ਵਣਜ ਤੇ ਉਦਯੋਗ ਮੰਤਰਾਲਾ
ਨੈਸ਼ਨਲ ਸਟਾਰਟਅਪ ਅਵਾਰਡ 2020 ਦੇ ਨਤੀਜਿਆਂ ਦਾ ਐਲਾਨ
Posted On:
06 OCT 2020 6:11PM by PIB Chandigarh
ਨੈਸ਼ਨਲ ਸਟਾਰਟਅਪ ਅਵਾਰਡ 2020 ਦੇ ਨਤੀਜੇ ਅੱਜ ਰੇਲਵੇ ਮੰਤਰੀ ਅਤੇ ਵਣਜ ਤੇ ਉਦਯੋਗ ਮੰਤਰੀ ਸ੍ਰੀ ਪੀਯੂਸ਼ ਗੋਇਲ ਵੱਲੋਂ ਜਾਰੀ ਕੀਤੇ ਗਏ । ਵਰਚੁਅਲ ਸਨਮਾਨ ਸਮਾਰੋਹ, ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਦੀ ਹਾਜ਼ਰੀ ਵਿੱਚ ਹੋਇਆ ।
ਉਦਯੋਗ ਅਤੇ ਅੰਦਰੂਨੀ ਵਪਾਰ ਤਰੱਕੀ ਬਾਰੇ ਵਿਭਾਗ (ਡੀਪੀਆਈਆਈਟੀ) ਨੇ ਰਾਸ਼ਟਰੀ ਸਟਾਰਟਅਪਸ ਅਵਾਰਡਸ ਦਾ ਵਿਚਾਰ ਨਵੀਨਤਾਕਾਰੀ ਉਤਪਾਦਾਂ ਦੇ ਨਿਰਮਾਣ ਜਾਂ ਸਮਾਧਾਨਾਂ ਅਤੇ ਰੋਜ਼ਗਾਰ ਦੇ ਵੱਡੇ ਮੌਕੇ ਪੈਦਾ ਕਰਨ ਦੀਆਂ ਸੰਭਾਵਨਾਵਾਂ ਲਈ ਉਦਮੀਆਂ ਨੂੰ ਮਾਨਤਾ ਦੇਣ ਅਤੇ ਸੰਪਤੀ ਪੈਦਾ ਕਰਨ ਦੇ ਨਾਲ ਮਾਪਣ ਯੋਗ ਪ੍ਰਦਰਸ਼ਨ ਲਈ ਕੀਤਾ ਸੀ । ਸਫਲਤਾ ਦਾ ਪੈਮਾਨਾ ਨਿਵੇਸ਼ਕਾਂ ਲਈ ਸਿਰਫ ਵਿੱਤੀ ਲਾਭ ਹੀ ਨਹੀ ਹਨ ਬਲਕਿ ਸਮਾਜਕ ਭਲਾਈ ਲਈ ਯੋਗਦਾਨ ਵੀ ਹੈ ।
ਅਵਾਰਡ ਦੇ ਪਹਿਲੇ ਸੰਸਕਰਣ ਵਿਚ 12 ਸੈਕਟਰਾਂ ਵਿਚ ਐਪਲੀਕੇਸ਼ਨਾਂ ਮੰਗੀਆਂ ਗਈਆਂ ਸਨ, ਜਿਨ੍ਹਾਂ ਨੂੰ ਅੱਗੇ ਕੁੱਲ 35 ਵਰਗਾਂ ਵਿੱਚ ਉਪ-ਸ਼੍ਰੇਣੀਬੱਧ ਕੀਤਾ ਗਿਆ ਸੀ । ਇਹ 12 ਸੈਕਟਰ ਖੇਤੀਬਾੜੀ, ਸਿੱਖਿਆ, ਉੱਦਮ ਤਕਨਾਲੋਜੀ, ਊਰਜਾ, ਵਿੱਤ, ਖੁਰਾਕ, ਸਿਹਤ, ਉਦਯੋਗ 4.0, ਪੁਲਾੜ (ਸਪੇਸ), ਸੁਰੱਖਿਆ, ਸੈਰ-ਸਪਾਟਾ ਅਤੇ ਸ਼ਹਿਰੀ ਸੇਵਾਵਾਂ ਹਨ । ਇਨ੍ਹਾਂ ਤੋਂ ਇਲਾਵਾ, ਸਟਾਰਟਅਪਸ ਦੀ ਚੋਣ ਉਨ੍ਹਾਂ ਵਿੱਚੋਂ ਕੀਤੀ, ਜੋ ਪੇਂਡੂ ਖੇਤਰਾਂ ਵਿਚ ਪ੍ਰਭਾਵ ਪੈਦਾ ਕਰਦੇ ਹਨ ਅਤੇ ਔਰਤਾਂ ਦੀ ਅਗਵਾਈ ਵਾਲੇ ਅਤੇ ਵਿਦਿਅਕ ਕੈਂਪਸ ਵਿਚ ਸਥਾਪਿਤ ਕੀਤੇ ਗਏ ਹੋਣ ।
23 ਰਾਜਾਂ ਅਤੇ 4 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਫੈਲੇ ਸਟਾਰਟ ਅਪਸ ਤੋਂ ਕੁੱਲ 1641 ਅਰਜ਼ੀਆਂ ਪ੍ਰਾਪਤ ਹੋਈਆਂ ਹਨ । ਇਨ੍ਹਾਂ ਬਿਨੈਕਾਰਾਂ ਵਿਚ 654 ਔਰਤਾਂ ਦੀ ਅਗਵਾਈ ਵਾਲੇ, 165 ਅਕਾਦਮਿਕ ਸੰਸਥਾ ਅਧਾਰਤ ਅਤੇ ਪੇਂਡੂ ਖੇਤਰਾਂ ਵਿਚ ਕੰਮ ਕਰਨ ਵਾਲੇ 331 ਸਟਾਰਟਅਪ ਸ਼ਾਮਲ ਹਨ ।
ਸਾਰੇ ਬਿਨੈਕਾਰਾਂ ਦਾ ਮੁਲਾਂਕਣ ਛੇ ਵਿਆਪਕ ਮਾਪਦੰਡਾਂ, ਜਿਨ੍ਹਾਂ ਵਿੱਚ ਇਨੋਵੇਸ਼ਨ, ਸਕੇਲੇਬਿਲਟੀ, ਆਰਥਿਕ ਪ੍ਰਭਾਵ, ਸਮਾਜਿਕ ਪ੍ਰਭਾਵ, ਵਾਤਾਵਰਣ ਦਾ ਅਸਰ ਅਤੇ ਸਮੁੱਚੀ ਸ਼ਮੂਲੀਅਤ ਤੇ ਵਿਭਿੰਨਤਾ ਸ਼ਾਮਲ ਹਨ, ਦੇ ਨਾਲ ਅਰਥਾਤ ਇਨ੍ਹਾਂ ਨੂੰ ਸਾਹਮਣੇ ਰੱਖ ਕੇ ਕੀਤਾ ਗਿਆ ਸੀ । ਵਿਸਥਾਰਤ ਮੁਲਾਂਕਣ ਦੇ ਤਿੰਨ ਦੌਰਾਂ ਤੋਂ ਬਾਅਦ, 199 ਸਟਾਰਟਅਪਸ ਨੂੰ ਜਿਊਰੀ ਸਾਹਮਣੇ ਪੇਸ਼ ਕਰਨ ਤੋਂ ਪਹਿਲਾਂ ਚੁਣਿਆ ਗਿਆ ਸੀ । 15 ਮਾਹਰਾਂ, ਜੋ ਉਦਯੋਗ, ਨਿਵਸ਼ਕ ਅਤੇ ਸਰਕਾਰ ਦੇ ਮਾਹਰ ਪ੍ਰਤੀਨਿਧ ਸਨ, ਦੇ ਜਿਉਰੀ ਪੈਨਲਾਂ ਦੇ ਸਾਹਮਣੇ ਇਨ੍ਹਾਂ ਵਿੱਚੋਂ 192 ਸਟਾਰਟਅਪਸ ਨੇ ਆਪਣੀਆਂ ਪ੍ਰਸਤੁਤੀਆਂ ਦਿੱਤੀਆਂ ।
