ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਲੋਕ ਪ੍ਰਤੀਨਿੱਧ ਦੇ ਰੂਪ ਵਿੱਚ 20ਵਾਂ ਸਾਲ ਸ਼ੁਰੂ ਹੋਣ ਤੇ ਹਾਰਦਿਕ ਵਧਾਈ ਦਿੱਤੀ

ਪ੍ਰਧਾਨ ਮੰਤਰੀ ਮੋਦੀ ਜੀ ਦੇ ਵਿਚਾਰਾਂ , ਦੂਰਦ੍ਰਿਸ਼ਟੀ ਤੇ ਕ੍ਰਿਸ਼ਮਾਈ ਸ਼ਖਸੀਅਤ ਤੋਂ ਪ੍ਰੇਰਿਤ ਹਰ ਦੇਸ਼ ਵਾਸੀ ਅੱਜ ਭਾਰਤ ਨੂੰ ਫਿਰ ਤੋਂ ਵਿਸ਼ਵ ਗੁਰੂ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਯਤਨਸ਼ੀਲ ਹੈ
ਉਹਨਾਂ ਦੀ ਵਿਲੱਖਣ ਅਗਵਾਈ ਤੇ ਮਾਰਗ ਦਰਸ਼ਨ ਵਿੱਚ ਰਾਸ਼ਟਰ ਕਲਿਆਣ ਲਈ ਕੰਮ ਕਰਨਾ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ
ਅਗਰ ਕੋਈ ਅਸਲ ਮਾਇਨੇ ਵਿੱਚ 130 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਨੂੰ ਸਮਝ ਸਕਦਾ ਹੈ ਤਾਂ ਉਹ ਪ੍ਰਧਾਨ ਮੰਤਰੀ ਮੋਦੀ ਜੀ ਹਨ


2001 ਵਿੱਚ ਅੱਜ ਦੇ ਦਿਨ ਸ਼੍ਰੀ ਨਰੇਂਦਰ ਮੋਦੀ ਜੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਅਤੇ ਉਸ ਦਿਨ ਤੋਂ ਸ਼ੁਰੂ ਹੋਇਆ , ਬਿਨਾਂ ਰੁਕੇ , ਬਿਨਾਂ ਅਰਾਮ ਕੀਤੇ , ਹਰ ਦਿਨ ਦੇਸ਼ਹਿੱਤ ਅਤੇ ਲੋਕ ਸੇਵਾ ਨੂੰ ਸਮਰਪਿਤ ਇੱਕ ਅਜਿਹਾ ਸਫਰ ਹੈ ਜਿਸ ਨੇ ਨਿੱਤਦਿਨ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਹਨ
ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ਤੇ ਸ਼੍ਰੀ ਨਰੇਂਦਰ ਮੋਦੀ ਸੂਬੇ ਦੇ ਵਿਕਾਸ ਵਿੱਚ ਕ੍ਰਾਂਤੀ ਲਿਆਏ ਅਤੇ ਹੁਣ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਵੱਖ ਵੱਖ ਇਤਿਹਾਸਕ ਯੋਜਨਾਵਾਂ ਅਤੇ ਪ੍ਰਾਜੈਕਟਾਂ ਨਾਲ ਕਰੋੜਾਂ ਗਰੀਬ , ਕਿਸਾਨ , ਮਹਿਲਾ ਤੇ ਸਮਾਜ ਦੇ ਵਿਹੋਣੇ ਵਰਗ ਨੂੰ ਸ਼ਕਤੀਸ਼ਾਲੀ ਕਰਕੇ ਉਹਨਾਂ ਦੇ ਜੀਵਨ ਵਿੱਚ ਇੱਕ ਸਕਰਾਤਮਕ ਬਦਲਾਅ ਲਿਆ ਰਹੇ ਹਨ
ਭਾਵੇਂ ਭੁੱਜ ਨੂੰ ਭਿਆਨਕ ਭੂਚਾਲ ਤੋਂ ਬਾਹਰ ਕੱਢ ਕੇ ਵਿਕਾਸ ਦੇ ਰਸਤੇ ਤੇ ਯਤਨਸ਼ੀਲ ਕਰਨਾ ਹੋਵੇ ਜਾਂ ਗੁਜਰਾਤ ਨੂੰ ਸ਼ਾਂਤੀ ਤੇ ਸੁਹਿਰਦ

Posted On: 07 OCT 2020 5:53PM by PIB Chandigarh

 

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼ੀ੍ ਨਰੇਂਦਰ ਮੋਦੀ ਦੇ ਜਨ ਪ੍ਰਤੀਨਿੱਧ ਦੇ ਤੌਰ ਤੇ 20ਵਾਂ ਸਾਲ ਸ਼ੁਰੂ ਹੋਣ ਤੇ ਹਾਰਦਿਕ ਵਧਾਈ ਦਿੱਤੀ ਹੈ ਕੇਂਦਰੀ ਗ੍ਰਿਹ ਮੰਤਰੀ ਨੇ ਟਵੀਟ ਕਰਕੇ ਕਿਹਾ ਹੈ ਕਿ 07 ਅਕਤੂਬਰ ਦੇਸ਼ ਦੇ ਇਤਿਹਾਸ ਵਿੱਚ ਇੱਕ ਬਹੁਤ ਮਹੱਤਵਪੂਰਨ ਦਿਨ ਹੈ 2001 ਵਿੱਚ ਅੱਜ ਦੇ ਦਿਨ ਸ਼੍ਰੀ ਨਰੇਂਦਰ ਮੋਦੀ ਜੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ ਅਤੇ ਉਸ ਦਿਨ ਤੋਂ ਸ਼ੁਰੂ ਹੋਇਆ ਬਿਨਾਂ ਰੂਕੇ , ਬਿਨਾਂ ਅਰਾਮ ਕੀਤੇ ਹਰੇਕ ਦਿਨ ਦੇਸ਼ ਹਿੱਤ ਅਤੇ ਲੋਕ ਸੇਵਾ ਨੂੰ ਸਮਰਪਿਤ ਇੱਕ ਅਜਿਹਾ ਸਫਰ ਜਿਸ ਨੇ ਰੋਜ਼ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਹਨ


ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਦੇ ਵਿਚਾਰਾਂ , ਦੂਰ ਦ੍ਰਿਸ਼ਟੀ ਤੇ ਕ੍ਰਿਸ਼ਮਾਈ ਸ਼ਖਸੀਅਤ ਤੋਂ ਪ੍ਰੇਰਨਾ ਲੈ ਕੇ ਹਰ ਭਾਰਤ ਵਾਸੀ ਅੱਜ ਭਾਰਤ ਨੂੰ ਫਿਰ ਤੋਂ ਵਿਸ਼ਵ ਗੁਰੂ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਯਤਨਸ਼ੀਲ ਹੈ ਉਹਨਾਂ ਦੀ ਵਿਲੱਖਣ ਅਗਵਾਈ ਤੇ ਮਾਰਗ ਦਰਸ਼ਨ ਅਨੁਸਾਰ ਦੇਸ਼ ਕਲਿਆਣ ਲਈ ਕੰਮ ਕਰਨਾ ਮੇਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ


ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ ਕਿ ਅਗਰ ਕੋਈ ਅਸਲ ਮਾਨਿਆ ਵਿੱਚ 130 ਕਰੋੜ ਭਾਰਤੀ ਨਾਗਰਿਕਾਂ ਦੀਆਂ ਇੱਛਾਵਾਂ , ਉਮੀਦਾਂ ਤੇ ਆਸਾਂ ਨੂੰ ਸਮਝ ਸਕਦਾ ਹੈ ਤਾਂ ਉਹ ਨਰੇਂਦਰ ਮੋਦੀ ਜੀ ਹਨ ਆਪਣੀ ਦੂਰਦਰਸ਼ੀ ਸੋਚ ਨਾਲ ਉਹ ਇੱਕ ਅਜਿਹੇ ਭਾਰਤ ਦਾ ਨਿਰਮਾਣ ਕਰ ਰਹੇ ਹਨ ਜੋ ਸ਼ਕਤੀਸ਼ਾਲੀ , ਆਧੁਨਿਕ ਤੇ ਆਤਮਨਿਰਭਰ ਹੋਵੇ


ਸ਼੍ਰੀ ਅਮਿਤ ਸ਼ਾਹ ਨੇ ਕਿਹਾ ਗੁਜਰਾਤ ਦੇ ਮੁੱਖ ਮੰਤਰੀ ਦੇ ਤੌਰ ਤੇ ਸ਼੍ਰੀ ਨਰੇਂਦਰ ਮੋਦੀ ਜੀ ਸੂਬੇ ਦੇ ਵਿਕਾਸ ਵਿੱਚ ਕ੍ਰਾਂਤੀ ਲਿਆਏ ਅਤੇ ਹੁਣ ਪ੍ਰਧਾਨ ਮੰਤਰੀ ਦੇ ਤੌਰ ਤੇ ਵੱਖ ਵੱਖ ਇਤਿਹਾਸਕ ਯੋਜਨਾਵਾਂ ਅਤੇ ਪ੍ਰਾਜੈਕਟਾਂ ਨਾਲ ਕਰੋੜਾਂ ਗਰੀਬਾਂ , ਕਿਸਾਨਾਂ , ਮਹਿਲਾਵਾਂ ਤੇ ਸਮਾਜ ਦੇ ਵਿਹੋਣੇ ਵਰਗਾਂ ਨੂੰ ਸ਼ਕਤੀਸ਼ਾਲੀ ਕਰਕੇ ਉਹਨਾਂ ਦੇ ਜੀਵਨ ਵਿੱਚ ਇੱਕ ਸਾਕਰਾਤਮਕ ਬਦਲਾਅ ਲਿਆ ਰਹੇ ਹਨ


ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਚਾਹੇ ਭੁੱਜ ਨੂੰ ਭਿਆਨਕ ਭੂਚਾਲ ਤੋਂ ਬਾਹਰ ਕੱਢ ਕੇ ਵਿਕਾਸ ਦੇ ਰਸਤੇ ਤੇ ਯਤਨਸ਼ੀਲ ਕਰਨਾ ਹੋਵੇ ਜਾਂ ਗੁਜਰਾਤ ਨੂੰ ਸ਼ਾਂਤੀ ਤੇ ਸਹਿਰਦਤਾ ਪ੍ਰਤੀਕ ਬਣਾਉਣਾ ਹੋਵੇ ਜਾਂ ਆਪਣੀ ਮੇਹਨਤ ਤੇ ਦੂਰਦਰਸ਼ੀ ਸੋਚ ਨਾਲ ਦੇਸ਼ ਨੂੰ ਵਿਕਾਸ ਅਤੇ ਪ੍ਰਗਤੀ ਦਾ ਇੱਕ ਗੁਜਰਾਤ ਮਾਡਲ ਦੇਣਾ ਹੋਵੇ , ਇਹ ਸਿਰਫ ਤੇ ਸਿਰਫ ਮੋਦੀ ਜੀ ਦੀ ਵਚਨਬੱਧਤਾ ਦਾ ਹੀ ਨਤੀਜਾ ਹੈ

 

 

ਐੱਨ ਡਬਲਯੂ ਯੂ / ਡੀ / ਡੀ ਡੀ ਡੀ
 



(Release ID: 1662439) Visitor Counter : 107