ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਭਾਰਤੀ ਹਾਕੀ ਟੀਮ ਦੇ ਲਈ ਟ੍ਰੇਨਿੰਗ ਚਲ ਰਹੀ ਹੈ; ਕਪਤਾਨ,ਕੋਚ ਨੂੰ ਜਲਦ ਹੀ ਪੂਰਨ ਗਤੀ ਤੱਕ ਪਹੁੰਚਣ ਲਈ ਭਰੋਸਾ ਹੈ
प्रविष्टि तिथि:
06 OCT 2020 6:35PM by PIB Chandigarh
ਭਾਰਤੀ ਪੁਰਸ਼ਾਂ ਅਤੇ ਮਹਿਲਾਵਾਂ ਦੀਆਂ ਹਾਕੀ ਟੀਮਾਂ, ਦੋਵੇਂ ਬੰਗਲੁਰੂ ਵਿੱਚ ਨੇਤਾ ਜੀ ਸੁਭਾਸ਼ ਦੱਖਣੀ ਕੇਂਦਰ ਦੇ ਅਧਾਰਿਤ ਹਨ, ਨੇ ਕੋਰੋਨਾਵਾਇਰਸ ਕਾਰਨ ਲਗਾਏ ਗਏ ਰਾਸ਼ਟਰਵਿਆਪੀ ਲੌਕਡਾਊਨ ਕਾਰਨ ਪ੍ਰੈਕਟਿਸ ਰੁਕਣ ਤੋਂ ਬਾਅਦ ਆਪਣੀ ਟ੍ਰੇਨਿੰਗ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਖਿਡਾਰੀ ਜਲਦ ਆਪਣੇ ਸਰਬੋਤਮ ਵਾਪਸੀ ਦੀ ਉਮੀਦ ਕਰ ਰਹੇ ਹਨ ਅਤੇ ਕੇਂਦਰ ਵਿੱਚ ਅਪਣਾਏ ਗਏ ਸੁਰੱਖਿਆ ਉਪਾਵਾਂ ਤੋਂ ਸੰਤੁਸ਼ਟ ਹਨ।
ਕਪਤਾਨ ਮਨਪ੍ਰੀਤ ਸਿੰਘ ਸਹਿਤ ਛੇ ਖਿਡਾਰੀ ਬ੍ਰੇਕ ਲੈਣ ਤੋਂ ਬਾਅਦ ਕੈਂਪ ਵਿੱਚ ਪਹੁੰਚਣ 'ਤੇ ਕੋਵਿਡ ਪਾਜ਼ਿਟਿਵ ਪਾਏ ਗਏ। ਉਨ੍ਹਾਂ ਨੂੰ ਐੱਸਏਆਈ ਕੇਂਦਰ ਅਤੇ ਸੂਚੀ ਵਿੱਚ ਸੰਮਿਲਤ ਹਸਪਤਾਲ ਵਿੱਚ ਸਾਰੀ ਸਹਾਇਤਾ ਅਤੇ ਉਚਿਤ ਦੇਖਭਾਲ਼ ਪ੍ਰਦਾਨ ਕੀਤੀ ਗਈ ਅਤੇ ਹੁਣ ਉਹ ਟ੍ਰੇਨਿੰਗ ਵਿੱਚ ਵਾਪਸ ਆ ਗਏ ਹਨ। ਮਨਪ੍ਰੀਤ ਨੇ ਕਿਹਾ "ਮੇਰਾ ਟੈਸਟ ਪਾਜ਼ਿਟਿਵ ਆਇਆ ਅਤੇ ਜਦੋਂ ਮੈਂ ਟ੍ਰੇਨਿੰਗ 'ਤੇ ਵਾਪਸ ਆਇਆ ਤਾਂ ਅਸੀਂ ਹੌਲ਼ੀ-ਹੌਲ਼ੀ ਵਾਪਸ ਖੇਡਣ ਦੇ ਲਈ ਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ। ਕੋਚਾਂ ਨੇ ਇੱਕ ਯੋਜਨਾ ਬਣਾਈ ਹੈ ਤਾਂਕਿ ਅਸੀਂ ਹੌਲ਼ੀ-ਹੌਲ਼ੀ ਪੂਰਨ ਗਤੀ 'ਤੇ ਵਾਪਸ ਆਈਏ ਅਤੇ ਮੈਂ ਫਿਰ ਤੋਂ ਪ੍ਰੈਕਟਿਸ ਕਰਕੇ ਵਾਸਤਵ ਵਿੱਚ ਖੁਸ਼ ਹਾਂ।" ਅੱਗੇ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਐੱਸਏਆਈ ਕੇਂਦਰ ਨੇ ਕਿਰਿਆਸ਼ੀਲ ਕਦਮ ਚੁੱਕੇ ਹਨ,ਜਿੱਥੇ ਐਥਲੀਟਾਂ ਨੂੰ ਉਨ੍ਹਾਂ ਦੇ ਕੁਆਰੰਟੀਨ ਪੜਾਅ ਦੇ ਦੌਰਾਨ ਆਗਮਨ 'ਤੇ ਟੈਸਟ ਕੀਤਾ ਜਾਂਦਾ ਹੈ।
ਭਾਰਤੀ ਪੁਰਸ਼ਾਂ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਇਸ ਸਮੇਂ ਜ਼ੋਰ ਕੌਸ਼ਲ 'ਤੇ ਅਧਾਰਿਤ ਟ੍ਰੇਨਿੰਗ 'ਤੇ ਹੈ, ਜਿਸ ਵਿੱਚ ਵਿਅਕਤੀਗਤ ਬੁਨਿਆਦੀ ਗੱਲਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ, ਜੋ ਟ੍ਰੇਨਿੰਗ ਨੂੰ ਸਮਾਜਿਕ ਦੂਰੀਆਂ ਦੇ ਨਾਲ ਛੋਟੇ ਗਰੁੱਪਾਂ ਵਿੱਚ ਆਗਿਆ ਦਿੰਦਾ ਹੈ। ਉਨ੍ਹਾਂ ਨੇ ਕਿਹਾ "ਵਿਭਿੰਨ ਵਿਸ਼ਿਆਂ ਦੇ ਲਈ ਐੱਸਏਆਈ ਐੱਸਓਪੀਜ਼ ਦਾ ਉਪਯੋਗ ਕਰਦੇ ਹੋਏ, ਅਸੀਂ ਹੌਲ਼ੀ-ਹੌਲ਼ੀ ਕਾਰਜਭਾਰ ਅਤੇ ਟ੍ਰੇਨਿੰਗ ਦੀ ਤੀਬਰਤਾ ਨੂੰ ਉਸ ਬਿੰਦੂ ਤੱਕ ਵਧਾ ਸਕਦੇ ਹਾਂ ਜਿੱਥੇ ਅਸੀਂ ਅਗਲੇ ਕੈਂਪ ਦੇ ਅੰਤ ਤੱਕ ਪੂਰਵ-ਕੋਵਿਡ ਪੱਧਰ ਤੱਕ ਦੇ ਬਹੁਤ ਸਾਰੇ ਸੁਕਐਡ ਪ੍ਰਾਪਤ ਕਰਨ ਵਿੱਚ ਸਮਰੱਥ ਹਾਂ।"
ਐੱਸਏਆਈ ਬੰਗਲੁਰੂ ਕੇਂਦਰ ਵਿੱਚ ਉਨ੍ਹਾਂ ਦੇ ਲਈ ਸੁਨਿਸ਼ਚਿਤ ਕੀਤੇ ਗਏ ਸੁਰੱਖਿਆ ਪ੍ਰੋਟੋਕੋਲ ਤੋਂ ਖਿਡਾਰੀ ਖੁਸ਼ ਹਨ। ਭਾਰਤੀ ਮਹਿਲਾਵਾਂ ਦੀ ਹਾਕੀ ਦੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ "ਇਹ ਚੰਗਾ ਲਗਦਾ ਹੈ ਕਿ ਅਸੀਂ ਇੰਨੇ ਲੰਬੇ ਸਮੇਂ ਦੇ ਬਾਅਦ ਟ੍ਰੇਨਿੰਗ ਸ਼ੁਰੂ ਕੀਤੀ ਹੈ ਅਤੇ ਅਸੀਂ ਹੌਲ਼ੀ-ਹੌਲ਼ੀ ਆਪਣੇ ਸਰੀਰ ਨੂੰ ਉਸੇ ਪੱਧਰ 'ਤੇ ਵਾਪਸ ਲਿਆ ਰਹੇ ਹਾਂ, ਜੋ ਸਾਨੂੰ ਅਗਿਆ ਦਿੰਦਾ ਹੈ ਜਿਸ ਤਰ੍ਹਾਂ ਨਾਲ ਪਹਿਲਾ ਇਸਤੇਮਾਲ ਕਰਦੇ ਸਨ ਉਸ ਤਰ੍ਹਾਂ ਸਿੱਖਿਅਤ ਕਰੇ। ਇਸ ਦੇ ਨਾਲ ਹੀ, ਜੋ ਵੀ ਸੁਰੱਖਿਆ ਪ੍ਰੋਟੋਕੋਲ ਹੈ, ਅਸੀਂ ਉਸ ਦਾ ਪਾਲਣ ਕਰ ਰਹੇ ਹਾਂ ਅਤੇ ਸਾਨੂੰ ਉਮੀਦ ਹੈ ਕਿ ਅਸੀਂ ਅਗਲੇ ਕੁਝ ਮਹੀਨਿਆਂ ਵਿੱਚ ਪੁਰਾਣੇ ਰੂਪ ਅਤੇ ਲੈਅ ਵਿੱਚ ਵਾਪਸ ਆ ਜਾਵਾਂਗੇ। ਲੇਕਿਨ ਇਸ ਸਮੇਂ, ਇਹ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਆਪ ਨੂੰ ਸਾਰੇ ਪ੍ਰੋਟੋਕੋਲ ਦਾ ਪਾਲਣ ਕਰਕੇ ਅਤੇ ਆਪਣੀ ਅੰਦਰੂਨੀ ਟ੍ਰੇਨਿੰਗ ਦੇ ਕੇ ਆਪਣੇ ਆਪ ਨੂੰ ਸੁਰੱਖਿਅਤ ਰੱਖੀਏ।"
ਪੁਰਸ਼ ਅਤੇ ਮਹਿਲਾ ਦੋਵੇਂ ਹਾਕੀ ਟੀਮਾਂ ਨੇ ਓਲੰਪਿਕ ਦੇ ਲਈ ਕੁਆਲੀਫਾਈ ਕਰ ਲਿਆ ਹੈ।
*******
ਐੱਨਬੀ/ਓਏ
(रिलीज़ आईडी: 1662200)
आगंतुक पटल : 218