ਮਾਨਤਾ ਪ੍ਰਾਪਤ ਸੰਸਥਾਵਾਂ ਅਜਿਹੀ ਮਾਨਤਾ ਤੋਂ ਨਾਂ ਸਿਰਫ ਲਾਭ ਪ੍ਰਾਪਤ ਕਰਨਗੀਆਂ, ਬਲਕਿ ਵਧੇਰੇ ਕਾਰੋਬਾਰ, ਵਿੱਤੀ, ਸਾਂਝੇਦਾਰੀ ਅਤੇ ਪ੍ਰਤਿਭਾ ਨੂੰ ਆਕਰਸ਼ਤ ਕਰਨ ਦੇ ਯੋਗ ਬਣਾਉਣਗੀਆਂ ਅਤੇ ਨਾਲ ਦੇ ਨਾਲ ਹੀ ਉਹਨਾਂ ਨੂੰ ਹੋਰ ਸੰਸਥਾਵਾਂ ਲਈ ਰੋਲ ਮਾਡਲ ਵਜੋਂ ਸੇਵਾ ਕਰਨ ਦੇ ਯੋਗ ਬਣਾਏਗੀ । ਇਸਤੋਂ ਇਲਾਵਾ ਉਨ੍ਹਾਂ ਨੂੰ ਆਪਣੇ ਸਮਾਜਿਕ-ਆਰਥਿਕ ਪ੍ਰਭਾਵ ਪ੍ਰਤੀ ਉਦੇਸ਼ਪੂਰਨ ਅਤੇ ਜਿੰਮੇਵਾਰ ਹੋਣ ਲਈ ਪ੍ਰੇਰਿਤ ਕਰੇਗੀ ।
ਇਨਕੁਬੇਟਰਾਂ ਤੋਂ 31 ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਸਨ ਅਤੇ 10 ਅਰਜ਼ੀਆਂ ਐਕਸੀਲੇਟਰਾਂ ਤੋਂ ਪ੍ਰਾਪਤ ਕੀਤੀਆਂ ਗਈਆਂ ਸਨ । 9 ਇਨਕੁਬੇਟਰਾਂ ਅਤੇ 5 ਐਕਸੀਲੇਟਰਾਂ ਨੂੰ ਜਿਊਰੀ ਪੈਨਲ ਦੇ ਸਾਹਮਣੇ ਪੇਸ਼ਕਾਰੀ ਲਈ ਤਿੰਨ ਪੜਾਵਾਂ ਦੇ ਮੁਲਾਂਕਣ ਤੋਂ ਬਾਅਦ ਚੁਣਿਆ ਗਿਆ ਸੀ । ਇਨ੍ਹਾਂ ਸਾਰਿਆਂ ਨੇ ਜਿਉਰੀ ਸਾਹਮਣੇ ਪੇਸ਼ਕਾਰੀਆਂ ਦਿੱਤੀਆਂ ।
ਨੈਸ਼ਨਲ ਸਟਾਰਟਅਪ ਅਵਾਰਡਜ਼ 2020 ਦੇ ਨਤੀਜੇ Annexure ਵਿਚ ਅਟੈਚ ਕੀਤੇ ਗਏ ਹਨ ।
ਸਨਮਾਨ ਸਮਾਰੋਹ ਦੇ ਨਾਲ ਨੈਸ਼ਨਲ ਸਟਾਰਟਅਪ ਅਵਾਰਡਜ਼ 2020 ਬਾਰੇ ਇੱਕ ਈ-ਰਿਪੋਰਟ ਵੀ ਜਾਰੀ ਕੀਤੀ ਗਈ ਜਿਸ ਵਿੱਚ ਜੇਤੂਆਂ ਦੇ ਵੇਰਵਿਆਂ ਸਮੇਤ ਪਹਿਲੇ ਨੈਸ਼ਨਲ ਸਟਾਰਟਅਪ ਅਵਾਰਡਾਂ ਦੇ ਸਫ਼ਰ ਬਾਰੇ ਵੀ ਦੱਸਿਆ ਗਿਆ ਹੈ ।
ਪ੍ਰੋਗਰਾਮ ਦੌਰਾਨ ‘ਸਟਾਰਟਅਪ ਇੰਡੀਆ ਸ਼ੋਅ ਕੇਸ’ ਅਤੇ ‘ਬਲਾਕ-ਚੇਨ ਅਧਾਰਤ ਸਰਟੀਫਿਕੇਟ ਵੈਰੀਫਿਕੇਸ਼ਨ ਸਿਸਟਮ’ ਵੀ ਲਾਂਚ ਕੀਤਾ ਗਿਆ ।
