ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰੀ ਕਿਰੇਨ ਰਿਜਿਜੂ ਨੇ ਉੱਤਰ ਪ੍ਰਦੇਸ਼ ਦੇ ਮੁੱਕੇਬਾਜ਼ ਸੁਨੀਲ ਚੌਹਾਨ ਅਤੇ ਤੀਰਅੰਦਾਜ਼ ਨੀਰਜ ਚੌਹਾਨ ਦੀ ਮਦਦ ਲਈ ਹਰੇਕ ਨੂੰ 5 ਲੱਖ ਰੁਪਏ ਦਿੱਤੇ

Posted On: 06 OCT 2020 6:17PM by PIB Chandigarh

ਖੇਡ ਮੰਤਰਾਲਾ ਉੱਤਰ ਪ੍ਰਦੇਸ਼ ਦੇ ਮੁੱਕੇਬਾਜ਼ ਸੁਨੀਲ ਚੌਹਾਨ ਅਤੇ ਉਨ੍ਹਾਂ ਦੇ ਭਾਈ ਤੀਰਅੰਦਾਜ਼ ਨੀਰਜ ਚੌਹਾਨ ਨੂੰ ਵਿੱਤੀ ਸਹਾਇਤਾ ਦੇਣ ਲਈ ਅੱਗੇ ਆਇਆ ਹੈ, ਜੋ ਪਰਿਵਾਰ ਦੇ ਇਕਲੌਤੇ ਕਮਾਉਣ ਵਾਲੇ ਆਪਣੇ ਪਿਤਾ ਦੇ ਮਹਾਮਾਰੀ ਕਾਰਨ ਨੌਕਰੀ ਗੁਆਉਣ ਤੋਂ ਬਾਅਦ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ, ਇਸ ਕਾਰਨ ਪਰਿਵਾਰ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਬਜ਼ੀਆਂ ਵੇਚਣ ਲਈ ਮਜਬੂਰ ਹੋਣਾ ਪਿਆ।

 

ਖੇਡ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਖਿਡਾਰੀਆਂ ਲਈ ਬਣਾਏ ਗਏ ਦੀਨਦਿਆਲ ਉਪਾਧਿਆਏ ਰਾਸ਼ਟਰੀ ਭਲਾਈ ਵੰਡ ਤਹਿਤ ਇਨ੍ਹਾਂ ਅਥਲੀਟਾਂ ਦੇ ਪਰਿਵਾਰ ਦੀ ਵਿੱਤੀ ਸਥਿਤੀ ਨੂੰ ਦੇਖਦੇ ਹੋਏ ਹਰੇਕ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਵਜੋਂ ਐਕਸ ਗ੍ਰੇਸ਼ੀਆ ਗ੍ਰਾਂਟ ਦੇਣ ਦੀ ਮਨਜ਼ੂਰੀ ਦਿੱਤੀ ਹੈ।

 

ਤੀਰਅੰਦਾਜ਼ ਨੀਰਜ ਚੌਹਾਨ ਨੇ ਸੀਨੀਅਰ ਤੀਰਅੰਦਾਜ਼ੀ ਚੈਂਪੀਅਨਸ਼ਿਪ 2018 ਵਿੱਚ 50 ਮੀਟਰ ਵਿੱਚ ਸਿਲਵਰ ਮੈਡਲ ਜਿੱਤਿਆ ਸੀ ਅਤੇ 65ਵੀਆਂ ਰਾਸ਼ਟਰੀ ਸਕੂਲ ਗੇਮਸ 2020 ਵਿੱਚ ਮੈਡਲ ਜਿੱਤਿਆ, ਉਨ੍ਹਾਂ ਦੇ ਭਰਾ ਸੁਨੀਲ ਚੌਹਾਨ ਜੋ ਮੁੱਕੇਬਾਜ਼ ਹੈ ਅਤੇ ਉਨ੍ਹਾਂ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ, 2020 ਵਿੱਚ ਗੋਲਡ ਮੈਡਲ ਜਿੱਤਿਆ ਹੈ।

 

ਬਾਕਸਰ ਸੁਨੀਲ ਚੌਹਾਨ ਨਾਲ ਜਦੋਂ ਵਿੱਤੀ ਸਹਾਇਤਾ ਲਈ ਸੰਪਰਕ ਕੀਤਾ ਗਿਆ ਤਾਂ ਉਹ ਇਸ ਖ਼ਬਰ ਨਾਲ ਰਮੁਾਂਚਿਤ ਹੋਇਆ ਅਤੇ ਕਿਹਾ, ‘‘ਇਹ ਵਿੱਤੀ ਮਦਦ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਲੰਬਾ ਰਸਤਾ ਤੈਅ ਕਰਨ ਵਿੱਚ ਮਦਦ ਕਰੇਗੀ ਅਤੇ ਅਸੀਂ ਆਪਣੀ ਜ਼ਰੂਰਤ ਦੇ ਸਮੇਂ ਮੰਤਰੀ ਵੱਲੋਂ ਮਦਦ ਕਰਨ ਲਈ ਉਨ੍ਹਾਂ ਦੇ ਬਹੁਤ ਆਭਾਰੀ ਹਾਂ।’’

 

ਕੋਈ ਵੀ ਜ਼ਰੂਰਤਮੰਦ ਖਿਡਾਰੀ ਜਿਸ ਨੂੰ ਵਿੱਤੀ ਸਹਾਇਤਾ ਦੀ ਜ਼ਰੂਰਤ ਹੈ, ਖੇਡ ਮੰਤਰਾਲੇ ਦੀ ਵੈੱਬਸਾਈਟ ਜ਼ਰੀਏ ਸਹਾਇਤਾ ਲਈ ਬੇਨਤੀ ਕਰ ਸਕਦਾ ਹੈ ਜਾਂ myasoffice[at]gmail[dot]com ਤੇ ਵੀ ਲਿਖ ਸਕਦਾ ਹੈ। 

 

 

 

 

*****

 

ਐੱਨਬੀ/ਓਜੇਏ/ਯੂਡੀ



(Release ID: 1662199) Visitor Counter : 92