇੰਡੀਆ 2021 ਬਾਰੇ ਅੰਬੈਸਡਰਸ ਰਾਉਂਡ ਟੇਬਲ ਵਰਚੂਅਲ ਕਾਨਫਰੰਸ ਦੀ ਪ੍ਰਧਾਨਗੀ ਕੀਤੀ

ਵਿਸ਼ਵ ਨੂੰ ਏਸ਼ੀਆ ਦੇ ਸਭ ਤੋਂ ਲੰਬੇ ਏਅਰ ਸ਼ੋਅ ਲਈ ਭਾਰਤ ਵਿੱਚ ਆਉਣ ਦਾ ਦਿੱਤਾ ਸੱਦਾ

Posted On: 07 OCT 2020 5:54PM by PIB Chandigarh

ਰੱਖਿਆ ਮੰਤਰਾਲੇ ਦੇ ਰੱਖਿਆ ਨਿਰਮਾਣ ਵਿਭਾਗ ਨੇ ਅੰਬੈਸਡਰਸ ਰਾਉਂਡ ਟੇਬਲ ਵਰਚੂਅਲ ਕਾਨਫਰੰਸ ਏਅਰੋ ਇੰਡੀਆ 2021 ਦਾ ਅੱਜ ਨਵੀਂ ਦਿੱਲੀ ਵਿੱਚ ਆਯੋਜਨ ਕੀਤਾ , ਜਿਸ ਦੀ ਪ੍ਰਧਾਨਗੀ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕੀਤੀ ਮੰਤਰਾਲੇ ਵੱਲੋਂ ਮੁੱਖ ਯਤਨਾਂ ਵਜੋਂ ਕੀਤੇ ਗਏ ਇਸ ਉਪਰਾਲੇ ਤਹਿਤ 200 ਤੋਂ ਜਿ਼ਆਦਾ ਦੇਸ਼ ਤੇ ਰਾਜਦੂਤ ਸ਼ਾਮਲ ਹੋਏ , ਜਿਹਨਾਂ ਵਿੱਚ ਰਾਜਦੂਤ , ਮਿਸ਼ਨ ਦੇ ਮੁਖੀ ਅਤੇ 75 ਤੋਂ ਜਿ਼ਆਦਾ ਡਿਫੈਂਸ ਅਟੈਚੀ ਸ਼ਾਮਲ ਹਨ  , ਜਿਸ ਤੋਂ ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ 3 ਫਰਵਰੀ ਤੋਂ 7 ਫਰਵਰੀ 2021 ਤੱਕ ਹੋਣ ਵਾਲੀ ਇਸ 13ਵੀਂ ਮੈਗਾ ਦੋ ਸਾਲਾ ਈਵੈਂਟ ਦੇ ਵੱਧ ਰਹੇ ਰੁਤਬੇ ਬਾਰੇ ਪਤਾ ਲੱਗਦਾ ਹੈ

ਨਵੀਂ ਦਿੱਲੀ ਵਿੱਚ ਸਥਿਤ ਵਿਦੇਸ਼ੀ ਮਿਸ਼ਨਸ ਦੇ ਸੀਨੀਅਰ ਪ੍ਰਤੀਨਿਧਾਂ ਨੂੰ ਏਅਰੋ ਇੰਡੀਆ 21 ਬਾਰੇ ਪਹਿਲਾਂ ਹੀ ਬ੍ਰੀਫ ਕੀਤਾ ਗਿਆ ਸੀ ਤਾਂ ਜੋ ਉਹਨਾਂ ਦੇ ਨੇਤਾਵਾਂ ਅਤੇ ਸਭ ਤੋਂ ਸੀਨੀਅਰ ਫੈਸਲਾ ਕਰਨ ਵਾਲਿਆਂ ਨੂੰ ਫਰਵਰੀ 2021 ਦੀ ਇਸ ਈਵੈਂਟ ਬਾਰੇ ਦੱਸ ਕੇ ਉਤਸ਼ਾਹਿਤ ਕੀਤਾ ਜਾ ਸਕੇ ਇਸ ਵਿੱਚ ਭਾਰਤ ਦੀ ਏਅਰੋ ਸਪੇਸ ਅਤੇ ਰੱਖਿਆ ਨਿਰਮਾਣ ਦੀਆਂ ਸਮਰੱਥਾਵਾਂ ਨੂੰ ਇੱਕ ਛੱਤ ਹੇਠਾਂ ਪ੍ਰਦਰਸਿ਼ਤ ਕੀਤਾ ਜਾਵੇਗਾ
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਕਸ਼ਾ ਮੰਤਰੀ ਨੇ ਕਿਹਾ ਕਿ ਏਅਰੋ ਇੰਡੀਆ 21 ਭਾਰਤ ਦੀ ਉਸ ਸੋਚ ਨਾਲ ਮੇਲ ਖਾਂਦੀ ਹੈ , ਜਿਸ ਅਨੁਸਾਰ ਭਾਰਤ ਰੱਖਿਆ ਅਤੇ ਏਅਰੋ ਸਪੇਸ ਉਦਯੋਗਾਂ ਵਿੱਚ ਵਿਸ਼ਵ ਦੇ 5 ਮੁਲਕਾਂ ਵਿੱਚ ਸ਼ਾਮਲ ਹੋ ਰਿਹਾ ਹੈ ਜਨਤਕ ਤੇ ਨਿਜੀ ਖੇਤਰ ਆਤਮਨਿਰਭਰ ਦੇ ਮੰਤਵ ਨੂੰ ਪੂਰਾ ਕਰਨ ਦੇ ਨਾਲ ਨਾਲ ਹੋਰ ਮਿੱਤਰ ਦੇਸ਼ਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਇਸ ਵਿੱਚ ਬੜੀ ਸ਼ਿੱਦਤ ਨਾਲ ਹਿੱਸਾ ਲੈ ਰਹੇ ਹਨ ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ,"ਆਤਮਨਿਰਭਰ ਭਾਰਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੋਚ ਦਾ ਕੇਂਦਰ ਬਿੰਦੂ ਹੈ ਅਤੇ ਇਸ ਦੇ ਸੰਬੰਧ ਵਿੱਚ ਰੱਖਿਆ ਮੰਤਰਾਲੇ ਨੇ ਕਈ ਸਰਕਾਰੀ ਸੁਧਾਰ ਐਲਾਨੇ ਹਨ , ਜਿਵੇਂ ਵਿਦੇਸ਼ੀ ਸਿੱਧੇ ਨਿਵੇਸ਼ ਵਿੱਚ 74% ਤੱਕ ਵਾਧਾ ਆਟੋਮੈਟਿਕ ਰੂਟ ਰਾਹੀਂ , ਰੱਖਿਆ ਖਰੀਦ ਨਿਯਮਾਂ 2020 ਅਤੇ ਭਾਰਤ ਵਿੱਚ ਸਹਿ ਵਿਕਾਸ ਅਤੇ ਸਹਿ ਨਿਰਮਾਣ ਲਈ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਸੋਧੇ ਆਫਸੈੱਟ ਦਿਸ਼ਾ ਨਿਰਦੇਸ਼ ਅਤੇ ਰੱਖਿਆ ਨਿਰਮਾਣ ਤੇ ਐਕਸਪੋਰਟ ਪ੍ਰਮੋਸ਼ਨ ਪਾਲਿਸੀ 2020 ( ਡੀ ਪੀ ਪੀ ਪੀ 2020) ਦੇ ਮਸੌਦੇ ਨੂੰ ਤਿਆਰ ਕੀਤਾ ਗਿਆ ਹੈ ਤਾਂ ਜੋ ਮਹਾਮਾਰੀ ਦੇ ਬਾਅਦ ਵਾਲੇ ਮਹੀਨਿਆਂ ਵਿੱਚ ਸੋਚ ਨੂੰ ਸਪਸ਼ਟ ਕਰਨ ਦੇ ਨਾਲ ਨਾਲ ਈਜ਼ ਆਫ ਬਿਜਨੇਸ ਵੀ ਕੀਤਾ ਜਾ ਸਕੇ" ਸ਼੍ਰੀ ਰਾਜਨਾਥ ਸਿੰਘ ਨੇ ਹੋਰ ਕਿਹਾ ਕਿ ਭਾਰਤ ਦਾ ਏਅਰੋ ਸਪੇਸ ਤੇ ਰੱਖਿਆ ਖੇਤਰ ਇਸ ਹੱਦ ਤੱਕ ਅੱਗੇ ਜਾ ਚੁੱਕੇ ਹਨ ਅਤੇ ਮਿੱਤਰ ਦੇਸ਼ਾਂ ਨਾਲ ਆਪਸੀ ਫਾਇਦੇ ਲਈ ਭਾਈਵਾਲੀ ਕਰਨ ਬਾਰੇ ਮੌਕੇ ਤਲਾਸ਼ ਰਹੇ ਨੇ ਤਾਂ ਜੋ ਭਾਰਤ ਵਿੱਚ ਨਿਰਮਾਣ ਕਰ ਰਹੇ ਉਦਯੋਗ ਅਤੇ ਭਾਰਤ ਵਿੱਚ ਬਣਾਏ ਜਾ ਰਹੇ ਰੱਖਿਆ ਸਾਜੋ ਸਮਾਨ ਨੂੰ ਬਰਾਮਦ ਕੀਤਾ ਜਾ ਸਕੇ ਉਹਨਾਂ ਹੋਰ ਕਿਹਾ,"ਏਅਰੋ ਇੰਡੀਆ 21 ਭਾਰਤ ਦੇ ਯੂ ਐੱਸ ਡੀ 25 ਬਿਲੀਅਨ ਟਰਨਓਵਰ , ਨੂੰ 2025 ਤੱਕ ਯੂ ਐੱਸ ਡੀ 5 ਬਿਲੀਅਨ ਦੀ ਲਾਗਤ ਵਾਲੇ ਏਅਰੋ ਸਪੇਸ ਤੇ ਰੱਖਿਆ ਵਸਤਾਂ ਅਤੇ ਸੇਵਾਵਾਂ ਨੂੰ ਬਰਾਮਦ ਕਰਨ ਦਾ ਇਰਾਦਾ ਰੱਖਦਾ ਹੈ"
ਵਿਸ਼ਵ ਦੇ ਪ੍ਰਤੀਨਿਧੀਆਂ ਨੂੰ ਏਅਰੋ ਇੰਡੀਆ 21 ਬਾਰੇ ਦੱਸਿਆ ਗਿਆ ਹੈ ਕਿ ਇਹ ਈਵੈਂਟ ਕਾਰੋਬਾਰੀ ਈਵੈਂਟ ਹੋਵੇਗੀ ਅਤੇ ਕੋਵਿਡ 19 ਦੀਆਂ ਸ਼ਰਤਾਂ ਅਨੁਸਾਰ ਹੋਵੇਗੀ ਇਸ ਈਵੈਂਟ ਨੂੰ ਬਹੁਤ ਵੱਡਾ ਹੁੰਗਾਰਾ ਇਸ ਦੇ 11 ਸਤੰਬਰ 2020 ਨੂੰ ਵੈੱਬਸਾਈਟ ਤੇ ਰਕਸ਼ਾ ਮੰਤਰੀ ਵੱਲੋਂ ਸ਼ੁਰੂ ਕਰਨ ਤੋਂ ਬਾਅਦ ਮਿਲਿਆ ਹੈ ਅਤੇ 90% ਜਗ੍ਹਾ ਏਅਰੋ ਸ਼ੋਅ ਵਿੱਚ ਭਾਗ ਲੈਣ ਵਾਲੇ ਪ੍ਰਦਰਸ਼ਨਕਰਤਾਵਾਂ ਨੇ ਪਹਿਲਾਂ ਹੀ ਬੁੱਕ ਕਰ  ਲਈ ਹੈ ਕਾਰੋਬਾਰੀ ਈਵੈਂਟਸ ਅਤੇ ਸੈਮੀਨਾਰਾਂ ਨੂੰ ਵਧੇਰੇ ਬੇਹਤਰ ਢੰਗ ਨਾਲ ਆਯੋਜਿਤ ਕਰਨ ਲਈ ਯੋਜਨਾ ਬਣਾਈਆਂ ਜਾ ਰਹੀਆਂ ਹਨ ਅਤੇ ਏਸ਼ੀਆ ਦੇ ਸਭ ਤੋਂ ਲੰਬੇ ਏਅਰ ਸ਼ੋਅ ਵਿੱਚ 500 ਤੋਂ ਜਿ਼ਆਦਾ ਪ੍ਰਦਰਸਿ਼ਤਕਰਤਾਵਾਂ ਦੇ ਭਾਗ ਲੈਣ ਦੀ ਸੰਭਾਵਨਾ ਹੈ
ਰਕਸ਼ਾ ਮੰਤਰੀ ਨੇ ਰਾਜਦੂਤਾਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਦੇਸ਼ਾਂ ਅਤੇ ਰੱਖਿਆ ਉਦਯੋਗਾਂ ਦੇ ਨੇਤਾਵਾਂ ਅਤੇ ਉਦਯੋਗਿਕ ਕੈਪਟਨਾਂ ਨੂੰ ਏਅਰੋ ਇੰਡੀਆ 21 ਵਿੱਚ ਵੱਡੀ ਗਿਣਤੀ ਹਿੱਸਾ ਲੈਣ ਲਈ ਕਹਿਣ ਤਾਂ ਜੋ ਭਾਰਤ ਵਿੱਚ ਰਣਨੀਤਕ ਭਾਈਵਾਲ ਸਥਾਪਿਤ ਕਰਨ ਦੇ ਮੰਤਵ ਨਾਲ ਰਣਨੀਤਕ ਅਤੇ ਕਾਰੋਬਾਰੀ ਉਪਲਬੱਧ ਮੌਕਿਆਂ ਨੂੰ ਡੂੰਘਾਈ ਤੱਕ ਸਮਝਿਆ ਜਾ ਸਕੇ" ਸ਼੍ਰੀ ਰਾਜਨਾਥ ਸਿੰਘ ਨੇ ਇਸ ਮੌਕੇ ਇੱਕ ਅਧਿਕਾਰਤ ਏਅਰੋ ਇੰਡੀਆ 2021 ਉਦਘਾਟਨੀ ਫਿਲਮ ਵੀ ਜਾਰੀ  ਕੀਤੀ ਇਸ ਈਵੈਂਟ ਦਾ ਥੀਮ ਹੈ , "ਦਾ ਰੰਨਵੇਅ ਟੂ ਬਿਲੀਅਨ ਓਪਰਚੂਨਿਟੀਸਇਸ ਵਿੱਚ ਏਅਰੋ ਸਪੇਸ ਅਤੇ ਰੱਖਿਆ ਨਿਰਮਾਣ ਜਿਸ ਵਿੱਚ ਸਿਵਲ ਤੇ ਏਅਰੋ ਸਪੇਸ ਡੋਮੇਨ ਦੇ ਮੌਕੇ ਵੀ ਹਨ , ਸ਼ਾਮਲ ਕੀਤੇ ਗਏ ਹਨ ਰਕਸ਼ਾ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਏਅਰੋ ਇੰਡੀਆ 21 ਭਾਰਤ ਦੀ ਅਗਵਾਈ ਯੋਗਤਾ ਨੂੰ ਪੇਸ਼ ਕਰੇਗਾ ਅਤੇ ਪੋਸਟ ਕੋਵਿਡ ਵਿਸ਼ਵ ਵਿੱਚ ਸਾਡੀਆਂ ਮਜ਼ਬੂਤੀਆਂ ਉਸਾਰੇਗਾ