ਜੇਤੂਆਂ ਨੂੰ ਵਧਾਈ ਦਿੰਦਿਆਂ ਰੇਲਵੇ, ਅਤੇ ਵਣਜ ਤੇ ਉਦਯੋਗ ਮੰਤਰੀ ਸ੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਇਹ ਪੁਰਸਕਾਰ ਨੌਜਵਾਨ ਉੱਦਮੀਆਂ ਵਿਚ ਆਪਣੇ ਨਵੀਨਤਾਕਾਰੀ ਵਿਚਾਰਾਂ ਨੂੰ ਉੱਚ ਪੱਧਰ ਤੇ ਲਿਜਾਣ ਵਿਚ ਉਤਸ਼ਾਹ ਅਤੇ ਤਾਂਘ ਪੈਦਾ ਕਰੇਗਾ । ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਸਮੇਂ ਦੇ ਹਿਸਾਬ ਨਾਲ ਵਿਲੱਖਣ ਹਨ ਅਤੇ ਨਵੇਂ ਵਿਚਾਰਾਂ, ਨਵੀਨਤਾਵਾਂ ਅਤੇ ਕੰਮ ਕਰਨ ਦੇ ਨਵੇਂ ਤਰੀਕਿਆਂ ਨੂੰ ਮਾਨਤਾ ਦਿੰਦੇ ਹਨ ਅਰਥਾਤ ਸਵੀਕਾਰ ਕਰਦੇ ਹਨ । ਉਨ੍ਹਾਂ ਕਿਹਾ ਕਿ ਇਹ ਸਿਰਫ ਨਵੀਂ ਈਕੋ-ਪ੍ਰਣਾਲੀ ਦੀ ਮਾਨਤਾ ਅਤੇ ਜਸ਼ਨ ਨਹੀਂ ਹਨ, ਬਲਕਿ ਸਟਾਰਟਅਪ ਭਾਈਚਾਰੇ ਨੂੰ ਅਸਮਾਨ ਦੀਆਂ ਬੁਲੰਦੀਆਂ ਹਾਸਲ ਕਰਨ ਲਈ ਉਤਸਾਹਤ ਕਰਨ ਦਾ ਉਦੇਸ਼ ਵੀ ਹੈ । ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਕੁਝ ਭਵਿੱਖ ਦੇ ਯੂਨੀਕੋਨ ਬਣਨਗੇ ਅਤੇ ਆਪਣੀ ਸਫਲਤਾ ਦੀਆਂ ਕਹਾਣੀਆਂ ਬਣ ਜਾਣਗੇ, ਜਿਨ੍ਹਾਂ ਨੂੰ ਵਿਸ਼ਵ ਦੇਖੇਗਾ ਤੇ ਮਾਨਤਾ ਦੇਵੇਗਾ । ਇਹ ਸਟਾਰਟਅਪਸ ਦੇ ਵਿਸਥਾਰ ਅਤੇ ਨਵੇਂ ਭੂਗੋਲਿਕ ਖੇਤਰਾਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਸੇਵਾ ਕਰਨ ਲਈ ਅੱਗੇ ਵਧਾਏਗਾ ।
ਮੰਤਰੀ ਨੇ ਕਿਹਾ ਕਿ ਸਟਾਰਟਅਪ ਕਈ ਰਣਨੀਤਕ ਖੇਤਰਾਂ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਂਆਂ ਟੈਕਨੋਲੋਜੀਆਂ ਆਰਥਿਕ ਵਿਕਾਸ ਵਿੱਚ ਸਹਾਇਤਾ ਕਰਨਗੀਆਂ ਅਤੇ ਵਿਕਾਸ ਅਤੇ ਤਰੱਕੀ ਦੇ ਨਤੀਜਿਆਂ ਨੂੰ ਬ੍ਰਹਮਾਂਡ ਦੇ ਆਖਰੀ ਵਿਅਕਤੀ ਤੱਕ ਲੈ ਜਾਣਗੀਆਂ । ਟੈਕਨੋਲੋਜੀ ਦੇਸ਼ ਭਰ ਦੇ ਲੋਕਾਂ ਨੂੰ ਹੁਨਰ ਵਧਾਉਣ, ਬੁਲੰਦੀ ਹਾਸਲ ਕਰਨ ਅਤੇ ਗੁਣਵੱਤਾ ਵਿੱਚ ਸੁਧਾਰ ਲਿਆਉਣ ਵਿੱਚ ਸਹਾਇਤਾ ਕਰ ਸਕਦੀ ਹੈ। ਉਨ੍ਹਾਂ ਨੇ ਸਟਾਰਟਅਪਸ ਨੂੰ ਸਰਕਾਰ ਦੇ ਈ-ਮਾਰਕੀਟ ਪਲੇਸ (ਜੀ.ਈ.ਐਮ.) ਵਿਚ ਆਪਣੇ ਆਪ ਨੂੰ ਸੂਚੀਬੱਧ ਕਰਾਉਣ ਲਈ ਆਖਿਆ ਤਾਂ ਜੋ ਉਹ ਆਪਣੀਆਂ ਸੇਵਾਵਾਂ ਸਰਕਾਰੀ ਵਿਭਾਗਾਂ ਅਤੇ ਵੱਡੀ ਗਿਣਤੀ ਵਿਚ ਗਾਹਕਾਂ ਨੂੰ ਪ੍ਰਦਾਨ ਕਰ ਸਕਣ । ਉਨ੍ਹਾਂ ਕਿਹਾ ਕਿ ਇਹ ਦੇਖ ਕੇ ਚੰਗਾ ਲੱਗਿਆ ਕਿ ਦੇਸ਼ ਵਿੱਚ ਲੋਕ ਹੁਣ ਨੌਕਰੀ ਭਾਲਣ ਵਾਲੇ ਵਿਅਕਤੀਆਂ ਦੀ ਥਾਂ ਨੌਕਰੀ ਦੇਣ ਵਾਲੇ ਬਣ ਰਹੇ ਹਨ । ਉਨ੍ਹਾਂ ਕਿਹਾ ਕਿ ਰਾਜਾਂ ਦੀਆਂ ਸਰਕਾਰਾਂ ਉੱਦਮੀਆਂ ਨੂੰ ਸਹਾਇਤਾ ਅਤੇ ਪ੍ਰੋਤਸਾਹਨ ਦੇ ਕੇ ਉਤਸ਼ਾਹਤ ਕਰ ਰਹੀਆਂ ਹਨ ਅਤੇ ਇਹ ਸਕਾਰਾਤਮਕ ਪਹੁੰਚ ਉਨ੍ਹਾਂ ਦੇ ਸਟਾਰਟਅਪਸ ਦੇ ਵਿਸਥਾਰ ਅਤੇ ਵਿਕਾਸ ਨੂੰ ਯਕੀਨੀ ਬਣਾਏਗੀ । ਉਨ੍ਹਾਂ ਕਿਹਾ ਕਿ ਕੋਵਿਡ -19 ਨੂੰ ਇੱਕ ਚੁਣੌਤੀ ਵਜੋਂ ਨਹੀਂ ਵੇਖਿਆ ਜਾਣਾ ਚਾਹੀਦਾ ਬਲਕਿ ਇੱਕ ਅਵਸਰ ਦੇ ਰੂਪ ਵਿੱਚ ਵੇਖਿਆ ਜਾਣਾ ਚਾਹੀਦਾ ਹੈ ਅਤੇ ਜੋ ਲੋਕ ਇਸ ਚੁਣੌਤੀ ਦਾ ਸਾਹਮਣਾ ਕਰ ਰਹੇ ਹਨ ਅਤੇ ਵਿਚਾਰਾਂ, ਨਵੀਨਤਾਵਾਂ ਅਤੇ ਵਧੀਆ ਢੰਗ ਸਿੱਝਣ ਵਾਲੀ ਪਹੁੰਚ ਨਾਲ ਲੜ ਰਹੇ ਹਨ, ਉਹ ਜਰੂਰ ਲਾਭ ਪ੍ਰਾਪਤ ਕਰਨਗੇ ।