ਰੱਖਿਆ ਨਿਰਮਾਣ ਵਿਭਾਗ ਨੇ ਏਅਰੋ ਇੰਡੀਆ 21 ਅਤੇ ਕੋਵਿਡ 19 ਦੀਆਂ ਸ਼ਰਤਾਂ ਮੁਤਾਬਿਕ ਬਿਲਟ ਇੰਨ ਅਸ਼ੋਰੈਂਸ ਬਾਰੇ ਇੱਕ ਵਿਸਥਾਰਿਤ ਪੇਸ਼ਕਾਰੀ ਦਿੱਤੀ ਕਰਨਾਟਕ ਸਰਕਾਰ ਨੇ ਵੀ ਸੂਬੇ ਵਿੱਚ ਇਸ ਈਵੈਂਟ ਨੂੰ ਨਿਯੰਤਰਿਤ ਤੇ ਸੁਰੱਖਿਅਤ ਵਾਤਾਵਰਣ ਵਿੱਚ ਕਰਵਾਉਣ ਬਾਰੇ ਕੀਤੀਆਂ ਤਿਆਰੀਆਂ ਬਾਰੇ ਇਸ ਈਵੈਂਟ ਵਿੱਚ ਭਾਗ ਲੈਣ ਵਾਲਿਆਂ ਨੂੰ ਇੱਕ ਪੇਸ਼ਕਾਰੀ ਦਿੱਤੀ
ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬੀ ਐੱਸ ਯੇਦੂਰੱਪਾ ਨੇ ਵੀ ਮਾਣਯੋਗ ਦਰਸ਼ਕਾਂ ਨੂੰ ਸੰਬੋਧਨ ਕੀਤਾ ਅਤੇ ਯਕੀਨ ਦਿਵਾਇਆ ਕਿ ਕਰਨਾਟਕ ਸਰਕਾਰ ਬੰਗਲੁਰੂ ਵਿੱਚ ਫਰਵਰੀ 2021 ਨੂੰ ਹੋਣ ਵਾਲੀ ਈਵੈਂਟ ਏਅਰੋ ਇੰਡੀਆ 2021 ਦੇ ਸੁਰੱਖਿਅਤ ਪ੍ਰਬੰਧ ਲਈ ਹਿੱਸਾ ਲੈਣ ਵਾਲਿਆਂ ਦੀ ਸੁਰੱਖਿਆ ਅਤੇ ਕੋਵਿਡ 19 ਪ੍ਰੋਟੋਕੋਲ ਦੀ ਪਾਲਣਾ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਲੋੜੀਂਦੀਆਂ ਤਿਆਰੀਆਂ ਕਰ ਰਹੀ ਹੈ
ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੈਸੋਨਾਇਕ, ਸਕੱਤਰ (ਰੱਖਿਆ ਨਿਰਮਾਣ) ਸ਼੍ਰੀ ਰਾਜ ਕੁਮਾਰ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਅਤੇ ਰੱਖਿਆ ਮੰਤਰਾਲੇ ਵੱਲੋਂ ਸਵਦੇਸ਼ੀ ਰੱਖਿਆ ਉਦਯੋਗ ਨੂੰ ਆਤਮਨਿਰਭਰ ਭਾਰਤ ਦੇ ਇੱਕ ਥੰਮ ਵਜੋਂ ਦਸਦਿਆਂ ਵਿਦੇਸ਼ੀ ਡੈਲੀਗੇਟਸ ਨੂੰ ਏਅਰੋ ਇੰਡੀਆ 2021 ਵਿੱਚ ਆਉਣ ਦਾ ਸੱਦਾ ਦਿੱਤਾ


ਬੀ ਬੀ / ਐੱਨ ਐੱਮ ਪੀ ਆਈ / ਕੇ / ਡੀ ਕੇ / ਆਰ ਜੇ ਆਈ ਬੀ
 



(Release ID: 1662450) Visitor Counter : 196