ਇਸ ਮੌਕੇ ਸੰਬੋਧਨ ਕਰਦਿਆਂ ਵਣਜ ਤੇ ਉਦਯੋਗ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਵੱਲੋਂ ਸਾਲ 2016 ਵਿਚ ਸ਼ੁਰੂ ਕੀਤਾ ਗਿਆ ਸਟਾਰਟਅਪ ਮਿਸ਼ਨ ਦੇਸ਼ ਦੇ ਹਰ ਕੋਨੇ ਵਿਚ ਫੈਲ ਗਿਆ ਹੈ । ਦੇਸ਼ ਦੇ 586 ਜ਼ਿਲ੍ਹਿਆਂ ਵਿੱਚ ਘੱਟੋ ਘੱਟ ਇੱਕ ਸਟਾਰਟਅਪ ਜਰੂਰ ਹੈ । ਸਟਾਰਟਅਪਸ ਰੋਜ਼ਗਾਰ ਪੈਦਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੁਹਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਪ੍ਰੋਤੁਸਾਹਨ ਉੱਭਰ ਰਹੇ ਉੱਦਮੀਆਂ ਦੀ ਮਦਦ ਕਰ ਰਹੇ ਹਨ ਅਤੇ ਪ੍ਰਤਿਭਾ ਤੇ ਹੁਨਰ ਨੂੰ ਅੱਗੇ ਆਉਣ ਦਾ ਮੌਕਾ ਦੇ ਰਹੇ ਹਨ ।
ਨੈਸ਼ਨਲ ਸਟਾਰਟਅਪ ਅਵਾਰਡਜ਼ ਰਿਪੋਰਟ ਦੀ ਸਾਫਟ ਕਾਪੀ - https://we.tl/t-9JSi29aCyg
ਪੁਰਸਕਾਰਾਂ ਦੀ ਸੂਚੀ ਲਈ ਇੱਥੇ ਕਲਿੱਕ ਕਰੋ
https://static.pib.gov.in/WriteReadData/userfiles/933.pdf
ਸ਼੍ਰੀ ਪੀਯੂਸ਼ ਗੋਇਲ ਦੇ ਭਾਸ਼ਣ ਦਾ
ਲਿੰਕ: https://www.facebook.com/watch/live/?v=819462168878777&ref=watch_permalink
ਸਟਾਰਟਅਪ ਤੇ ਵੀਡੀਓ ਵੇਖੋ: https://twitter.com/pib_india/status/1313423358290083840?s=24
----------------------------------------------------------------
ਵਾਈਬੀ / ਏ.ਪੀ.
(Release ID: 1662159)
Visitor Counter : 252